Dec 15, 2023

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ



ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਅਤੇ ਰਾਸ਼ਨ ਡਿੱਪੂਆਂ ਦੀ ਕੀਤੀ ਚੈਕਿੰਗ


ਫਾਜ਼ਿਲਕਾ 14 ਦਸੰਬਰ 

                   punjab ਸਟੇਟ ਫੂਡ ਕਮਿਸ਼ਨ ਦੇ ਮੈਂਬਰ  ਚੇਤਨ ਪ੍ਰਕਾਸ਼ ਧਾਲੀਵਾਲ ਨੇ Fazilka ਜ਼ਿਲ੍ਹੇ ਦਾ ਦੌਰਾ ਕਰਕੇ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖੇ ਕੇ ਮੁਸਾਹਿਬਸਰਕਾਰੀ ਹਾਈ ਸਕੂਲ ਬਹਿਕ ਬੋਦਲਾਸਰਕਾਰੀ ਪ੍ਰਾਇਮਰੀ ਝੁੱਗੇ ਗੁਲਾਬ ਸਿੰਘਸਰਕਾਰੀ ਪ੍ਰਾਇਮਰੀ ਸੀਨੀਅਰ ਸਕੂਲ ਬਹਿਕ ਬੋਦਲਾ ਆਂਗਣਵਾੜੀ ਸੈਂਟਰ ਝੁੱਗਾ ਗੁਲਾਬ ਸਿੰਘ ਸੈਂਟਰ ਕੋਡ ਨੰ 714, ਰਾਸ਼ਨ ਡਿੱਪੂ ਬਾਹਿਕ ਬੋਦਲਾ ਅਤੇ ਰਾਸ਼ਨ ਡਿੱਪੂ ਸਜਰਾਣਾ ਦੀ ਚੈਕਿੰਗ ਕੀਤੀ ਤੇ ਸਕੂਲਾਂ ਵਿੱਚ ਚੱਲ ਰਹੇ ਮਿਡ ਡੇ ਮੀਲ ਸਕੀਮ ਦੀ ਚੈਕਿੰਗ ਵੀ ਕੀਤੀ ਗਈ ਅਤੇ ਮੌਕੇ ਤੇ ਹੀ ਮਿੱਡ ਡੇ ਮੀਲ ਵਰਕਰਾਂ ਨੂੰ ਬਰਤਨਾਂ ਦੀ ਸਫਾਈ ਰੱਖਣ, ਚਾਵਲ ਨੂੰ ਸੁਸਰੀ ਤੋਂ ਬਚਾਉਣ ਅਤੇ ਕੜੀ ਵਿੱਚ ਪਕੌੜੇ ਪਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਜੇਕਰ ਫਿਰ ਵੀ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਜ਼ਿਲ੍ਹਾ ਸਿੱਖਿਆ ਅਫਸਰ ਇਸ ਸਬੰਧੀ ਕਾਰਨ ਦੱਸੋ ਨੋਟਿਸ ਲਵੇ।

          ਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਨੇ ਇਸ ਉਪਰੰਤ ਰਾਸ਼ਨ ਡਿੱਪੂਆਂ ਤੋਂ ਕਣਕ ਦੀ ਹੋ ਰਹੀ ਵੰਡ ਦੀ ਚੈਕਿੰਗ ਕੀਤੀ ਗਈ। ਪਿੰਡ ਸਰਜਾਣਾ ਦੇ ਲਾਭਪਾਤਰੀਆਂ ਵੱਲੋਂ ਕਮਿਸ਼ਨ ਨੂੰ ਕਣਕ ਦੀ ਪਰਚੀ ਕੱਟਣ ਵਿੱਚ ਪਾਈਆਂ ਜਾ ਰਹੀਆਂ ਊਣਤਾਈਆਂ ਬਾਰੇ ਦੱਸਿਆ ਗਿਆ ਜਿਸ ਦੇ ਸਬੰਧ ਵਿੱਚ ਮੌਕੇ ਤੇ ਜਾ ਕੇ ਕਮਿਸ਼ਨਰ ਦੇ ਮੈਂਬਰ ਵੱਲੋ਼ ਚੈਕਿੰਗ ਕੀਤੀ ਗਈ ਤੇ ਕਣਕ ਦਾ ਕੰਮ ਆਪਣੀ ਮੌਜੂਦਗੀ ਵਿੱਚ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਲਾਭਪਾਤੀਆ ਨੂੰ ਕਣਕ ਪੂਰੀ ਮਾਤਰਾ ਵਿੱਚ ਮੁਹੱਇਆ ਕਰਵਾਈ ਗਈ। ਉਨ੍ਹਾਂ ਇਸ ਮਾਮਲੇ ਸੰਬੰਧੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਡਿਪੂ ਹੋਲਡਰ ਅਤੇ ਹੋਰ ਜਿੰਮੇਵਾਰ ਅਧਿਕਾਰੀਆ ਖਿਲਾਫ ਬਣਦੀ ਕਾਰਵਾਈ ਕਰਨ ਦੀ ਵੀ ਹਦਾਇਤ ਕੀਤੀ।

            ਉਨ੍ਹਾਂ ਜ਼ਿਲ੍ਹਾ Food ਸਪਲਾਈ ਕੰਟਰੋਲਰ ਨੂੰ ਇਹ ਵੀ ਹਦਾਇਤ ਕੀਤੀ ਕਿ ਜਿਨ੍ਹਾਂ ਰਾਸ਼ਨ ਡਿੱਪੂਆ ਤੇ ਜਾਗਰੂਕਤਾ ਬੈਨਰ ਅਤੇ ਸ਼ਿਕਾਇਤ ਬਾਕਸ ਮੌਜੂਦ ਨਹੀਂ ਉੱਥੇ ਜਲਦ ਤੋਂ ਜਲਦ ਬੈਨਰ ਤੇ ਸ਼ਿਕਾਇਤ ਬਾਕਸ ਲਗਵਾਏ ਜਾਣ।  ਇਸ ਦੌਰਾਨ ਉਨ੍ਹਾਂ ਮੌਜੂਦ ਲਾਭਪਾਤਰੀਆਂ ਨੂੰ ਕਮਿਸ਼ਨ ਦੇ ਹੈਲਪਲਾਈਨ ਨੰਬਰ 98767-64545 ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਲਾਭਪਾਤਰੀਆਂ ਨੂੰ ਕਿਹਾ ਕਿ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਸਕੀਮਾਂ ਸਬੰਧੀ ਸ਼ਿਕਾਇਤ ਉਹ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਰ(ਵਿਕਾਸਕੋਲ ਦਰਜ ਕਰਵਾ ਸਕਦੇ ਹਨ।

ਕੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ ਪੰਜ ਕਰੋੜ ਦੀ ਲਾਗਤ ਨਾਲ ਤਿੰਨ ਵਾਟਰ ਵਰਕਸਾਂ ਦੇ ਨਵੀਨੀਕਰਨ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ



- ਘਰ ਘਰ ਤੱਕ ਪਹੁੰਚੇਗਾ ਪੀਣ ਵਾਲਾ ਸਾਫ ਪਾਣੀ
ਮਲੋਟ 14 ਦਸੰਬਰ
ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਅੱਜ ਆਪਣੇ ਹਲਕੇ ਦੇ ਤਿੰਨ ਪਿੰਡਾਂ ਵਿੱਚ ਲਗਭਗ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਵਾਟਰ ਵਰਕਸਾਂ ਦੇ ਹੋਣ ਵਾਲੇ ਨਵੀਨੀਕਰਨ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰੇਕ ਘਰ ਤੱਕ ਸਾਫ ਪੀਣ ਵਾਲਾ ਪਾਣੀ ਪੁੱਜਦਾ ਕਰਨ ਲਈ ਵਚਨਬੱਧ ਹੈ।

ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਅੱਜ ਆਪਣੇ ਦੌਰੇ ਦੌਰਾਨ ਮਹਿਰਾਜ ਵਾਲਾ ਪਿੰਡ ਵਿੱਚ 16149002 ਰੁਪਏ,  ਪਿੰਡ ਮਦਰਸਾ ਵਿੱਚ 19096849 ਰੁਪਏ ਅਤੇ ਪਿੰਡ ਗੰਧੜ ਵਿੱਚ 14632484  ਰੁਪਏ ਦੀ ਲਾਗਤ ਨਾਲ ਵਾਟਰ ਵਰਕਸ ਦੇ ਨਵੀਨੀਕਰਨ ਦੇ ਪ੍ਰੋਜੈਕਟਾਂ ਦਾ ਨੀਹ ਪੱਥਰ ਰੱਖਿਆ।
ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਦੇ ਹਰੇਕ ਨਾਗਰਿਕ ਨੂੰ ਵਧੀਆ ਸੇਵਾਵਾਂ ਮੁਹਈਆ ਕਰਵਾਉਣ ਲਈ ਵਚਨਵੱਧ ਹੈ । ਉਨਾਂ ਕਿਹਾ ਕਿ ਇਹਨਾਂ ਵਾਟਰ ਵਰਕਸ  ਨੂੰ ਬਣਿਆ ਨੂੰ ਢਾਈ ਤੋਂ ਤਿੰਨ ਦਹਾਕੇ ਤੱਕ ਦਾ ਸਮਾਂ ਹੋ ਗਿਆ ਸੀ ਪਰ ਕਿਸੇ ਨੇ ਸਾਰ ਨਹੀਂ ਲਈ ਸੀ ਅਤੇ ਇਹ ਖੰਡਰ ਦਾ ਰੂਪ ਧਾਰ ਗਏ ਸਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸੇ ਲਈ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੈ ਕਿ ਅਜਿਹੇ ਵਾਟਰ ਵਰਕਸਾਂ ਦਾ ਨਵੀਨੀਕਰਨ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਾਫ ਅਤੇ ਸ਼ੁੱਧ ਪੀਣ ਦਾ ਪਾਣੀ ਮਿਲ ਸਕੇ । ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਲੋਕਾਂ ਦੀਆਂ ਬੁਨਿਆਦੀ ਜਰੂਰਤਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀਆਂ ਬੁਨਿਆਦੀ ਜਰੂਰਤਾਂ ਦਾ ਖਿਆਲ ਰੱਖ ਕੇ ਕੰਮ ਕਰ ਰਹੀ ਹੈ।
ਉਨਾਂ ਨੇ ਆਖਿਆ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਪਿੰਡ ਦੇ ਹਰ ਹਿੱਸੇ ਦੇ ਘਰਾਂ ਤੱਕ ਪਾਣੀ ਪਹੁੰਚੇ। 

ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਬਿਹਤਰ ਤਰੀਕੇ ਨਾਲ ਦੇਣ ਲਈ ਹੁਣ ਸਰਕਾਰ ਤੁਹਾਡੇ ਦੁਆਰ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਲੋਕ ਆਪਣੇ ਘਰ ਬੈਠ ਕੇ ਹੀ 43 ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਸ ਲਈ ਵਿਅਕਤੀ ਨੇ 1076 ਨੰਬਰ ਤੇ ਕਾਲ ਕਰਨੀ ਹੈ ਜਿਸ ਤੋਂ ਬਾਅਦ ਸਰਕਾਰੀ ਨੁਮਾਇੰਦਾ ਤੁਹਾਡੇ ਘਰ ਆਵੇਗਾ ਅਤੇ ਸਾਰੀ ਕਾਰਵਾਈ ਮੁਕੰਮਲ ਕਰਕੇ ਤੁਹਾਨੂੰ ਸਰਕਾਰੀ ਸੇਵਾ ਦਾ ਲਾਭ ਘਰ ਬੈਠਿਆਂ ਦੇਵੇਗਾ । ਉਨਾਂ ਦੱਸਿਆ ਕਿ ਪੈਨਸ਼ਨ ਨਾਲ ਸੰਬੰਧਿਤ ਸੇਵਾਵਾਂ ਦਾ ਵੀ ਇਸ ਤਰੀਕੇ ਨਾਲ ਲਾਭ ਲਿਆ ਜਾ ਸਕਦਾ ਹੈ ਭਾਵ ਬਜ਼ੁਰਗ ਘਰ ਬੈਠੇ ਹੀ 1076 ਨੰਬਰ ਤੇ ਕਾਲ ਕਰਕੇ ਸਰਕਾਰੀ ਨੁਮਾਇੰਦਾ ਘਰ ਬੁਲਾ ਕੇ ਆਪਣੀ ਪੈਨਸ਼ਨ ਲਗਵਾ ਸਕਦੇ ਹਨ।
ਡਾ ਬਲਜੀਤ ਕੌਰ ਨੇ ਹੋਰ ਦੱਸਿਆ ਕਿ ਦੀਵਿਆਂਗ ਲੋਕਾਂ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ ਤਾਂ ਜੋ   ਮੈਡੀਕਲ ਸਰਟੀਫਿਕੇਟ ਬਣਾਉਣ ਤੋਂ ਬਾਅਦ ਅਜਿਹੇ ਲੋਕਾਂ ਦੀ ਪੈਨਸ਼ਨ ਲਗਾਈ ਜਾ ਸਕੇ। 
ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਇਸ ਮੌਕੇ ਪੰਜਾਬ ਸਰਕਾਰ ਦੀਆਂ ਵੱਖ ਵੱਖ ਲੋਕ ਕਲਿਆਣਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਉਨਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਮੌਕੇ ਤੇ ਹੀ ਹੱਲ ਕੀਤੇ।
ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਜਸਵਿੰਦਰ ਸਿੰਘ, ਵਾਈਸ ਚੇਅਰਮੈਨ ਜਸ਼ਨ ਬਰਾੜ ਲੱਖੇਵਾਲੀ, ਜਗਦੇਵ ਸਿੰਘ ਬਾਮ ਲੋਕ ਸਭਾ ਹਲਕਾ ਇੰਚਾਰਜ, ਕਾਕਾ ਉੱੜਾਂਗ, ਬਲਾਕ ਪ੍ਰਧਾਨ ਗੁਰ ਭਗਤ ਸਿੰਘ, ਐੱਸਡੀਓ ਸ਼ਿਵਮ ਸਚਦੇਵਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Nov 15, 2023

कर्मचारियों ने मांगें पूरी न करने पर सरकार के खिलाफ नारेबाजी की


फाजिल्का 15 नवंबर

पंजाब स्टेट मिनिस्ट्रियल सर्विसेज यूनियन राज्य निकाय द्वारा 20 नवंबर, 2023 तक बढ़ाई गई हड़ताल के दौरान, पंजाब स्टेट मिनिस्ट्रियल सर्विसेज यूनियन फाजिल्का द्वारा समर्थित लिपिक कर्मचारियों ने पंजाब सरकार के खिलाफ नारे लगाए और विरोध प्रदर्शन किया। कर्मचारियों ने कामकाज पूरी तरह ठप रखते हुए सरकार के खिलाफ जमकर नारेबाजी की। इस अवसर पर पी.एस.एम.एस.यू. फाजिल्का के महासचिव सुखदेव चंद कंबोज और यूनियन के अन्य नेताओं ने सिविल सर्जन फाजिल्का के कार्यालय में उनकी मांगें पूरी न करने पर पंजाब सरकार के खिलाफ नारेबाजी की। इस मौके पर सुखजिंदर सिंह बराड़, संदीप, सुखविंदर, रोहित, गीताजलि कंबोज, सतीर कंबोज, रविंदर वर्मा आदि मौजूद थे।

