ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੈਰਾਉਲਪਿੰਕ ਖੇਡਾਂ ਵਿਚ ਤਗਮੇ ਜਿੱਤ ਕੇ ਸੂਬੇ ਦਾ ਨਾਂਅ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨਾਂ ਲਈ ਇਨਾਮੀ ਰਾਸ਼ੀ ਦੀ ਘੋਸ਼ਣਾ ਕੀਤੀ ਹੇੈ। ਗਹਿਲੋਤ ਨੇ ਅਵਨੀ ਲਖੇਰਾ ਨੂੰ 3 ਕਰੋੜ , ਦਵਿੰਦਰ ਝਾਝਰੀਆ ਨੂੰ ਦੋ ਕਰੋੜ ਅਤੇ ਸੁੰਦਰ ਗੁਰਜਰ ਨੂੰ ਇਕ ਕਰੋੜ ਰੋਪਏ ਦੀ ਇਨਾਮੀ ਰਾਸ਼ੀ ਦੀ ਘੋਸ਼ਣਾ ਕੀਤੀ ਹੇੈ।
ਮੁੱਖ ਮੰਤਰੀ ਨੇ ਕਿਹਾ ਕਿ ਇੰਨਾਂ ਖਿਡਾਰੀਆਂ ਨੇ ਮਿਸਾਲ ਕਾਇਮ ਕਰਦੇ ਹੋਏ ਦੇਸ਼ ਅਤੇ ਸੂਬੇ ਦਾ ਨਾਂਅ ਰੋਸ਼ਨ ਕੀਤਾ ਹੇੈ। ਸੂਬੇ ਦੀਆਂ ਹੋਰ ਖੇਡਾਂ ਨੂੰ ਵੀ ਇੰਨਾਂ ਦੀ ਇਸ ਉਪਲਬੱਧੀ ਤੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਆਪਣਾ ਸਰਵਸੇਰਸ਼ਠ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਮਿਲੇਗੀ।
ਜਿਕਰਯੋਗ ਹੇੈ ਕਿ ਸੂਬੇ ਵਿਚ ਖਿਡਾਰੀਆਂ ਨੂੰ ਉਤਸ਼ਾਹ ਦੇਣ ਦੇ ਲਈ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਲਪਿੰਕ ਖੇਡਾਂ ਵਿਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਦੀ ਰਾਸ਼ੀ ਵਿਚ 75 ਲੱਖ, 50 ਲੱਖ ਅਤੇ 30 ਲੱਖ ਤੋਂ ਵਧਾ ਕੇ 2020 21 ਦੇ ਬਜਟ ਵਿਚ 3 ਕਰੋੜ , 2 ਕਰੋੜ ਅਤੇ ਇਕ ਕਰੋੜ ਕਰਨ ਦਾ ਐਲਾਨ ਕੀਤਾ ਸੀ। ਇਸ ਤਰਾਂ ਏਸ਼ੀਅ ਅਤੇ ਰਾਸ਼ਟਰ ਮੰਡਲ ਖੇਡਾਂ ਵਿਚ ਵੀ ਤਗਮੇ ਜਿੱਤਣ ਵਾਲੇ ਖਿਡਾਰੀਆਂ ਦੀ ਇਨਾਮੀ ਰਾਸ਼ੀ ਵਿਚ ਵਾਧਾ ਕੀਤਾ ਗਿਆ ਸੀ।
ਇਹ ਵਾਧਾ 1 ਕਰੋੜ , 60 ਲੱਖ ਅਤੇ 30 ਲੱਖ ਰੁਪਏ ਕਰਨ ਦੀ ਵੀ ਉਨਾਂ ਨੇ ਬਜਟ ਵਿਚ ਘੋਸ਼ਣਾ ਕੀਤੀ ਸੀ।
ਖੇਡਾਂ ਨੂੰ ਹੋਰ ਉਤਸ਼ਾਹਤ ਕਰਨ ਲਈ ਰਾਜ ਵਿਚ ਤਗਮਾ ਜੇਤੂ ਖਿਡਾਰੀਆਂ ਨੂੰ ਆਊਟ ਆਫ਼ ਟਰਨ ਪਾਲਸੀ ਦੇ ਆਧਾਰ ਤੇ ਰਾਜ ਦੀਆਂ ਸੇਵਾਵਾਂ ਵਿਚ ਨਿਯੁਕਤੀਆਂ ਦਿੱਤੀਆਂ ਜਾ ਰਹੀਆਂ ਹਨ। ਟੋਕੀਓ ਉਲਪਿੰਕ ਖੇਡਾਂ ਵਿਚ ਮੈਡਲ ਜਿੱਤਣ ਵਾਲੇ ਤਿੰਨਾਂ ਖਿਡਾਰੀਆਂ ਨੂੰ ਰਾਜ ਸਰਕਾਰ ਨੇ ਆਊਟ ਆਫ਼ ਟਰਨ ਆਧਾਰ ਤੇ ਵਣ ਵਿਭਾਗ ਵਿਚ ਸਹਾਇਕ ਵਨਣ ਰੱਖਿਅਕ ਦੇ ਰੂਪ ਵਿਚ ਨਿਯੁਕਤੀਆਂ ਪ੍ਰਦਾਨ ਕੀਤੀਆਂ ਹਨ।
ਇਹ ਹੀ ਨਹੀਂ ਇੰਨਾਂ ਖਿਡਾਰੀਆਂ ਦੀ ਖੇਡਾਂ ਵਿਚ ਹੋਰ ਜਿਆਦਾ ਨਿਖਾਰ ਲਈ 5-5 ਲੱਖ ਰੁਪਏ ਵੀ ਮਨਜ਼ੂਰ ਕੀਤੇ ਹਨ।
ਅਵਨੀ ਲੇਖਰਾ ਅਤੇ ਸੁੰਦਰ ਗੁਰਜਰ ਨੂੰ ਰਾਜ ਸਰਕਾਰ ਦੁਆਰਾ ਮੁਫ਼ਤ ਕੋਚਿੰਗ ਅਤੇ ਹੋਰ ਸੁਵਿਧਾਵਾਂ
ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਅਵਨੀ ਜੈਪੁਰ ਦੀ ਆਧੁਨਿਕ ਸੁਵਿਧਾਵਾਂ ਨਾਲ ਲੈਸ ਜਗਤਪੁਰਾ ਸੂਟਿੰਗ ਰੇਜ਼ ਵਿਚ ਅਤੇ ਸੁੰਦਰ ਸਵਾਈ ਮਾਨਸਿੰਗ ਸਟੇਡੀਅਮ ਦੀ ਅਥੈਲਟਿਕਸ ਸਪੋਰਟਸ ਅਕੈਡਮੀ ਵਿਚ ਕੋਚਿੰਗ ਲੈ ਰੇ ਹਨ। ਇੰਨਾਂ ਖਿਡਾਰੀਆਂ ਨੇ ਆਪਣੇ ਕੋਚਾਂ ਦੀ ਅਗਵਾਈ ਵਿਚ ਸੂਬੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੇੈ।
ਬਲਰਾਜ ਸਿੰਘ ਸਿੱਧੂ 73474 56563
0 comments:
Post a Comment