punjabfly

Mar 2, 2020

ਫਾਜ਼ਿਲਕਾ ਨਾਂ ਬਾਅਦ ‘ਚ ਮਿਲਐ, ਰਾਜਾ ਤਾਂ ਪਹਿਲਾਂ ਹੀ ਆਇਆ ਸੀ

ਸੰਨ 1818 ਤੱਕ ਫ਼ਾਜ਼ਿਲਕਾ (ਇਹ ਨਾਮ ਬਾਅਦ ‘ਚ ਰੱਖਿਆ ਗਿਆ ਸੀ) ਵਿਚ ਕਿਸੇ ਦਾ ਕੰਟਰੋਲ ਨਹੀਂ ਸੀ । ਉਦੋਂ ਦੌਲਤ ਰਾਓ ਸਿੰਧੀਆ ਫ਼ਾਜ਼ਿਲਕਾ ਆਇਆ ਸੀ । ਸਰ ਜੇਮਸ ਡਾਵੀ (Sir James Dowie) ਨੇ 1916 ਵਿਚ ਦੀ ਪੰਜਾਬ,  ਨਾਰਥ – ਵੈਸਟ ਫ਼ਰੰਟੀਅਰ  ਪਰਾਵਿੰਸ ਐਂਡ ਕਸ਼ਮੀਰ (The Punjab, North -West Frontier Provinces and Kashmir) ‘ਚ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ। ਗੱਲ 19ਵੀਂ ਸਦੀ ਦੇ ਸ਼ੁਰੂ ਦੀ ਹੈ , ਜਦੋਂ ਅੰਗਰੇਜ਼ ਅਧਿਕਾਰੀ ਵੇਲੇਸਲੇ ਕੇ. ਮਾਰਕੀ ਨੇ ਭਾਰਤ ਵਿਚ ਸੁਪਰੀਮ ਪਾਵਰ ਬਣਨ ਦੀ ਸੋਚੀ। ਉੱਧਰ ਨਪੋਲੀਅਨ ਨੇ ਵੀ ਭਾਰਤ ਤੇ ਹਮਲਾ ਕਰਨ ਦੀ ਸੋਚੀ। ਇੱਧਰ ਪੰਜਾਬ ਤੇ ਦੌਲਤ ਰਾਓ ਸਿੰਧੀਆ ਨੇ ਹਮਲਾ ਕਰ ਦਿੱਤਾ। ਪਰ ਉਹ ਅਸਫਲ ਹੋਇਆ। ਇਸ ਤੋਂ ਬਾਅਦ 1803 ਵਿਚ ਉਹ ਫ਼ਾਜ਼ਿਲਕਾ ਆਇਆ। ਕੁੱਝ ਦਿਨ ਇੱਥੇ ਠਹਿਰਨ ਤੋਂ ਬਾਅਦ ਉਹ ਦਿੱਲੀ ਵੱਲ ਕੂਚ ਕਰ ਗਿਆ। 1818 ਤੋਂ ਬਾਅਦ ਬਹਾਵਲਪੁਰ ਦੇ ਨਵਾਬ ਤੇ ਨਵਾਬ ਮਮਦੋਟ ਨੇ ਇੱਥੇ ਕਬਜ਼ਾ ਕਰ ਲਿਆ । ਉਹਨਾਂ ਨੇ ਇੱਥੇ ਕਿਲਾ-ਨੁਮਾ ਇਮਾਰਤਾਂ ਬਣਵਾਈਆਂ- ਇਕ ਇਮਾਰਤ ਮੌਜੂਦਾ ਰੇਲਵੇ ਸਟੇਸ਼ਨ ਦੇ ਕੋਲ ਸੀ। ਇੱਕ ਬੀ. ਡੀ. ਪੀ. ਓ. ਦਫ਼ਤਰ ਕੋਲ ਸੀ। ਭਾਵੇਂ ਇਮਾਰਤਾਂ ਕੱਚੀਆਂ ਸਨ, ਪਰ ਚੀਨੀ ਮਿੱਟੀ ਨਾਲ ਬਣੀਆਂ ਮੋਟੀਆਂ ਕੰਧਾਂ ਤੇ ਪਲੱਸਤਰ ਕੀਤਾ ਹੁੰਦਾ ਸੀ, ਜੋ ਗਰਮੀਆਂ ‘ਚ ਠੰਢਾ ਤੇ ਸਰਦੀਆਂ ‘ਚ ਗਰਮ ਹੁੰਦਾ ਸੀ। ਜਿਹਨਾਂ ਤੇ ਬਾਅਦ ਵਿਚ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ। ਊਰਜਾ ਪੁਰਸ਼ ਡਾ. ਭੁਪਿੰਦਰ ਸਿੰਘ ਨੇ ਆਪਣੀ ਕਿਤਾਬ ‘ ਦੀ ਟਾਊਨ ਆਫ਼ ਲਾਰਡ ਪੀਪਲ’ ਵਿਚ ਲਿਖਿਆ ਹੈ ਕਿ ਇਹਨਾਂ ‘ਚ ਅੰਗਰੇਜ਼ ਸੈਨਿਕ ਠਹਿਰਦੇ ਸਨ। ਪਰ ਫ਼ਾਜ਼ਿਲਕਾ ਦੀਆਂ ਇਹ ਇਮਾਰਤਾਂ ਜਾਂ ਤਾਂ ਦਰਿਆ ‘ਚ ਆਏ ਹੜ ਨੇ ਨਿਗਲ ਲਈਆਂ ਜਾਂ ਫਿਰ ਸਮੇਂ ਦੀ ਮਾਰ ਹੇਠ ਦੱਬ ਕੇ ਢਹਿ ਢੇਰੀ ਹੋ ਗਈਆਂ… Lachhman Dost Whatsapp 99140-63937
Share:

0 comments:

Post a Comment

Definition List

blogger/disqus/facebook

Unordered List

Support