इस अवसर पर पी.एस.एम.एस.यू. फाजिल्का जिला अध्यक्ष अमरजीत सिंह, महासचिव सुखदेव चंद कंबोज, अध्यक्ष डी.सी. ऑफिस यूनियन के अशोक कुमार, राज कुमार, मनतिंदर, सुनील कुमार, करमजीत कौर समेत यूनियन के अन्य नेताओं ने विरोध प्रदर्शन करते हुए कहा कि सरकार के अड़ियल रवैये के कारण कर्मचारी वर्ग संघर्ष करने को मजबूर हो गया है. सरकार कर्मचारियों के प्रति इतनी गंभीर नहीं है कि संगठन को केवल बैठक का समय दिया जा सके। सरकार की इस गंदी नीति से ऐसा लगता है कि सरकार कर्मचारियों की अनदेखी कर रही है और मांगों को मानने से भाग रही है।

नेताओं ने कहा कि सरकार चुनाव के समय तो बहुत वादे करती है, लेकिन बाद में वादे पूरा करने से भाग जाती है. यूनियन ने सरकार को चेतावनी दी है कि वह पुरानी पेंशन बहाली, 12 प्रतिशत डीए जैसी कर्मचारियों की जायज मांगों को पूरा नहीं करेगी। बकाया किश्तें जारी करना, नए भर्ती हुए कर्मचारियों को पंजाब के पैमाने के अनुरूप वेतन देना, बॉर्डर एरिया भत्ता लागू करना, 4, 9, 14 भत्ता बहाल करना आदि मांगें जल्द से जल्द पूरी की जाएं।

हड़ताल के दौरान विभिन्न विभागों में विरोध प्रदर्शन किया गया और कामकाज ठप कर दिया गया.

Nov 12, 2023

ਵਿਧਾਇਕ ਸਵਨਾ ਵੱਲੋਂ ਫਾਜਿਲਕਾ ਦੇ ਪਿੰਡ ਮੁੰਬੇ ਕੀ ਵਿਖੇ ਵਿਕਾਸ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ

 




ਫਾਜਿਲਕਾ 12 ਨਵੰਬਰ

ਵਿਧਾਇਕ ਵੱਲੋਂ ਹਲਕੇ ਦੇ ਪਿੰਡ ਮੁੰਬੇ ਕੀ ਵਿਖੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਪਿੰਡ ਦੇ ਜਗਰੂਪ ਸਿੰਘ ਬਲਾਕ ਪ੍ਰਧਾਨਸੁਰਿੰਦਰ ਕੰਬੋਜ ਬਲਾਕ ਪ੍ਰਧਾਨ ਰਾਜਿੰਦਰ ਸਿੰਘਦਰਸ਼ਨ ਸਿੰਘ ਮੁੰਬੇ ਕੀਸੁਨੀਲ ਕੰਬੋਜ ਮੁੰਬੇ ਕੀ ਅਤੇ ਸਕੂਲ ਦੇ ਬੱਚੇ ਹਾਜ਼ਰ ਸੀ।

ਵਿਧਾਇਕ ਵੱਲੋਂ ਦੀਵਾਲੀ ਦੇ ਤੋਹਫੇ ਦੇ ਰੂਪ ਵਿੱਚ ਪਿੰਡ ਮੁੰਬੇ ਕੀ ਵਿਖੇ ਖਿਡਾਰੀਆ ਦੇ ਲਈ ਖੇਡ ਮੈਦਾਨ ਅਤੇ ਬੱਚਿਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਚਾਰ ਦਿਵਾਰੀ ਦਾ ਨੀਂਹ ਪੱਥਰ ਰੱਖਿਆ ਗਿਆ ਵਿਧਾਇਕ ਵੱਲੋਂ ਪਿੰਡ ਦੇ ਵਾਸੀਆ ਨੂੰ ਦੀਵਾਲੀ ਦੀ ਵਧਾਈ ਦਿੱਤੀ ਗਈ ਅਤੇ ਦੀਵੇ ਅਤੇ ਲਾਈਟਾ ਰਾਹੀਂ ਹੀ ਦਿਵਾਲੀ ਦਾ ਤਿਉਹਾਰ ਮਨਾਉਣ ਅਤੇ ਪਟਾਖੇ ਆਦਿ ਦੀ ਵਰਤੋਂ ਨਾ ਕਰਨ ਦਾ ਸੰਦੇਸ਼ ਦਿੱਤਾ। ਤਾਂ ਜੋ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।

ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਸਰਹਾਨਾ ਕਰਦਿਆਂ ਕਿਹਾ ਕਿ ਜਦੋ ਦੇ ਉਹ ਫਾਜ਼ਿਲਕਾ ਦੇ ਵਿਧਾਇਕ ਬਣੇ ਹਨਉਨਾਂ ਵਲੋਂ ਲਗਾਤਾਰ ਹਲਕੇ ਦੇ ਵਿਕਾਸ ਕੰਮਾਂ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈਜਿਸ ਲਈ ਉਹ ਵਿਧਾਇਕ ਦਾ ਧੰਨਵਾਦ ਕਰਦੇ ਹਨ।

ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੀ ਦਿਖ ਨੂੰ ਸੁਧਾਰਨ ਲਈ ਪੁਰਜੋਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਕੋਈ ਵੀ ਹਲਕਾ ਵਿਕਾਸ ਪੱਖੋਂ ਪਿਛੇ ਨਾ ਰਹੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਵਿਸੇਸ਼ ਹਦਾਇਤਾਂ ਹਨ ਕਿ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਤੋਂ ਵਾਂਝਾ ਨਾ ਰਹਿਣ ਦਿੱਤਾ ਜਾਵੇ।

