This is default featured slide 1 title
Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.
This is default featured slide 2 title
Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.
This is default featured slide 3 title
Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.
This is default featured slide 4 title
Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.
This is default featured slide 5 title
Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.
Jan 14, 2023
ਬੰਧੂਆ ਮਜ਼ਦੂਰੀ ਇੱਕ ਅਪਰਾਧ ਹੈ-ਡਿਪਟੀ ਕਮਿਸ਼ਨਰ
Jan 4, 2023
ਮਿਆਰੀ ਬੀਜ ਤੇ ਸੁਧਰੀਆਂ ਉਤਪਾਦਨ ਤਕਨੀਕਾਂ ਦੀ ਖੋਜ ਬਦੌਲਤ ਪੀ.ਏ.ਯੂ. ਖੇਤਰੀ ਖੋਜ ਕੇਂਦਰ ਬਣਿਆ ਮਿਸਾਲ
ਬਠਿੰਡਾ, 4 ਜਨਵਰੀ : ਮੌਸਮੀ ਚੁਣੌਤੀਆਂ, ਕੀੜੇ ਤੇ ਬਿਮਾਰੀਆਂ ਦੇ ਹਮਲੇ ਦੇ ਬਾਵਜੂਦ ਨਰਮੇ ਦੇ ਉਤਪਾਦਨ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਇਸ ਦਾ ਸਿਹਰਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਬਠਿੰਡਾ ਨੂੰ ਜਾਂਦਾ ਹੈ। ਇਹ ਜਾਣਕਾਰੀ ਖੋਜ ਕੇਂਦਰ ਬਠਿੰਡਾ ਦੇ ਦੌਰੇ ਤੇ ਆਏ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਸਾਂਝੀ ਕੀਤੀ।
ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਪੰਜਾਬ ਵਿੱਚ ਸਾਲ 2019-20 ਦੌਰਾਨ 651 ਕਿਲੋਗ੍ਰਾਮ ਪ੍ਰਤੀ ਹੈਕਟੇਅਰ, ਸਾਲ 2020-21 ਵਿੱਚ 690 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਅਤੇ ਸਾਲ 2021-22 ਚ 652 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਨਰਮੇ ਦੇ ਉਤਪਾਦਨ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਹੁਣ ਤੱਕ ਨਰਮੇ ਤੇ ਕਪਾਹ ਦੀਆਂ 57 ਕਿਸਮਾਂ ਵਿਕਸਤ ਕਰ ਚੁੱਕਿਆ ਹੈ। ਇਨ੍ਹਾਂ ਵਿੱਚੋਂ 17 ਕਿਸਮਾਂ ਅਮਰੀਕਰਨ ਨਰਮੇ ਅਤੇ 5 ਦੇਸੀ ਕਪਾਹ ਦੀਆਂ ਕਿਸਮਾਂ ਹਨ। ਇਸ ਕੇਂਦਰ ਉੱਪਰ ਨਾ ਕੇਵਲ ਨਰਮੇ ਨਾਲ ਸਬੰਧਿਤ ਖੋਜ ਕੀਤੀ ਜਾਂਦੀ ਹੈ ਸਗੋਂ ਖੇਤੀ ਵਿਗਿਆਨੀ ਕਣਕ, ਝੋਨਾ, ਛੋਲੇ, ਸਰੋਂ, ਮੂੰਗੀ, ਟਿੰਡਾ, ਪਿਆਜ, ਲੈਟੂਸ, ਅੰਗੂਰ, ਅਮਰੂਦ, ਕਿੰਨੂ, ਨਿੰਬੂ ਅਤੇ ਅਨਾਰ ਤੋਂ ਇਲਾਵਾ ਵਣ ਖੇਤੀ ਲਈ ਪਾਪਲਰ ਅਤੇ ਡੇਕ ਦੀਆਂ ਕਿਸਮਾਂ ਵਿਕਸਤ ਕਰਨ ਲਈ ਖੋਜ ਉਪਰਾਲੇ ਕਰ ਰਹੇ ਹਨ। ਇਸ ਤੋਂ ਇਲਾਵਾ ਖੇਤੀ ਵਿਗਿਆਨੀਆਂ ਨੇ 43 ਸੁਧਰੀਆਂ ਉਤਪਾਦਨ ਤਕਨੀਕਾਂ ਅਤੇ 36 ਪੌਦ ਸੁਰੱਖਿਅਣ ਤਕਨੀਕਾਂ ਵਿਕਸਤ ਕੀਤੀਆਂ ਹਨ।
ਇਸ ਦੌਰਾਨ ਨਿਰਦੇਸ਼ਕ (ਖੋਜ) ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਇੱਥੇ ਸਥਾਪਿਤ ਨਰਸਰੀ ਦੁਆਰਾ 20 ਹਜ਼ਾਰ ਤੋਂ ਵਧੇਰੇ ਕਿੰਨੂ, ਅੰਗੂਰ, ਅਮਰੂਦ ਅਤੇ ਬੇਰ ਆਦਿ ਫਲਾਂ ਦੇ ਪੌਦੇ, 10 ਹਜ਼ਾਰ ਪਾਪਲਰ ਅਤੇ ਸਬਜ਼ੀਆਂ ਦੀ ਪੌਦ ਤੋਂ ਇਲਾਵਾ ਖੋਜ ਕੇਂਦਰ ਦੁਆਰਾ ਇਲਾਕੇ ਦੇ ਕਿਸਾਨਾਂ ਨੂੰ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਲਈ ਉੱਚਤਮ ਮਿਆਰ ਦਾ ਤਕਰੀਬਨ 2000 ਕੁਇੰਟਲ ਬੀਜ ਹਰ ਸਾਲ ਮੁਹੱਈਆ ਕਰਵਾਇਆ ਜਾਂਦਾ ਹੈ। ਜਿਕਰਯੋਗ ਹੈ ਕਿ ਇਸ ਕੇਂਦਰ ਵਿੱਚ ਖੁਰਾਕੀ ਵਸਤਾਂ ਦੀ ਕੁਆਲਿਟੀ ਪਰਖ ਕਰਨ ਅਤੇ ਫਸਲਾਂ ਲਈ ਖਾਦ ਅਤੇ ਪਾਣੀ ਦੀ ਸੁਚੱਜੀ ਵਰਤੋਂ ਲਈ ਮਿੱਟੀ ਅਤੇ ਪਾਣੀ ਪਰਖ ਕਰਨ ਲਈ ਲੈਬਾਰਟਰੀਆਂ ਕਾਰਜਸ਼ੀਲ ਹਨ।
ਇਸ ਦੌਰਾਨ ਕੇਂਦਰ ਨਿਰਦੇਸ਼ਕ ਡਾ. ਜਦਗੀਸ ਗਰੋਵਰ ਨੇ ਦੱਸਿਆ ਕਿ ਨਰਮੇ ਦੀ ਮਸ਼ੀਨੀ ਚੁਗਾਈ ਦੇ ਯੋਗ ਬੀਟੀ ਕਿਸਮਾਂ ਵਿਕਸਤ ਕਰਨ ਦੇ ਨਾਲ-ਨਾਲ ਨਰਮੇ ਦੇ ਕੀੜੇ-ਮਕੌੜੇ, ਗੁਲਾਬੀ ਸੁੰਡੀ ਤੇ ਵਾਇਰਲ ਰੋਗਾਂ ਦੀ ਪਹਿਚਾਣ ਅਤੇ ਇਲਾਜ ਉੱਪਰ ਵੀ ਖੋਜ ਕੀਤੀ ਜਾ ਰਹੀ ਹੈ।
