punjabfly

Sep 14, 2024

ਖੇਤੀਬਾੜੀ ਵਿਭਾਗ ਬਲਾਕ ਕੋਟਕਪੂਰਾ ਵੱਲੋ ਕਿਸਾਨਾਂ ਨੂੰ PAU ਲੁਧਿਆਣਾ Mela ਵਿਖਾਇਆ ਗਿਆ

  ਕਿਸਾਨ ਮੇਲਿਆ ਦੇ ਦੌਰੇ ਕਿਸਾਨਾਂ ਲਈ ਲਾਹੇਵੰਦ: ਡਾ. ਗੁਰਪ੍ਰੀਤ ਸਿੰਘ

PAU MELA LUDHIANA


ਕੋਟਕਪੂਰਾ 14 ਸਤੰਬਰ
ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਤੇ ਡਾ.ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਯੋਗ ਅਗਵਾਈ ਹੇਠ ਕਿਸਾਨ ਭਲਾਈ ਵਿਭਾਗ ਬਲਾਕ Kotkapura ਵੱਲੋ ਆਤਮਾ ਤਹਿਤ ਪੀ.ਏ.ਯੂ ਲੁਧਿਆਣਾ ਵਿਖੇ ਲੱਗ ਰਹੇ ਕਿਸਾਨ ਮੇਲੇ ਦੌਰਾਨ  ਦਫਤਰ ਕੋਟਕਪੂਰਾ ਤੋ PAU ਲੁਧਿਆਣਾ  ਮੇਲੇ ਤੇ ਬੱਸ ਭੇਜੀ ਗਈ ਜਿਸ ਵਿੱਚ ਸ੍ਰੀ ਰਾਜਾ ਸਿੰਘ ਸਹਾਇਕ ਟੈਕਨੋਲੋਜੀ ਮਨੈਜਰ ਦੀ ਡਿਊਟੀ ਦੌਰਾਨ 65 ਕਿਸਾਨਾਂ ਨੂੰ ਮੇਲੇ ਤੇ ਲਿਜਾਇਆ ਗਿਆ।

ਕਿਸਾਨਾਂ ਨੇ ਮੇਲੇ ਵਿੱਚ ਪਰਾਲੀ ਪ੍ਰਬੰਧਣ ਸਬੰਧੀ ਵੱਖ-ਵੱਖ ਪ੍ਰਕਾਰ ਦੀ ਮਸੀਨਰੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਮਸ਼ੀਨਰੀ ਦੀ ਹਰੇਕ STALL ਤੋ ਜਾਣਕਾਰੀ ਪ੍ਰਾਪਤ ਕੀਤੀ ਕਿ ਕਿਸ ਮਸ਼ੀਨਰੀ ਨਾਲ ਤੇ ਕਿਸ ਵਿਧੀ ਨਾਲ ਝੋਨੇ ਦੀ ਪਰਾਲੀ ਨੂੰ ਸੋਖਿਆ ਹੀ ਬਿਨਾਂ ਅੱਗ ਲਗਾਏ ਅਗਲੀ ਫਸਲ ਦੀ ਬਿਜਾਈ ਕੀਤੀ ਜਾ ਸਕੇ ਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋ ਬਚਾਇਆ ਜਾ ਸਕੇ ।
 ਇਸ ਤੋ ਬਾਅਦ ਕਿਸਾਨਾਂ ਨੂੰ PAU ਵੱਲੋ ਲਗਾਏ ਝੋਨੇ ਦੇ ਵੱਖ ਵੱਖ ਪ੍ਰਕਾਰ ਦੇ ਟਰੈਲਾਂ ਦੇ ਡੈਮੋ ਵੀ ਦਿਖਾਏ ਗਏ ਜਿਸ ਦੌਰਾਨ ਕਿਸਾਨਾਂ ਲਈ ਜਿਆਦਾ ਖਿੱੱਚ ਦਾ ਕੇਂਦਰ ਘੱਟ ਸਮਾਂ ਲੈਣ ਵਾਲੀ ਕਿਸਮ ਪੀ.ਆਰ 131 ਰਹੀ, ਜੋ ਕਿ ਪੀ.ਏ.ਯੂ ਵੱਲੋ ਵੱਖ ਵੱਖ ਤਕਨੀਕ ਨਾਲ ਲਗਾਈ ਗਈ ਸੀ ਤੇ ਕਿਸਾਨਾਂ ਨੇ ਉਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਵੀ ਹਾਸਲ ਕੀਤੀ।
ਮੇਲੇ ਦੀ ਇਸੇ ਲੜੀ ਤਹਿਤ FARMERS ਨੂੰ ਪਸ਼ੂ ਮੇਲੇ ਵਿੱਚ ਵੀ ਲਿਜਾਇਆ ਗਿਆ ਜਿਸ ਵਿੱਚ ਵੱਖ ਵੱਖ ਨਸਲ ਦੇ ਪਸ਼ੂ ਕਿਸਾਨਾਂ ਲਈ ਖਿੱਚ ਦਾ ਕੇਂਦਰ ਰਹੇ ਤੇ ਕਿਸਾਨਾਂ ਨੇ ਬੜੇ ਹੀ ਧਿਆਨ ਦੇ ਨਾਲ ਉਨ੍ਹਾਂ ਦੀ ਸੰਭਾਲ ਬਾਰੇ,ਚਾਰੇ ਬਾਰੇ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਮਾਹਿਰ ਡਾਕਟਰਾਂ ਪਾਸੋ ਜਾਣਕਾਰੀ ਹਾਸਲ ਕੀਤੀ ਤੇ ਪਸ਼ੂਆਂ ਲਈ ਲਾਹੇਵੰਦ ਫੀਡ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ।
ਮੇਲੇ ਦੌਰਾਨ ਕਿਸਾਨਾਂ ਤੇ ਪੀ.ਏ.ਯੂ ਵੱਲੋ ਪ੍ਰਮਾਣਿਤ ਵੱਖ ਵੱਖ ਪ੍ਰਕਾਰ ਦੇ ਫਸਲਾਂ ਦੇ ਬੀਜ , ਸ਼ਬਜੀਆਂ ਦੇ ਬੀਜ ਤੇ ਫਲਦਾਰ ਬੂਟੇ ਵੀ ਖਰੀਦੇ।
ਇਸ ਦੌਰਾਨ ਵਿਭਾਗ ਦੇ ਕਰਮਚਾਰੀ ਸ੍ਰੀ ਪਵਨਦੀਪ ਸਿੰਘ, ਰਿੰਪਲਜੀਤ ਸਿੰਘ, ਵਿਸਵਜੀਤ ਸਿੰਘ  ਸਮੇਤ ਕਿਸਾਨ ਜਗਦੀਸ ਸਿੰਘ, ਤਰਲੋਚਨ ਸਿੰਘ, ਹਰਪ੍ਰੀਤ ਸਿੰਘ,ਅਭਿਜੀਤ ਸਿੰਘ, ਗੁਰਵਿੰਦਰ ਸਿੰਘ ,ਨਿਰਮਲ ਸਿੰਘ, ਅਮਰਦੀਪ ਸਿੰਘ ਸਮੇਤ  ਕਿਸਾਨਾਂ ਨੇ ਮੇਲੇ ਦਾ ਵਿਜਟ ਕੀਤਾ।

Share:
Location: Kot Kapura, Punjab, India

0 comments:

Post a Comment

Definition List

blogger/disqus/facebook

Unordered List

Support