Nov 9, 2023

ਜੇ ਹੁਣ ਨਿਯਮਾਂ ਦੀ ਉਲੰਘਣਾ ਕਰਕੇ ਪਰਾਲੀ ਸਾੜੂ ਤਾਂ ਫਿਰ ..... ਕਾਨੂੰਨ ਕਰੂ ਕੰਮ

 ਪ੍ਰਸ਼ਾਸਨ ਪਰਾਲੀ ਨੂੰ ਅੱਗ ਦੀਆਂ ਘਟਨਾਵਾਂ ਰੋਕਣ ਲਈ ਪੱਬਾਂ ਭਾਰ
ਡੀਸੀ ਤੇ ਐਸਐਸਪੀ ਦੋਨੋ ਪਹੁੰਚੇ ਖੇਤਾਂ ਵਿਚ, ਕੋਲ ਖੜਕੇ ਬੁਝਾਈ ਅੱਗ
—ਮੁੜ ਕੀਤੀ ਕਿਸਾਨਾਂ ਨੂੰ ਅੱਗ ਨਾ ਲਗਾਉਣ ਦੀ ਅਪੀਲ
—ਕਿਹਾ, ਉਲੰਘਣਾ ਕਰਨ ਤੇ ਨਿਯਮਾਂ ਅਨੁਸਾਰ ਹੋਵੇਗੀ ਕਾਰਵਾਈ



ਫਾਜਿਲ਼ਕਾ, 9 ਨਵੰਬਰ (ਬਲਰਾਜ ਸਿੰਘ ਸਿੱਧੂ )
ਪਰਾਲੀ ਸਾੜਨ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਅਤੇ ਇਸ ਕਾਰਨ ਕਿਸਾਨਾਂ ਦੀਆਂ ਜਮੀਨਾਂ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ  ਮਨਜੀਤ ਸਿੰਘ ਢੇਸੀ ਦੋਨੋਂ ਅੱਜ ਕਿਸਾਨਾਂ ਦੇ ਖੇਤਾਂ ਵਿਚ ਪਹੁੰਚੇ ਅਤੇ ਦੋਨਾਂ ਅਧਿਕਾਰੀਆਂ ਨੇ ਥਾਂ ਥਾਂ ਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ। ਇਸ ਦੌਰਾਨ ਜਿੱਥੇ ਕਿਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਜਾਂ ਪਰਾਲੀ ਦੀਆਂ ਗੱਠਾਂ ਬਣਾ ਕੇ ਉਸਦੀ ਰਹਿੰਦ ਖੁਹੰਦ ਨੂੰ ਅੱਗ ਲਗਾਈ ਗਈ ਸੀ ਉੁਥੇ ਮੌਕੇ ਤੇ ਹੀ ਇੰਨ੍ਹਾਂ ਅਧਿਕਾਰੀਆਂ ਨੇ ਇਹ ਅੱਗ ਬੁਝਵਾਈ।
ਇਸ ਦੌਰਾਨ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਐਸਐਸਪੀ ਸ: ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਹੋਣ ਵਾਲਾ ਪ੍ਰਦੁਸ਼ਣ ਤਾਂ ਇਕ ਵੱਖਰਾ ਵਿਸ਼ਾ ਹੈ ਪਰ ਅਸਲ ਵਿਚ ਪਰਾਲੀ ਸਾੜ ਕੇ ਕਿਸਾਨ ਆਪਣਾ ਸਭ ਤੋਂ ਵੱਡਾ ਨੁਕਸਾਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਕੇ ਕਿਸਾਨ ਆਪਣੀ ਜਮੀਨ ਦੇ ਪੋਸ਼ਕ ਤੱਤ ਸਾੜ ਰਿਹਾ ਹੈ ਜਿਸ ਨਾਲ ਜਮੀਨ ਲਗਾਤਾਰ ਬੰਜਰ ਹੁੰਦੀ ਜਾ ਰਹੀ ਹੈ। ਇਸ ਲਈ ਕਿਸਾਨ ਨੂੰ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਪਰਾਲੀ ਸਾੜਨੀ ਬੰਦ ਕਰਨੀ ਹੀ ਪਵੇਗੀ ਅਤੇ ਨਾਲ ਹੀ ਇਸ ਨੂੰ ਜਮੀਨ ਵਿਚ ਮਿਲਾ ਕੇ ਕਣਕ ਦੀ ਬਿਜਾਈ ਕਰਨੀ ਪਵੇਗੀ ਤਾਂ ਜੋ ਜਮੀਨ ਦਾ ਕਾਰਬਨਿਕ ਮਾਦਾ ਵਧੇ ਅਤੇ ਜਮੀਨ ਉਪਜਾਊ ਬਣੇ।
ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਇਸ ਮੌਕੇ ਕਿਸਾਨਾਂ ਨੂੰ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਵੀ ਸਾਨੂੰ ਪਰਾਲੀ ਨੂੰ ਨਹੀਂ ਸਾੜਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ ਹਨ ਅਤੇ ਜੇਕਰ ਕੋਈ ਨਿਯਮਾਂ ਦਾ ਉਲੰਘਣ ਕਰਕੇ ਪਰਾਲੀ ਨੂੰ ਅੱਗ ਲਗਾਏਗਾ ਤਾਂ ਮਜਬੂਰੀ ਵਸ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨੀ ਪਵੇਗੀ। ਉਨ੍ਹਾਂ ਫਾਜਿ਼ਲਕਾ ਜਲਾਲਾਬਾਦ ਰੋਡ ਤੇ ਪੈਂਦੇ ਪਿੰਡਾਂ ਤੋਂ ਇਲਾਵਾ ਪਿੰਡ, ਬਾਧਾ, ਝੁੱਗੇ ਗੁਲਾਬ ਸਿੰਘ, ਬਹਿਕ ਖਾਸ ਦਾ ਵੀ ਦੌਰਾ ਕੀਤਾ। ਪਿੰਡ ਬਹਿਕ ਖਾਸ ਵਿਚ ਮੌਕੇ ਤੇ ਫਾਇਰ ਬ੍ਰੀਗੇਡ ਬੁਲਾ ਕੇ ਡੀਸੀ ਅਤੇ ਐਸਐਸਪੀ ਨੇ ਕੋਲ ਖੜ੍ਹ ਕੇ ਖੇਤ ਨੂੰ ਲੱਗੀ ਅੱਗ ਬੁਝਵਾਈ।


