Nov 30, 2022

ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ ਤਹਿਤ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਐਨ.ਡੀ.ਆਰ.ਐਫ ਦੇ ਜਵਾਨਾਂ ਨੇ ਲੋਕਾਂ ਨੂੰ ਕੀਤਾ ਜਾਗਰੂਕ


ਸਬ-ਡਵੀਜ਼ਨ ਗੁਰੂਹਰਸਹਾਏ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਦਿੱਤੀ ਮੁੱਢਲੀ ਟ੍ਰੇਨਿੰਗ 

ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ ਤਹਿਤ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਐਨ.ਡੀ.ਆਰ.ਐਫ ਦੇ ਜਵਾਨਾਂ ਨੇ ਲੋਕਾਂ ਨੂੰ ਕੀਤਾ ਜਾਗਰੂਕ


ਗੁਰੂਹਰਸਹਾਏ (ਫਿਰੋਜ਼ਪੁਰ), 29 ਨਵੰਬਰ 

            ਐਨ.ਡੀ.ਆਰ.ਐਫ ਬਟਾਲੀਅਨ ਬਠਿੰਡਾ ਵੱਲੋਂ 21 ਨਵੰਬਰ ਤੋਂ ਦਸੰਬਰ 2022 ਤੱਕ 15 ਦਿਨਾਂ ਲਈ ਲੋਕਾਂ ਨੂੰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਸਮੁੱਚੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸੇ ਤਹਿਤ ਸਬ-ਡਵੀਜ਼ਨ ਗੁਰੂਹਰਸਹਾਏ ਵਿੱਚ ਪੈਂਦੇ ਪਿੰਡ ਚੱਕ ਸ਼ਿਕਾਰਗੜ੍ਹਦੋਨਾ ਭੱਦਰੂਦੋਨਾ ਖੁਗੀਕੇਇਲਾਹੀ ਬਖਸ਼ ਬੋਦਲਾ, ਗੱਟੀ ਮਤੜ ਅਤੇ ਰਾਣਾ ਪੰਜ ਗਰਾਈਂ ਆਦਿ ਪਿੰਡਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਥਾਨਕ ਅਤੇ ਹੋਰ ਪਿੰਡਾਂ ਦੇ ਲੋਕਾਂ ਨੂੰ ਹੜ੍ਹ,  ਭੂਚਾਲ,  ਉਦਯੋਗਿਕ/ਘਰੇਲੂ ਅੱਗ ਆਦਿ ਵਰਗੀਆਂ ਹੰਗਾਮੀ/ਵਿਨਾਸ਼ਕਾਰੀ ਸਥਿਤੀਆਂ ਦਾ ਪ੍ਰਭਾਵਸ਼ਾਲੀ ਅਤੇ ਕੁਸ਼ਲਤਾ ਨਾਲ ਮੁਕਾਬਲਾ ਕਰਨ ਲਈ ਅਤੇ ਇਸ ਤੋਂ ਬਚਾਅ ਸਬੰਧੀ ਸਿਖਲਾਈ ਦਿੱਤੀ ਗਈ। ਇਹ ਜਾਣਕਾਰੀ ਸਲਾਹਕਾਰ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਫਿਰੋਜ਼ਪੁਰ ਸ੍ਰੀ ਨਰਿੰਦਰ ਕੁਮਾਰ ਚੌਹਾਨ ਨੇ ਦਿੱਤੀ।

ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ ਤਹਿਤ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਐਨ.ਡੀ.ਆਰ.ਐਫ ਦੇ ਜਵਾਨਾਂ ਨੇ ਲੋਕਾਂ ਨੂੰ ਕੀਤਾ ਜਾਗਰੂਕ


             ਉਨ੍ਹਾਂ ਦੱਸਿਆ ਕਿ ਇਸ ਜਾਗਰੂਕਤਾ ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਵਿਨਾਸ਼ਕਾਰੀ ਸਥਿਤੀਆਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਨਾਗਰਿਕਾਂ ਨੂੰ ਇਸ ਤੋਂ ਬਚਾਅ ਸਬੰਧੀ ਤਰੀਕਿਆਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਦੌਰਾਨ ਮੌਕ ਡਰਿੱਲ ਰਾਹੀਂ ਸੰਭਾਵਿਤ ਹੜ੍ਹਾਂਅੱਗ ਲੱਗਣ ਦੀ ਘਟਨਾਭੂਚਾਲ ਆਦਿ ਆਫ਼ਤਾਂ ਨਾਲ ਨਜਿੱਠਣ ਲਈ ਤਿਆਰ ਹੋਇਆ ਜਾਂਦਾ ਹੈ। ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕਿਸ ਤਰ੍ਹਾਂ ਘਰੇਲੂ ਵਸਤੂਆਂ ਦੀ ਵਰਤੋਂ ਕਰਕੇ ਸੁਰੱਖਿਅਤ ਸਥਾਨ ਤੇ ਆਇਆ ਜਾ ਸਕਦਾ ਹੈ ਬਾਰੇ ਟ੍ਰੇਨਿੰਗ ਦਿੱਤੀ ਗਈ।

          ਇਸ ਮੌਕੇ ਟੀਮ ਕਮਾਂਡਰ ਐਨ.ਡੀ.ਆਰ.ਐਫ. ਸ੍ਰੀ ਅਮਰਪ੍ਰਤਾਪ ਸਿੰਘਸਬ-ਇੰਸਪੈਕਟਰ ਸ੍ਰੀ ਮੋਹਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।


ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਕੀਤੇ ਜਾ ਰਹੇ ਹਨ ਉਪਰਾਲੇ : ਡਿਪਟੀ ਕਮਿਸ਼ਨਰ

 

ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਕੀਤੇ ਜਾ ਰਹੇ ਹਨ ਉਪਰਾਲੇ : ਡਿਪਟੀ ਕਮਿਸ਼ਨਰ


--7 ਤੋਂ 9 ਦਸੰਬਰ ਤੱਕ ਸਥਾਨਕ ਐਮ.ਆਰ.ਐਸ.ਪੀ.ਟੀ.ਯੂ ਵਿਖੇ ਕਰਵਾਇਆ ਜਾ ਰਿਹੈ ਸਵੈ ਰੋਜ਼ਗਾਰ ਸੰਮੇਲਨ

--ਕਿਹਾ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਲਿਆ ਜਾਵੇ ਵੱਧ ਤੋਂ ਵੱਧ ਲਾਹਾ

ਬਠਿੰਡਾ, 29 ਨਵੰਬਰ : ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ-ਕਮ-ਚੇਅਰਮੈਨ ਡੀ.ਬੀ.ਈ.ਈ. ਨੇ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਕਰਵਾਏ ਜਾ ਰਹੇ ਸਵੈ ਰੋਜਗਾਰ ਸੰਮੇਲਨ ਸਬੰਧੀ ਵੱਖ-ਵੱਖ ਅਦਾਰਿਆਂ, ਸਕੂਲਾਂ, ਕਾਲਜਾਂ ਦੇ ਪ੍ਰਿੰਸੀਪਲਾਂ ਆਦਿ ਨਾਲ ਸੰਮੇਲਨ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।

        ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਮੀਟਿੰਗ ਦੌਰਾਨ ਦੱਸਿਆ ਕਿ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵੱਲੋਂ ਵੱਖ-ਵੱਖ ਅਦਾਰਿਆਂ ਦੇ ਸਹਿਯੋਗ ਨਾਲ 7 ਤੋਂ 9 ਦਸੰਬਰ 2022 ਤੱਕ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਇਹ ਸਵੈ ਰੋਜਗਾਰ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਵਿੱਚ ਵੱਖੋ-ਵੱਖਰੇ ਖੇਤਰਾਂ ਤੋਂ ਉਘੇ ਉਦਯੋਗਪਤੀ ਪਹੁੰਚ ਰਹੇ ਹਨ। ਜਿਨ੍ਹਾਂ ਵੱਲੋਂ ਆਪਣੀ ਸਵੈ ਜੀਵਨੀ ਰਾਹੀਂ ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ।

         ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਦੌਰਾਨ ਉਨ੍ਹਾਂ ਹਾਜ਼ਰੀਨ ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਸੈਮੀਨਾਰ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਵਾਈ ਜਾਵੇ ਤਾਂ ਜੋ ਵਿਦਿਆਰਥੀਆਂ ਵੱਲੋਂ ਇਸ ਸੈਮੀਨਾਰ ਦਾ ਲਾਹਾ ਲੈ ਸਕਣ । ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਰਾਹੀਂ ਨੌਜਵਾਨਾਂ ਵਿੱਚ ਆਪਣਾ ਕੰਮ ਸ਼ੁਰੂ ਕਰਨ ਲਈ ਨਵੇਂ ਬਿਜਨਸ ਆਈਡੀਆ ਖੋਜਣ ਲਈ "ਓਦੀਅਮ: ਸੌਰ ਟੂ ਸ਼ਾਇਨ" ਨਾਮ ਅਧੀਨ ਪ੍ਰੋਗਰਾਮ ਲਾਂਚ ਕੀਤਾ ਜਾ ਰਿਹਾ ਹੈ, ਜਿਸ ਵਿੱਚ ਬਠਿੰਡਾ ਸ਼ਹਿਰ ਦੇ ਨੌਜਵਾਨਾਂ ਦੁਆਰਾ ਵੱਖੋ-ਵੱਖਰੇ ਬਿਜਨਸ਼ ਆਇਡੀਆ ਪੇਸ਼ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਸਟਾਰਟ ਅੱਪ ਚੈਲਿੰਜ ਇਵੈਂਟ ਵਿੱਚ ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀ, ਅੱਠਵੀਂ ਤੋਂ ਬਾਰਵੀਂ ਅਤੇ ਓਪਨ ਕੈਟਾਗਰੀ ਤਹਿਤ ਕੋਈ ਵੀ ਵਿਦਿਆਰਥੀ ਵੱਖੋ-ਵੱਖਰੇ ਸੈਕਟਰ ਜਿਵੇਂ ਕਿ ਸਿਹਤ, ਪੜ੍ਹਾਈ, ਖੇਤੀਬਾੜੀ, ਵਾਤਾਵਰਣ, ਆਈ.ਟੀ. ਸੈਕਟਰ, ਬਾਇਓਟੈਕਨੋਲੋਜੀ, ਐਨਰਜੀ, ਫੂਡ ਪ੍ਰੋਸੈਸਿੰਗ ਆਦਿ ਖੇਤਰਾਂ ਵਿੱਚ ਆਪਣੇ ਬਿਜਨਸ ਆਈਡੀਆ ਪੇਸ਼ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੀਆ ਆਈਡਿਆ ਪੇਸ਼ ਕਰਨ ਵਾਲੇ ਅਤੇ ਵਧੀਆ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

ਮੀਟਿੰਗ ਵਿੱਚ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜ਼ਿਲ੍ਹਾ ਲੀਡ ਬੈਂਕ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਪੀ.ਐਸ.ਡੀ.ਐਮ., ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਡੀ.ਏ.ਵੀ.ਕਾਲਜ, ਰਜਿੰਦਰਾ ਕਾਲਜ, ਆਈ.ਟੀ.ਆਈ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਪ੍ਰਿੰਸੀਪਲ ਵੱਲੋਂ ਸ਼ਿਰਕਤ ਕੀਤੀ ਗਈ।

ਮ੍ਰਿਤਕ ਅਸਲਾ ਲਾਇਸੰਸੀਆਂ ਦੇ ਲਾਇਸੰਸ ਕੀਤੇ ਜਾਣਗੇ ਰੱਦ-ਜਿਲਾ ਮੈਜਿਸਟ੍ਰੇਟ


faridkot deputy commissiner roohi dhug announce

ਮ੍ਰਿਤਕ ਅਸਲਾ ਲਾਇਸੰਸੀਆਂ ਦੇ ਵਾਰਸ 7 ਦਿਨਾਂ ਦੇ ਅੰਦਰ ਅੰਦਰ ਪੇਸ਼ ਕਰ ਸਕਦੇ ਹਨ ਜਵਾਬ/ਇਤਰਾਜ਼

ਫਰੀਦਕੋਟ 29 ਨਵੰਬਰ

 ਜਿਲਾ ਮੈਜਿਸਟ੍ਰੇਟ ਡਾ. ਰੂਹੀ ਦੁੱਗ ਨੇ ਦੱਸਿਆ ਕਿ ਜਿਲੇ ਦੇ ਵੱਖ ਵੱਖ ਥਾਣਿਆਂ ਵਿੱਚ ਅਸਲਾ ਲਾਇਸੰਸੀਆਂ ਦੀ ਮੌਤ ਹੋਣ ਕਾਰਨ ਕਾਫੀ ਸਮੇਂ ਤੋਂ ਅਸਲਾ ਜਮ੍ਹਾਂ ਪਿਆ ਹੈ, ਜਿਸ ਕਾਰਨ ਮ੍ਰਿਤਕ ਅਸਲਾ ਲਾਇਸੰਸੀਆਂ ਦੇ ਅਸਲਾ ਲਾਇਸੰਸ ਕੈਂਸਲ ਕੀਤੇ ਜਾਣੇ ਹਨ। ਇਸ ਸਬੰਧੀ ਲਿਸਟਾਂ ਜਿਲ੍ਹਾਂ ਫਰੀਦਕੋਟ ਦੀ ਵੈਬਸਾਈਟ faridkot.nic.in ਤੇ ਅਪਲੋਡ ਕਰ ਦਿੱਤੀਆਂ ਗਈਆ ਹਨ । ਜੇਕਰ ਇਨ੍ਹਾਂ ਲਿਸਟਾਂ ਵਿੱਚ ਦਰਜ ਮ੍ਰਿਤਕ ਅਸਲਾ ਲਾਇਸੰਸੀਆਂ ਦੇ ਵਾਰਸਾਂ ਨੂੰ ਕੋਈ ਇਤਰਾਜ਼ ਹੈ ਤਾਂ ਉਹ 7 ਦਿਨਾਂ ਦੇ ਅੰਦਰ-ਅੰਦਰ ਸਬੰਧਤ ਦਫਤਰ ਵਿਖੇ ਆਪਣਾ ਜਵਾਬ/ਇਤਰਾਜ਼ ਪੇਸ਼ ਕਰ ਸਕਦੇ ਹਨ। ਜੇਕਰ ਨਿਰਧਾਰਿਤ ਸਮੇਂ ਦੇ ਅੰਦਰ ਕੋਈ ਜਵਾਬ/ਇਤਰਾਜ਼ ਪ੍ਰਾਪਤ ਨਹੀਂ ਹੁੰਦਾ ਤਾਂ ਅਸਲਾ ਲਾਇਸੰਸ ਕੈਂਸਲ ਕਰ ਦਿੱਤੇ ਜਾਣਗੇ।