Dec 6, 2022
ਲਾਹੌਰ ਦਰਬਾਰ ਦੀ ਖੂਬਸੂਰਤ ਨਿਸ਼ਾਨੀ ਪੁਲ ਮੋਰਾਂ (ਪੁਲ ਕੰਜ਼ਰੀ) ਵਿਖੇ ਸ਼ਾਹੀ ਬਾਰਾਂਦਰੀ
ਪੁਲ ਮੋਰਾਂ (ਪੁਲ ਕੰਜ਼ਰੀ) -01 |
ਲਾਹੌਰ ਅਤੇ ਅੰਮ੍ਰਿਤਸਰ ਸ਼ਹਿਰਾਂ ਦਾ ਆਪਸ ਵਿੱਚ ਗੂੜ੍ਹਾ ਸਬੰਧ ਰਿਹਾ ਹੈ। ਸਰਕਾਰ ਖ਼ਾਲਸਾ ਦੇ ਸਮੇਂ ਤਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਇਨ੍ਹਾਂ ਦੋਵਾਂ ਸ਼ਹਿਰਾਂ ਤੋਂ ਆਪਣੀ ਹਕੂਮਤ ਚਲਾਉਂਦੇ ਰਹੇ ਹਨ। ਸ਼ੇਰ-ਏ-ਪੰਜਾਬ ਅਕਸਰ ਹੀ ਲਾਹੌਰ ਤੋਂ ਅੰਮ੍ਰਿਤਸਰ ਜਾਂਦੇ ਰਹਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਪਹੁੰਚਣ ਲਈ ਕਈ ਵਾਰ ਇੱਕ ਦਿਨ ਪਹਿਲਾਂ ਹੀ ਚੱਲ ਪੈਂਦੇ ਸਨ ਅਤੇ ਅਟਾਰੀ ਤੋਂ ਉੱਤਰ ਬਾਹੀ ਵੱਸੇ ਪਿੰਡ ਧਨੋਏ ਕੋਲ ਬਾਦਸ਼ਾਹੀ ਨਹਿਰ ਦੇ ਕੰਢੇ ਆਪਣਾ ਡੇਰਾ ਲਗਾ ਲੈਂਦੇ। ਇਸ ਨਹਿਰ ਦੇ ਸੱਜੇ ਕਿਨਾਰੇ ਲਾਹੌਰ ਵਾਲੇ ਪਾਸੇ ਇੱਕ ਖੂਬਸੂਰਤ ਬਾਰਾਂਦਰੀ ਅਤੇ ਇੱਕ ਤਲਾਬ ਬਣਾਇਆ ਹੋਇਆ ਸੀ। ਤਲਾਬ ਵਿੱਚ ਔਰਤਾਂ ਤੇ ਮਰਦਾਂ ਦੇ ਨਹਾਉਣ ਲਈ ਵੱਖ-ਵੱਖ ਪੋਣੇ ਬਣਾਏ ਗਏ ਸਨ। ਉਸ ਸਮੇਂ ਇਹ ਕਸਬਾ ਬੜਾ ਘੁੱਗ ਵੱਸਦਾ ਸੀ ਅਤੇ ਬਹੁਤ ਸਾਰੇ ਬਾਣੀਆਂ ਦੀਆਂ ਇੱਥੇ ਵੱਡੀਆਂ-ਵੱਡੀਆਂ ਹੱਟਾਂ ਸਨ। ਦੂਰੋਂ-ਦੂਰੋਂ ਵਪਾਰੀ ਇਥੋਂ ਮਾਲ ਖਰੀਦਣ ਤੇ ਵੇਚਣ ਲਈ ਵੀ ਆਉਂਦੇ-ਜਾਂਦੇ ਰਹਿੰਦੇ ਸਨ।
ਪੁਲ ਮੋਰਾਂ (ਪੁਲ ਕੰਜ਼ਰੀ) -02 |
ਜਦੋਂ ਮਹਾਰਾਜਾ ਸਾਹਿਬ ਦਾ ਇਥੇ ਪੜਾਅ ਹੁੰਦਾ ਤਾਂ ਇਸ ਜਗ੍ਹਾ ਉੱਪਰ ਮੇਲੇ ਵਰਗਾ ਮਾਹੌਲ ਬਣ ਜਾਂਦਾ। ਦੂਰੋਂ-ਦੂਰੋਂ ਕਲਾਕਾਰ ਮਹਾਰਾਜਾ ਸਾਹਿਬ ਨੂੰ ਆਪਣੀ ਕਲਾ ਦਾ ਜੌਹਰ ਦਿਖਾ ਕੇ ਇਨਾਮ ਦੀ ਪ੍ਰਾਪਤੀ ਕਰਦੇ। ਕਹਿੰਦੇ ਹਨ ਕਿ ਮੋਰਾਂ ਨਾਮ ਦੀ ਨਾਚੀ ਵੀ ਘੋੜੇ ਉੱਪਰ ਸਵਵਾਰ ਹੋ ਮਹਾਰਾਜ ਦੀ ਹਾਜ਼ਰੀ ਭਰਦੀ ਅਤੇ ਆਪਣੇ ਨਾਚ ਦੀ ਕਲਾ ਨਾਲ ਮਹਾਰਾਜੇ ਨੂੰ ਪ੍ਰਸੰਨ ਕਰਕੇ ਇਨਾਮ ਪ੍ਰਾਪਤ ਕਰਦੀ। ਇੱਕ ਵਾਰ ਜਦੋਂ ਉਹ ਆਪਣੇ ਘੋੜੇ ਉੱਪਰ ਸਵਾਰ ਹੋ ਕੇ ਨਹਿਰ ਪਾਰ ਕਰਨ ਲੱਗੀ ਤਾਂ ਉਸਦੀ ਜੁੱਤੀ ਦਾ ਇੱਕ ਪੈਰ ਨਹਿਰ ਦੇ ਵਿੱਚ ਡਿੱਗ ਪਿਆ। ਜਦੋਂ ਉਹ ਮਹਾਰਾਜੇ ਦੇ ਸਾਹਮਣੇ ਪੇਸ਼ ਹੋਈ ਤਾਂ ਉਸਨੇ ਨਾਚ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਮਹਾਰਾਜੇ ਨੇ ਇਸਦਾ ਕਾਰਨ ਪੁੱਛਿਆ ਤਾਂ ਉਸਨੇ ਜੁਆਬ ਦਿੱਤਾ ਕਿ ਮੇਰੀ ਜੁੱਤੀ ਦਾ ਪੈਰ ਨਹਿਰ ਵਿੱਚ ਰੁੜ ਗਿਆ, ਤੁਸੀਂ ਏਨੇ ਵੱਡੇ ਮਹਾਰਾਜਾ ਹੋ, ਕੀ ਤੁਸੀਂ ਨਹਿਰ ਉੱਪਰ ਇੱਕ ਪੁਲ ਨਹੀਂ ਬਣਵਾ ਸਕਦੇ ?
ਪੁਲ ਮੋਰਾਂ (ਪੁਲ ਕੰਜ਼ਰੀ) -03 |
ਮਹਾਰਾਜਾ ਰਣਜੀਤ ਸਿੰਘ ਨੂੰ ਇਹ ਗੱਲ ਮਿਹਣੇ ਵਾਂਗ ਲੱਗੀ ਅਤੇ ਉਸਨੇ ਬਾਦਸ਼ਾਹੀ ਨਹਿਰ ’ਤੇ ਪੁਲ ਬਣਵਾ ਦਿੱਤਾ। ਮੋਰਾਂ ਦੀ ਮੰਗ ’ਤੇ ਪੁਲ ਬਣਵਾਏ ਜਾਣ ਕਾਰਨ ਇਸ ਪੁਲ ਦਾ ਨਾਮ ‘ਪੁਲ ਮੋਰਾਂ’ ਪੈ ਗਿਆ। ਇਸਦੇ ਨਾਲ ਹੀ ਪੇਂਡੂ ਬੋਲੀ ਵਿੱਚ ਨੱਚਣ ਗਾਉਣ ਵਾਲੀਆਂ ਲਈ ‘ਕੰਜ਼ਰੀ’ ਲਫ਼ਜ਼ ਵੀ ਵਰਤਿਆ ਜਾਂਦਾ ਸੀ, ਸੋ ਬੋਲ-ਚਾਲ ਦੀ ਬੋਲੀ ਵਿੱਚ ਲੋਕ ਇਸਨੂੰ ਪੁਲ ਮੋਰਾਂ ਕਹਿਣ ਦੀ ਬਜਾਏ ‘ਪੁਲ ਕੰਜ਼ਰੀ’ ਵੀ ਕਹਿਣ ਲੱਗ ਪਏ ਜੋ ਅੱਜ ਤੱਕ ਵੀ ਜਾਰੀ ਹੈ।
ਪੁਲ ਮੋਰਾਂ (ਪੁਲ ਕੰਜ਼ਰੀ) -04 |
ਖੈਰ ਸਮਾਂ ਬਦਲਿਆ, ਸ਼ੇਰ-ਏ-ਪੰਜਾਬ ਦੀ ਹਕੂਮਤ ਵੀ ਖਤਮ ਹੋ ਗਈ। ਸਮੇਂ ਦੇ ਗੇੜ ਨਾਲ ਬਾਦਸ਼ਾਹੀ ਨਹਿਰ ਵੀ ਖਤਮ ਹੋ ਗਈ ਅਤੇ ਉਸ ’ਤੇ ਬਣਿਆ ‘ਪੁਲ ਕੰਜਰੀ’ ਵੀ। ਹਾਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਤਿਆਰ ਕਰਵਾਇਆ ਤਲਾਬ ਅਤੇ ਬਾਰਾਂਦਰੀ ਅੱਜ ਵੀ ਖੂਬਸੂਰਤ ਹਾਲਤ ਵਿੱਚ ਮੌਜੂਦ ਹੈ। ਨਹਿਰ ਦੇ ਖਤਮ ਹੋਣ ਨਾਲ ਤਲਾਬ ਭਰਨ ਲਈ ਪਾਣੀ ਦਾ ਸੋਮਾ ਖਤਮ ਹੋ ਗਿਆ ਜਿਸ ਕਾਰਨ ਹੁਣ ਤਲਾਬ ਸੁੱਕਾ ਹੈ। ਇਸ ਸਮਾਰਕ ਨੂੰ ਪੰਜਾਬ ਦੇ ਸੈਰ ਸਪਾਟਾ ਵਿਭਾਗ ਵੱਲੋਂ ਸੁਰੱਖਿਅਤ ਸਮਾਰਕ ਘੋਸ਼ਿਤ ਕੀਤਾ ਹੋਇਆ ਹੈ ਅਤੇ ਇਸਦੀ ਦੇਖ-ਰੇਖ ਵਿੱਚ ਵਿਭਾਗ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਇੱਕ ਨਿੱਜੀ ਸਕੂਲ ਸਪਰਿੰਗਡੇਲ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ।