ਜਿਕਰਯੋਗ ਹੈ ਕਿ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਸ ਕਿਸੇ ਇਲਾਕੇ ਵਿਚ ਪਰਾਲੀ ਸੜੇਗੀ ਉਸ ਇਲਾਕੇ ਦੇ ਐਸਐਚਓ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ, ਜਿਸਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਖੇਤਾਂ ਦੇ ਦੌਰੇ ਕਰ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ ਹਨ ਅਤੇ ਇਹ ਟੀਮਾਂ ਪਿੰਡਾਂ ਅਤੇ ਖੇਤਾਂ ਦਾ ਦੌਰਾ ਕਰ  ਰਹੀਆਂ ਹਨ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ , ਬਲਾਕ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਅਤੇ ਹਰਪ੍ਰੀਤ ਕੌਰ ਵੀ ਹਾਜਰ ਸਨ।



ਪੰਜਾਬ ਹੈਂਡੀਕਰਾਫਟ ਮੇਲੇ ਦਾ ਚੌਥਾ ਦਿਨ ਦੇਸ਼ ਭਗਤੀ ਅਤੇ ਪੰਜਾਬੀ ਲੋਕ ਗੀਤ ਨਾਲ ਗੂੰਜਿਆ ਪੰਡਾਲ, ਦਰਸ਼ਕਾਂ ਖੂਬ ਮਾਣਿਆ ਆਨੰਦ

 ਪੰਜਾਬ ਹੈਂਡੀਕਰਾਫਟ ਫੈਸਟੀਵਲ ਦੀਆਂ ਰੌਣਕਾਂ—



ਕਵਿਤਾਵਾਂ, ਸਕਿੱਟਾਂ, ਫੋਕ ਆਰਕੈਸਟਰਾ ਅਤੇ ਲੁੱਡੀ ਨੇ ਪਾਈ ਧਮਾਲ
ਫਾਜ਼ਿਲਕਾ 9 ਨਵੰਬਰ-( ਬਲਰਾਜ ਸਿੰਘ ਸਿੱਧੂ )
ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੀ ਅਗਵਾਈ ਹੇਠ ਚੱਲ ਰਹੇ ਪੰਜਾਬ ਹੈਂਡੀਕਰਾਫਟ ਮੇਲੇ  ਦੇ ਚੌਥਾ ਦਿਨ ਦੇਸ਼ ਭਗਤੀ ਅਤੇ ਪੰਜਾਬੀ ਲੋਕ ਗੀਤਾਂ ਨਾਲ ਗੂੰਜਦਾ ਨਜ਼ਰ ਆਇਆ ਤੇ ਫਾਜ਼ਿਲਕਾ ਵਾਸੀਆਂ ਨੇ ਮੇਲੇ ਦਾ ਖੂਬ ਆਨੰਦ ਮਾਣਿਆ। ਦੇਸ਼ ਭਗਤੀ ਦੇ ਗਾਣ, ਲੋਕ ਗੀਤ, ਫੋਕ ਆਰਕੈਸਟਰਾ, ਸਕਿੱਟ, ਕਲੀ ਤੇ ਲੁੱਡੀ ਆਦਿ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਕਾਫੀ ਧਮਾਲ ਪਾਈ ਤੇ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ।