Nov 29, 2022

ਏਕਲ ਅਭਿਆਨ ਨੇ ਲਗਾਇਆ ਤਿੰਨ ਰੋਜਾ ਟ੍ਰੇਨਿੰਗ ਕੈਂਪ


ਬਾਬਾ ਗੋਰਖਨਾਥ ਟਿੱਲਾ ਵਿਖੇ ਏਕਲ ਅਭਿਆਨ


ਗਿੱਦੜਬਾਹਾ, 29 ਨਵੰਬਰ (ਬਲਰਾਜ ਸਿੰਘ ਸਿੱਧੂ ) ਨੇੜਲੇ ਪਿੰਡ ਕੋਟਭਾਈ ਵਿਖੇ ਬਾਬਾ ਗੋਰਖਨਾਥ ਟਿੱਲਾ ਵਿਖੇ ਏਕਲ ਅਭਿਆਨ ਵਲੋਂ ਤਿੰਨ ਰੋਜਾ ਟੇ੍ਰਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਚਾਰੀਆ ਵਲੋਂ ਸਮਾਜ ਭਲਾਈ ਦੇ ਕਾਰਜਾਂ ਸਬੰਧੀ ਕੀਤੇ ਜਾ ਰਹੇ ਕੰਮਾਂ ਤੇ ਚਰਚਾ ਕੀਤੀ ਗਈ। ਇਸ ਮੌਕੇ ਲਗਭਗ 50 ਅਚਾਰੀਆ ਨੇ ਭਾਗ ਲਿਆ। ਇਸ ਮੌਕੇ ਸੰਦੀਪ ਕੁਮਾਰ ਚੁੱਘ ਸ਼ਨੀ ਮੰਦਰ ਪੰਨੀਵਾਲਾ ਫੱਤਾ ਵੀ ਹਾਜ਼ਰ ਹੋਏ। ਜਿਨ੍ਹਾਂ ਨੇ ਸੇਵਾ ਦਾ ਅਸਲ ਮਕਸਦ ਦੇ ਪ੍ਰਕਲਪ ਬਾਰੇ ਦੱਸਿਆ । ਉਨ੍ਹਾਂ ਕਿਹਾ ਕਿ ਸਮਾਜ ਸੇਵਾ ਹੀ ਸਭ ਤੋਂ ਵੱਡੀ ਅਤੇ ਉਤਮ ਸੇਵਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟਿੱਲਾ ਬਾਬਾ ਗੋਰਖ ਨਾਥ ਕਮੇਟੀ ਦੇ ਮੈਂਬਰ ਜਗਸੀਰ ਸਿੰਘ, ਚਰਨਜੀਤ ਸਿੰਘ, ਜਗਮੀਤ ਮਾਨ, ਰਵਿੰਦਰ ਪਾਲ ਸੋਢੀ, ਸਤਨਾਮ ਸਿੰਘ, ਨਾਥ ਜੀ, ਇਸ ਤੋਂ ਇਲਾਵਾ ਏਕਲ ਟੀਮ ਦੇ ਚੰਦ ਸਿੰਘ, ਕੁਲਦੀਪ ਸਿੰਘ, ਮਲਕੀਤ ਸਿੰਘ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ। 


Nov 27, 2022

ਅਲੂਮਨੀ ਮੀਟ ਹੋਮ ਕਮਿੰਗ ਫਲਾਈ ਬੈਕ ਟੂ ਨੈਸਟ ਤਹਿਤ ਪ੍ਰੋਗਰਾਮ ਆਯੋਜਿਤ

 


·       ਵਿਦਿਆਰਥੀਆਂ ਵਲੋਂ ਰੰਗਾ-ਰੰਗ ਪ੍ਰੋਗਰਾਮ ਕੀਤਾ ਗਿਆ ਪੇਸ਼

          Bathinda , 27 ਨਵੰਬਰ : ਸਥਾਨਕ ਪੁਲਿਸ ਪਬਲਿਕ ਸਕੂਲ ਵਿਖੇ ਅਲੂਮਨੀ ਮੀਟ ਹੋਮ ਕਮਿੰਗ ਫਲਾਈ ਬੈਕ ਟੂ ਨੈਸਟ ਤਹਿਤ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਚ ਐਸਐਸਪੀ ਬਠਿੰਡਾ  ਜੇ. ਇਲਨਚੇਲੀਅਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਗੈਸਟ ਆਫ਼ ਆਨਰ ਭੁਪਿੰਦਰ ਸਿੰਘ SPH  ਨੇ ਸਮਾਗਮ ਦਾ ਆਗਾਜ਼ ਕੀਤਾ। ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਮੋਨਿਕ ਸਿੰਘ ਨੇ ਸਾਂਝੀ ਕੀਤੀ।

          ਇਸ ਮੌਕੇ ਪ੍ਰਿੰਸੀਪਲ ਮੈਡਮ ਮੋਨਿਕ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪਹਿਲੇ ਬੈਚ ਸਾਲ 1995-96 ਤੇ 1997 ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਜਿਨ੍ਹਾਂ ਵਿੱਚ ਉਸ ਸਮੇਂ ਦੇ ਪ੍ਰਿੰਸੀਪਲ ਲੈਫਟੀਨੈਂਟ ਕਰਨਲ ਐਸ.ਐਨ ਸਕਸੈਨਾ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

          ਉਨ੍ਹਾਂ ਅੱਗੇ ਦੱਸਿਆ ਕਿ ਪ੍ਰੋਗਰਾਮ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿੱਚ ਸਰਸਵਤੀ ਵੰਧਨਾ, ਰਾਜਸਥਾਨੀ ਡਾਂਸ, ਟਰੀ ਡਾਂਸ, ਕੋਰੀਓਗ੍ਰਾਫ਼ੀ, ਗਿੱਧਾ ਅਤੇ ਭੰਗੜਾ ਆਦਿ ਸ਼ਾਮਲ ਸਨ।