ਪੁਲ ਮੋਰਾਂ (ਪੁਲ ਕੰਜ਼ਰੀ) -05 |
ਸਰਕਾਰ-ਖ਼ਾਲਸਾ ਨਾਲ ਸਬੰਧਤ ਇਹ ਇਤਿਹਾਸਕ ਸਥਾਨ ਅਟਾਰੀ ਵਾਗਹਾ ਸਰਹੱਦ ਨਜ਼ਦੀਕ ਪਾਕਿਸਤਾਨ ਸਰਹੱਦ ਤੋਂ ਮਹਿਜ 700 ਮੀਟਰ ਦੂਰੀ ’ਤੇ ਹੈ। ਭਾਂਵੇਂ ਹੁਣ ਇਥੇ ਸ਼ੇਰ-ਏ-ਪੰਜਾਬ ਦੇ ਦੌਰ ਵਾਲੀ ਰੌਣਕ ਤਾਂ ਨਹੀਂ ਹੈ ਪਰ ਕੋਈ ਵਿਰਲਾ ਟਾਵਾਂ ਅਟਾਰੀ-ਵਾਹਗਾ ਸਰਹੱਦ ’ਤੇ ਝੰਡੇ ਦੀ ਰਸਮ ਦੇਖਣ ਸਮੇਂ ਇਥੇ ਵੀ ਆ ਜਾਂਦਾ ਹੈ। ਪੁਲ ਮੋਰਾਂ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਬਾਰਾਂਦਰੀ ਅਤੇ ਤਲਾਬ ਦੀ ਖੂਬਸੂਰਤੀ ਦੇਖਿਆਂ ਹੀ ਬਣਦੀ ਹੈ।
- ਇੰਦਰਜੀਤ ਸਿੰਘ ਹਰਪੁਰਾ,
ਬਟਾਲਾ।
98155-77574
Dec 1, 2022
ਬੋਦੀਵਾਲੇ ਵਣਾਂ ਤੋਂ ਪਿਆ ਇਸ ਪਿੰਡ ਦਾ ਨਾਂਅ ਬੋਦੀਵਾਲਾ
ਕਿਸੇ ਗਾਇਕ ਨੇ ਕਿਹਾ ਮੇਰੇ ਪਿੰਡ ਵਿਚ ਵੱਸਦਾ ਰੱਬ ਉਏ ਆ ਅੱਖੀਂ ਦੇਖ ਲੈ, ਪਿੰਡਾਂ ਦਾ ਇਤਿਹਾਸ ਵੱਖਰਾ ਐ, ਕਿਸੇ ਪਿੰਡ ਨੂੰ ਕਿਸੇ ਬਜੁਰਗ ਦੇ ਨਾਂਅ ਤੇ ਵਸਾਇਆ ਗਿਆ, ਕਿਸੇ ਨੂੰ ਵਣਾਂ ਤੇ ਕਿਸੇ ਨੇ ਆਪਣੇ ਪਿੰਡ ਦਾ ਨਾਂਅ ਕੁਝ ਖਾਸ ਚੀਜਾਂ ਦੇ ਨਾਂਅ ਤੇ ਰੱਖਿਆ
ਪਿੰਡਾਂ ਦੀ ਵਸੋਂ ਉਨ੍ਹਾਂ ਸਮਿਆਂ ਵਿਚ ਥੋੜ੍ਹੀ ਹੁੰਦੀ ਸੀ, ਪਿੰਡਾਂ ਵਿਚ ਲੋਕਾਂ ਦਾ ਆਪਸੀ ਪਿਆਰ ਅਤੇ ਅਪਣਤ ਦੀ ਭਾਵਨਾ ਸੀ, ਲੋਕ ਇੱਕ ਦੂਜੇ ਦੇ ਦੁੱਖ ਸੁੱਖ ਵਿਚ ਸਾਥ ਦਿੰਦੇ ਸਨ। ਪਰ ਜਿਹੜੇ ਪਿੰਡ ਦੀ ਅੱਜ ਅਸੀ ਗੱਲ ਕਰਨ ਜਾ ਰਹੇ ਹਾਂ ਇਸ ਪਿੰਡ ਬਾਰੇ ਜਿਕਰ ਆਉਂਦਾ ਹੈ ਕਿ ਇਸ ਪਿੰਡ ਦਾ ਨਾਂਅ ਵਣਾਂ ਤੋਂ ਪਿਆ।
ਉਹ ਪਿੰਡ ਇਕ ਵਣ ਤੋਂ ਪਿਆ, ਤੇ ਵਣ ਦੇ ਵੀ ਉਪਰ ਇਕ ਬੋਦੀ ਤੋਂ ਜਿਹੜਾ ਰਾਹਾਂ ਦੇ ਪਾਧੀਆਂ ਨੇ ਕਰ ਦਿੱਤਾ ਬੋਦੀਵਾਲਾ ਵਣ ਤੇ ਫਿਰ ਸਮੇਂ ਦੇ ਨਾਲ ਨਾਲ ਇਹ ਹੋ ਗਿਆ ਬੋਦੀਵਾਲਾ ਖੜਕ ਸਿੰਘ, ਪਰ ਇਸ ਦੀ ਵੀ ਵੱਖਰੀ ਗਾਥਾ ਐ
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਬੋਦੀਵਾਲਾ ਖੜਕ ਸਿੰਘ , ਜਿਹੜਾ ਕਿ ਮਲੋਟ ਫ਼ਾਜ਼ਿਲਕਾ ਰੋਡ ਤੇ ਸਥਿਤ ਹੈ।
ਜੇਕਰ ਇਸ ਪਿੰਡ ਦੀ ਗੱਲ ਕਰੀਏ ਤਾਂ ਇਸ ਪਿੰਡ ਦੇ ਲੋਕਾਂ ਦਾ ਕਿੱਤਾ ਖੇਤੀਬਾੜੀ ਹੈ। ਦੱਸਿਆ ਜਾਂਦਾ ਹੈ ਕਿ ਕਰੀਬ ਪੌਣੇ ਦੋ ਸਾਲ ਪਹਿਲਾਂ ਖੜਕ ਸਿੰਘ ਭੁੱਲਰ ਨਾਂਅ ਦਾ ਇਕ ਵਿਅਕਤੀ ਜ਼ਮੀਨ ਦੀ ਤਲਾਸ਼ ਵਿਚ ਏਧਰ ਆਇਆ ਸੀ। ਇਹ ਜ਼ਮੀਨ ਉਸ ਨੇ ਅੰਗਰੇਜਾਂ ਤੋਂ ਲਈ ਸੀ। ਅੰਗਰੇਜਾਂ ਨਾਲ ਸੌਦਾ ਕੀਤਾ ਅਤੇ ਫਿਰ ਉਸ ਨੂੰ ਵਾਹੀਯੋਗ ਕਰ ਲਿਆ। ਇਹ ਜ਼ਮੀਨ ਬਹੁਤ ਜਿਆਦਾ ਸੀ । ਇਸ ਲਈ ਉਸ ਨੇ ਆਪਣੇ ਕੋਲ ਇਕ ਹੋਰ ਵਿਅਕਤੀ ਜਿਹੜਾ ਕਿ ਉਸਦਾ ਰਿਸ਼ਤੇਦਾਰ ਸੀ।
ਜਿਸ ਦਾ ਪਿੰਡ ਸੀ ਹੁਸਨਰ ਅਤੇ ਸਿੱਧੂ ਨਾਂਅ ਸੀ ਉਸਦਾ, ਉਸ ਨੂੰ ਆਪਣੇ ਕੋਲ ਵਸਾ ਲਿਆ। ਇਹ ਪਿੰਡ ਅੱਧਾ ਭੁੱਲਰਾਂ ਅਤੇ ਅੱਧਾ ਸਿੱਧੂਆਂ ਦਾ ਐ। ਜਿੱਥੇ ਖੜਕ ਸਿੰਘ ਨੇ ਆਪਣਾ ਘਰ ਬਣਾਇਆ ਉਸ ਦੇ ਕੋਲ ਇਕ ਛੱਪੜ ਸੀ। ਦੱਸਿਆ ਜਾਂਦਾ ਹੈ ਕਿ ਛੱਪੜ ਦੇ ਕਿਨਾਰਿਆਂ ਤੇ ਵਣ ਦੇ ਦਰਖੱਤਾਂ ਦੇ ਭਾਰੀ ਝੁੰਡ ਸਨ। ਇਕ ਵਣ ਦੇ ਉਪਰ ਬਹੁਤ ਭਾਰੀ ਬੋਦੀ ਸੀ। ਇੰਨਾਂ ਰਾਹਾਂ ਤੋਂ ਗੁਜਰਦੇ ਪਾਂਧੀ ਇੰਨਾਂ ਵਣਾਂ ਹੇਠ ਆਰਾਮ ਕਰਿਆ ਕਰਦੇ ਸਨ। ਕਿਉਂ ਕਿ ਇੱਕ ਤਾਂ ਇੱਥੇ ਪੀਣ ਲਈ ਪਾਣੀ ਮਿਲ ਜਾਂਦਾ ਸੀ। ਆਉਂਦੇ ਜਾਂਦੇ ਰਾਹੀਂ ਪਾਂਧੀ ਧਾਰ ਲੈਂਦੇ ਸਨ ਕਿ ਬੋਦੀਵਾਲੇ ਵਣਾਂ ਹੇਠ ਆਰਾਮ ਕਰਾਂਗੇ। ਇਹ ਪਿੰਡ ਬੋਦੀਵਾਲਾ ਕਰਕੇ ਮਸ਼ਹੂਰ ਹੋ ਗਿਆ।
