Village Shamshabaa - Fazilka
Apr 6, 2022
ਪਿੰਡ ਹਸਤਾ ਕਲਾਂ ਛਡ ਕੇ ਪਿੰਡ ਸ਼ਮਸ਼ਾਬਾਦ ਵਸਾ ਲਿਆ
Village Shamshabaa - Fazilka
Apr 5, 2022
ਹੁਣ ਫੈਂਸੀ ਹੁੰਦੇ ਜਾਂਦੇ ਨੇ ਮਿੱਟੀ ਦੇ ਭਾਂਡੇ Rangla bangla fazilka
ਘੜਿਆਂ ਦੀ ਥਾਂ ਹੁਣ ਮੱਲੀ ਵਾਟਰ ਕੂਲਰਾਂ, ਬੋਤਲਾਂ ਤੇ ਮਿੱਟੀ ਦੇ ਜੱਗਾਂ ਨੇ
ਬਦਲਾਅ ਕੁਦਰਤ ਦਾ ਨਿਯਮ ਹੈ। ਜਿੱਥੇ ਇਨਸਾਨੀ ਫ਼ਿਤਰਤ ਵਿਚ ਬਦਲਾਅ ਮਹਿਸੂਸ ਹੁੰਦੇ ਹਨ, ਉਥੇ ਹੀ ਹੁਣ ਘੁਮਿਆਰ ਬਰਾਦਰੀ ਵਲੋਂ ਬਣਾਏ ਜਾਂਦੇ ਮਿੱਟੀ ਦੇ ਭਾਂਡੇ ਵੀ ਹੁਣ ਫੈਂਸੀ ਹੁੰਦੇ ਜਾ ਰਹੇ ਹਨ। ਜਿੱਥੇ ਪਹਿਲਾਂ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਘੁਮਿਆਰ ਬਰਾਰਦੀ ਦੇ ਲੋਕਾਂ ਵਲੋਂ ਇਕ ਚੱਕ ਤੇ ਦੀਵੇ , ਘੜੇ , ਕੂਜੇ ਆਦਿ ਦਾ ਨਿਰਮਾਣ ਕੀਤਾ ਜਾਂਦਾ ਸੀ। ਉਥੇ ਹੀ ਅੱਜ ਕੱਲ ਇੰਨਾਂ ਵਲੋਂ ਵੀ ਹੁਣ ਬਦਲ ਰਹੇ ਜ਼ਮਾਨੇ ਵਿਚ ਆਪਣੇ ਆਪ ਨੂੰ ਬਦਲਾਅ ਦੇ ਰਾਹ ਤੋਰਿਆ ਹੈ। ਜਿੱਥੇ ਇੰਨਾਂ ਦੀਆਂ ਦੁਕਾਨਾਂ ਤੇ ਹੁਣ ਮਿੱਟੀ ਦੇ ਫੈਂਸੀ ਭਾਂਡੇ ਨਜ਼ਰੀ ਪੈਣਗੇ।
ਗਰਮੀ ਦਾ ਸੀਜਨ ਸ਼ੁਰੂ ਹੁੰਦਿਆਂ ਹੀ ਪਿੰਡਾਂ ਵਿਚ ਘੜਿਆਂ ਦੀ ਮੰਗ ਵੱਧਣ ਲੱਗਦੀ ਹੈ। ਜਿੱਥੇ ਪਹਿਲਾਂ ਪਿੰਡਾਂ ਵਿਚ ਘੜੇ ਵੇਚਣ ਵਾਲੇ ਆਉਂਦੇ ਸਨ। ਪਰ ਹੁਣ ਪਿੰਡਾਂ ਵਿਚ ਘੱਟਣ ਲੱਗੇ ਹਨ। ਹੁਣ ਸ਼ਹਿਰਾਂ ਵਿਚ ਦੁਕਾਨਾਂ ਵੱਧਣ ਲੱਗੀਆਂ ਹਨ। ਫ਼ਾਜ਼ਿਲਕਾ ਵਿਚ ਇਸ ਕਿੱਤੇ ਨਾਲ ਜੁੜੇ ਰਾਮਪਾਲ ਨੇ ਦੱਸਿਆ ਕਿ ਘੜਿਆਂ ਦੀ ਥਾਂ ਹੁਣ ਮਿੱਟੀ ਦੇ ਵਾਟਰ ਕੂਲਰ ਨੇ ਲੈ ਲਈ ਹੈ। ਉਸ ਦਾ ਕਹਿਣਾ ਹੈ ਕਿ ਵਾਟਰ ਕੂਲਰ ਦੀ ਲੋਕ ਚਾਅ ਕੇ ਖਰੀਦਦਾਰੀ ਕਰਦੇ ਹਨ, ਇੱਕ ਤਾਂ ਇਹ ਘੜੇ ਨਾਲੋਂ ਥਾਂ ਘੱਟ ਘੇਰਦਾ ਹੈ ਤੇ ਇਸ ਨੂੰ ਸੈਲਫ਼ ਆਦਿ ਤੇ ਰੱਖਿਆ ਜਾ ਸਕਦਾ ਹੈ। ਇਸ ਦੇ ਵਿਚ ਹੱਥ ਪਾ ਕੇ ਪਾਣੀ ਨਹੀਂ ਕੱਢਣਾ ਪੈਂਦਾ। ਸਿੱਧਾ ਟੂਟੀ ਤੋਂ ਹੀ ਪਾਣੀ ਭਰਿਆ ਜਾ ਸਕਦਾ ਹੈ। ਇਸ ਤਰਾਂ ਹੀ ਹੁਣ ਛੋਟੇ ਬੱਚਿਆਂ ਲਈ ਪੈਸੇ ਦੀ ਬਚੱਤ ਕਰਨ ਵਾਲੀਆਂ ਬੁਗਣੀਆਂ ਵੀ ਹੁਣ ਫੈਂਸੀ ਹੋ ਗਈਆਂ ਹਨ। ਇੰਨਾਂ ਨੂੰ ਜਿੱਥੇ ਸਿਲੰਡਰ ਵਾਂਗ ਬਣਾਇਆ ਜਾਂਦਾ ਹੈ। ਉਥੇ ਹੀ ਫ਼ਲਾਂ ਜਿਵੇਂ ਕੇਲਾ, ਅੰਬ, ਸੰਤਰੇ ਦੀਆਂ ਫਾੜੀਆਂ ਆਦਿ ਵਾਂਗ ਵੀ ਬਣਾਇਆ ਜਾ ਰਿਹਾ ਹੈ।
ਮਿੱਟੀ ਦੇ ਤਵਿਆਂ ਦੀ ਵੱਧਣ ਲੱਗੀ ਹੈ ਮੰਗ
ਉਸ ਨੇ ਦੱਸਿਆ ਕਿ ਹੁਣ ਬਾਜਾਰ ਵਿਚ ਜਿੱਥੇ ਮਿੱਟੀ ਦੀਆਂ ਤੌੜੀਆਂ ਆਦਿ ਦੀ ਮੰਗ ਵੱਧਣ ਲੱਗੀ ਹੈ। ਉਥੇ ਹੀ ਹੁਣ ਮਿੱਟੀ ਦੇ ਤਵਿਆਂ ਦੀ ਮੰਗ ਵੀ ਵੱਧਣ ਲੱਗੀ ਹੈ। ਮਿੱਟੀ ਦੇ ਤਵਿਆਂ ਤੇ ਲੋਕ ਰੋਟੀ ਨੂੰ ਬਣਾਉਣਾ ਜ਼ਰੂਰੀ ਸਮਝਣ ਲੱਗੇ ਹਨ। ਉਸ ਨੇ ਦੱਸਿਆ ਕਿ ਹੁਣ ਇਕ ਪੂਰਾ ਸੈੱਟ ਹੀ ਤਿਆਰ ਕੀਤਾ ਜਾਂਦਾ ਹੈ। ਇਸ ਤਰਾਂ ਹੀ ਜਿੱਥੇ ਮਿੱਟੀ ਦੇ ਜੱਗ ਆਦਿ ਆ ਗਏ ਹਨ। ਉਥੇ ਹੀ ਮਿੱਟੀ ਦੇ ਫ਼ੈਸੀ ਕੱਪ ਵੀ ਬਾਜਾਰ ਵਿਚ ਆ ਗਏ ਹਨ।
ਉਸ ਨੇ ਦੱਸਿਆ ਕਿ ਪੁਰਾਣੇ ਬਜੁਰਗ ਮਿੱਟੀ ਦੇ ਬਰਤਨਾਂ ਵਿਚ ਖਾਣਾ ਤਿਆਰ ਕਰਦੇ ਸਨ। ਇਸ ਲਈ ਉਹ ਪੂਰੀ ਤਰਾਂ ਤੰਦਰੁਸਤ ਹੁੰਦੇ ਸਨ। ਪਰ ਹੁਣ ਲੋਕ ਸਟੀਲ ਦੀ ਵਰਤੋਂ ਕਰਨ ਲੱਗੇ ਸਨ। ਪਰ ਇਕ ਵਾਰ ਫਿਰ ਲੋਕਾਂ ਦਾ ਝੁਕਾਅ ਮਿੱਟੀ ਦੇ ਬਰਤਨਾਂ ਵੱਲ ਹੋ ਗਿਆ ਹੈ। ਉਸ ਨੇ ਦੱਸਿਆ ਕਿ ੳਸਦੀ ਦੁਕਾਨ ਤੇ ਮਿੱਟੀ ਦੀਆਂ ਫੈਸੀ ਬੋਤਲਾਂ ਵੀ ਮਿਲਦੀਆਂ ਹਨ। ਜਿਹੜੀਆਂ ਕਿ ਗੁਜਰਾਤੀ ਮਿੱਟੀ ਨਾਲ ਬਣੀਆਂ ਹੋਈਆਂ ਹੁੰਦੀਆਂ ਹਨ।