          ਇਸ ਦੌਰਾਨ ਪ੍ਰਿੰਸੀਪਲ ਮੈਡਮ ਮੋਨਿਕ ਸਿੰਘ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਦੀ ਹੌਂਸਲਾ-ਅਫ਼ਜਾਈ ਕੀਤੀ। ਉਨ੍ਹਾਂ ਨੇ ਹਰ ਇੱਕ ਵਿਦਿਆਰਥੀ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਸਭ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।  


Nov 26, 2022

ਤੁਸੀਂ ਵੀ ਆਓ-ਰਾਹੋਂ-ਰਾਹੀ, ਝਾਤ ਮਾਰਦੇ ਚੱਲੀਏ, ਫ਼ਾਜ਼ਿਲਕਾ ਦੇ ਸਫ਼ਰਨਾਮੇ ’ਤੇ

 

fazilka district , fazilka history, fazilka ki bat
photo   ਲਛਮਣ ਦੋਸਤ 

ਜਿੱਥੇ ਮੈਂ ਆਬਾਦ ਹਾਂ, ਇੱਥੇ ਕਦੇ ਸਤਲੁਜ ਦਰਿਆ ਵਗਦਾ ਸੀ, ਮੈਂ ਪਲਿਆ ਤੇ ਜਵਾਨ ਹੋਇਆ, ਉਸ ਵਕਤ, ਮੇਰੀਆਂ ਸਰਹੱਦਾਂ ਬੀਕਾਨੇਰ, ਸਿਰਸਾ, ਮਮਦੋਟ ਤੇ ਬਹਾਵਲ ਨਗਰ ਨਾਲ ਲਗਦੀਆਂ ਸੀ, ਮਾਲੋਮਾਲ ਸੀ ਮੈਂ, ਫਿਰ 1947 ਦਾ ਵਕਤ ਆਇਆ-ਤੇ ਮਂੈ ਉੱਜੜ-ਪੁੱਜੜ ਗਿਆ, ਖ਼ੁਦ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ, ਪਰ ਦੁਬਲਾ-ਪਤਲਾ ਹੋ ਗਿਆ-ਨਹੀਂ ਤਾਂ ਮੇਰਾ ਸਫ਼ਰਨਾਮਾ ਬੜਾ ਖ਼ੂਬਸੂਰਤ ਸੀ-ਬੰਗਲੇ ਦਾ ਮਾਲਕ ਸੀ ਮੈਂ-ਫ਼ਾਜ਼ਿਲਕਾ ਬਣਿਆ-ਜ਼ਿਲ੍ਹੇ ਦਾ ਦਰਜਾ ਮਿਲਿਆ-ਥੱਕਦਾ ਹਾਰਦਾ ਚੱਲਦਾ ਰਿਹਾ ਮੈਂ, ਤੁਸੀਂ ਵੀ ਆਓ-ਰਾਹੋਂ-ਰਾਹੀ, ਝਾਤ ਮਾਰਦੇ ਚੱਲੀਏ, ਫ਼ਾਜ਼ਿਲਕਾ ਦੇ ਸਫ਼ਰਨਾਮੇ ’ਤੇ

fazilka district , fazilka history, fazilka ki bat
photo   ਲਛਮਣ ਦੋਸਤ 


ਆਗਾਜ਼ ਉਸ ਵਕਤ ਤੋਂ ਕਰਦੇ ਆਂ, ਜਦੋਂ ਬੰਗਲਾ ਜਾਂ ਫ਼ਾਜ਼ਿਲਕਾ ਹੋਂਦ ’ਚ ਨਹੀਂ ਆਇਆ ਸੀ। ਦਰਿਆ ਸੀ ਪਹਿਲਾਂ, ਅੱਜ ਤਾਂ ਦਰਿਆ ਇਕ ਫਾਟ ਹੀ ਰਹਿ ਗਈ, ਨਹੀਂ ਤਾਂ ਕਿਸੇ ਵਕਤ ਦਰਿਆ ਦਾ ਇਕ ਕਿਨਾਰਾ ਅਬੋਹਰ ਲਾਗੇ ਸੀ, ਦਰਿਆ ਸੁੰਗੜਿਆ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ, ਪਿੰਡ ਹਰੀ ਪੁਰਾ ’ਚ, ਉਨ੍ਹਾਂ ਇੱਥੇ ਇਕ ਦੈਤ ਨੂੰ ਤਾਰਿਆ, ਸਦੀਆਂ ਗੁਜ਼ਰ ਗਈਆਂ ਦਰਿਆ ਸੁੰਗੜਦਾ ਹੋਇਆ ਫ਼ਾਜ਼ਿਲਕਾ ਦੇ ਵਾਣ ਬਾਜ਼ਾਰ ਤੱਕ ਪੁੱਜ ਗਿਆ।

fazilka district , fazilka history, fazilka ki bat
photo   ਲਛਮਣ ਦੋਸਤ 

ਉਦੋਂ ਇਹ ਇਲਾਕਾ ਬਹਾਵਲ ਪੁਰ ਦੇ ਨਵਾਬ ਅੰਡਰ ਆ ਗਿਆ, ਇਸ ਇਲਾਕੇ ਦੇ ਇਕ ਪਾਸੇ ਨਵਾਬ ਮਮਦੋਟ ਦਾ ਕਬਜ਼ਾ ਤੇ ਦੂਜੇ ਪਾਸੇ ਨਵਾਬ ਬਹਾਵਲ ਪੁਰ ਦਾ। ਸਫ਼ਰ ਗੁਜ਼ਰਦਾ ਗਿਆ ਤੇ 19ਵੀਂ ਸਦੀ ਦੀ ਸ਼ੁਰੂਆਤ ਵਿਚ ਦਰਿਆ ਕਿਨਾਰੇ ਵੱਟੂ, ਚਿਸ਼ਤੀ, ਬੋਦਲਾ, ਡੋਗਰ ਸਮੇਤ ਕਈ ਹੋਰ ਕਬੀਲੇ ਆ ਕੇ ਆਬਾਦ ਹੋ ਗਏ, ਛੋਟੇ-ਛੋਟੇ 12 ਪਿੰਡ ਬਣ ਗਏ, 1808 ਦੀ ਗੱਲ ਐ ਉਦੋਂ ਗਵਾਲੀਅਰ ਦੇ ਮਹਾਰਾਜਾ ਦੌਲਤ ਰਾਓ ਸਿੰਧੀਆ ਇੱਥੇ ਆਏ ਸਨ, ਕੁੱਝ ਦਿਨ ਠਹਿਰੇ ਤੇ ਫਿਰ ਦਿੱਲੀ ਵੱਲ ਕੂਚ ਕਰ ਗਏ। ਕਈ ਸੁਲਤਾਨਾਂ ਦਾ ਇਹ ਇਲਾਕਾ  ਰਾਹਗੁਜ਼ਰ ਵੀ ਰਿਹੈ, ਇਹ ਗੱਲ ਦਾ ਪਰੂਫ਼ ਐ ਕਿ ਫ਼ਾਜ਼ਿਲਕਾ ਤੇ ਅਬੋਹਰ ਦੇ ਇਲਾਕੇ ਵਿਚੋਂ ਦਿੱਲੀ ਦੇ ਸੁਲਤਾਨਾਂ ਦੇ ਸਿੱਕੇ ਮਿਲ ਚੁੱਕੇ ਨੇ। ਵੈਸੇ ਬਹਾਵਲਪੁਰ, ਬੀਕਾਨੇਰ, ਫ਼ਰੀਦਕੋਟ ਅਤੇ ਮਮਦੋਟ ਦੇ ਵਿਚਕਾਰ ਸੀ ਪਰਗਣਾ ਬਹਿਕ। ਉਨ੍ਹਾਂ ਤੇ ਨਜ਼ਰ ਰੱਖਣ ਵਾਸਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਦਰਿਆ ਦੇ ਉਰਾਰ ਵੱਲ ਹਮਲਾ ਕੀਤਾ ਤਾਂ ਪਰਗਣਾ ਬਹਿਕ ਨੇ ਅਧੀਨਤਾ ਮੰਨ ਕੇ ਇਸ ਇਲਾਕੇ ਨੂੰ ਲਾਹੌਰ ਸਰਕਾਰ ਦਾ ਹਿੱਸਾ ਮੰਨ ਲਿਆ।

fazilka district , fazilka history, fazilka ki bat sadki border fazika
photo   ਲਛਮਣ ਦੋਸਤ 


< p> ਬਾਅਦ ਵਿਚ ਝੰਬਾ ਤੋਂ ਆਏ ਦਲ ਸਿੰਘ ਦੇ ਪੁੱਤਰ ਭਾਈ ਸ਼ੇਰ ਸਿੰਘ ਨੇ ਕੋਟਕਪੂਰਾ ਦੇ ਮਹਾਰਾਜਾ ਨਾਲ ਮਿਲ ਕੇ ਬਹਿਕ ਵਿਚ ਲੁੱਟਮਾਰ ਕੀਤੀ ਤੇ ਲੁੱਟਿਆ ਮਾਲ ਸਹਿਯੋਗੀ ਦਲਾਂ ਵਿਚ ਵੰਡ ਦਿੱਤਾ। ਫਿਰ ਪੰਜਾਬ ’ਚ ਬਰਤਾਨੀਆ ਹਕੂਮਤ ਆ ਗਈ, ਉਨ੍ਹਾਂ ਬਹਾਵਲਪੁਰ ਦੇ ਨਵਾਬ ਤੋਂ ਜ਼ਮੀਨ ਦਾ ਬਦਲਾਅ ਕੀਤਾ, ਸਿੰਧ ਸੂਬੇ ’ਚ ਜ਼ਮੀਨ ਦਿੱਤੀ ਤੇ ਇੱਥੇ ਜ਼ਮੀਨ ਲੈ ਲਈ। ਪੰਜਾਬ ਦੀਆਂ ਵੈਟ ਲੈਂਡ ਵਿਚੋਂ ਮਸ਼ਹੂਰ ਹਾਰਸ਼ ਸ਼ੂ ਲੇਕ ਕਿਨਾਰੇ ਬੰਗਲਾ ਬਣਾਇਆ ਗਿਆ, ਜਦੋਂ ਬੰਗਲਾ ਬਣ ਰਿਹਾ ਸੀ ਤਾਂ ਉਦੋਂ ਬਰਤਾਨੀਆ ਹਕੂਮਤ ਦੇ ਸੈਟਲਮੈਂਟ ਅਧਿਕਾਰੀ ਜੇ.ਐੱਚ.ਓਲੀਵਰ ਵੀ ਇੱਥੇ ਆਏ ਸਨ। ਫਿਰ 1844 ਵਿਚ ਬੰਗਲਾ ਤਿਆਰ ਹੋਇਆ ਤੇ ਪਹਿਲਾ ਅਫ਼ਸਰ 22 ਸਾਲ ਦਾ ਪੈਟਰਿਕ ਅਲੈਗਜੰਡਰ ਵਨਸ ਐਗਨਿਊ ਤਾਇਨਾਤ ਕੀਤਾ ਗਿਆ। ਉਦੋਂ ਇਸ ਇਲਾਕੇ ਦੀ ਸਰਹੱਦ ਮਮਦੋਟ, ਬੀਕਾਨੇਰ, ਸਿਰਸਾ ਤੇ ਬਹਾਵਲਪੁਰ ਤੱਕ ਸੀ ਤੇ ਲੋਕ ਦੂਰਦੁਰਾਜ਼ ਦੇ ਖੇਤਰ ਤੋਂ ਇੱਥੇ ਨਿਆਂ ਲੈਣ ਲਈ ਆਉਂਦੇ ਸਨ, ਇਹੀ ਕਾਰਨ ਹੈ ਕਿ ਪੰਜਾਬ ਦੇ ਵਿਚ ਇਹ ਬੰਗਲਾ ਜਲਦੀ ਮਸ਼ਹੂਰ ਹੋ ਗਿਆ। ਫਿਰ 1846 ਵਿਚ ਜ਼ਿਲ੍ਹਾ ਸਿਰਸਾ ਦੇ ਕੈਪਟਨ ਜੇ.ਐੱਚ.ਓਲੀਵਰ ਨੂੰ ਤਾਇਨਾਤ ਕੀਤਾ ਗਿਆ। ਇੱਥੇ ਸ਼ਹਿਰ ਆਬਾਦ ਕਰਨ ਲਈ ਈਸਟ ਇੰਡੀਆ ਕੰਪਨੀ ਨੇ ਵੱਟੂ ਜਾਤ ਦੇ ਮੁਸਲਿਮ ਮੁਖੀ ਮੀਆਂ ਫ਼ਜ਼ਲ ਖ਼ਾਂ ਵੱਟੂ ਤੋਂ ਸਾਢੇ 32 ਏਕੜ ਜ਼ਮੀਨ ਕੇਵਲ 144 ਰੁਪਏ 8 ਆਨੇ ਵਿਚ ਖ਼ਰੀਦੀ ਸੀ, ਪਰ ਮੀਆਂ ਫ਼ਜ਼ਲ ਖ਼ਾਂ ਵੱਟੂ ਦੀ ਸ਼ਰਤ ਸੀ ਕਿ ਇੱਥੇ ਜਿਹੜਾ ਸ਼ਹਿਰ ਆਬਾਦ ਕੀਤਾ ਜਾਵੇ, ਉਹਦਾ ਨਾਂਅ ਮੇਰੇ ਨਾਂਅ ਤੇ ਰੱਖਿਆ ਜਾਵੇ। 