ਫਿਰ ਖੜਕ ਸਿੰਘ ਦੇ ਪੋਤਰਿਆਂ ਨੇ ਇਸ ਪਿੰਡ ਦਾ ਨਾਂਅ ਰੱਖ ਦਿੱਤਾ Bodi wala ਖੜਕ ਸਿੰਘ, ਇਸ ਪਿੰਡ ਤੋਂ ਜਿੱਥੇ ਅਸਪਾਲਾਂ, ਸ਼ੇਰਗੜ , ਮਲੋਟ ਅਤੇ ਫ਼ਾਜ਼ਿਲਕਾ ਨੂੰ ਵੀ ਸੜਕਾਂ ਜਾਂਦੀਆਂ ਹਨ। ਇਹ ਮਲੋਟ ਤੋਂ ਕਰੀਬ 15 ਕਿਲੋਮੀਟਰ ਦੂਰ ਹੈ। ਇੱਥੇ ਸਿੱਖਿਆ ਲਈ ਜਿੱਥੇ ਸੀਨੀਅਰ ਸੈਕੰਡਰੀ ਸਕੂਲ ਬਣਿਆ ਹੋਇਆ ਹੈ। ਪਿੰਡ ਵਿਚ ਖੇਡ ਗਰਾਂਊਡ ਵੀ ਬਣਾਇਆ ਗਿਆ ਹੈ। ਪਿੰਡ ਵਿਚ ਗੁਰਦੁਆਰਾ ਸਾਹਿਬ ਵੀ ਸਥਾਪਿਤ ਕੀਤਾ ਗਿਆ ਹੈ। ਇਸ ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਹੈ।
-History of villages-ਪਿੰਡਾਂ ਦਾ ਇਤਿਹਾਸ
Nov 26, 2022
ਤੁਸੀਂ ਵੀ ਆਓ-ਰਾਹੋਂ-ਰਾਹੀ, ਝਾਤ ਮਾਰਦੇ ਚੱਲੀਏ, ਫ਼ਾਜ਼ਿਲਕਾ ਦੇ ਸਫ਼ਰਨਾਮੇ ’ਤੇ
photo ਲਛਮਣ ਦੋਸਤ |
ਜਿੱਥੇ ਮੈਂ ਆਬਾਦ ਹਾਂ, ਇੱਥੇ ਕਦੇ ਸਤਲੁਜ ਦਰਿਆ ਵਗਦਾ ਸੀ, ਮੈਂ ਪਲਿਆ ਤੇ ਜਵਾਨ ਹੋਇਆ, ਉਸ ਵਕਤ, ਮੇਰੀਆਂ ਸਰਹੱਦਾਂ ਬੀਕਾਨੇਰ, ਸਿਰਸਾ, ਮਮਦੋਟ ਤੇ ਬਹਾਵਲ ਨਗਰ ਨਾਲ ਲਗਦੀਆਂ ਸੀ, ਮਾਲੋਮਾਲ ਸੀ ਮੈਂ, ਫਿਰ 1947 ਦਾ ਵਕਤ ਆਇਆ-ਤੇ ਮਂੈ ਉੱਜੜ-ਪੁੱਜੜ ਗਿਆ, ਖ਼ੁਦ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ, ਪਰ ਦੁਬਲਾ-ਪਤਲਾ ਹੋ ਗਿਆ-ਨਹੀਂ ਤਾਂ ਮੇਰਾ ਸਫ਼ਰਨਾਮਾ ਬੜਾ ਖ਼ੂਬਸੂਰਤ ਸੀ-ਬੰਗਲੇ ਦਾ ਮਾਲਕ ਸੀ ਮੈਂ-ਫ਼ਾਜ਼ਿਲਕਾ ਬਣਿਆ-ਜ਼ਿਲ੍ਹੇ ਦਾ ਦਰਜਾ ਮਿਲਿਆ-ਥੱਕਦਾ ਹਾਰਦਾ ਚੱਲਦਾ ਰਿਹਾ ਮੈਂ, ਤੁਸੀਂ ਵੀ ਆਓ-ਰਾਹੋਂ-ਰਾਹੀ, ਝਾਤ ਮਾਰਦੇ ਚੱਲੀਏ, ਫ਼ਾਜ਼ਿਲਕਾ ਦੇ ਸਫ਼ਰਨਾਮੇ ’ਤੇ
photo ਲਛਮਣ ਦੋਸਤ |
ਆਗਾਜ਼ ਉਸ ਵਕਤ ਤੋਂ ਕਰਦੇ ਆਂ, ਜਦੋਂ ਬੰਗਲਾ ਜਾਂ ਫ਼ਾਜ਼ਿਲਕਾ ਹੋਂਦ ’ਚ ਨਹੀਂ ਆਇਆ ਸੀ। ਦਰਿਆ ਸੀ ਪਹਿਲਾਂ, ਅੱਜ ਤਾਂ ਦਰਿਆ ਇਕ ਫਾਟ ਹੀ ਰਹਿ ਗਈ, ਨਹੀਂ ਤਾਂ ਕਿਸੇ ਵਕਤ ਦਰਿਆ ਦਾ ਇਕ ਕਿਨਾਰਾ ਅਬੋਹਰ ਲਾਗੇ ਸੀ, ਦਰਿਆ ਸੁੰਗੜਿਆ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ, ਪਿੰਡ ਹਰੀ ਪੁਰਾ ’ਚ, ਉਨ੍ਹਾਂ ਇੱਥੇ ਇਕ ਦੈਤ ਨੂੰ ਤਾਰਿਆ, ਸਦੀਆਂ ਗੁਜ਼ਰ ਗਈਆਂ ਦਰਿਆ ਸੁੰਗੜਦਾ ਹੋਇਆ ਫ਼ਾਜ਼ਿਲਕਾ ਦੇ ਵਾਣ ਬਾਜ਼ਾਰ ਤੱਕ ਪੁੱਜ ਗਿਆ।
photo ਲਛਮਣ ਦੋਸਤ |
ਉਦੋਂ ਇਹ ਇਲਾਕਾ ਬਹਾਵਲ ਪੁਰ ਦੇ ਨਵਾਬ ਅੰਡਰ ਆ ਗਿਆ, ਇਸ ਇਲਾਕੇ ਦੇ ਇਕ ਪਾਸੇ ਨਵਾਬ ਮਮਦੋਟ ਦਾ ਕਬਜ਼ਾ ਤੇ ਦੂਜੇ ਪਾਸੇ ਨਵਾਬ ਬਹਾਵਲ ਪੁਰ ਦਾ। ਸਫ਼ਰ ਗੁਜ਼ਰਦਾ ਗਿਆ ਤੇ 19ਵੀਂ ਸਦੀ ਦੀ ਸ਼ੁਰੂਆਤ ਵਿਚ ਦਰਿਆ ਕਿਨਾਰੇ ਵੱਟੂ, ਚਿਸ਼ਤੀ, ਬੋਦਲਾ, ਡੋਗਰ ਸਮੇਤ ਕਈ ਹੋਰ ਕਬੀਲੇ ਆ ਕੇ ਆਬਾਦ ਹੋ ਗਏ, ਛੋਟੇ-ਛੋਟੇ 12 ਪਿੰਡ ਬਣ ਗਏ, 1808 ਦੀ ਗੱਲ ਐ ਉਦੋਂ ਗਵਾਲੀਅਰ ਦੇ ਮਹਾਰਾਜਾ ਦੌਲਤ ਰਾਓ ਸਿੰਧੀਆ ਇੱਥੇ ਆਏ ਸਨ, ਕੁੱਝ ਦਿਨ ਠਹਿਰੇ ਤੇ ਫਿਰ ਦਿੱਲੀ ਵੱਲ ਕੂਚ ਕਰ ਗਏ। ਕਈ ਸੁਲਤਾਨਾਂ ਦਾ ਇਹ ਇਲਾਕਾ ਰਾਹਗੁਜ਼ਰ ਵੀ ਰਿਹੈ, ਇਹ ਗੱਲ ਦਾ ਪਰੂਫ਼ ਐ ਕਿ ਫ਼ਾਜ਼ਿਲਕਾ ਤੇ ਅਬੋਹਰ ਦੇ ਇਲਾਕੇ ਵਿਚੋਂ ਦਿੱਲੀ ਦੇ ਸੁਲਤਾਨਾਂ ਦੇ ਸਿੱਕੇ ਮਿਲ ਚੁੱਕੇ ਨੇ। ਵੈਸੇ ਬਹਾਵਲਪੁਰ, ਬੀਕਾਨੇਰ, ਫ਼ਰੀਦਕੋਟ ਅਤੇ ਮਮਦੋਟ ਦੇ ਵਿਚਕਾਰ ਸੀ ਪਰਗਣਾ ਬਹਿਕ। ਉਨ੍ਹਾਂ ਤੇ ਨਜ਼ਰ ਰੱਖਣ ਵਾਸਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਦਰਿਆ ਦੇ ਉਰਾਰ ਵੱਲ ਹਮਲਾ ਕੀਤਾ ਤਾਂ ਪਰਗਣਾ ਬਹਿਕ ਨੇ ਅਧੀਨਤਾ ਮੰਨ ਕੇ ਇਸ ਇਲਾਕੇ ਨੂੰ ਲਾਹੌਰ ਸਰਕਾਰ ਦਾ ਹਿੱਸਾ ਮੰਨ ਲਿਆ।
photo ਲਛਮਣ ਦੋਸਤ |
photo ਲਛਮਣ ਦੋਸਤ |
