ਕਿਸੇ ਗਾਇਕ ਨੇ ਕਿਹਾ ਮੇਰੇ ਪਿੰਡ ਵਿਚ ਵੱਸਦਾ ਰੱਬ ਉਏ ਆ ਅੱਖੀਂ ਦੇਖ ਲੈ, ਪਿੰਡਾਂ ਦਾ ਇਤਿਹਾਸ ਵੱਖਰਾ ਐ, ਕਿਸੇ ਪਿੰਡ ਨੂੰ ਕਿਸੇ ਬਜੁਰਗ ਦੇ ਨਾਂਅ ਤੇ ਵਸਾਇਆ ਗਿਆ, ਕਿਸੇ ਨੂੰ ਵਣਾਂ ਤੇ ਕਿਸੇ ਨੇ ਆਪਣੇ ਪਿੰਡ ਦਾ ਨਾਂਅ ਕੁਝ ਖਾਸ ਚੀਜਾਂ ਦੇ ਨਾਂਅ ਤੇ ਰੱਖਿਆ
ਪਿੰਡਾਂ ਦੀ ਵਸੋਂ ਉਨ੍ਹਾਂ ਸਮਿਆਂ ਵਿਚ ਥੋੜ੍ਹੀ ਹੁੰਦੀ ਸੀ, ਪਿੰਡਾਂ ਵਿਚ ਲੋਕਾਂ ਦਾ ਆਪਸੀ ਪਿਆਰ ਅਤੇ ਅਪਣਤ ਦੀ ਭਾਵਨਾ ਸੀ, ਲੋਕ ਇੱਕ ਦੂਜੇ ਦੇ ਦੁੱਖ ਸੁੱਖ ਵਿਚ ਸਾਥ ਦਿੰਦੇ ਸਨ। ਪਰ ਜਿਹੜੇ ਪਿੰਡ ਦੀ ਅੱਜ ਅਸੀ ਗੱਲ ਕਰਨ ਜਾ ਰਹੇ ਹਾਂ ਇਸ ਪਿੰਡ ਬਾਰੇ ਜਿਕਰ ਆਉਂਦਾ ਹੈ ਕਿ ਇਸ ਪਿੰਡ ਦਾ ਨਾਂਅ ਵਣਾਂ ਤੋਂ ਪਿਆ।
ਉਹ ਪਿੰਡ ਇਕ ਵਣ ਤੋਂ ਪਿਆ, ਤੇ ਵਣ ਦੇ ਵੀ ਉਪਰ ਇਕ ਬੋਦੀ ਤੋਂ ਜਿਹੜਾ ਰਾਹਾਂ ਦੇ ਪਾਧੀਆਂ ਨੇ ਕਰ ਦਿੱਤਾ ਬੋਦੀਵਾਲਾ ਵਣ ਤੇ ਫਿਰ ਸਮੇਂ ਦੇ ਨਾਲ ਨਾਲ ਇਹ ਹੋ ਗਿਆ ਬੋਦੀਵਾਲਾ ਖੜਕ ਸਿੰਘ, ਪਰ ਇਸ ਦੀ ਵੀ ਵੱਖਰੀ ਗਾਥਾ ਐ
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਬੋਦੀਵਾਲਾ ਖੜਕ ਸਿੰਘ , ਜਿਹੜਾ ਕਿ ਮਲੋਟ ਫ਼ਾਜ਼ਿਲਕਾ ਰੋਡ ਤੇ ਸਥਿਤ ਹੈ।
ਜੇਕਰ ਇਸ ਪਿੰਡ ਦੀ ਗੱਲ ਕਰੀਏ ਤਾਂ ਇਸ ਪਿੰਡ ਦੇ ਲੋਕਾਂ ਦਾ ਕਿੱਤਾ ਖੇਤੀਬਾੜੀ ਹੈ। ਦੱਸਿਆ ਜਾਂਦਾ ਹੈ ਕਿ ਕਰੀਬ ਪੌਣੇ ਦੋ ਸਾਲ ਪਹਿਲਾਂ ਖੜਕ ਸਿੰਘ ਭੁੱਲਰ ਨਾਂਅ ਦਾ ਇਕ ਵਿਅਕਤੀ ਜ਼ਮੀਨ ਦੀ ਤਲਾਸ਼ ਵਿਚ ਏਧਰ ਆਇਆ ਸੀ। ਇਹ ਜ਼ਮੀਨ ਉਸ ਨੇ ਅੰਗਰੇਜਾਂ ਤੋਂ ਲਈ ਸੀ। ਅੰਗਰੇਜਾਂ ਨਾਲ ਸੌਦਾ ਕੀਤਾ ਅਤੇ ਫਿਰ ਉਸ ਨੂੰ ਵਾਹੀਯੋਗ ਕਰ ਲਿਆ। ਇਹ ਜ਼ਮੀਨ ਬਹੁਤ ਜਿਆਦਾ ਸੀ । ਇਸ ਲਈ ਉਸ ਨੇ ਆਪਣੇ ਕੋਲ ਇਕ ਹੋਰ ਵਿਅਕਤੀ ਜਿਹੜਾ ਕਿ ਉਸਦਾ ਰਿਸ਼ਤੇਦਾਰ ਸੀ।
ਜਿਸ ਦਾ ਪਿੰਡ ਸੀ ਹੁਸਨਰ ਅਤੇ ਸਿੱਧੂ ਨਾਂਅ ਸੀ ਉਸਦਾ, ਉਸ ਨੂੰ ਆਪਣੇ ਕੋਲ ਵਸਾ ਲਿਆ। ਇਹ ਪਿੰਡ ਅੱਧਾ ਭੁੱਲਰਾਂ ਅਤੇ ਅੱਧਾ ਸਿੱਧੂਆਂ ਦਾ ਐ। ਜਿੱਥੇ ਖੜਕ ਸਿੰਘ ਨੇ ਆਪਣਾ ਘਰ ਬਣਾਇਆ ਉਸ ਦੇ ਕੋਲ ਇਕ ਛੱਪੜ ਸੀ। ਦੱਸਿਆ ਜਾਂਦਾ ਹੈ ਕਿ ਛੱਪੜ ਦੇ ਕਿਨਾਰਿਆਂ ਤੇ ਵਣ ਦੇ ਦਰਖੱਤਾਂ ਦੇ ਭਾਰੀ ਝੁੰਡ ਸਨ। ਇਕ ਵਣ ਦੇ ਉਪਰ ਬਹੁਤ ਭਾਰੀ ਬੋਦੀ ਸੀ। ਇੰਨਾਂ ਰਾਹਾਂ ਤੋਂ ਗੁਜਰਦੇ ਪਾਂਧੀ ਇੰਨਾਂ ਵਣਾਂ ਹੇਠ ਆਰਾਮ ਕਰਿਆ ਕਰਦੇ ਸਨ। ਕਿਉਂ ਕਿ ਇੱਕ ਤਾਂ ਇੱਥੇ ਪੀਣ ਲਈ ਪਾਣੀ ਮਿਲ ਜਾਂਦਾ ਸੀ। ਆਉਂਦੇ ਜਾਂਦੇ ਰਾਹੀਂ ਪਾਂਧੀ ਧਾਰ ਲੈਂਦੇ ਸਨ ਕਿ ਬੋਦੀਵਾਲੇ ਵਣਾਂ ਹੇਠ ਆਰਾਮ ਕਰਾਂਗੇ। ਇਹ ਪਿੰਡ ਬੋਦੀਵਾਲਾ ਕਰਕੇ ਮਸ਼ਹੂਰ ਹੋ ਗਿਆ।
ਫਿਰ ਖੜਕ ਸਿੰਘ ਦੇ ਪੋਤਰਿਆਂ ਨੇ ਇਸ ਪਿੰਡ ਦਾ ਨਾਂਅ ਰੱਖ ਦਿੱਤਾ Bodi wala ਖੜਕ ਸਿੰਘ, ਇਸ ਪਿੰਡ ਤੋਂ ਜਿੱਥੇ ਅਸਪਾਲਾਂ, ਸ਼ੇਰਗੜ , ਮਲੋਟ ਅਤੇ ਫ਼ਾਜ਼ਿਲਕਾ ਨੂੰ ਵੀ ਸੜਕਾਂ ਜਾਂਦੀਆਂ ਹਨ। ਇਹ ਮਲੋਟ ਤੋਂ ਕਰੀਬ 15 ਕਿਲੋਮੀਟਰ ਦੂਰ ਹੈ। ਇੱਥੇ ਸਿੱਖਿਆ ਲਈ ਜਿੱਥੇ ਸੀਨੀਅਰ ਸੈਕੰਡਰੀ ਸਕੂਲ ਬਣਿਆ ਹੋਇਆ ਹੈ। ਪਿੰਡ ਵਿਚ ਖੇਡ ਗਰਾਂਊਡ ਵੀ ਬਣਾਇਆ ਗਿਆ ਹੈ। ਪਿੰਡ ਵਿਚ ਗੁਰਦੁਆਰਾ ਸਾਹਿਬ ਵੀ ਸਥਾਪਿਤ ਕੀਤਾ ਗਿਆ ਹੈ। ਇਸ ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਹੈ।
-History of villages-ਪਿੰਡਾਂ ਦਾ ਇਤਿਹਾਸ
0 comments:
Post a Comment