photo   ਲਛਮਣ ਦੋਸਤ
photo  ਲਛਮਣ ਦੋਸਤ


ਉਸ ਤੋਂ ਬਾਅਦ ਇਸ ਇਲਾਕੇ ਨੂੰ ਫ਼ਾਜ਼ਿਲਕੀ ਕਿਹਾ ਜਾਣ ਲੱਗਾ। ਸ਼ਹਿਰ ਦਾ ਦਾਇਰਾ ਵੱਡਾ ਕਰਨ ਲਈ 1862 ਵਿਚ ਬਰਤਾਨੀਆ ਅਧਿਕਾਰੀਆਂ ਨੇ ਸੁਲਤਾਨਪੁਰਾ, ਪੈਂਚਾਵਾਲੀ, ਖਿਓਵਾਲੀ, ਕੇਰੂ ਵਾਲਾ ਤੇ ਬਨਵਾਲਾ ਰਕਬੇ ਦੀ 2165 ਬਿਘਾ ਜ਼ਮੀਨ ਹੋਰ ਖ਼ਰੀਦ ਕੀਤੀ। ਇਹਦਾ ਮੁੱਲ 1301 ਰੁਪਏ ਸੀਗਾ। 7 ਅਗਸਤ 1867 ਨੂੰ ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਨੰਬਰ 1034 ਤਹਿਤ ਫ਼ਾਜ਼ਿਲਕਾ ਦੀ ਸਰਹੱਦੀ ਤੈਅ ਕੀਤੀ ਗਈ। ਪਹਿਲਾਂ ਇਹ ਜ਼ਿਲ੍ਹਾ ਫ਼ਾਜ਼ਿਲਕਾ ਦੀ ਤਹਿਸੀਲ ਸੀ ਤੇ 1884 ਵਿਚ ਇਸ ਨੂੰ ਫ਼ਿਰੋਜ਼ਪੁਰ ਨਾਲ ਜੋੜ ਦਿੱਤਾ ਗਿਆ। ਫ਼ਾਜ਼ਿਲਕਾ ਵਿਚ ਨੈਸ਼ਨਲ ਹਾਈਵੇ ਨੰਬਰ 10 ਐ, ਜਿਹੜੀ ਪੁਰਾਣੇ ਵਕਤ ਦਿੱਲੀ ਤੋਂ ਮੁਲਤਾਨ ਤੱਕ ਜਾਂਦੀ ਸੀ ਤੇ ਹੁਣ ਸਾਦਕੀ ਬਾਰਡਰ ਤੱਕ ਐ। ਨੈਸ਼ਨਲ ਹਾਈਵੇ ਨੰਬਰ 7 ਵੀ ਐ। ਇੱਥੇ ਪੈੜੀਵਾਲ, ਅਰੋੜਵੰਸ਼, ਅਗਰਵਾਲ, ਮਾਰਵਾੜੀ ਬਿਰਾਦਰੀ ਦੇ ਲੋਕਾਂ ਨੇ ਵਪਾਰ ਸ਼ੁਰੂ ਕਰ ਦਿੱਤਾ। 1898 ਵਿਚ ਰੇਲਵੇ ਸਟੇਸ਼ਨ ਬਣਿਆ ਤੇ 1905 ਵਿਚ ਇੱਥੋਂ ਰੇਲ ਗੱਡੀ ਅਮਰੂਕਾ,  ਸਮਾਸਟਾ ਤੋਂ ਹੁੰਦੀ ਹੋਈ ਕਰਾਈ ਤੱਕ ਪੁੱਜ ਗਈ-ਉੱਨ ਦਾ ਵਪਾਰ ਚੱਲ ਨਿਕਲਿਆ ਤੇ ਹੋਲੀ ਹੋਲੀ

photo  ਲਛਮਣ ਦੋਸਤ
photo  ਲਛਮਣ ਦੋਸਤ ,


 ਫ਼ਾਜ਼ਿਲਕਾ ਏਸ਼ੀਆ ਦੀ ਮਸ਼ਹੂਰ ਉੱਨ ਮੰਡੀ ਬਣ ਗਈ। ਉਲੀਵਰ ਗਾਰਡਨ ਬਣ ਗਿਆ, 1905 ਵਿਚ ਡੇਨ ਹਸਪਤਾਲ ਵੀ ਬਣ ਗਿਆ। ਵਿਚ ਰਘੂਵਰ ਭਵਨ ਬਣਿਆ, ਤੇ 1914 ਵਿਚ ਬਣ ਗਈ ਗੋਲੀ ਕੋਠੀ, 1938 ਵਿਚ ਬੰਗਲੇ ਨੇੜੇ ਚਰਚ ਬਣੀ, ਇਨ੍ਹਾਂ ਦੇ ਵਿਚਕਾਰੋਂ ਭਾਰਤ ਦੇ ਸਭ ਤੋਂ ਲੰਬੀ ਤੇ ਚੌੜੀ ਸੜਕ ਨਿਕਲਦੀ ਸੀ ਨਰੇਲ ਤੋਂ ਫ਼ਾਜ਼ਿਲਕਾ, ਅੱਗੇ ਮੌਜਮ ਕੋਲ ਦਰਿਆ ਤੇ ਫਿਰ ਉਹੀ ਸੜਕ ਓਕਾੜਾ ਤੱਕ ਜਾਂਦੀ ਸੀ। 1852 ਵਿਚ ਇੱਥੇ ਥਾਣਾ ਬਣਾਇਆ ਗਿਆ ਤੇ 1939 ਵਿਚ ਬਣਾਇਆ ਗਿਆ ਖ਼ੂਬਸੂਰਤ ਘੰਟਾ ਘਰ-ਜਿਹਦੀ ਫ਼ੋਟੋ ਪੰਜਾਬ ਵਿਧਾਨ ਸਭਾ ਦੀ ਆਰਟ ਗੈਲਰੀ ਵਿਚ ਸਜਾਈ ਗਈ ਐ। ਹੁਣ ਤਾਲੀਮ ਵਾਲੇ ਚੱਲਦੇ ਆਂ, ਸਭ ਤੋਂ ਪਹਿਲਾਂ ਇਸ ਖੇਤਰ ਦੇ ਪਿੰਡ ਰੱਤਾ ਖੇੜਾ ’ਚ ਇੰਗਲਿਸ਼ ਮੀਡੀਅਮ ਸਕੂਲ ਬਣਿਆ, ਇਸਲਾਮੀਆ ਸਕੂਲ, 1881 ਵਿਚ ਵਰਨੈਕੂਲਰ ਪ੍ਰਾਇਮਰੀ ਸਕੂਲ, ਕਮੇਟੀਆ ਸਕੂਲ, ਇਸਲਾਮੀਆ ਸਕੂਲ, ਆਰੀਆ ਪੁੱਤਰੀ ਪਾਠਸ਼ਾਲਾ, ਹਿੰਦੀ ਭਾਸ਼ਾ ਸਕੂਲ, ਸੰਸਕ੍ਰਿਤ ਕਾਲਜ ਤੇ ਕਈ ਹੋਰ ਸਕੂਲ ਬਣੇ, 1940 ਵਿਚ ਸਰਕਾਰੀ ਐਮ.ਆਰ. ਕਾਲਜ ਬਣਾਇਆ ਗਿਆ। ਦੂਰਦਰਾਜ ਦੇ ਖੇਤਰ ਤੋਂ ਨੌਜਵਾਨਾਂ ਨੇ ਇੱਥੋਂ ਤਾਲੀਮ ਹਾਸਿਲ ਕੀਤੀ।