ਚੀਕਣੀ ਦੀ ਮਿੱਟੀ ਦੀ ਘਾਟ ਰੜਕਣ ਲੱਗੀ
ਉਸ ਨੇ ਇਸ ਗੱਲ ਦੀ ਜ਼ਿਕਰ ਵੀ ਕੀਤਾ ਹੈ ਕਿ ਪੰਜਾਬ ਵਿਚ ਹੁਣ ਚੀਕਣੀ ਮਿੱਟੀ ਦੀ ਘਾਟ ਵੀ ਰੜਕਣ ਲੱਗੀ ਹੈ। ਫ਼ਾਜ਼ਿਲਕਾ ਖੇਤਰ ਵਿਚ ਇਹ ਮਿੱਟੀ ਪ੍ਰਾਪਤ ਕਰਨ ਲਈ ਕਾਫ਼ੀ ਮੁਸ਼ਕਿਤ ਕਰਨੀ ਪੈਂਦੀ ਹੈ।
ਬਲਰਾਜ ਸਿੰਘ ਸਿੱਧੂ
ਪੰਨੀ ਵਾਲਾ ਫੱਤਾ
7347456563
Apr 4, 2022
Apr 3, 2022
ਕਦੇ ਫ਼ਾਜਿ਼ਲਕਾ ਵਿਚ ਇੱਥੇ ਲੱਗਦੀ ਸੀ ਕਪਾਹ ਦੀ ਮੰਡੀ
ਫ਼ਾਜਿ਼ਲਕਾ ਤੋਂ ਘੰਟਾ ਘਰ ਤੋਂ ਲਹਿੰਦੇ ਵਾਲੇ ਪਾਸੇ ਜਾਈਏ , ਬਾਰਡਰ ਰੋਡ ਵੱਲ ਤਾਂ ਉਧਰ ਉੱਨ ਬਾਜਾਰ ਹੁੰਦਾ ਸੀ। ਉਨ ਨੇ ਫ਼ਾਜਿ਼ਲਕਾ ਦੀ ਆਰਥਿਕਤਾ ਵਿਚ ਵੱਡਾ ਰੋਲ ਨਿਭਾਇਆ ਸੀ, ਇਹ ਉਨ ਯੂਰਪ ਦੇ ਦੇਸ਼ਾਂ ਨੂੰ ਭੇਜੀ ਜਾਂਦੀ ਸੀ, ਅੱਜ ਵੀ ਇਹ ਉਨ ਕਿੱਧਰੇ ਕਿੱਧਰੇ ਫ਼ਾਜਿ਼ਲਕਾ ਵਿਚ ਵਿਕਦੀ ਐ, ਭੇਡਾਂ ਪਾਲਣ ਵਾਲੇ ਭੇਡਾਂ ਦੀ ਉਨ ਲਾਹ ਕੇ ਫ਼ਾਜਿਲਕਾ ਲਿਆਉਂਦੇ ਹਨ, ਪਰ ਅੱਜ ਅਸੀ ਗੱਲ ਕਰ ਰਹੇ ਹਾਂ ਕਪਾਹ ਅਤੇ ਨਰਮੇ ਦੀ, ਜੀ ਹਾਂ ਫਾ਼ਜਿ਼ਲਕਾ ਨਰਮੇ ਅਤੇ ਕਪਾਹ ਦੀ ਮੰਡੀ ਵਜੋਂ ਵੀ ਪ੍ਰਸਿੱਧ ਰਿਹਾ। ਇਹ ਅੱਜ ਦੀ ਗੱਲ ਨਹੀਂ ਕਰ ਰਹੇ ਬਲਕਿ ਆਜਾਦੀ ਤੋਂ ਬਾਅਦ ਦੀ ਗੱਲ ਕਰਦੇ ਹਾਂ ਜਦੋਂ ਖੇਤ ਬਿਰਾਨ ਹੁੰਦੇ ਸਨ। ਉਦੋਂ ਵੀ ਇੱਥੇ ਨਰਮੇ ਦੀ ਖੇਤੀ ਹੁੰਦੀ ਸੀ। ਅੱਜ ਜੇਕਰ ਫ਼ਾਜਿਲਕਾ ਵਿਚ ਨਰਮੇ ਦੀ ਗੱਲ ਕਰੀਏ ਤਾਂ ਕਰੀਬ 90 ਹਜ਼ਾਰ ਹੈਕਟੇਅਰ ਤੇ ਖੇਤੀ ਕੀਤੀ ਜਾਂਦੀ ਹੈ। ਪਰ ਉਦੋਂ ਖੇਤੀ ਕੀਤੀ ਜਾਂਦੀ ਸੀ। ਉਦੋਂ ਨਰਮੇ ਦਾ ਭਾਅ ਆਹ ਹੀ ਕੋਈ ਦੋ ਤਿੰਨ ਸੋ ਰੁਪਏ ਕੁਇੰਟਲ ਹੁੰਦਾ ਸੀ। ਤੇ ਦੁਕਾਨਾਂ ਦਾ ਕਿਰਾਇਆ ਤਾਂ ਦੋ ਚਾਰ ਰੁਪਏ ਪ੍ਰਤੀ ਮਹੀਨਾ ਹੁੰਦਾ ਸੀ। ਗੱਲ ਨਰਮੇ ਦੀ ਕਰਦੇ ਸੀ।
ਫ਼ਾਜਿ਼ਲਕਾ ਵਿਚ ਕਪਾਹ ਮੰਡੀ ਵੀ ਮਸ਼ਹੂਰ ਸੀ, ਇੱਥੇ ਕਿਸਾਨ, ਮਜ਼ਦੂਰ , ਜਿ਼ਮੀਦਾਰ ਵੀ ਨਰਮਾ ਵੇਚਣ ਲਈ ਆਉਂਦੇ ਸਨ। ਫਿਰ ਅੱਗੇ ਇੱਥੋਂ ਇਹ ਨਰਮਾ ਗੱਠਾਂ ਬਣਾ ਕੇ ਅੱਗੇ ਫੈਕਟਰੀਆਂ ਨੂੰ ਭੇਜੀਆਂ ਜਾਂਦੀਆਂ ਸਨ। ਇਹ ਮੰਡੀ ਵੀ ਕਹਿੰਦੇ ਬਹੁਤ ਵੱਡੀ ਹੁੰਦੀ ਸੀ। ਫਿਰ ਜਨਸੰਖਿਆ ਵੱਧਣ ਲੱਗੀ ਤਾਂ ਸ਼ਹਿਰ ਵੀ ਵੱਧਣ ਲੱਗੇ। ਹੌਲੀ ਹੌਲੀ ਇਹ ਨਰਮੇ ਦੀ ਮੰਡੀ ਅਲੋਪ ਹੋ ਗਈ। ਇੱਕਾ ਦੁੱਕਾ ਥਾਵਾਂ ਤੇ ਬਜਾਰਾਂ ਵਿਚ ਨਰਮਾ ਅੱਜ ਵੀ ਵਿਕਦਾ, ਜਿੱਥੇ ਬਾਜਾਰ ਖੁੱਲ੍ਹੇ ਹੁੰਦੇ ਹਨ। ਪਰ ਨਰਮੇ ਦੀ ਖੇਤੀ ਨੇ ਇਸ ਖੇਤਰ ਕਿਸਾਨਾਂ ਦੀ ਹੀ ਨਹੀਂ ਬਲਕਿ ਸਾ਼ਹੂਕਾਰਾਂ ਦੀ ਆਰਥਿਕਤਾ ਵਿਚ ਵੱਡਾ ਵਾਧਾ ਕੀਤਾ ਸੀ।
Apr 2, 2022
220 ਸਾਲ ਪੁਰਾਣੇ ਪਿੰਡ panni wala fatta ਦਾ ਇਹ ਨਾਂਅ ਕਿਵੇਂ ਪਿਆ ਆਓ ਜਾਣੀਏ
ਭਾਰਤ ਪਿੰਡਾਂ ਦਾ ਦੇਸ਼ ਹੈ। ਗੱਲ ਕਰਦੇ ਹਾਂ ਪੰਜਾਬ ਦੇ ਪਿੰਡਾਂ ਦੀ , ਪੰਜਾਬ ਦੇ ਪਿੰਡਾਂ ਦੀ ਵੱਖਰੀ ਪਹਿਚਾਣ ਹੈ, ਜਿੱਥੇ ਇੰਨ੍ਹਾਂ ਪਿੰਡਾਂ ਵਿਚ ਪਿਆਰ, ਮੋਹ , ਮੁਹੱਬਤ ਤੇ ਆਪਸੀ ਅਪਣੱਤ ਦੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਹਨ। ਉਥੇ ਹੀ ਇੰਨ੍ਹਾਂ ਪਿੰਡਾਂ ਦੀਆਂ ਦਿਲਚਿਸਪ ਗੱਲਾਂ ਵੀ ਮੋਹ ਦੀ ਤੰਦ ਨੂੰ ਪਕੇਰਾ ਕਰਦੀਆਂ ਹਨ। ਵੇਖਦੇ ਹੀ ਵੇਖਦੇ ਪੰਜਾਬ ਦੇ ਪਿੰਡ ਬਦਲ ਗਏ ਹਨ। ਨਵੀਆਂ ਅਤੇ ਉਚੀਆਂ ਦੋ ਦੋ ਮੰਜਲੀ ਕੋਠੀਆਂ ਨੇ ਥਾਂ ਮੱਲੀ ਹੈ। ਕਦੇ ਇੰਨ੍ਹਾਂ ਪਿੰਡਾਂ ਵਿਚ ਕੱਚੀਆਂ ਸਵਾਤਾਂ ਹੁੰਦੀਆਂ ਸਨ। ਸਵਾਤ ਇਕ ਵੱਡਾ ਕਮਰਾ ਹੁੰਦਾ ਸੀ। ਛੱਪੜ ਅਤੇ ਖੂਹ ਇੰਨ੍ਹਾਂ ਪਿੰਡਾਂ ਦੀ ਕਹਾਣੀਆਂ ਬਿਆਨ ਕਰਦੇ ਸਨ। ਹਰ ਪਿੰਡ ਦੀਆਂ ਵੱਖਰੀ ਦਾਸਤਾਨ ਹੈ। ਪਰ ਅੱਜ ਜਿਸ ਪਿੰਡ ਤੇ ਤਹਾਨੂੰ ਝਾਤ ਪਵਾਉਣ ਜਾ ਰਹੇ ਹਾਂ ਉਹ ਪਿੰਡ ਮਾਲਵੇ ਦੇ ਅਹਿਮ ਪਿੰਡਾਂ ਵਿਚ ਸ਼ੁਮਾਰ ਹੈ।
ਹਰੇਕ ਪਿੰਡ ਦਾ ਵੱਖੋ ਵੱਖਰਾ ਇਤਿਹਾਸ ਹੈ,ਕਿਸੇ ਨੇ ਆਪਣੇ ਪਿੰਡ ਨੂੰ ਦਰੱਖਤਾਂ ਦਾ ਨਾਂਅ ਦਿੱਤਾ, ਕਿਸੇ ਨੇ ਖੂਹ ਦਾ ਨਾਂਅ ਦਿੱਤਾ, ਕਿਸੇ ਨਾ ਆਪਣੀ ਜਾਤ ਬਿਰਾਦਰੀ ਦੇ ਨਾਂਅ ਤੇ ਪਿੰਡ ਦਾ ਨਾਂਅ ਰੱਖਿਆ, ਕਿਸੇ ਨੇ ਆਪਣੇ ਵੱਢ ਵਢੇਰਿਆ ਦੇ ਨਾਂਅ ਤੇ ਪਰ ਅੱਜ ਜਿਸ ਪਿੰਡ ਦੇ ਇਤਿਹਾਸ ਤੇ ਤਹਾਨੂੰ ਝਾਤ ਪਵਾਉਣ ਜਾ ਰਹੇ ਹਾਂ ਉਹ ਬੜੀ ਅਨੋਖੀ ਹੈ, ਲਾਜਵਾਬ ਤੇ ਦਿਲਚਿਸਪ ਐ,
ਗੱਲ 220 ਸਾਲ ਪੁਰਾਣੀ ਐ, ਜੀ ਹਾਂ 220 ਸਾਲ, ਜਦੋਂ ਜਿੱਥੇ ਅੱਜ ਇਹ ਪਿੰਡ ਵਸਿਆ ਹੈ। ਉਥੇ ਕਦੇ ,ਜੰਗਲ, ਝਾੜ ਬੂਟ ਤੇ ਬਰਾਨ ਜਮੀਨਾਂ ਹੁੰਦੀਆਂ ਸਨ। ਰਾਤ ਛੱਡੋ ਇੱਥੋਂ ਕਹਿੰਦੇ ਹਨ ਕਿ ਦਿਨ ਵੇਲੇ ਵੀ ਡਰਦਾ ਮਨੁੱਖ ਨਹੀਂ ਲੰਘਦਾ ਸੀ। ਪਰ 220 ਸਾਲ ਪਹਿਲਾਂ ਇੱਥੇ ਆ ਕੇ ਬਾਬਾ ਗੰਡਾ ਸਿੰਘ ਨੇ ਆ ਕੇ ਡੇਰਾ ਲਾਇਆ ਅਤੇ ਇਸ ਉਜਾੜ ਬੀਆਬਾਨਾਂ ਨੂੰ ਆਬਾਦ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਪਣੀ ਨਾਂਅ ਦੇ ਬੂਟੀ ਹੁੰਦੀ ਸੀ। ਕਹਿੰਦੇ ਹਨ ਕਿ ਇਹ ਬੂਟੀ ਬਹੁਤ ਸੀ। ਗੰਡਾ ਸਿੰਘ ਦੇ ਤਿੰਨ ਪੁੱਤਰ ਸਨ ਰੂੜ ਸਿੰਘ , ਵੀਰ ਸਿੰਘ ਤੇ ਭਾਗ ਸਿੰਘ , ਫਿਰ ਇੰਨ੍ਹਾਂ ਤਿੰਨਾਂ ਦੇ ਹੀ ਘ ਪੁੱਤਰ ਨੇ ਜਨਮ ਲਿਆ, ਜਿੰਨ੍ਹਾਂ ਵਿਚ ਰੂੜ ਸਿੰਘ ਦੇ ਘਰ ਦੇਵਾ ਸਿੰਘ, ਵੀਰ ਸਿੰਘ ਦੇ ਘਰ ਫੱਤਾ ਸਿੰਘ, ਭਾਗ ਸਿੰਘ ਦੇ ਘਰ ਰਾਮ ਸਿੰਘ ਅਤੇ ਸੁੱਖਾ ਸਿੰਘ
ਇਸ ਅਨੋਖੀ ਦਾਸਤਾਨ ਵੱਲ ਲਿਜਾਣ ਤੋਂ ਪਹਿਲਾਂ ਤਹਾਨੂੰ ਇਹ ਦੱਸ ਦੇਈਏ ਕਿ ਇਸ ਪਿੰਡ ਦੇ ਲੋਕਾਂ ਦਾ ਪਿੱਛਾ ਸੰਗਰੂਰ ਜਿ਼ਲ੍ਹੇ ਦੇ ਪਿੰਡ ਢਿੱਲਵਾਂ , ਬਠਿੰਡਾ ਜਿ਼ਲ੍ਹੇ ਦੇ ਪਿੰਡ ਚਾਉਕੇ ਅਤੇ ਭਿਸੀਆਣਾ ਨਾਲ ਵੀ ਜੁੜਦਾ ਹੈ। ਕਿਉਂ ਕਿ ਉਨ੍ਹਾਂ ਸਮਿਆਂ ਵਿਚ ਇਹ ਲੋਕ ਪਿੰਡ ਢਿੱਲਵਾਂ ਤੋਂ ਚੱਲੇ ਦੱਸੇ ਜਾਂਦੇ ਹਨ। ਕੁਝ ਲੋਕ ਆ ਕੇ ਪਿੰਡ ਚਾਉਂਕੇ ਵੱਸ ਗਏ ਅਤੇ ਕੁਝ ਭਿਸੀਆਣਾ ਬਠਿੰਡਾ ਵਿਖੇ ਵੱਸ ਗਏ ਤੇ ਬਾਬਾ ਗੰਡਾ ਸਿੰਘ ਆਪਣੇ ਪਰਿਵਾਰ ਸਮੇਤ ਇਸ ਪਿੰਡ ਪਹੁੰਚੇ। ਇੱਥੇ ਪਾਣੀ ਦਾ ਤਾਂ ਨਾਮ ਨਿਸ਼ਾਨ ਹੀ ਨਹੀਂ ਸੀ। ਵਿਰਾਨ ਪਈਆਂ ਜ਼ਮੀਨਾਂ ਵਿਚ ਹੀ ਲੋਕਾਂ ਨੇ ਡੇਰੇ ਲਾਏ ਸਨ।
ਪਰ ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇੱਥੋਂ ਦੀ ਜ਼ਮੀਨ ਅੰਗਰੇਜਾਂ ਨੇ ਕਿਸੇ ਮੁਸਲਮਾਨ ਤੋਂ ਜਬਤ ਕੀਤੀ ਸੀ ਅਤੇ ਫਿਰ ਸਾਧੂ ਸਿੰਘ ਜਟਾਣਾ ਨਾਂਅ ਦੇ ਵਿਅਕਤੀ ਨੇ ਉਹ ਜ਼ਮੀਨ ਅੰਗਰੇਜਾਂ ਤੋਂ ਜਿਆਦਾ ਬੋਲੀ ਤੇ ਖਰੀਦ ਲਈ ਸੀ। ਜਿਹੜਾ ਇੱਥੇ ਹੀ ਘਰ ਬਣਾ ਕੇ ਰਹਿਣ ਲੱਗਿਆ ਸੀ।
