|
GuruDuara Vill. Lalo Wali |
ਜੇ ਸੂਰਜ
ਵੀ ਨਹੀਂ ਚੜਿਆ
ਸੀ ਕਿ ਬਾਹਰੋਂ
ਇੱਕ ਕਿਸਾਨ ਨੇ
ਆਵਾਜ਼ ਮਾਰੀ, ' ਖ਼ਾਨ ਸਾਹਿਬ,
ਖ਼ਾਨ ਸਾਹਿਬ।' 'ਕੌਣ ਆਂ
ਭਰਾਵਾ, ਲੰਘ ਆ।'
ਸਰਦਾਰ ਲਾਲ ਖ਼ਾਨ
ਦਾਹਾ ਦੀ ਆਵਾਜ਼
ਸੁਣ ਕੇ ਉਹ
ਅੰਦਰ ਆ ਗਿਆ ਤੇ ਹੱਥ
ਜੋੜ ਕੇ ਬੋਲਿਆ,'
ਖ਼ਾਨ ਸਾਹਿਬ, ਮੇਰੀਆਂ ਮੱਝਾਂ
ਚੋਰੀ ਹੋ ਗਈਆਂ,
ਮੈਨੂੰ ਤਾਂ ਹੁਣ
ਪਤਾ ਲੱਗਿਆ, ਜਦੋਂ ਮੈਂ
ਬਾਲਟੀ ਲੈ ਕੇ
ਮੱਝਾਂ ਚੋਣ ਗਿਆ
ਸੀ'। ਚੱਲ
ਕੋਈ ਗੱਲ ਨੀਂ,
ਹੌਸਲਾ ਰੱਖ ਤੇ
ਬਹਿ ਕੇ ਪਹਿਲਾਂ
ਲੱਸੀ ਦਾ ਗਿਲਾਸ
ਚਾੜ, ਫੇਰ ਪਤਾ
ਲੈਂਦੇ ਆਂ'।
ਖ਼ਾਨ ਨੇ ਰਾਹਕ
ਨੂੰ ਕਹਿ ਭੇਜਿਆ
ਕਿ ਜਾ ਪਿੰਡ
ਦੇ ਉਹਨਾਂ ਜਵਾਨਾਂ
ਨੂੰ ਬੁਲਾ ਕੇ
ਲਿਆ, ਜਿਹੜੇ ਚੋਰਾਂ
ਦੀ ਸੂਹ ਕੱਢਦੇ
ਨੇ। ਉਹ ਵੀ
ਆ ਗਏ ਤੇ
ਖ਼ਾਨ ਨੇ ਕਿਸਾਨ
ਨੂੰ ਉਹਨਾਂ ਦੇ ਨਾਲ
ਤੋਰ ਦਿੱਤਾ। ਦੋ
ਦਿਨਾਂ ਬਾਅਦ ਮੱਝਾਂ
ਲੱਭਣ ਗਏ ਨੌਜਵਾਨ
ਤੇ ਕਿਸਾਨ ਵੀ
ਪਰਤ ਆਇਆ। ਹਵੇਲੀ
ਦੀ ਦੂਜੀ ਮੰਜ਼ਿਲ
ਤੋਂ ਲਾਲ ਖ਼ਾਨ
ਵੀ ਥੱਲੇ ਆ
ਗਿਆ।
|
Govt S.S. School Vill. Lalo Wali |
ਜਵਾਨਾ ਦੇ
ਨਾਲ ਇੱਕ ਕੁੜੀ
ਵੇਖ ਕੇ ਲਾਲ
ਖ਼ਾਨ ਗ਼ੁੱਸੇ ਨਾਲ
ਭਰ ਗਿਆ। ਬੋਲਿਆ,
' ਓਏ, ਇਸ ਧੀ
ਧਿਆਨੀ ਨੂੰ ਕਿਉਂ
ਲਿਆਏ ਓ'? ਇੱਕ
ਬੋਲਿਆ, ਇਹ ਚੋਰਾਂ
ਦੀ ਧੀ ਏ,
ਉਹ ਤਾਂ ਮੱਝਾਂ
ਲੈ ਕੇ ਕਿਧਰੇ
ਨਿਕਲ ਗਏ, ਅਸੀਂ ਉਹਨਾਂ ਦੀ
ਧੀ ਨੂੰ ਲੈ
ਆਏ ਆਂ'।
'ਕਿਉਂ ਧੀਏ, ਤੈਨੂੰ ਇਹਨਾਂ
ਨੇ ਕੁੱਝ ਕਿਹਾ
ਤਾਂ ਨਹੀਂ। ਅੱਖਾਂ
ਝੁਕਾਈ ਕੁੜੀ ਨੇ
ਨਾਂਹ ਵਿਚ ਸਿਰ
ਹਿਲਾ ਦਿੱਤਾ ਤਾਂ
ਲਾਲ ਖ਼ਾਨ ਨੇ
ਆਪਣੇ ਨੌਕਰ ਨੂੰ
ਇਸ਼ਾਰੇ ਨਾਲ ਕੁੜੀ
ਨੂੰ ਬੇਗ਼ਮ ਦੇ
ਕਮਰੇ 'ਚ ਛੱਡਣ ਲਈ
ਸਮਝਾਇਆ। ਬੇਗ਼ਮ ਨੇ
ਲੜਕੀ ਦੀ ਚੰਗੀ
'ਆਓ ਭਗਤ' ਕੀਤੀ। ਲੱਭਦੇ-ਲੱਭਦੇ ਕੁੜੀ
