punjabfly

Nov 1, 2021

गोपी चंद आर्य महिला कॉलेज की छात्रा जन्नत कंबोज ने खेलों में जीते दो सिलवर मैडल


फाजिल्का, 1 नवंबर: सरकारी एम.आर. कालेज के खेल स्टेडियम में करवाई गई डिस्ट्रिक्ट एथलेटिक्स चैंपीयनशिप में गोपी चंद आर्य महिला कॉलेज अबोहर की छात्रा जन्नत कंबोज ने दो सिलवर मैडल जीतकर जिला फाजिल्का, कॉलेज व परिजनों का नाम रोशन किया है। जानकारी देते हुए गोपी चंद आर्य महिला कॉलेज की प्रिंसिपल डा. रेखा सूद हांडा ने बताया कि डिस्ट्रिक्ट एथलेटिक्स एसोसिएशन फाजिल्का की तरफ से फाजिल्का के खेल स्टेडियम में डिस्ट्रिक्ट एथलेटिक्स चैंपीयनशिप फाजिल्का द्वारा फाजिल्का के खेल स्टेडियम में डिस्ट्रिक्ट एथलेटिक्स चैंपीयनशिव का आयोजन किया गया। जिसमें कॉलेज में बी.ए. भाग दो की छात्रा जन्नत कंबोज ने भी हिस्सा लिया। उन्होंने बताया कि जन्नत कंबोज ने अंडर 18 (लड़कियां) की 200 मीटर दौड़ 37.70 सैकेंड में पूरी करके सिलवर मैडल हासिल किया। इसके अलावा जन्नत कंबोज ने जैवलिन थ्रो में भी सिलवर मैडल हासिल किया। एसोसिएशन की तरफ से उसे मैडलों व सर्टीफिकेटस से नवाजा गया। उन्होंने बताया कि फाजिल्का के इतिहासकार लछमण दोस्त की सुपुत्री जन्नत कंबोज ने पहले भी कई बार जूडो, ताईकवांडो और टेबल टेनिस में प्रदेश व राष्ट्रीय स्तर पर पुरस्कार हासिल कर चुकी है। प्रिंसिपल डा. रेखा सूद हांडा, अनीता सिंह ने बधाई देते हुए जन्नत कंबोज के उज्जवल भविष्य की कामना की है।


ਗੋਪੀ ਚੰਦ ਆਰੀਆ ਮਹਿਲਾ ਕਾਲਜ ਦੀ ਵਿਦਿਆਰਥਣ ਜੰਨਤ ਕੰਬੋਜ ਨੇ ਜਿੱਤੇ ਦੋ ਸਿਲਵਰ ਮੈਡਲ


ਫ਼ਾਜ਼ਿਲਕਾ, 1 ਨਵੰਬਰ(): ਸਰਕਾਰੀ ਐਮ.ਆਰ. ਕਾਲਜ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਈ ਗਈ ਡਿਸਟ੍ਰਿਕਟ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਗੋਪੀ ਚੰਦ ਆਰੀਆ ਮਹਿਲਾ ਕਾਲਜ ਅਬੋਹਰ ਦੀ ਵਿਦਿਆਰਥਣ ਜੰਨਤ ਕੰਬੋਜ ਨੇ ਦੋ ਸਿਲਵਰ ਮੈਡਲ ਹਾਸਿਲ ਕਰ ਕੇ ਜ਼ਿਲ੍ਹਾ ਫ਼ਾਜ਼ਿਲਕਾ, ਕਾਲਜ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਗੋਪੀ ਚੰਦ ਆਰੀਆ ਮਹਿਲਾ ਕਾਲਜ ਅਬੋਹਰ ਦੀ ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ ਨੇ ਦੱਸਿਆ ਕਿ ਡਿਸਟ੍ਰਿਕਟ ਐਥਲੈਟਿਕਸ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਫ਼ਾਜ਼ਿਲਕਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਡਿਸਟ੍ਰਿਕਟ ਐਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿਚ ਕਾਲਜ ਵਿਚ ਬੀ.ਏ. ਦੂਸਰਾ ਵਰ੍ਹੇ ਦੀ ਵਿਦਿਆਰਥਣ ਜੰਨਤ ਕੰਬੋਜ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਜੰਨਤ ਕੰਬੋਜ ਨੇ ਅੰਡਰ - 18 (ਲੜਕੀਆਂ) ਦੀ 200 ਮੀਟਰ ਦੌੜ 37.70 ਸੈਕੰਡ ਵਿਚ ਪੂਰੀ ਕਰ ਕੇ ਸਿਲਵਰ ਮੈਡਲ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜੰਨਤ ਕੰਬੋਜ ਨੇ ਜੈਵਲਿਨ ਥ੍ਰੋਅ ਵਿਚ ਵੀ ਸਿਲਵਰ ਮੈਡਲ ਹਾਸਿਲ ਕੀਤਾ ਹੈ। ਡਿਸਟ੍ਰਿਕਟ ਐਥਲੈਟਿਕਸ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਉਸ ਨੂੰ ਮੈਡਲਾਂ ਅਤੇ ਸਰਟੀਫਿਕੇਟਾਂ ਦੇ ਨਾਲ ਨਿਵਾਜਿਆ ਗਿਆ। ਉਨ੍ਹਾਂ ਦੱਸਿਆ ਕਿ ਫ਼ਾਜ਼ਿਲਕਾ ਦੇ ਇਤਿਹਾਸਕਾਰ ਲਛਮਣ ਦੋਸਤ ਦੀ ਪੁੱਤਰੀ ਜੰਨਤ ਕੰਬੋਜ ਨੇ ਪਹਿਲਾਂ ਵੀ ਕਈ ਵਾਰ ਜੂਡੋ, ਤਾਇਕਵਾਂਡੋ ਅਤੇ ਟੇਬਲ ਟੈਨਿਸ ਵਿਚ ਸੂਬਾ ਅਤੇ ਰਾਸ਼ਟਰੀ ਪੱਧਰ ਤੱਕ ਇਨਾਮ ਹਾਸਿਲ ਕਰ ਚੁੱਕੀ ਹੈ। ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ, ਅਨੀਤਾ ਸਿੰਘ ਨੇ ਵਧਾਈ ਦਿੰਦਿਆਂ ਜੰਨਤ ਕੰਬੋਜ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ।

------------

 





Share:

0 comments:

Post a Comment

Definition List

blogger/disqus/facebook

Unordered List

Support