ਇਸ ਪਿੰਡ ਦੇ ਇਕ ਨੱਥਾ ਸਿੰਘ ਜਟਾਣਾ ਨਾਂਅ ਦੇ ਵਿਅਕਤੀ ਨੇ ਜੈਤੋ ਦੇ ਮੋਰਚੇ ਵਿਚ ਸ਼ਾਮਿਲ ਹੋਣ ਤੇ ਸਜਾ ਵੀ ਕੱਟੀ ਸੀ । ਇਸ ਪਿੰਡ ਦਾ ਜਸਵੰਤ ਸਿੰਘ ਵੀ ਆਜਾ਼ਦ ਹਿੰਦ ਫੌਜ ਵਿਚ ਭਰਤੀ ਹੋਇਆ ਸੀ, ਜਿਸ ਨੇ ਅੰਗਰੇਜਾਂ ਵਿਰੁੱਧ ਲੜਾਈ ਲੜੀ
ਤੇ ਹੁਣ ਦੱਸਦੇ ਹਾਂ ਬਾਬਾ ਗੰਡਾ ਸਿੰਘ ਪਰਿਵਾਰ ਦੀ ਕਹਾਣੀ । ਇਹ ਤਾਂ ਤਹਾਨੂੰ ਦੱਸ ਹੀ ਦਿੱਤਾ ਕਿ ਵੀਰ ਸਿੰਘ ਦਾ ਪੁੱਤਰ ਸੀ ਬਾਬਾ ਫੱਤਾ ਸਿੰਘ, ਕਹਿੰਦੇ ਹਨ ਕਿ ਬਾਬਾ ਫੱਤਾ ਸਿੰਘ ਦੇ ਘਰ ਪੰਜ ਪੁੱਤਰਾਂ ਨੇ ਜਨਮ ਲਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਘਰ ਔਲਾਦ ਨਹੀਂ ਬਚਦੀ ਸੀ। ਫਿਰ ਕਿਸੇ ਸੰਤ ਮਹਾਤਮਾ ਨੇ ਬਾਬਾ ਫੱਤਾ ਸਿੰਘ ਨੂੰ ਕਿਹਾ ਕਿ ਜੇਕਰ ਉਹ ਹਰਿਦੁਆਰ ਤੋਂ ਜਗਦੀ ਹੋਈ ਜੋਤ ਲਿਆ ਕੇ ਮੰਦਰ ਵਿਚ ਰੱਖੇ ਤਾਂ ਉਸਦੇ ਘਰ ਰੰਗ ਭਾਗ ਲੱਗ ਸਕਦੇ ਨੇ। ਪਿੰਡ ਦੇ ਲੋਕ ਦੱਸਦੇ ਹਨ ਕਿ ਇਸ ਤਰ੍ਹਾਂ ਹੀ ਕੀਤਾ ਗਿਆ। ਜਗਦੀ ਹੋਈ ਜੋਤ ਲਿਆ ਕੇ ਰੱਖੀ ਗਈ । ਇਸ ਤੋਂ ਬਾਅਦ ਬਾਬਾ ਫੱਤਾ ਸਿੰਘ ਦੇ ਘਰ ਪੰਜ ਪੁੱਤਰਾਂ ਨੇ ਜਨਮ ਲਿਆ ਜਿੰਨ੍ਹਾਂ ਵਿਚ ਦੇਵੀ ਦਿੱਤਾ , ਦਿਆਲ ਸਿੰਘ, ਕੁੰਢਾ ਸਿੰਘ , ਦਰਬਾਰਾ ਸਿੰਘ ਅਤੇ ਹਜ਼ਾਰਾ ਸਿੰਘ ।
ਜੀ ਹਾਂ ਬਿਲਕੁਲ ਇਸ ਤਰ੍ਹਾਂ ਅੱਜ ਵੀ ਪਿੰਡ ਵਿਚ ਵਿਚ ਲੋਕ ਦੇਵੀ ਦੀ ਪੂਜਾ ਕਰਦੇ ਹਨ ਅਤੇ ਇੱਥੇ ਮੰਦਰ ਵੀ ਬਣਾਇਆ ਗਿਆ। ਤੇ ਹੁਣ ਗੱਲ ਪਿੰਡ ਦੇ ਨਾਂਅ ਦੀ। ਤਹਾਨੂੰ ਦੱਸਿਆ ਸੀ ਕਿ ਪਿੰਡਾਂ ਦੇ ਨਾਂਅ ਤੇ ਵੱਢ ਵਢੇਰਿਆ ਦੇ ਨਾਂਅ ਤੇ ਪਏ। ਜਦੋਂ ਅੰਗਰੇਜਾਂ ਨੇ ਇਸ ਪਿੰਡ ਦਾ ਨੰਬਰਦਾਰ ਨਿਯੁਕਤ ਕੀਤਾ ਤਾਂ ਉਹ ਬਾਬਾ ਫੱਤਾ ਸਿੰਘ ਨੂੰ ਨਿਯੁਕਤ ਕੀਤਾ ਗਿਆ। ਤੇ ਇੱਥੇ ਪਣੀ ਨਾਂਅ ਦੀ ਬੂਟੀ ਹੁੰਦੀ ਸੀ। ਨੰਬਰਦਾਰ ਦੇ ਨਾਂਅ ਤੇ ਹੀ ਪਿੰਡ ਵਿਚ ਕੋਈ ਚਿੱਠੀ ਪੱਤਰੀ ਆਉਦੀ ਸੀ। ਜਦੋਂ ਕਿਸੇ ਨੂੰ ਪੁੱਛਿਆ ਜਾਂਦਾ ਕਿ ਕਿੱਥੇ ਜਾਣਾ ਹੈ ਤਾਂ ਉਹ ਕਹਿੰਦੇ ਸਨ ਕਿ ਫੱਤਾ ਪਣੀ ਆਲੇ। ਹੌਲੀ ਹੌਲੀ ਸਮੇਂ ਨੇ ਕਰਵਟਾਂ ਲਈਆਂ। ਤੇ ਇਹ ਪਣੀ ਵਾਲਾ ਫੱਤਾ ਤੇ ਫਿਰ ਬਦਲਦਾ ਬਦਲਦਾ ਅੱਜ ਆ ਗਿਆ panni wala fatta ਤੇ
ਬਿਲਕੁਲ ਕਦੇ ਇਹ ਪਿੰਡ ਹਰਿਆਣੇ ਦੇ ਸਿਰਸਾ ਜਿ਼ਲ੍ਹੇ ਨਾਲ ਜੁੜਿਆ, ਜਿਸ ਦੀ ਤਹਿਸੀਲ ਡੱਬਵਾਲੀ ਰਹੀ , ਫਿਰ ਇਸ ਦੀ ਤਹਿਸੀਲ ਫ਼ਾਜਿ਼ਲਕਾ ਰਹੀ, ਦੇਸ਼ ਦੀ ਵੰਡ ਤੋਂ ਬਾਅਦ ਇਹ ਜਿ਼ਲ੍ਹਾ ਫਿਰੋਜ਼ਪੁਰ ਨਾਲ ਜੁੜਿਆ ਰਿਹਾ। ਫਿਰ ਫਰਦੀਕੋਟ ਅਤੇ 1996 ਵਿਚ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਜੁੜ ਗਿਆ। ਅੱਜ ਇਸ ਪਿੰਡ ਨੂੰ ਤਹਿਸੀਲ malout ਲੱਗਦੀ ਹੈ।
ਇਸ ਪਿੰਡ ਅਜੇ ਵੀ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਮੋਈ ਬੈਠਾ ਹੈ। ਜਿੱਥੇ ਇਸ ਪਿੰਡ ਵਿਚ ਪੁਰਾਣਾ ਖੂਹ ਹੈ। ਪਿੰਡ ਦੇ ਬਜੁਰਗਾਂ ਵਲੋਂ ਬਣਾਏ ਗਏ ਗੁਰੁਦੁਆਰਾ ਸਾਹਿਬ ਨੂੰ ਹੁਣ ਨਵੀਂ ਦਿੱਖ ਦਿੱਤੀ ਜਾ ਚੁੱਕੀ ਹੈ। ਪਿੰਡ ਦੇ ਬਾਹਰਵਾਰ ਬਾਬਾ ਟਿੱਬੀ ਵਾਲਾ ਦੀ ਦਰਗਾਹ ਬਣੀ ਹੋਈ ਹੈ। ਪਿੰਡ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ। ਸਕੂਲ ਦੀ ਪੁਰਾਣੀ ਇਮਾਰਤ ਥੋੜ੍ਹੀ ਹੀ ਬਚੀ ਹੈ। ਪਿੰਡ ਦੇ ਛੱਪੜ ਕੱਢੇ ਤੇ ਸਥਿਤ ਹੈ ਪੁਰਾਣਾ ਖੂਹ ਜਿਹੜਾ ਕਿ ਸੌ ਕੁ ਸਾਲ ਪਹਿਲਾਂ ਬਣਾਇਆ ਦੱਸਿਆ ਜਾਂਦਾ ਹੈ।