ਦੇ ਭਰਾ ਵੀ
ਮੱਝਾਂ ਲੈ ਕੇ
ਹਵੇਲੀ ਆ ਪੁੱਜੇ
ਤੇ ਲਾਲ ਖ਼ਾਨ
ਤੋਂ ਕੁੜੀ ਵਾਪਸ
ਮੰਗਣ ਲੱਗੇ। ਪਰ
ਲਾਲ ਖ਼ਾਨ ਦਾ
ਜਵਾਬ ਸੀ,' ਨਹੀਂ, ਚੋਰਾਂ ਦੀ
ਕੋਈ ਧੀ ਨਹੀਂ
ਹੁੰਦੀ। ਜਾਓ, ਇੱਥੋਂ ਭੱਜ
ਜਾਓ, ਚੰਗੇ ਰਹਿ
ਜਾਉਗੇ, ਨਹੀਂ ਤਾਂ
ਦਰੋਗ਼ੇ ਨੂੰ ਕਹਿ
ਕੇ ਤੁਹਾਨੂੰ
ਜੇਲ ਭਿਜਵਾ ਦੇਵਾਂਗਾ'। ਪਰ
ਚੋਰ ਕੁੜੀ ਨਾਲ
ਖਿੱਚ-ਧੂਹ ਕਰਨ
ਲੱਗੇ। ਰੋਲਾ ਸੁਣ
ਕੇ ਪਿੰਡ ਦੇ
ਕਈ ਲੋਕ ਉੱਥੇ
ਆ ਗਏ। ਉਹਨਾਂ ਚੋਰਾਂ ਨੂੰ ਘੇਰ ਲਿਆ।
ਫ਼ੈਸਲਾ ਕੁੜੀ ਤੇ
ਛੱਡ ਦਿੱਤਾ। ਕੁੜੀ
ਨੇ ਵੀ ਭਰਾਵਾਂ
ਨਾਲ ਜਾਣ ਤੋਂ
ਮਨਾ ਕਰ ਦਿੱਤਾ।
ਕਹਿਣ ਲੱਗੀ, ' ਮੇਰੇ ਭਰਾ
ਚੋਰੀਆਂ ਕਰਦੇ ਨੇ,
ਮੈਂ ਇਹਨਾਂ ਨਾਲ ਨਹੀਂ
ਜਾਣਾ, ਮੈਂ ਪਿੰਡ
ਦੀ ਧੀ ਬਣਨਾ
ਚਾਹੁੰਦੀ ਆਂ'।
ਲਾਲ ਖ਼ਾਨ ਅੱਗੇ
ਵਧਿਆ ਤੇ ਕੁੜੀ
ਦੇ ਸਿਰ ਤੇ
ਹੱਥ ਰੱਖ ਕੇ
ਬੋਲਿਆ,' ਅੱਜ ਤੋਂ
ਬਾਅਦ ਇਹ ਮੇਰੀ
ਧੀ ਬਣ ਗਈ,
ਇਹਦਾ ਨਿਕਾਹ ਵੀ
ਮੈਂ ਹੀ ਕਰਾਂਗਾ।
ਚੋਰ ਝੁਕ ਗਏ
ਤੇ ਅੱਲਾਹ ਦੀ
ਸੌਂਹ ਚੁੱਕ ਕੇ
ਕਹਿਣ ਲੱਗੇ, ' ਅੱਜ ਤੋਂ
ਬਾਅਦ ਅਸੀਂ ਮਜ਼ਦੂਰੀ
ਕਰ ਕੇ ਜੀਵਾਂਗੇ,
ਪਰ ਚੋਰੀ ਕਦੇ
ਨਹੀਂ ਕਰਾਂਗੇ'।
ਉਹਨਾਂ ਨੂੰ ਛੱਡ ਦਿੱਤਾ
ਗਿਆ ਤੇ ਕੁੱਝ
ਸਮੇਂ ਬਾਅਦ ਲਾਲ
ਖ਼ਾਨ ਨੇ ਕੁੜੀ
ਦਾ ਨਿਕਾਹ ਕਰ
ਦਿੱਤਾ। ਇਹ ਉਹੀ
ਲਾਲ ਖ਼ਾਨ ਹੈ।
(ਲਾਲ ਖ਼ਾਨ ਰਾਜਪੂਤ
ਦਾਹਾ) ਜਿਸ ਦੇ
ਨਾਂਅ ਤੇ ਪਿੰਡ
ਲਾਲੋ ਵਾਲੀ ਵਸਾਇਆ
ਗਿਆ ਹੈ। ਸੰਨ
1938 ਵਿਚ ਉਸ ਦੀ
ਮੌਤ ਹੋ ਗਈ।
ਪਿੰਡ ਦਾ ਨਾਂਅ
ਪਹਿਲਾਂ ਲਾਲਾਂ ਵਾਲੀ
ਸੀ ਤੇ ਹੋਲੀ
ਹੋਲੀ ਲਾਲੋ ਵਾਲੀ
ਪੈ ਗਿਆ। ਭਾਰਤ
ਦਾ ਬਟਵਾਰਾ ਹੋਇਆ
ਤਾਂ ਉਸ ਦਾ
ਪਰਿਵਾਰ ਪਾਕਿਸਤਾਨ ਦੇ
ਪਿੰਡ ਖਾਨੇ ਵਾਲ
ਜਾ ਵਸਿਆ। (Lachhman Dost - 99140-63937)
|
Lal Khan and Other |