punjabfly

Nov 13, 2022

ਝਗੜੇ ਮੁਕਾਓ, ਪਿਆਰ ਵਧਾਓ, ਲੋਕ ਅਦਾਲਤ ਰਾਹੀਂ ਸਸਤਾ ਅਤੇ ਛੇਤੀ ਇਨਸਾਫ ਪਾਓ

ਨੈਸ਼ਨਲ ਲੋਕ ਅਦਾਲਤ ਵਿਚ 1420 ਕੇਸਾਂ ਦਾ ਨਿਪਟਾਰਾ ਕੀਤਾ ਗਿਆ

fazilka lok adalt news,


ਫਾਜ਼ਿਲਕਾ, 13 ਨਵੰਬਰ
ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਦੇ ਦਿਸ਼ਾ ਨਿਰਾਦੇਸ਼ਾਂ ਹੇਠ, ਮੈਡਮ ਜਤਿੰਦਰ ਕੌਰ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਜੀ ਦੀ ਰਹਿਨੁਮਾਈ ਹੇਠ ਅੱਜ 12.11.2022 ਨੂੰ ਜਿਲ੍ਹਾ Fazilka , Abohar, jalalabad ਵਿਖੇ National  ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਲੋਕ ਅਦਾਲਤ ਵਿੱਚ ਦੋਨਾਂ ਪਾਰਟੀਆਂ ਦੀ ਆਪਸੀ ਸਹਿਮਤੀ ਨਾਲ ਕਈ ਕੇਸਾਂ ਦਾ ਨਿਪਟਾਰਾ ਕਰਵਾਇਆ ਗਿਆ।

ਇਸ ਨੈਸ਼ਨਲ ਲੋਕ ਅਦਾਲਤ ਵਿਚ ਜਿਲ੍ਹਾ Fazilka ਵਿਖੇ 13 ਬੈਂਚ ਲਗਾਏ ਗਏ ਜਿਸ ਵਿਚ 7 ਬੈਂਚ ਫਾਜ਼ਿਲਕਾ, 4 ਬੈਂਚ Abohar ਅਤੇ 2 ਬੈਂਚ ਜਲਾਲਾਬਾਦ ਦੇ ਸਨ। ਇਸ ਮੋਕੇ ਤੇ ਫਾਜ਼ਿਲਕਾ ਵਿਖੇ  ਜਗਮੋਹਨ ਸਿੰਘ ਸੰਘੇ, ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ— ਇੰਨਚਾਰਜ, ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਨੇ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ 1420 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 19,72,51,299/— ਰੁਪਏ ਦੇ ਅਵਾਰਡ  ਪਾਸ ਕੀਤੇ ਗਏ।
 ਅਮਨਦੀਪ ਸਿੰਘ, ਮਾਨਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ  ਨੇ ਦੱਸਿਆ ਕਿ ਇਹਨਾਂ ਲੋਕ ਅਦਾਲਤਾਂ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲਦੀ ਹੈ ਉੱਥੇ ਉਹਨਾਂ ਲੋਕਾ ਦੇ ਸਮਾਂ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ। ਲੋਕ ਅਦਾਲਤ ਦੁਆਰਾ ਦੋਨੋ ਪਾਰਟੀਆਂ ਵਿੱਚ ਆਪਸੀ ਦੁਸ਼ਮਣੀ ਖਤਮ ਹੋ ਜਾਂਦੀ ਹੈ ਅਤੇ ਭਾਈਚਾਰਾ ਵੱਧਦਾ ਹੈ। ਲੋਕ ਅਦਾਲਤ ਵਿੱਚ ਫੈਸਲਾਂ ਹੋਣ ਤੋਂ ਬਾਅਦ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵਾਪਿਸ ਮਿਲ ਜਾਂਦੀ ਹੈ। ਇਸਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਣਤਾ ਪ੍ਰਾਪਤ ਹੈ। ਇਸ ਦੇ ਫੈਸਲੇੋ ਦੇ ਖਿਲਾਫ਼ ਕੋਈ ਅਪੀਲ ਨਹੀਂ ਹੋ ਸਕਦੀ। ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਕੇਸਾਂ ਦਾ ਲੋਕ ਅਦਾਲਤ ਵਿੱਚ ਫੈਸਲਾ ਕਰਾ ਕੇ ਵੱਧ ਤੋਂ ਵੱਧ ਲਾਭ ਉਠਾੳ।
ਇਥੇ ਇਹ ਵੀ ਦੱਸਣਯੋਗ ਹੈ ਕਿ ਮੁਫਤ ਕਾਨੂੰਨੀ ਸਲਾਹ ਅਤੇ ਵਕੀਲ ਲਈ ਤੁਸੀਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜਿਲਕਾ ਦੇ ਦਫਤਰ ਵਿੱਚ ਬਨੇ ਫਰੰਟ ਆਫਿਸ ਵਿੱਚ ਕੇਸ ਲਗਾ ਸਕਦੇ ਹੋ ਅਤੇ ਵਧੇਰੀ ਜਾਨਕਾਰੀ ਲਈ ਟੋਲ ਫਰੀ ਨੰ 1968 ਜਾਂ ਦਫਤਰ ਦਾ ਨੰ. 261500 ਜਾਂ ਈ—ਮੇਲ ਆਈ.ਡੀ  Dtlsa.fzk@punjab.gov.in     ਤੇ ਸੰਪਰਕ ਕਰ ਸਕਦੇ ਹੋ।

Share:

0 comments:

Post a Comment

Definition List

blogger/disqus/facebook

Unordered List

Support