 ਅਗਰ ਸਿਆਸਤ ਵੱਲ ਝਾਤ ਮਾਰੀਏ ਤਾਂ ਪੰਜਾਬ ਵਿਚ ਪਹਿਲੀ ਵਾਰ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਫ਼ਾਜ਼ਿਲਕਾ ਐਡਵੋਕੇਟ ਅਕਬਰ ਅਲੀ ਪੀਰ ਐਮ.ਐਲ.ਏ. ਬਣੇ ਤੇ 1945 ਵਿਚ ਐਮ.ਐਲ.ਏ. ਬਣੇ ਮੀਆਂ ਬਾਘ ਅਲੀ ਸੁਖੇਰਾ, ਮੁਲਕ ਦੀ ਆਜ਼ਾਦੀ ਤੋਂ ਬਾਅਦ ਚੌਧਰੀ ਵਧਾਵਾ ਰਾਮ ਫ਼ਾਜ਼ਿਲਕਾ ਦੇ ਪਹਿਲੇ ਐਮ.ਐਲ.ਏ. ਬਣੇ, ਜਦੋਂ ਉਹ ਐਮ.ਐਲ.ਏ. ਚੁਣੇ ਗਏ, ਉਦੋਂ ਉਹ ਜੇਲ੍ਹ ਵਿਚ ਬੰਦ ਸਨ। ਉਨ੍ਹਾਂ ਤੋਂ ਬਾਅਦ ਚੌਧਰੀ ਰਾਧਾ ਕ੍ਰਿਸ਼ਨ 4 ਵਾਰ, ਚੌ. ਕਾਂਸ਼ੀ ਰਾਮ ਤੇ ਸੁਰਜੀਤ ਕੁਮਾਰ ਜਿਆਣੀ 3-3 ਵਾਰ, ਡਾ. ਮਹਿੰਦਰ ਕੁਮਾਰ ਰਿਣਵਾ 2 ਵਾਰ ਐਮ.ਐਲ.ਏ. ਬਣ ਚੁੱਕੇ ਨੇ, ਅਗਰ 2022 ਤੱਕ ਦੀ ਗੱਲ ਕਰੀਏ ਤਾਂ ਚੌਧਰੀ  ਸਤਦੇਵ, ਦਵਿੰਦਰ ਸਿੰਘ ਘੁਬਾਇਆ ਤੇ ਨਰਿੰਦਰ ਪਾਲ ਸਿੰਘ ਸਵਨਾ ਇਕ ਇਕ ਵਾਰ ਐਮਐਲਏ. ਬਣ ਚੁੱਕੇ ਹਨ। ਨਗਰ ਕੌਂਸਲ ਵੱਲ ਝਾਤ ਮਾਰੀਏ ਤਾਂ ਫ਼ਾਜ਼ਿਲਕਾ ਨਗਰ ਕੌਂਸਲ 10 ਦਸੰਬਰ 1885 ਨੂੰ ਹੋਂਦ ਵਿਚ ਆਈ। ਫ਼ਾਜ਼ਿਲਕਾ ਦੇ ਪਹਿਲੇ ਐੱਸ.ਡੀ.ਐਮ. ਆਰ.ਐੱਸ.ਤਿਲੋਕ ਚੰਦ 1913 ਵਿਚ ਤਾਇਨਾਤ ਹੋਏ। ਇਸ ਵਕਤ ਸ਼ਹਿਰ ਵਿਚ ਟੋਟਲ 25 ਵਾਰਡ ਹਨ। ਫ਼ਾਜ਼ਿਲਕਾ ਤਹਿਸੀਲ ਦੇ 148 ਪਿੰਡ ਨੇ। 


ਮਸ਼ਹੂਰ ਵੀ ਬਹੁਤ ਕੁੱਝ ਐ ਇੱਥੇ, ਤੋਸ਼ਾ, ਜੁੱਤੀ, ਵੰਗਾ, ਵੈਸੇ ਵੰਡ ਤੋਂ ਪਹਿਲਾਂ, ਉੱਨ, ਵਾਣ, ਮੱਛੀ, ਦਾਤਰੀ ਤੇ ਹੋਰ ਵੀ ਬਹੁਤ ਕੁੱਝ, 27 ਜੁਲਾਈ 2011 ਨੂੰ ਫ਼ਾਜ਼ਿਲਕਾ ਨੂੰ ਜ਼ਿਲ੍ਹਾ ਬਣਿਆ ਗਿਆ, ਅਗਰ ਦੇਖਣਯੋਗ ਥਾਵਾਂ ਦੀ ਗੱਲ ਕਰੀਏ ਤਾਂ ਰਘੁਵਰ ਭਵਨ, ਗੋਲ ਕੋਠੀ ਤੇ ਬੰਗਲਾ ਹੈਰੀਟੇਜ ਦਾ ਦਰਜਾ ਪ੍ਰਾਪਤ ਹਨ ਤੇ ਸਾਦਕੀ ਬਾਰਡਰ, ਸ਼ਹੀਦਾਂ ਦੀ ਸਮਾਧ ਆਸਫਵਾਲਾ, ਘੰਟਾ ਘਰ, ਡੇਨ ਹਸਪਤਾਲ, ਘਾਹ ਮੰਡੀ, ਪੁਰਾਣੀ ਮਾਰਕੀਟ ਕਮੇਟੀ, ਪੁਰਾਣੀਆਂ ਹਵੇਲੀਆਂ, ਸਰਕਾਰੀ ਕਾਲਜ, ਕਈ ਸਕੂਲ, ਪਾਰਕ ਤੇ ਹੋਰ ਵੀ ਬਹੁਤ ਕੁੱਝ- ਇਹ ਵੀ ਦੱਸ ਦਿਆਂ ਕਿ ਵੰਡ ਨੇ ਤਾਂ ਬੰਗਲਾ ਫ਼ਾਜ਼ਿਲਕਾ ਨੂੂੰ ਖੇਰੂੰ ਖੇਰੂੰ ਕੀਤੈ, ਦਿੱਲੀ ਤੋਂ ਮੁਲਤਾਨ, ਅਬੋਹਰ ਫ਼ਾਜ਼ਿਲਕਾ, ਮਲੋਟ ਫ਼ਾਜ਼ਿਲਕਾ ਤੇ ਸ਼ਹਿਰ ਦੇ ਕਈ ਬਾਜ਼ਾਰਾਂ ਵਿਚ  ਕਤਲੋਂਗੈਰਤ, ਲਾਸ਼ਾਂ ਦੇ ਢੇਰ ਤੇ ਚੀਖ਼ ਚਿਹਾੜਾ, ਅਗਰ ਉਹ ਦੌਰ ਨਾ ਆਉਂਦਾ ਤਾਂ ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਫ਼ਾਜ਼ਿਲਕਾ  ਮੁਲਕ ਦਾ ਮਾਨਚੈਸਟਰ ਹੁੰਦਾ, ਫਿਰ ਵੀ ਫ਼ਾਜ਼ਿਲਕਾ ਨੂੰ ਮਾਨਚੈਸਟਰ ਦਾ ਦਰਜਾ ਮਿਲ ਸਕਦੈ, ਅਗਰ ਦੋਵੇਂ ਦੇਸ਼ਾਂ ਦੀਆਂ ਹਕੂਮਤਾਂ ਨਜ਼ਰਸਾਨੀ ਕਰਨ, ਵਪਾਰ ਲਈ ਸਾਦਕੀ ਬਾਰਡਰ ਖੋਲਿ੍ਹਆ ਜਾ ਸਕਦਾ ਹੈ, ਇੰਡੀਆ ਤੋਂ ਪਾਕਿਸਤਾਨ ਤੇ ਪਾਕਿਸਤਾਨ ਤੋਂ ਇੰਡੀਆ ਤਕੜਾ ਵਪਾਰ ਹੋ ਸਕਦੈ, ਰੇਲਵੇ ਲਾਈਨ ਨੂੰ ਦੁਬਾਰਾ ਜੋੜਿਆ ਜਾ ਸਕਦੈ, ਸਿਰਫ਼ 15-20 ਕਿੱਲੋਮੀਟਰ ਦਾ ਫ਼ਾਸਲਾ ਐ, ਪਾਕਿਸਤਾਨ ਦੇ ਰੇਲਵੇ ਸਟੇਸ਼ਨ ਅਮਰੂਕਾ ਤੱਕ, ਤੁਰਕਮੈਕਿਸਤਾਨ, ਅਫ਼ਗਾਨਿਸਤਾਨ, ਪਾਕਿਸਤਾਨ ਤੋਂ ਇੰਡੀਆ ਤੱਕ, ਗੈਸ ਪਾਈਪ ਲਾਈਨ ਦਾ ਕੰਮ ਹੌਲੀ ਹੌਲੀ ਚੱਲ ਰਿਹੇ, ਇਹਦੇ ਵਿਚ ਤੇਜ਼ੀ ਲਿਆ ਕੇ। ਸਿੱਖਿਆ ਖੇਤਰ ਵਿਚ ਹੱਬ ਬਣਾ ਕੇ, ਉਦਯੋਗ ਲਿਆ ਕੇ, ਅਗਰ ਹੁਕਮਰਾਨਾਂ ਨੇ ਇਹਦੇ ਵੱਲ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਫ਼ਾਜ਼ਿਲਕਾ ਟੁੱਟਦਾ ਜਾਵੇਗਾ, ਉੱਜੜਦਾ ਜਾਵੇ ਤੇ ਵਿਖਰਦਾ ਜਾਵੇਗਾ। 


