Nov 13, 2022

ਅਜਬ ਗਜਬ -ਸੁੱਤੀ ਪਈ ਔਰਤ ਦੇ ਮੂੰਹ ਵਿਚ ਵੜ੍ਹ ਗਿਆ ਸੱਪ, ਫਿਰ ਡਾਕਟਰ ਨੇ ਇੰਝ ਖਿੱਚ ਕੇ ਕੱਢਿਆ ਬਾਹਰ


 

ਕਦੇ ਕਦੇ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿੰਨਾਂ ਬਾਰੇ ਜਾਣ ਕੇ ਲੋਕਾਂ ਦੀ ਰੂਹ ਕੰਬ ਜਾਂਦੀ ਹੈ। ਤੁਸੀ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਦੇਖਿਆ ਜਾਂ ਸੁਣਿਆ ਹੋਵੇਗਾ। ਜਿਸ ਵਿਚ ਲੋਕਾਂ ਦੇ ਮੂੰਹ ਜਾਂ ਕੰਨ ਵਿਚ ਕੀੜੇ ਜਾਂ ਸੱਪ ਆਦਿ ਚਲੇ ਜਾਂਦੇ ਹਨ। ਹਾਲ ਹੀ ਵਿਚ ਇਸ ਤਰ੍ਹਾਂ ਦੀ ਘਟਨਾ ਸਾਹਮਦੇ ਆਈ ਹੈ। ਜਿਸ ਵਿਚ ਇਕ ਲੜਕੀ ਦੇ ਕੰਨ ਵਿਚ ਸੱਪ ਵੜ੍ਹ ਗਿਆ ਸੀ । ਹੁਣ ਵੀ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ। ਪਰ ਇਹ ਹੈਰਾਨ ਕਰਨ ਵਾਲੀ ਘਟਨਾ ਹੈ ਕਿ ਹੁਣ ਇਕ ਔਰਤ ਦੇ ਮੂੰਹ ਵਿਚ ਸੱਪ ਵੜ੍ਹ ਗਿਆ। ਸ਼ੋਸ਼ਲ ਮੀਡੀਆ ਤੇ ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖਣ ਦੇ ਬਾਅਦ ਯਕੀਨਨ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। 


ਇਹ ਵੀ ਪੜ੍ਹੋ -10 ਸਾਲ ਦੀ ਉਮਰ ਵਿਚ ਲੜਿਆ ਪਹਿਲਾ ਯੁੱਧ, 12 ਸਾਲ ਦੀ ਉਮਰ ਵਿਚ ਸੰਭਾਲੀ ਗੱਦੀ, ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਦੀ ਗਾਥਾ

ਦਰਅਸਲ ਔਰਤ ਗਹਿਰੀ ਨੀਂਦ ਵਿਚ ਸੁੱਤੀ ਪਈ ਸੀ। ਇਸ ਦੌਰਾਨ ਉਸਦੇ ਮੂੰਹ ਵਿਚ ਇਕ ਚਾਰ ਫੁੱਟ ਦੇ ਕਰੀਬ ਸੱਪ ਵੜ੍ਹ ਗਿਆ। ਜਿਸ ਦੇ ਬਾਅਦ ਡਾਕਟਰ ਨੇ ਬੜੀ ਮੁਸ਼ਕਿਲ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ। ਸੱਪ ਨੂੰ ਔਰਤ ਦੇ ਮੂੰਹ ਵਿਚ ਕੱਢਣ ਤੋਂ ਬਾਅਦ ਡਾਕਟਰ ਵੀ ਡਰ ਗਿਆ ਅਤੇ ਉਹ ਡਰ ਕੇ ਪਿੱਛੇ ਹੱਟ ਗਿਆ ਤਾਂ ਕਿ ਉਹ ਉਸ ਨੂੰ ਕੱਟ ਨਾ ਲਵੇ। ਵੀਡੀਓ Çਲੰਕ ਵਿਚ ਤੁਸੀ ਦੇਖ ਸਕਦੇ ਹੋ ਕਿ ਔਰਤ ਬੇਹੋਸ਼ ਪਈ ਹੋਈ ਅਤੇ ਡਾਕਟਰ ਨੇ ਉਸ ਦੇ ਮੂੰਹ ਵਿਚ ਇਕ ਲਾਇਟ ਸਟਿੱਕ ਪਾ ਕੇ ਸੱਪ ਨੂੰ ਬਾਹਰ ਕੱਢਿਆ ਹੈ। ਹੌਲੀ ਹੌਲੀ ਜਦੋਂ ਡਾਕਟਰ ਨੇ ਸੱਪ ਨੂੰ ਬਾਹਰ ਕੱਢਿਆ ਤਾਂ ਉਹ ਡਰ ਕੇ ਪਿੱਛੇ ਹੱਟ ਗਿਆ। 



< p>


No comments:

Post a Comment