ਪੰਜਾਬ ਹੈਂਡੀਕਰਾਫਟ ਫੈਸਟੀਵਲ ਦੇ ਚੌਥੇ ਦਿਨ ਦੀ ਸ਼ੁਰੂਆਤ ਡੀ.ਏ.ਵੀ. ਕਾਲਜ ਅਬੋਹਰ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗਾਣ ਦੇ ਨਾਲ-ਨਾਲ ਲੋਕ ਗੀਤ, ਗਿਧਾ ਪੇਸ਼ ਕੀਤਾ ਗਿਆ। ਭਾਗ ਸਿੰਘ ਖਾਲਸਾ ਕਾਲਜ ਅਬੋਹਰ ਦੇ ਵਿਦਿਆਰਥੀਆਂ ਵੱਲੋਂ ਲੋਕ ਗੀਤ, ਵਾਰ, ਕਲੀ ਨੇ ਫਾਜ਼ਿਲਕਾ ਵਾਸੀਆਂ ਦਾ ਕਾਫੀ ਦਿਲ ਪਰਚਾਵਾ ਕੀਤਾ। ਇਸ ਤੋਂ ਬਾਅਦ ਗੁਰੂ ਨਾਨਕ ਖਾਲਸਾ ਕਾਲਜ ਦੀ ਸਕਿੱਟ (ਲਾਟਰੀ) ਤੇ ਸਰਕਾਰੀ ਕਾਲਜ ਫਾਜ਼ਿਲਕਾ ਦੀ ਮਮਿਕਰੀ ਤੇ ਲੋਕ ਗੀਤ ਹੀਰ ਵਾਰਸ ਦੀ ਪੇਸ਼ਕਾਰੀ ਦਾ ਦਰਸ਼ਕਾਂ ਖੂਬ ਆਨੰਦ ਮਾਣਿਆ । ਇਸ ਉਪਰੰਤ ਗੁਰੂ ਨਾਨਕ ਖਾਲਸਾ ਕਾਲਜ ਦੇ ਲੜਕਿਆਂ ਵੱਲੋਂ ਕਵਿਤਾ ਸਿੰਘਾਂ ਦਾ ਪੰਜਾਬ, ਨਾਚ, ਲੁੱਡੀ ਦੀ ਪੇਸ਼ਕਾਰੀ ਨੇ ਆਪਣੀ ਧਮਾਲ ਪਾਉਂਦਿਆਂ ਸਮੂਹ ਹਾਜ਼ਰੀਨ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕਰ ਦਿੱਤਾ।ਇਸ ਮੌਕੇ ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ ਵੱਲੋਂ ਲੋਕ ਗੀਤ, ਕਵੀਸ਼ਰੀ ਤੇ ਫੋਕ ਆਰਕੈਸਰਾ ਦੀ ਪੇਸ਼ਕਾਰੀ ਕੀਤੀ ਗਈ।


ਇਸ ਮੇਲੇ ਵਿੱਚ ਫਾਜ਼ਿਲਕਾ ਅਤੇ ਬਾਹਰਲੇ ਸੂਬਿਆਂ ਤੋਂ ਆਏ ਵੱਖ-ਵੱਖ ਸ਼ਿਲਪਕਾਰਾਂ ਦੀਆਂ ਹਸਤਕਾਰੀ ਪ੍ਰਦਰਸ਼ੀਆਂ ਜਿੱਥੇ ਮੇਲੇ ਦੀ ਸੋਭਾ ਵਧਾ ਰਹੀਆਂ ਸਨ ਤੇ ਉੱਥੇ ਫਾਜ਼ਿਲਕਾ ਵਾਸੀ ਪ੍ਰਦਰਸਨੀਆਂ ਵੱਲ ਖਿੱਚੇ ਜਾ ਰਹੇ ਹਨ ਤੇ ਪ੍ਰਦਰਸ਼ਨੀਆਂ ਦਾ ਆਨੰਦ ਮਾਣਦੇ ਹੋਏ ਖਰੀਦਦਾਰੀ ਵੀ ਕਰ ਰਹੇ ਸਨ। ਹਸਤਕਾਰੀ ਪ੍ਰਦਰਸ਼ਨੀਆਂ ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਫਾਜ਼ਿਲਕਾ ਵਾਸੀ ਤੇ ਖਾਸ ਕਰ ਨੌਜਵਾਨ ਪੁਰਾਤਨ ਵਿਰਸੇ ਅਤੇ ਪੁਰਾਤਨ ਸੱਭਿਆਚਾਰ ਤੋਂ ਜਾਣੂੰ ਹੋ ਰਹੇ ਸਨ ਅਤੇ ਉੱਥੇ ਲੱਗੇ ਦਿਲ ਪਰਚਾਵੇ ਪੰਘੂੜਿਆਂ ਦਾ ਨੰਨ੍ਹੇ ਮੁੰਨ੍ਹੇ ਆਨੰਦ ਵੀ ਮਾਣ ਰਹੇ ਸਨ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋਫੈਸਰ ਕੁਲਵਿੰਦਰ ਸੰਧੂ ਤੇ ਮੈਡਮ ਸਤਿੰਦਰਜੀਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਦੌਰਾਨ ਮੈਡਮ ਵਨੀਤਾ ਕਟਾਰੀਆਂ ਅਤੇ ਅਜੇ ਗੁਪਤਾ ਤੇ ਦਿਨੇਸ਼ ਸਰਮਾ ਵੱਲੋਂ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਤੋਂ ਪ੍ਰਸ਼ਨ ਪੁੱਛੇ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।



ਇਸ ਦੌਰਾਨ ਜ਼ਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪੰਕਜ ਅੰਗੀ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਸੱਭਿਆਚਾਰਕ ਪ੍ਰੋਗਰਾਮ ਦੇ ਨੋਡਲ ਅਫਸਰ ਸਤਿੰਦਰ ਬੱਤਰਾ, ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਓਤਰੇਜਾ, ਪ੍ਰਫੈਸਰ ਗੁਰਰਾਜ ਚਹਿਲ, ਪ੍ਰੋਫੈਸਰ ਪਰਦੀਪ ਕੁਮਾਰ, ਪ੍ਰਿੰਸੀਪਲ ਪਰਦੀਪ ਕੰਬੋਜ ਅਤੇ ਪ੍ਰਿੰਸੀਪਲ ਰਜਿੰਦਰ ਵਿਖੋਣਾ ਆਦਿ ਹਾਜ਼ਰ ਸਨ।