Nov 25, 2022

ਐਮ.ਸੀ.ਸੀ./ਜ਼ਿਲ੍ਹਾ ਬਿਉਰੋ ਆਫ਼ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਫਿਰੋਜ਼ਪੁਰ ਵੱਲੋਂ ਰੋਜ਼ਗਾਰ ਕੈਂਪ ਲਗਾਇਆ ਗਿਆ


 

ਫਿਰੋਜ਼ਪੁਰ, 25 ਨਵੰਬਰ 

                ਐਮ.ਸੀ.ਸੀ./ਜ਼ਿਲ੍ਹਾ ਬਿਉਰੋ ਆਫ਼ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 25 ਨਵੰਬਰ 2022 (ਸ਼ੁੱਕਰਵਾਰ) ਨੂੰ ਰੋਜ਼ਗਾਰ ਕੈਂਪ ਲਗਾਇਆ ਗਿਆ। ਇਸ ਸਬੰਧੀ ਸ਼੍ਰੀ ਗੁਰਜੰਟ ਸਿੰਘਪਲੇਸਮੈਂਟ ਅਫਸਰਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ ਏਅਰਟੈੱਲ ਬਿੱਜਨੈਸ ਕੰਪਨੀ ਵੱਲੋਂ ਅਕਾਊਂਟ ਮੈਨੇਜਰ ਅਤੇ ਕਸਟਮਰ ਰਿਲੇਸ਼ਨਸ਼ਿਪ ਅਫਸਰ ਦੀਆਂ ਅਸਾਮੀਆਂ ਲਈ ਇੰਟਰਵਿਊ ਲਿਆ ਗਿਆ। ਇਸ ਕੈਂਪ ਵਿੱਚ 53 ਪ੍ਰਾਰਥੀਆਂ ਵੱਲੋਂ ਹਿੱਸਾ ਲਿਆ ਗਿਆਜਿਸ ਵਿੱਚੋਂ ਕੰਪਨੀ ਵੱਲੋਂ 39 ਪ੍ਰਾਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ। ਇਸ ਤੋਂ ਇਲਾਵਾ ਮਿਸ ਨੀਰੂ ਯੰਗ ਪ੍ਰੋਫੈਸ਼ਨਲ ਐਮ.ਸੀ.ਸੀ. ਫਿਰੋਜ਼ਪੁਰ ਵੱਲੋਂ ਇਸ ਕੈਂਪ ਵਿੱਚ ਹਾਜ਼ਰ ਹੋਏ ਪ੍ਰਾਰਥੀਆਂ ਦੀ ਕਾਊਂਸਲਿੰਗ ਕੀਤੀ ਗਈਜਿਸ ਵਿੱਚ ਉਨ੍ਹਾਂ ਨੂੰ ਆਪਣੀ ਵਿੱਦਿਅਕ ਯੋਗਤਾ ਦੇ ਮੁਤਾਬਿਕ ਸਹੀ ਕਿੱਤਾ ਚੁੰਨਣ ਲਈ ਪ੍ਰੇਰਿਤ ਕਰਨ ਦੇ ਨਾਲ ਪੰਜਾਬ ਸਰਕਾਰ ਦੇ ਆਨਲਾਈਨ ਪੋਰਟਲ www.pgrkam.com ਅਤੇ www.ncs.gov.in ਤੇ ਮੌਕੇ ਤੇ ਰਜਿਸਟ੍ਰੇਸ਼ਨ ਕੀਤੀ ਗਈ ਅਤੇ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਮੁਫਤ ਟ੍ਰੇਨਿੰਗਾਂਸਕਿੱਲ ਕੋਰਸਾਂ ਅਤੇ  ਜ਼ਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀਹੁਨਰ ਵਿਕਾਸ ਅਤੇ ਸਿਖਲਾਈ ਦਫਤਰਫਿਰੋਪੁਰ  ਵਿਖੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਬਿਉਰੋ ਤੋਂ ਸ਼੍ਰੀ ਰਾਜ ਕੁਮਾਰ ਵੀ ਹਾਰ ਸਨ।