ਉਸ ਤੋਂ ਬਾਅਦ ਇਸ ਇਲਾਕੇ ਨੂੰ ਫ਼ਾਜ਼ਿਲਕੀ ਕਿਹਾ ਜਾਣ ਲੱਗਾ। ਸ਼ਹਿਰ ਦਾ ਦਾਇਰਾ ਵੱਡਾ ਕਰਨ ਲਈ 1862 ਵਿਚ ਬਰਤਾਨੀਆ ਅਧਿਕਾਰੀਆਂ ਨੇ ਸੁਲਤਾਨਪੁਰਾ, ਪੈਂਚਾਵਾਲੀ, ਖਿਓਵਾਲੀ, ਕੇਰੂ ਵਾਲਾ ਤੇ ਬਨਵਾਲਾ ਰਕਬੇ ਦੀ 2165 ਬਿਘਾ ਜ਼ਮੀਨ ਹੋਰ ਖ਼ਰੀਦ ਕੀਤੀ। ਇਹਦਾ ਮੁੱਲ 1301 ਰੁਪਏ ਸੀਗਾ। 7 ਅਗਸਤ 1867 ਨੂੰ ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਨੰਬਰ 1034 ਤਹਿਤ ਫ਼ਾਜ਼ਿਲਕਾ ਦੀ ਸਰਹੱਦੀ ਤੈਅ ਕੀਤੀ ਗਈ। ਪਹਿਲਾਂ ਇਹ ਜ਼ਿਲ੍ਹਾ ਫ਼ਾਜ਼ਿਲਕਾ ਦੀ ਤਹਿਸੀਲ ਸੀ ਤੇ 1884 ਵਿਚ ਇਸ ਨੂੰ ਫ਼ਿਰੋਜ਼ਪੁਰ ਨਾਲ ਜੋੜ ਦਿੱਤਾ ਗਿਆ। ਫ਼ਾਜ਼ਿਲਕਾ ਵਿਚ ਨੈਸ਼ਨਲ ਹਾਈਵੇ ਨੰਬਰ 10 ਐ, ਜਿਹੜੀ ਪੁਰਾਣੇ ਵਕਤ ਦਿੱਲੀ ਤੋਂ ਮੁਲਤਾਨ ਤੱਕ ਜਾਂਦੀ ਸੀ ਤੇ ਹੁਣ ਸਾਦਕੀ ਬਾਰਡਰ ਤੱਕ ਐ। ਨੈਸ਼ਨਲ ਹਾਈਵੇ ਨੰਬਰ 7 ਵੀ ਐ। ਇੱਥੇ ਪੈੜੀਵਾਲ, ਅਰੋੜਵੰਸ਼, ਅਗਰਵਾਲ, ਮਾਰਵਾੜੀ ਬਿਰਾਦਰੀ ਦੇ ਲੋਕਾਂ ਨੇ ਵਪਾਰ ਸ਼ੁਰੂ ਕਰ ਦਿੱਤਾ। 1898 ਵਿਚ ਰੇਲਵੇ ਸਟੇਸ਼ਨ ਬਣਿਆ ਤੇ 1905 ਵਿਚ ਇੱਥੋਂ ਰੇਲ ਗੱਡੀ ਅਮਰੂਕਾ, ਸਮਾਸਟਾ ਤੋਂ ਹੁੰਦੀ ਹੋਈ ਕਰਾਈ ਤੱਕ ਪੁੱਜ ਗਈ-ਉੱਨ ਦਾ ਵਪਾਰ ਚੱਲ ਨਿਕਲਿਆ ਤੇ ਹੋਲੀ ਹੋਲੀ
photo ਲਛਮਣ ਦੋਸਤ , |
ਫ਼ਾਜ਼ਿਲਕਾ ਏਸ਼ੀਆ ਦੀ ਮਸ਼ਹੂਰ ਉੱਨ ਮੰਡੀ ਬਣ ਗਈ। ਉਲੀਵਰ ਗਾਰਡਨ ਬਣ ਗਿਆ, 1905 ਵਿਚ ਡੇਨ ਹਸਪਤਾਲ ਵੀ ਬਣ ਗਿਆ। ਵਿਚ ਰਘੂਵਰ ਭਵਨ ਬਣਿਆ, ਤੇ 1914 ਵਿਚ ਬਣ ਗਈ ਗੋਲੀ ਕੋਠੀ, 1938 ਵਿਚ ਬੰਗਲੇ ਨੇੜੇ ਚਰਚ ਬਣੀ, ਇਨ੍ਹਾਂ ਦੇ ਵਿਚਕਾਰੋਂ ਭਾਰਤ ਦੇ ਸਭ ਤੋਂ ਲੰਬੀ ਤੇ ਚੌੜੀ ਸੜਕ ਨਿਕਲਦੀ ਸੀ ਨਰੇਲ ਤੋਂ ਫ਼ਾਜ਼ਿਲਕਾ, ਅੱਗੇ ਮੌਜਮ ਕੋਲ ਦਰਿਆ ਤੇ ਫਿਰ ਉਹੀ ਸੜਕ ਓਕਾੜਾ ਤੱਕ ਜਾਂਦੀ ਸੀ। 1852 ਵਿਚ ਇੱਥੇ ਥਾਣਾ ਬਣਾਇਆ ਗਿਆ ਤੇ 1939 ਵਿਚ ਬਣਾਇਆ ਗਿਆ ਖ਼ੂਬਸੂਰਤ ਘੰਟਾ ਘਰ-ਜਿਹਦੀ ਫ਼ੋਟੋ ਪੰਜਾਬ ਵਿਧਾਨ ਸਭਾ ਦੀ ਆਰਟ ਗੈਲਰੀ ਵਿਚ ਸਜਾਈ ਗਈ ਐ। ਹੁਣ ਤਾਲੀਮ ਵਾਲੇ ਚੱਲਦੇ ਆਂ, ਸਭ ਤੋਂ ਪਹਿਲਾਂ ਇਸ ਖੇਤਰ ਦੇ ਪਿੰਡ ਰੱਤਾ ਖੇੜਾ ’ਚ ਇੰਗਲਿਸ਼ ਮੀਡੀਅਮ ਸਕੂਲ ਬਣਿਆ, ਇਸਲਾਮੀਆ ਸਕੂਲ, 1881 ਵਿਚ ਵਰਨੈਕੂਲਰ ਪ੍ਰਾਇਮਰੀ ਸਕੂਲ, ਕਮੇਟੀਆ ਸਕੂਲ, ਇਸਲਾਮੀਆ ਸਕੂਲ, ਆਰੀਆ ਪੁੱਤਰੀ ਪਾਠਸ਼ਾਲਾ, ਹਿੰਦੀ ਭਾਸ਼ਾ ਸਕੂਲ, ਸੰਸਕ੍ਰਿਤ ਕਾਲਜ ਤੇ ਕਈ ਹੋਰ ਸਕੂਲ ਬਣੇ, 1940 ਵਿਚ ਸਰਕਾਰੀ ਐਮ.ਆਰ. ਕਾਲਜ ਬਣਾਇਆ ਗਿਆ। ਦੂਰਦਰਾਜ ਦੇ ਖੇਤਰ ਤੋਂ ਨੌਜਵਾਨਾਂ ਨੇ ਇੱਥੋਂ ਤਾਲੀਮ ਹਾਸਿਲ ਕੀਤੀ।
ਅਗਰ ਸਿਆਸਤ ਵੱਲ ਝਾਤ ਮਾਰੀਏ ਤਾਂ ਪੰਜਾਬ ਵਿਚ ਪਹਿਲੀ ਵਾਰ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਫ਼ਾਜ਼ਿਲਕਾ ਐਡਵੋਕੇਟ ਅਕਬਰ ਅਲੀ ਪੀਰ ਐਮ.ਐਲ.ਏ. ਬਣੇ ਤੇ 1945 ਵਿਚ ਐਮ.ਐਲ.ਏ. ਬਣੇ ਮੀਆਂ ਬਾਘ ਅਲੀ ਸੁਖੇਰਾ, ਮੁਲਕ ਦੀ ਆਜ਼ਾਦੀ ਤੋਂ ਬਾਅਦ ਚੌਧਰੀ ਵਧਾਵਾ ਰਾਮ ਫ਼ਾਜ਼ਿਲਕਾ ਦੇ ਪਹਿਲੇ ਐਮ.ਐਲ.ਏ. ਬਣੇ, ਜਦੋਂ ਉਹ ਐਮ.ਐਲ.ਏ. ਚੁਣੇ ਗਏ, ਉਦੋਂ ਉਹ ਜੇਲ੍ਹ ਵਿਚ ਬੰਦ ਸਨ। ਉਨ੍ਹਾਂ ਤੋਂ ਬਾਅਦ ਚੌਧਰੀ ਰਾਧਾ ਕ੍ਰਿਸ਼ਨ 4 ਵਾਰ, ਚੌ. ਕਾਂਸ਼ੀ ਰਾਮ ਤੇ ਸੁਰਜੀਤ ਕੁਮਾਰ ਜਿਆਣੀ 3-3 ਵਾਰ, ਡਾ. ਮਹਿੰਦਰ ਕੁਮਾਰ ਰਿਣਵਾ 2 ਵਾਰ ਐਮ.ਐਲ.ਏ. ਬਣ ਚੁੱਕੇ ਨੇ, ਅਗਰ 2022 ਤੱਕ ਦੀ ਗੱਲ ਕਰੀਏ ਤਾਂ ਚੌਧਰੀ ਸਤਦੇਵ, ਦਵਿੰਦਰ ਸਿੰਘ ਘੁਬਾਇਆ ਤੇ ਨਰਿੰਦਰ ਪਾਲ ਸਿੰਘ ਸਵਨਾ ਇਕ ਇਕ ਵਾਰ ਐਮਐਲਏ. ਬਣ ਚੁੱਕੇ ਹਨ। ਨਗਰ ਕੌਂਸਲ ਵੱਲ ਝਾਤ ਮਾਰੀਏ ਤਾਂ ਫ਼ਾਜ਼ਿਲਕਾ ਨਗਰ ਕੌਂਸਲ 10 ਦਸੰਬਰ 1885 ਨੂੰ ਹੋਂਦ ਵਿਚ ਆਈ। ਫ਼ਾਜ਼ਿਲਕਾ ਦੇ ਪਹਿਲੇ ਐੱਸ.ਡੀ.ਐਮ. ਆਰ.ਐੱਸ.ਤਿਲੋਕ ਚੰਦ 1913 ਵਿਚ ਤਾਇਨਾਤ ਹੋਏ। ਇਸ ਵਕਤ ਸ਼ਹਿਰ ਵਿਚ ਟੋਟਲ 25 ਵਾਰਡ ਹਨ। ਫ਼ਾਜ਼ਿਲਕਾ ਤਹਿਸੀਲ ਦੇ 148 ਪਿੰਡ ਨੇ।
ਮਸ਼ਹੂਰ ਵੀ ਬਹੁਤ ਕੁੱਝ ਐ ਇੱਥੇ, ਤੋਸ਼ਾ, ਜੁੱਤੀ, ਵੰਗਾ, ਵੈਸੇ ਵੰਡ ਤੋਂ ਪਹਿਲਾਂ, ਉੱਨ, ਵਾਣ, ਮੱਛੀ, ਦਾਤਰੀ ਤੇ ਹੋਰ ਵੀ ਬਹੁਤ ਕੁੱਝ, 27 ਜੁਲਾਈ 2011 ਨੂੰ ਫ਼ਾਜ਼ਿਲਕਾ ਨੂੰ ਜ਼ਿਲ੍ਹਾ ਬਣਿਆ ਗਿਆ, ਅਗਰ ਦੇਖਣਯੋਗ ਥਾਵਾਂ ਦੀ ਗੱਲ ਕਰੀਏ ਤਾਂ ਰਘੁਵਰ ਭਵਨ, ਗੋਲ ਕੋਠੀ ਤੇ ਬੰਗਲਾ ਹੈਰੀਟੇਜ ਦਾ ਦਰਜਾ ਪ੍ਰਾਪਤ ਹਨ ਤੇ ਸਾਦਕੀ ਬਾਰਡਰ, ਸ਼ਹੀਦਾਂ ਦੀ ਸਮਾਧ ਆਸਫਵਾਲਾ, ਘੰਟਾ ਘਰ, ਡੇਨ ਹਸਪਤਾਲ, ਘਾਹ ਮੰਡੀ, ਪੁਰਾਣੀ ਮਾਰਕੀਟ ਕਮੇਟੀ, ਪੁਰਾਣੀਆਂ ਹਵੇਲੀਆਂ, ਸਰਕਾਰੀ ਕਾਲਜ, ਕਈ ਸਕੂਲ, ਪਾਰਕ ਤੇ ਹੋਰ ਵੀ ਬਹੁਤ ਕੁੱਝ- ਇਹ ਵੀ ਦੱਸ ਦਿਆਂ ਕਿ ਵੰਡ ਨੇ ਤਾਂ ਬੰਗਲਾ ਫ਼ਾਜ਼ਿਲਕਾ ਨੂੂੰ ਖੇਰੂੰ ਖੇਰੂੰ ਕੀਤੈ, ਦਿੱਲੀ ਤੋਂ ਮੁਲਤਾਨ, ਅਬੋਹਰ ਫ਼ਾਜ਼ਿਲਕਾ, ਮਲੋਟ ਫ਼ਾਜ਼ਿਲਕਾ ਤੇ ਸ਼ਹਿਰ ਦੇ ਕਈ ਬਾਜ਼ਾਰਾਂ ਵਿਚ ਕਤਲੋਂਗੈਰਤ, ਲਾਸ਼ਾਂ ਦੇ ਢੇਰ ਤੇ ਚੀਖ਼ ਚਿਹਾੜਾ, ਅਗਰ ਉਹ ਦੌਰ ਨਾ ਆਉਂਦਾ ਤਾਂ ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਫ਼ਾਜ਼ਿਲਕਾ ਮੁਲਕ ਦਾ ਮਾਨਚੈਸਟਰ ਹੁੰਦਾ, ਫਿਰ ਵੀ ਫ਼ਾਜ਼ਿਲਕਾ ਨੂੰ ਮਾਨਚੈਸਟਰ ਦਾ ਦਰਜਾ ਮਿਲ ਸਕਦੈ, ਅਗਰ ਦੋਵੇਂ ਦੇਸ਼ਾਂ ਦੀਆਂ ਹਕੂਮਤਾਂ ਨਜ਼ਰਸਾਨੀ ਕਰਨ, ਵਪਾਰ ਲਈ ਸਾਦਕੀ ਬਾਰਡਰ ਖੋਲਿ੍ਹਆ ਜਾ ਸਕਦਾ ਹੈ, ਇੰਡੀਆ ਤੋਂ ਪਾਕਿਸਤਾਨ ਤੇ ਪਾਕਿਸਤਾਨ ਤੋਂ ਇੰਡੀਆ ਤਕੜਾ ਵਪਾਰ ਹੋ ਸਕਦੈ, ਰੇਲਵੇ ਲਾਈਨ ਨੂੰ ਦੁਬਾਰਾ ਜੋੜਿਆ ਜਾ ਸਕਦੈ, ਸਿਰਫ਼ 15-20 ਕਿੱਲੋਮੀਟਰ ਦਾ ਫ਼ਾਸਲਾ ਐ, ਪਾਕਿਸਤਾਨ ਦੇ ਰੇਲਵੇ ਸਟੇਸ਼ਨ ਅਮਰੂਕਾ ਤੱਕ, ਤੁਰਕਮੈਕਿਸਤਾਨ, ਅਫ਼ਗਾਨਿਸਤਾਨ, ਪਾਕਿਸਤਾਨ ਤੋਂ ਇੰਡੀਆ ਤੱਕ, ਗੈਸ ਪਾਈਪ ਲਾਈਨ ਦਾ ਕੰਮ ਹੌਲੀ ਹੌਲੀ ਚੱਲ ਰਿਹੇ, ਇਹਦੇ ਵਿਚ ਤੇਜ਼ੀ ਲਿਆ ਕੇ। ਸਿੱਖਿਆ ਖੇਤਰ ਵਿਚ ਹੱਬ ਬਣਾ ਕੇ, ਉਦਯੋਗ ਲਿਆ ਕੇ, ਅਗਰ ਹੁਕਮਰਾਨਾਂ ਨੇ ਇਹਦੇ ਵੱਲ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਫ਼ਾਜ਼ਿਲਕਾ ਟੁੱਟਦਾ ਜਾਵੇਗਾ, ਉੱਜੜਦਾ ਜਾਵੇ ਤੇ ਵਿਖਰਦਾ ਜਾਵੇਗਾ।
Nov 25, 2022
ਪੰਜਾਬ ਦੇ ਲੁਧਿਆਣਾ ਵਿਚ ਬਣਿਆ ਸਭ ਤੋਂ ਵੱਡਾ ਕਲਾਕ ਟਾਵਰ
ਚੜ੍ਹਦੇ ਤੇ ਲਹਿੰਦੇ ਪੰਜਾਬ ’ਚ-ਕਈ ਕਲਾਕ ਟਾਵਰ ਨੇ-ਕਿਸੇ ਦੀ ਹਾਈਟ ਜ਼ਿਆਦਾ ਐ, ਤੇ ਕਿਸੇ ਦੀ ਘੱਟ। ਕੋਈ ਵਰ੍ਹੇ ’ਚ ਕੰਪਲੀਟ ਹੋ ਗਿਆ ਤੇ ਕੋਈ 2 ਤੋਂ 5 ਵਰ੍ਹੇ ਦਾ ਵਕਤ ਲੈ ਗਿਆ-ਪਰ ਜਿਹੜੇ ਕਲਾਕ ਟਾਵਰ ਦੀ ਤਾਰੀਖ਼ ਜਾਨਣ ਲੱਗੇ ਆਂ-ਉਸ ਨੂੰ ਬਣਾਉਣ ’ਚ ਵਕਤ ਲੱਗਿਆ ਸੀ 44 ਵਰ੍ਹੇ ਦਾ-ਚੜ੍ਹਦੇ ਪੰਜਾਬ ’ਚ ਖੇਤਰਫ਼ਲ ਦੇ ਹਿਸਾਬ ਨਾਲ ਸਭ ਤੋਂ ਵੱਡੇ ਸ਼ਹਿਰ-ਲੁਧਿਆਣਾ ’ਚ ਬਣਿਐ ਇਹ ਕਲਾਕ ਟਾਵਰ---ਲੁਧਿਆਣਾ ’ਚ ਇਹ ਬਣਿਆ ਕਿੱਥੇ ਐ, ਜੀ.ਟੀ. ਰੋਡ ਤੇ, ਉਹ ਜੀ.ਟੀ. ਰੋਡ-ਜਿਹੜਾ ਬਰਤਾਨੀਆ ਹਕੂਮਤ ਵਕਤ ਲੁਧਿਆਣਾ ਤੋਂ ਪੇਸ਼ਾਵਰ ਤੱਕ ਜਾਂਦਾ ਸੀ-ਤਕੜਾ ਵਪਾਰ ਹੁੰਦਾ ਸੀ ਉਸ ਵਕਤ ਦੋਵਾਂ ਸ਼ਹਿਰਾਂ ’ਚ-ਨੇੜੇ ਰੇਲਵੇ ਸਟੇਸ਼ਨ ਵੀ ਐ-1870
’ਚ ਦਿੱਲੀ ਤੋਂ ਲਾਹੌਰ ਤੱਕ ਰੇਲ ਇੰਜ਼ਨ ਖੁੱਲਿ੍ਹਆ ਸੀ ਇੱਥੇ-ਆਵਾਜਾਈ ਬਹੁਤ ਸੀ, ਉਦੋਂ ਵੀ ਤੇ ਅੱਜ ਵੀ, ਦੁਕਾਨਾਂ ਤੇ ਸਰਾਵਾਂ ਵੀ ਬਣ ਗਈਆਂ, ਨੇੜੇ ਚੌੜਾ ਬਾਜ਼ਾਰ ਐ, ਸਰ ਕਲੌਡ ਵੇਡ ਵਲੋਂ ਡਿਜ਼ਾਇਨ ਕੀਤੀਆਂ ਖ਼ੂਬਸੂਰਤ ਗਲੀਆਂ, ਬਾਜ਼ਾਰ ਵਗ਼ੈਰਾ। ਖ਼ੈਰ, ਤਾਰੀਖ਼ ਘੰਟਾ ਘਰ ਦੀ ਐ, ਜਿਹੜਾ ਲੁਧਿਆਣਾ ਦਾ ਵਪਾਰਕ ਕੇਂਦਰ ਦੇ ਐਂਟਰੀ ਪੁਆਇੰਟ ਹੀ ਆਖ ਸਕਦੇ ਆਂ, ਲੈਂਡਸਕੇਪ ਵਿਚ ਐ, ਉੱਥੇ ਆ-ਵੈਸੇ ਬਣਾਇਆ ਤਾਂ ਸੀ ਇਹ ਜੀ.ਟੀ.ਰੋਡ ਤੇ, ਪਰ ਹੁਣ ਇਹ ਬੈਕਗਰਾਉਂਡ ਵਿਚ ਮੁੜ ਗਿਐ, ਕਾਰਨ, ਕਾਰਨ ਐ ਫਲਾਈਓਵਰ।-------ਘੰਟਾ ਘਰ ਦਾ ਜਿਹੜਾ ਡਿਜ਼ਾਇਨ ਐ, ਉਹਦੇ ‘ਚੋਂ ਬਰਤਾਨੀਆ ਵਿਰਸੇ ਦੀ ਝਲਕ ਪੈਂਦੀ ਐ-ਘੰਟਾ ਘਰ ਅੰਮ੍ਰਿਤਸਰ ਦੇ ਉਸ ਵਕਤ ਨਗਰ ਪਾਲਿਕਾ ਦੇ ਚੀਫ਼ ਇੰਜੀਨੀਅਰ ਸਨ ਜੌਨ ਗੌਰਡਨ, ਉਨ੍ਹਾਂ ਡਿਜ਼ਾਇਨ ਕੀਤਾ ਸੀ, ਤੇ ਸ਼ੁਰੂਆਤ ਹੋਈ ਸੀ 1862 ’ਚ। ਯੂਰਪੀਅਨ ਗੈਥਿਕ ਸ਼ੈਲੀ ਦਾ ਡਿਜ਼ਾਇਨ ਐ ਤੇ ਏਦਾਂ ਜਾਪਦੈ ਕਿ ਇਹਦੇ ਤੇ ਲਾਲ ਇੱਟਾਂ ਦਾ ਇਸਤੇਮਾਲ ਕੀਤਾ ਗਿਆ ਹੋਵੇ। 