ਘੜਿਆਂ ਦੀ ਥਾਂ ਹੁਣ ਮੱਲੀ ਵਾਟਰ ਕੂਲਰਾਂ, ਬੋਤਲਾਂ ਤੇ ਮਿੱਟੀ ਦੇ ਜੱਗਾਂ ਨੇ
ਬਦਲਾਅ ਕੁਦਰਤ ਦਾ ਨਿਯਮ ਹੈ। ਜਿੱਥੇ ਇਨਸਾਨੀ ਫ਼ਿਤਰਤ ਵਿਚ ਬਦਲਾਅ ਮਹਿਸੂਸ ਹੁੰਦੇ ਹਨ, ਉਥੇ ਹੀ ਹੁਣ ਘੁਮਿਆਰ ਬਰਾਦਰੀ ਵਲੋਂ ਬਣਾਏ ਜਾਂਦੇ ਮਿੱਟੀ ਦੇ ਭਾਂਡੇ ਵੀ ਹੁਣ ਫੈਂਸੀ ਹੁੰਦੇ ਜਾ ਰਹੇ ਹਨ। ਜਿੱਥੇ ਪਹਿਲਾਂ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਘੁਮਿਆਰ ਬਰਾਰਦੀ ਦੇ ਲੋਕਾਂ ਵਲੋਂ ਇਕ ਚੱਕ ਤੇ ਦੀਵੇ , ਘੜੇ , ਕੂਜੇ ਆਦਿ ਦਾ ਨਿਰਮਾਣ ਕੀਤਾ ਜਾਂਦਾ ਸੀ। ਉਥੇ ਹੀ ਅੱਜ ਕੱਲ ਇੰਨਾਂ ਵਲੋਂ ਵੀ ਹੁਣ ਬਦਲ ਰਹੇ ਜ਼ਮਾਨੇ ਵਿਚ ਆਪਣੇ ਆਪ ਨੂੰ ਬਦਲਾਅ ਦੇ ਰਾਹ ਤੋਰਿਆ ਹੈ। ਜਿੱਥੇ ਇੰਨਾਂ ਦੀਆਂ ਦੁਕਾਨਾਂ ਤੇ ਹੁਣ ਮਿੱਟੀ ਦੇ ਫੈਂਸੀ ਭਾਂਡੇ ਨਜ਼ਰੀ ਪੈਣਗੇ।
ਗਰਮੀ ਦਾ ਸੀਜਨ ਸ਼ੁਰੂ ਹੁੰਦਿਆਂ ਹੀ ਪਿੰਡਾਂ ਵਿਚ ਘੜਿਆਂ ਦੀ ਮੰਗ ਵੱਧਣ ਲੱਗਦੀ ਹੈ। ਜਿੱਥੇ ਪਹਿਲਾਂ ਪਿੰਡਾਂ ਵਿਚ ਘੜੇ ਵੇਚਣ ਵਾਲੇ ਆਉਂਦੇ ਸਨ। ਪਰ ਹੁਣ ਪਿੰਡਾਂ ਵਿਚ ਘੱਟਣ ਲੱਗੇ ਹਨ। ਹੁਣ ਸ਼ਹਿਰਾਂ ਵਿਚ ਦੁਕਾਨਾਂ ਵੱਧਣ ਲੱਗੀਆਂ ਹਨ। ਫ਼ਾਜ਼ਿਲਕਾ ਵਿਚ ਇਸ ਕਿੱਤੇ ਨਾਲ ