Nov 13, 2022

10 ਸਾਲ ਦੀ ਉਮਰ ਵਿਚ ਲੜਿਆ ਪਹਿਲਾ ਯੁੱਧ, 12 ਸਾਲ ਦੀ ਉਮਰ ਵਿਚ ਸੰਭਾਲੀ ਗੱਦੀ, ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਦੀ ਗਾਥਾ


 

ਸਿੱਖਾਂ ਦੇ ਸਭ ਤੋਂ ਬਹਾਦਰ ਯੋਧੇ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਦੁਨੀਆਂ ਭਰ ਵਿਚ ਜਾਣੀ ਜਾਂਦੀ ਹੈ। ਉਨ੍ਹਾਂ ਨੂੰ ਸ਼ੇਰ ਪੰਜਾਬ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਨਾ ਕੇਵਲ ਪੰਜਾਬ ਨੂੰ ਇਕ ਸੁਰੱਖਿਅਤ ਰਿਆਸਤ ਦੇ ਰੂਪ ਵਿਚ ਇਕਜੁੱਟ ਰੱਖਿਆ ਬਲਕਿ ਸਾਰੀ ਉਮਰ ਅੰਗਰੇਜਾਂ ਨੂੰ ਫਟਕਣ ਤੱਕ ਨਹੀਂ ਦਿੱਤਾ ਸੀ। ਮਹਿਜ 10 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਯੁੱਧ ਲੜਿਅ ਸੀ ਅਤੇ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਤੋਂ ਬਾਅਦ ਉਨ੍ਹਾਂ ਨੇ ਮਹਿਜ 12 ਸਾਲ ਦੀ ਉਮਰ ਵਿਚ ਗੱਦੀ ਸੰਭਾਲੀ ਸੀ। ਉਨ੍ਹਾਂ ਦੀ ਜੈਯੰਤੀ ਤੇ ਜਾਣਦੇ ਹਾਂ ਉਨ੍ਹਾਂ ਦੀ ਵੀਰਤਾ ਨਾਲ ਜੁੜੇ ਕਿੱਸੇ 

ਇਹ ਵੀ ਪੜ੍ਹੋ 13 ਨਵੰਬਰ ਦਾ ਇਤਿਹਾਸ -ਕੰਲੋਬੀਆ ਵਿਚ ਫਟਿਆ ਸੀ ਜਵਾਲਾ ਮੁਖੀ ਹੋ ਗਈ ਸੀ 23 ਹਜ਼ਾਰ ਲੋਕਾਂ ਦੀ ਮੌਤ

  • 1780 ਵਿਚ ਅੱਜ ਹੀ ਦੇ ਦਿਨ ਉਨ੍ਹਾਂ ਦਾ ਜਨਮ ਪੰਜਾਬ ਦੇ ਗੁਜਰਾਂਵਾਲਾ ਹੁਣ ਪਾਕਿਸਤਾਨ ਵਿਚ ਹੋਇਆ ਸੀ। ਉਨ੍ਹੀ ਦਿਨੀਂ ਸਿੱਖਾਂ ਅਤੇ ਅਫ਼ਗਾਨਾਂ ਦੇ ਰਾਜ ਵਿਚ ਪੰਜਾਬ ਕਈ ਮਿਸਲਾਂ ਵਿਚ ਵੰਡਿਆ ਹੋਇਆ ਸੀ। ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਸੁਕਰਚਕੀਆ ਮਿਸਲ ਦੇ ਕਮਾਂਡਰ ਸਨ। ਜਿੰਨ੍ਹਾਂ ਦਾ ਡੇਰਾ ਗੁਜਰਾਂਵਾਲਾ ਵਿਚ ਸੀ। ਰਣਜੀਤ ਸਿੰਘ ਉਸ ਸਮੇਂ ਮਹਿਜ 12 ਸਾਲ ਦੇ ਸਨ। ਜਦੋਂ ਉਨ੍ਹਾਂ ਦੇ ਪਿਤਾ ਚੱਲ ਵਸੇ ਅਤੇ ਉਨ੍ਹਾਂ ਨੇ ਗੱਦੀ ਸੰਭਾਲੀ 
  • 1793 ਤੋਂ 1798 ਦੇ ਵਿਚਕਾਰ ਅਫ਼ਗਿਨਸਤਾਨ ਦੇ ਸ਼ਾਸਕ ਜਮਾਨਸ਼ਾਹ ਨੇ ਲਾਹੌਰ ਤੇ ਹਮਲਾ ਕਰਕੇ ਉਸ ਤੇ ਆਪਣਾ ਅਧਿਕਾਰ ਜਮ੍ਹਾ ਲਿਆ ਸੀ। ਹਲਾਂ ਕਿ ਮਤਰੇਏ ਭਰਾ ਮਹਿਮੂਦ ਦੇ ਵਿਰੋਧ ਦੇ ਕਾਰਨ ਉਸ ਨੂੰ ਕਾਬੁਲ ਵਾਪਸ ਜਾਣਾ ਪਿਆ ਸੀ। ਇਸ ਦੌਰਾਨ ਹੀ ਉਸਦੀਆਂ ਕਈਆਂ ਤੋਪਾਂ ਜੇਹਲਮ ਨਦੀ ਵਿਚ ਡਿੱਗ ਗਈਆਂ ਸਨ। ਰਣਜੀਤ ਸਿੰਘ ਨੂੰ ਜਦੋਂ ਪਤਾ ਚੱਲਿਆ ਤਾਂ ਉਨ੍ਹਾਂ ਨੂੰ ਕੱਢ ਕੇ ਸੁਰੱਖਿਅਤ ਵਾਪਸ ਕਾਬਲ ਭਿਜਵਾ ਦਿੱਤਾ। ਇਸ ਤੇ ਜਮਾਨਸ਼ਾਹ ਖੁਸ਼ ਹੋਇਆ ਅਤੇ ਉਸਨੇ ਰਣਜੀਤ ਸਿੰਘ ਨੂੰ ਲਹੌਰ ਦਾ ਅਧਿਕਾਰ ਲੈਣ ਦੇ ਲਈ ਸਹਿਮਤੀ ਦੇ ਦਿੱਤੀ।
  • ਰਣਜੀਤ ਸਿੰਘ ਨੇ ਲਾਹੌਰ ਤੇ ਹਮਲਾ ਕਰ ਦਿੱਤਾ ਅਤੇ 7 ਜੁਲਾਈ 1799 ਨੂੰ ਲਾਹੌਰ ਤੇ ਅਧਿਕਾਰ ਕਰ ਲਿਆ। ਉਸ ਸਮੇਂ ਉਹ ਨੌਜਵਾਨ ਸਨ। 12 ਅਪ੍ਰੈਲ 1801 ਨੂੰ ਰਣਜੀਤ ਸਿੰਘ ਨੇ ਮਹਾਰਾਜਾ ਦੀ ਉਪਾਧੀ ਧਾਰਨ ਕੀਤੀ। ਉਨ੍ਹਾਂ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। 1802 ਵਿਚ ਅਮ੍ਰਿਤਸਰ ਵੱਲ ਰੁਖ ਕੀਤਾ। ਅਫ਼ਗਾਨਾਂ ਦੇ ਖਿਲਾਫ਼ ਉਨ੍ਹਾਂ ਨੇ ਕਈ ਲੜਾਈਆਂ ਲੜੀਆਂ। ਉਨ੍ਹਾਂ ਨੂੰ ਪੱਛਮ ਵੱਲ ਭਜਾ ਦਿੱਤਾ। 
  • ਬਚਪਨ ਵਿਚ ਹੀ ਚੇਚਕ ਦੀ ਬਿਮਾਰੀ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਇਕ ਅੱਖ ਦੀ ਰੌਸ਼ਨੀ ਚਲੀ ਗਈ ਸੀ ਉਹ ਕਿਹਾ ਕਰਦੇ ਸਨ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਇਸ ਲਈ ਇਕ ਅੱਖ ਦਿੱਤੀ ਹੈ ਤਾਂ ਕਿ ਉਹ ਹਿੰਦੂ, ਮੁਸਲਿਮ, ਸਿੱਖ, ਇਸਾਈ , ਅਮੀਰ ਗਰੀਬ ਨੂੰ ਬਰਾਬਰ ਦੇਖ ਸਕਣ। ਉਨ੍ਹਾਂ ਨੇ ਕਦੇ ਵੀ ਕਿਸੇ ਨੂੰ ਸਿੱਖ ਧਰਮ ਅਪਣਾਉਣ ਲਈ ਦਬਾਅ ਨਹੀਂ ਪਾਇਆ ਸੀ ਉਹ ਸਿੱਖਾਂ ਦੇ ਮਹਾਨ ਮਹਾਰਾਜਾ ਸਨ। 


No comments:

Post a Comment