10 ਮੰਜ਼ਲਾ ਬਿਲਡਿੰਗ ਬਣ ਗਈ, ਉੱਚੀ, ਉੱਚੀ ਤਕਰੀਬਨ 30 ਕੁ ਮੀਟਰ, ਤੇ 44 ਵਰ੍ਹੇ ਬਾਅਦ ਇਹਦਾ ਉਦਘਾਟਨ ਹੋਇਆ ਸੀ ਇਹਦਾ, 18 ਅਕਤੂਬਰ 1906 ਨੂੰ-ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਚਾਰਲਸ ਮੌਂਟਗੋਮਰੀ ਨੇ ਕੀਤਾ ਸੀ, ਤੇ ਉਸ ਵਕਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸੀਗੇ ਦੀਵਾਨ ਟੇਕ ਚੰਦ। ਇਹ ਘੰਟਾ ਘਰ ਮਹਾਂਰਾਣੀ ਵਿਕਟੋਰੀਆ ਦੀ ਯਾਦ ’ਚ ਬਣਾਇਆ ਗਿਐ-ਗੱਲ ਆਗਾਜ਼ ਤੋਂ ਚਾਲੂ ਕਰਦੇ ਆਂ-ਇਹਦਾ ਨਾਂਅ ਸੀ ਮਹਾਂਰਾਣੀ ਵਿਕਟੋਰੀਆ ਮੈਮੋਰੀਅਲ ਘੰਟਾ ਘਰ, ਪਰ ਪੁਕਾਰਦੇ ਕੁੱਝ ਹੋਰ ਨਾਂਅ ਨਾਲ ਨੇ, ਉਹ ਕਿਉਂ--ਉਹਦਾ ਕਾਰਨ ਇਹ ਹੈ ਕਿ ਜਦੋਂ ਗਿਆਨੀ ਜ਼ੈਲ ਸਿੰਘ, ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਹ ਆਏ ਇੱਥੇ, ਲੁਧਿਆਣਾ ’ਚ, ਉਦੋਂ ਜੈਨ ਸਮਾਜ ਦੇ ਆਗੂਆਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ, ਤੇ ਮੰਗ ਕੀਤੀ ਕਿ ਘੰਟਾ ਘਰ ਦਾ ਨਾਂਅ ਮਹਾਂਰਾਣੀ ਵਿਕਟੋਰੀਆ ਮੈਮੋਰੀਅਲ ਘੰਟਾ ਘਰ ਤੋਂ ਬਦਲ ਕੇ ਭਗਵਾਨ ਮਹਾਵੀਰ ਜੈਨ ਘੰਟਾ ਘਰ ਰੱਖਿਆ ਜਾਵੇ, ਫ਼ਿਰ ਕੀ, ਬਦਲ ਤਾਂ ਨਾਂਅ, ਤੇ ਨਾਂਅ ਰੱਖਿਆ ਗਿਆ ਭਗਵਾਨ ਮਹਾਂਵੀਰ ਜੈਨ ਘੰਟਾ ਘਰ। ਹੁਣ ਘੜੀਆਂ ’ਤੇ ਆ ਜਾਈਏ, ਉਸ ਵਕਤ ਘੜੀਆਂ ਦਾ ਦੌਰ ਨਹੀਂ ਸੀ ਨਾ, ਇਹੀ ਘੜੀਆਂ ਸੀਗੀਆਂ, ਘੰਟਾ ਘਰ ਦੀਆਂ, ਇਨ੍ਹਾਂ ਦੀ ਟਨ-ਟਨ ਦੀ ਆਵਾਜ਼ ਹੀ ਦਸਦੀ ਸੀ ਟਾਈਮ, ਉਦੋਂ ਕੀ ਸੀਗਾ ਕਿ ਘੰਟਾ ਘਰ ਦਾ ਘੰਟਾ ਵਜਾਉਣ ਲਈ ਬਕਾਇਦਾ ਮੁਲਾਜ਼ਮ ਹੁੰਦਾ ਸੀ, ਜਿਹੜਾ ਘੰਟੇ-ਘੰਟੇ ਬਾਅਦ ਘੰਟਾ ਵਜਾਂਉਂਦਾ ਸੀ, ਜਿਵੇਂ ਦੋ ਵਜੇ 2 ਵਾਰ ਆਵਾਜ਼--ਇਸ ਤਰ੍ਹਾਂ-ਵੈਸੇ ਪੰਜਾਬ ਦੀ ਵੰਡ ਤੋਂ ਬਾਅਦ ਵਿਚ ਵੀ ਵਜਦਾ ਰਿਹੈ ਇਹ, ਪਰ ਮੁੜ ਕੇ ਬੰਦ ਹੋ ਗਿਆ, ਫਿਰ ਸਮਾਰਟ ਸਿਟੀ ਮਿਸ਼ਨ ਅਧੀਨ ਇਹਦੀ ਰਿਪੇਅਰ ਕੀਤੀ ਗਈ ਤੇ ਮੁੜ ਤੋਂ ਸੁਨਣ ਲੱਗ ਪਈਆਂ ਘੰਟੇ ਦੀਆਂ ਆਵਾਜ਼ਾਂ, ਅਗਰ ਰਾਤ ਵਕਤ ਦੇਖੀਏ ਇਸ ਘੰਟਾ ਘਰ ਨੂੰ ਤਾਂ ਨਜ਼ਾਰਾ ਵੱਖਰਾ ਹੀ ਨਜ਼ਰ ਆਉਂਦੈ, ਕਾਰਨ ਐ ਲਾਈਟਿੰਗ, ਵੱਖ-ਵੱਖ ਤਰ੍ਹਾਂ ਦੀ ਸ਼ੇਡ, ਇਕ ਦੋ ਥੋੜਾ ਨੇ, 36 ਤਰ੍ਹਾਂ ਦੀਆਂ ਸ਼ੇਡ ਸੈੱਟ ਕੀਤੀਆਂ ਗਈਆਂ ਨੇ, ਜਿਹੜੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਬਦਲਦੀਆਂ ਰਹਿੰਦੀਆਂ ਨੇ। ਰੰਗ ਬਿਰੰਗਾ ਤੇ ਖ਼ੂਬਸੂਰਤ ਨਜ਼ਾਰਾ ਹੁੰਦੈ ਰਾਤ ਵਕਤ। ਕਲਾਕ ਟਾਵਰ ਬਣਿਆ ਹੋਇਆ ਤਾਂ ਬਹੁਤ ਖ਼ੂਬਸੂਰਤ ਐ, ਪਰ ਉਹ ਦਿੱਖ ਨਹੀਂ ਨਜ਼ਰ ਆਉਂਦੀ, ਜਿਹੜੀ ਪੇਸ਼ਾਵਰ ਰੋਡ ਵਕਤ ਸੀ, ਅਲੋਪ ਜਿਹੀ ਹੋ ਗਈ, ਕਿਉਂ, ਕਿਉਂਕਿ ਸੰਘਣੀ ਆਬਾਦੀ ਹੋ ਗਈ ਤੇ ਨੇੜੇ ਤੇੜੇ ਬਹੁਮੰਜ਼ਲਾਂ ਇਮਾਰਤਾਂ ਬਣ ਗਈਆਂ, ਫਲਾਈ ਓਵਰ ਵੀ ਬਣ ਗਿਆ, ਸ਼ਾਇਦ ਇਹ ਘੰਟਾ ਘਰ ਖੁਦ ਨੂੰ ਘੁਟਣ ਜਿਹੀ ਫੀਲ ਕਰ ਰਿਹੈ, ਵੈਸੇ ਲੁਧਿਆਣਾ ਦਾ ਘੰਟਾ ਘਰ ਹੈ ਬਹੁਤ ਖ਼ੂਬਸੂਰਤ-ਤੁਹਾਡਾ ਵੀ ਕਦੇ ਲੁਧਿਆਣੇ ਗੇੜਾ ਲੱਗੇ ਤਾਂ ਜ਼ਰੂਰ ਦੇਖਣਾ ਲੁਧਿਆਣਾ ਦੀ ਸ਼ਾਨ-ਖ਼ੂਬਸੂਰਤ ਕਲਾਕ ਟਾਵਰ
-----ਇਤਿਹਾਸਕਾਰ ਲਛਮਣ ਦੋਸਤ
-----------
There
are many clock towers in Punjab - some are higher and some are lower. Some were
completed in a year and some took 2 to 5 years - but those who started to know
the date of the clock tower - it took 44 years to build - the most in terms of
area in Punjab. This clock tower is built in the big city-Ludhiana---where is
it built in Ludhiana, G.T. On the road, he GT. Road-which used to go from
Ludhiana to Peshawar during the British rule-there was a brisk trade in both
cities at that time-there was also a railway station nearby-in 1870 a train
engine was opened from Delhi to Lahore here-there was a lot of traffic, even
then Even today, shops and taverns are also built, nearby is the broad bazaar,
