Nov 13, 2022

ਰਮਨਦੀਪ ਐੱਮ ਡੀ ਆਰ ਟੀ (ਅਮਰੀਕਾ) ਐੱਲ ਆਈ ਸੀ ਏਜੰਟ ਨੂੰ ਚੰਗੇ ਪ੍ਰਦਰਸ਼ਨ ਲਈ ਉਹਨਾਂ ਦੇ ਜਨਮ ਦਿਨ ਤੇ ਦਿੱਤਾ ਗਿਆ ਵਿਸ਼ੇਸ਼ ਸਨਮਾਨ:- ਬੀਰਬਲ ਕੰਬੋਜ



Fazilka 13 Nov 

India ਦੀ ਸਭ ਤੋਂ ਵੱਡੀ ਬੀਮਾ ਕੰਪਨੀ Lic  ਦੀ ਬਰਾਂਚ ਫਾਜ਼ਿਲਕਾ ਦੇ ਵਿੱਚ ਪਿਛਲੇ ਲਗਭਗ ਚਾਰ ਸਾਲ ਤੋਂ ਬੀਮੇ ਦੇ ਖੇਤਰ ਵਿੱਚ ਚੰਗੀ ਕਾਰਗੁਜ਼ਾਰੀ ਵਾਸਤੇ ਤੇ ਪਾਲਸੀ ਧਾਰਕਾਂ ਨੂੰ ਵਧੀਆ ਸਹੂਲਤਾਵਾ ਦੇਣ ਲਈ ਰਮਨਦੀਪ ਐੱਮ ਡੀ ਆਰ ਟੀ (ਅਮਰੀਕਾ) ਐਡਵਾਈਜਰ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਬ੍ਰਾਂਚ ਫਾਜ਼ਿਲਕਾ ਦੇ ਸੀਨੀਅਰ ਬ੍ਰਾਂਚ ਮੈਨੇਜਰ ਸ੍ਰੀ ਰਮੇਸ਼ ਕੁਮਾਰ  ਤੇ ਵਿਕਾਸ ਅਧਿਕਾਰੀ  ਲਖਿੰਦਰ ਸਿੰਘ ਸੈਣੀ ਵੱਲੋਂ  ਵਿਸ਼ੇਸ਼ ਸਨਮਾਨ ਦੇ ਕੇ ਇਸ ਦਿਨ ਨੂੰ ਯਾਦਗਾਰ ਬਣਾਇਆ ਗਿਆ।




ਜਾਣਕਾਰੀ ਦਿੰਦਿਆਂ ਉਹਨਾਂ ਦੇ ਸਾਥੀ ਬੀਰਬਲ ਕੰਬੋਜ ਨੇ ਦੱਸਿਆ ਕਿ ਇਸ ਮੌਕੇ ਤੇ ਉਹਨਾਂ ਨੂੰ ਦੋ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਇੱਕ ਤਾਂ ਅਕਤੂਬਰ ਟੋਪਰ ਪਰੀਅਮ ਅਵਾਰਡ ਤੇ ਦੂਸਰਾ ਜ਼ੋਨਲ ਆਫਿਸ ਦਿੱਲੀ ਵੱਲੋਂ ਇੱਕ ਮਹੀਨੇ ਵਿੱਚ 30 ਪਾਲਸੀਆਂ ਪੂਰੀਆਂ ਕਰਨ ਵਾਸਤੇ ਦਿੱਤਾ ਗਿਆ। ਇਸ ਮੌਕੇ ਤੇ ਸਮੂਹ ਅਫਸਰ ਸਾਹਿਬਾਨਾ ਤੇ ਸਰਦਾਰ ਲਖਿੰਦਰ ਸਿੰਘ ਸੈਣੀ ਜੀ ਦੀ ਸਮੂਹ ਟੀਮ ਵੱਲੋਂ ਰਮਨਦੀਪ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ।

ਇਸ ਮੌਕੇ ਤੇ ਬ੍ਰਾਂਚ ਮੈਨੇਜਰ ਤੇ ਵਿਕਾਸ ਅਧਿਕਾਰੀ ਵੱਲੋਂ ਸਮੂਹ ਏਜੰਟਾਂ ਨੂੰ ਐੱਲ ਆਈ ਸੀ ਵਿੱਚ ਲੋਕਾ‌ ਨੂੰ ਪਾਲਸੀ ਲੈਣ ਲਈ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋਂ ਹਰ ਨਾਗਰਿਕ ਆਪਣੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰ ਸਕੇ।

ਅੰਤ ਵਿੱਚ ਰਮਨਦੀਪ ਨੇ ਸਮੂਹ ਅਫਸਰਾਂ ਤੇ ਟੀਮ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਸਨਮਾਨ ਦੇ ਅਸਲੀ ਹੱਕਦਾਰ ਉਹਨਾਂ ਦੇ ਪਾਲਸੀ ਧਾਰਕ ਹਨ ਜਿਹਨਾਂ ਦੀ ਬਦੌਲਤ ਅੱਜ ਇਹ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ ਹੈ।



No comments:

Post a Comment