Nov 5, 2023

ਮਿਲਟਰੀ ਸਟੇਸ਼ਨ ਵਿਖੇ ਚੇਤਕ ਪ੍ਰੀਮੀਅਰ ਲੀਗ-2023 ਦੇ ਆਯੋਜਨ ਦੀ ਕੀਤੀ ਸ਼ੁਰੂਆਤ



ਬਠਿੰਡਾ, 5 ਨਵੰਬਰ : "ਖੇਲੋ ਇੰਡੀਆ" ਨਾਲ ਤਾਲਮੇਲ ਚ ਖੇਡਾਂ ਤੇ ਨਵੀਂ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਲੈਫਟੀਨੈਂਟ ਜਨਰਲ ਸੰਜੀਵ ਰਾਏ, ਜਨਰਲ ਆਫਿਸ ਕਮਾਂਡਿੰਗ, ਚੇਤਕ ਕੋਰ ਨੇ ਮਿਲਟਰੀ ਸਟੇਸ਼ਨ ਵਿਖੇ ਚੇਤਕ ਪ੍ਰੀਮੀਅਰ ਲੀਗ 2023 ਦੇ ਆਯੋਜਨ ਦੀ ਸ਼ੁਰੂਆਤ ਕੀਤੀ। ਚੇਤਕ ਕੋਰ ਦੇ ਜਨਰਲ ਆਫੀਸਰ ਕਮਾਂਡਿੰਗ ਵੱਲੋਂ ਪਰਮਵੀਰ ਚੱਕਰ (ਮਰਨ ਉਪਰੰਤ) ਕੈਪਟਨ ਗੁਰਬਚਨ ਸਿੰਘ ਸਲਾਰੀਆ ਦੀ ਯਾਦ ਨੂੰ ਸਮਰਪਿਤ ਸਲਾਰੀਆ ਖੇਡ ਸਟੇਡੀਅਮ ਦਾ ਨਵੀਨੀਕਰਨ ਕੀਤਾ ਗਿਆ।
ਇਸ ਮੌਕੇ ਟੀ-20 ਟੂਰਨਾਮੈਂਟ ਜੋ ਕਿ 23 ਅਕਤੂਬਰ 2023 ਨੂੰ ਸ਼ੁਰੂ ਹੋਇਆ ਸੀ ਤੇ ਬਠਿੰਡਾ ਮਿਲਟਰੀ ਸਟੇਸ਼ਨ ਦੇ ਵੱਖ-ਵੱਖ ਗਠਨ ਦੀਆਂ ਅੱਠ ਟੀਮਾਂ ਦੀ ਭਾਗੀਦਾਰੀ ਦੇਖੀ ਗਈ ਸੀ। ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਸੀ ਤੇ ਸ਼ੁਰੂਆਤੀ ਗਰੁੱਪ ਪੜਾਅ ਦੇ ਮੈਚਾਂ ਤੋਂ ਬਾਅਦ, ਗਰੁੱਪਾਂ ਵਿੱਚ ਚੋਟੀ ਦੀਆਂ ਦੋ ਟੀਮਾਂ ਨੇ ਸੈਮੀਫਾਈਨਲ ਮੈਚ ਖੇਡਿਆ। ਉਨ੍ਹਾਂ ਦੱਸਿਆ ਕਿ 3 ਨਵੰਬਰ ਨੂੰ ਫਾਈਨਲ ਮੈਚ ਖੇਡਿਆ ਗਿਆ ਅਤੇ ਚੇਤਕ ਪ੍ਰੀਮੀਅਰ ਲੀਗ ਦੀ ਟਰਾਫੀ ਨੂੰ ਹੇਲਸ ਏਂਜਲ ਟੀਮ ਨੇ ਆਪਣੇ ਹਿੱਸ ਲੈ ਲਿਆ। ਇਸ ਸਮਾਗਮ ਨੂੰ ਬਠਿੰਡਾ ਮਿਲਟਰੀ ਸਟੇਸ਼ਨ ਦੇ ਸਮੂਹ ਰੈਂਕਾਂ ਨੇ ਦੇਖਿਆ ਜਿਨ੍ਹਾਂ ਨੇ ਟੀਮਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਅੰਤ ਵਿੱਚ ਟੂਰਨਾਮੈਂਟ ਦੇ ਭਾਗੀਦਾਰ, ਉਪ ਜੇਤੂ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ।
ਚੇਤਕ ਕੋਰ ਦੀ ਇਸ ਪਹਿਲਕਦਮੀ ਨੇ ਨਵੀਂ ਪ੍ਰਤਿਭਾ ਵਾਲੇ ਖਿਡਾਰੀਆਂ ਨੂੰ ਪਛਾਣਨ ਦਾ ਮੌਕਾ ਦਿੱਤਾ ਜੋ ਖੇਡ ਵਿੱਚ ਡੂੰਘੀ ਦਿਲਚਸਪੀ ਰੱਖਦੇ ਹਨ। ਪਛਾਣੇ ਗਏ ਖਿਡਾਰੀਆਂ ਨੂੰ ਉਨ੍ਹਾਂ ਦੇ ਜਨੂੰਨ ਨੂੰ ਅੱਗੇ ਵਧਾਉਣ ਅਤੇ ਫੌਜ ਦੇ ਟਰਾਇਲਾਂ ਲਈ ਤਿਆਰ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।