beautiful streets designed by Sir Claude Wade, bazaars etc. Well, the date is
of Ghanta Ghar, which can only be called the entry point of the commercial
center of Ludhiana, is in the landscape, it was built there on the GT Road, but
now it has gone back to the background, because, Reason to flyover .------ hour
of the house, which was the desired home of the house, and the beginning of
Amritsar, and the beginning of Amritsar. It happened in 1862. It is designed in
the European Gothic style and appears to have used red bricks. A 10-storey
building was built, tall, about 30 meters high, and it was inaugurated after 44
years, on 18 October 1906, by the Lieutenant Governor of Punjab, Sir Charles
Montgomery, and then the Deputy Commissioner of Ludhiana, Sige Diwan Tek. the
moon This bell tower was built in the memory of Queen Victoria - it was started
from the beginning - it was called Maharani Victoria Memorial Bell Tower, but
it is called by some other names, why - the reason is that when Giani Zail
Singh, When he was the Chief Minister of Punjab, he came here, in Ludhiana,
then the Jain Samaj leaders met the Chief Minister and demanded that the name
of the Ghanta Ghar should be changed from Maharani Victoria Memorial Ghanta
Ghar to Bhagwan Mahavir Jain Ghanta Ghar. Then what, the name changed, and the
name was kept as Bhagwan Mahavir Jain Ghanta Ghar. Now let's come to the
clocks, there was no era of clocks at that time, these were the clocks, the
bells of the house, the sound of their tones told the time. , which used to
ring the bell hour after hour, like 2 o'clock at two o'clock -- like this, it
has been ringing even after the partition of Punjab, but it stopped again, then
it was repaired under the Smart City Mission. The sounds of the clock started
to be heard again, if we see the time at night, this clock house looks different,
because of the lighting, different kinds of shades, one or two, 36 kinds of
shades have been set, which They keep changing after a while. It is a colorful
and beautiful sight at night time. The clock tower is very beautiful when it is
built, but the look is not visible, which was Peshawar Road at the time, it has
disappeared. The clock tower is feeling suffocated, by the way, the clock tower
of Ludhiana is very beautiful - if you ever visit Ludhiana, you must see the
splendor of Ludhiana - the beautiful clock tower.
ਇਤਿਹਾਸਕਾਰ ਲਛਮਣ ਦੋਸਤ