ਗਧਿਆਂ ਦਾ ਇਸਤੇਮਾਲ ਆਮ ਤੌਰ ਤੇ ਸਮਾਨ ਢੋਣ ਲਈ ਕੀਤਾ ਜਾਂਦਾ ਹੈ। ਜਿਆਦਾਤਰ ਲੋਕ ਤਾਂ ਇਸ ਵਜ੍ਹਾ ਨਾਲ ਇੰਨ੍ਹਾਂ ਨੂੰ ਪਾਲਦੇ ਹਨ। ਬੇਸੱਕ ਭਾਰ ਢੋਣਾ ਹੋਵੇ ਜਾਂ ਇੱਟਾਂ ਦੇ ਭੱਠਿਆਂ ਤੇ ਇੱਟਾਂ ਨੂੰ ਇੱਧਰ ਉਧਰ ਕਰਨਾ ਹੋਵੇ। ਗਧੇ ਇਹ ਕੰਮ ਬਹੁਤ ਹੀ ਬਾਖੂਬੀ ਢੰਗ ਨਾਲ ਕਰ ਲੈਂਦੇ ਹਨ। ਖਾਸ ਗੱਲ ਇਹ ਹੈ ਕਿ ਇੰਨ੍ਹਾਂ ਦੀ ਸਾਂਭ ਸੰਭਾਲ ਅਤੇ ਖਾਣ ਪੀਣ ਦੇ ਸਮਾਨ ਤੇ ਵੀ ਖਰਚ ਵੀ ਘੱਟ ਹੀ ਹੁੰਦਾ ਹੈ। ਇਹ ਜਾਨਵਰ ਅਜਿਹਾ ਹੈ ਕਿ ਇਸ ਨੂੰ ਦੁਨੀਆਂ ਦਾ ਸਭ ਤੋਂ ਜਿਆਦਾ ਸ਼ਹਿਣਸ਼ੀਲ ਪ੍ਰਾਣੀ ਮੰਨਿਆ ਜਾਂਦਾ ਹੈ। ਕਿਉਂ ਕਿ ਤੁਸੀ ਇਸ ਤੇ ਕਿੰਨਾ ਵੀ ਭਾਰ ਪਾ ਦਿਓ ਪਰ ਇਹ ਓਫ਼ ਤੱਕ ਨਹੀਂ ਕਰਦਾ। ਇਹ ਸਮਾਨ ਲੱਦ ਕੇ ਮਾਲਕ ਦੇ ਦੁਆਰਾ ਦੱਸੇ ਗਏ ਰਸਤੇ ਤੇ ਚੱਲ ਪੈਂਦਾ ਹੈ। ਪਰ ਹੁਣ ਗੱਲ ਕਰਦੇ ਹਾਂ ਕਿ ਕੀ ਤੁਸੀ ਕਿਸੇ ਗਧੇ ਨੂੰ ਇਨਸਾਨ ਦੀ ਢੂਈ ਪਿੱਠ ਤੇ ਲੱਦੇ ਹੋਏ ਦੇਖਿਆ ਹੈ। ਜੀ ਹਾਂ ਸ਼ੋਸਲ ਮੀਡੀਆ ਪਲੇਟਫਾਰਮ ਤੇ ਇਸ ਤਰ੍ਹਾਂ ਦੀ ਹੀ ਵੀਡੀਓ ਵਾਇਰਲ ਹੋ ਰਹੀ ਹੈੈ।
ਇਸ ਵੀਡੀਓ ਵਿਚ8 ਇਕ ਗਧਾ ਇਨਸਾਨ ਦੀ ਪਿੱਠ ਤੇ ਸਵਾਰ ਹੋ ਕੇ ਬੱਸ ਦੇ ਉਪਰ ਚੜ੍ਹਦਾ ਦਿਖਾਈ ਦੇ ਰਿਹਾ ਹੈ। ਇਸ ਨਜਾਰੇ ਨੇ ਸਭ ਨੂੰ ਹੈਰਾਨੀ ਵਿਚ ਪਾ ਦਿੱਤਾ। ਵੀਡੀਓ ਵਿਚ ਤੁਸੀ ਦੇਖ ਸਕਦੇ ਹੋ ਕਿ ਬੱਸ ਦੇ ਉਪਰ ਚੜ੍ਹਨ ਲਈ ਪੌੜੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿਸ ਉਪਰ ਚੜ੍ਹਦਿਆਂ ਇਕ ਸਖ਼ਸ਼ ਗਧੇ ਨੂੰ ਬੱਸ ਦੀ ਛੱਤ ਤੇ ਚੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਖਾਸ ਗੱਲ ਇਹ ਕਿ ਗਧਾ ਉਸਦੀ ਢੂਈ ਤੇ ਸਵਾਰ ਸੀ ਅਤੇ ਉਥੇ ਹੀ ਇਕ ਹੋਰ ਵਿਅਕਤੀ ਨੇ ਗਧੇ ਨੂੰ ਪੈਰਾਂ ਤੋਂ ਫੜ੍ਹ ਰੱਖਿਆ ਸੀ ਅਤੇ ਉਸ ਨੇ ਦੁਲਤੀ ਤੱਕ ਨਹੀਂ ਝਾੜੀ। ਤਾਂ ਕਿ ਉਸਦੀ ਵਜ੍ਹਾ ਨਾਲ ਬੈਲੈਂਸ ਖਰਾਬ ਨਾ ਹੋ ਜਾਵੇ ਅਤੇ ਉਹ ਹੇਠਾਂ ਨਾ ਡਿੱਗ ਪਵੇ। ਇਹ ਨਜਾਰਾ ਪਾਕਿਸਤਾਨ ਦੇ ਕਿਸੇ ਬੱਸ ਸਟੈਂਡ ਦਾ ਦੱਸਿਆ ਜਾ ਰਿਹਾ ਹੈ। ਤੁਸੀ ਇਨਸਾਨਾਂ ਨੂੰ ਗਧੇ ਉੱਤੇ ਸਵਾਰ ਹੋ ਕੇ ਘੁੰਮਦਿਆਂ ਤਾਂ ਦੇਖਿਆ ਹੋਵੇਗਾ ਅਤੇ ਸ਼ਾਇਦ ਹੀ ਕਿਸੇ ਨੇ ਗਧੇ ਦੀ ਇਨਸਾਨ ਦੀ ਪਿੱਠ ਤੇ ਸਵਾਰ ਹੁੰਦੇ ਦੇਖਿਆ ਹੋਵੇ।
ਮਹਿਜ 30 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 32 ਹਜ਼ਾਰ ਤੋਂ ਜਿਆਦਾ ਲੋਕ ਦੇਖ ਚੁੱਕੇ ਹਨ। ਜਦੋਂ ਕਿ ਸੈਂਕੜੇ ਵਿਅਕਤੀਆਂ ਨੇ ਇਸ ਵੀਡੀਓ ਨੂੰ ਲਾਈਕ ਵੀ ਕੀਤਾ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਵੀ ਦਿੱਤੇ ਹਨ। ਕਿਸੇ ਨੇ ਕਿਹਾ ਕਿ ਇਹ ਇਕ ਇਤਿਹਾਸਕ ਮੁਮੈਂਟ ਹੈ। ਕੋਈ ਮਜਾਕੀਆਂ ਅੰਦਾਜ ਵਿਚ ਗੱਲ ਕਰ ਰਿਹਾ ਹੈ।
ਇਸ ਮਜ਼ੇਦਾਰ ਵੀਡੀਓ ਨੂੰ ਸ਼ੋਸਲ ਮੀਡੀਆ ਪਲੇਟਫਾਰਮ ਟਵਿੱਟਰ ਤੇ 08asnaZaroori8ai ਨਾਂਅ ਦੀ ਆਈਡ ਤੋਂ ਸ਼ੇਅਰ ਕੀਤਾ ਗਿਆ ਹੈ। ਅਤੇ ਕੈਪਸ਼ਨ ਵਿਚ ਲਿਖਿਆ ਹੈ।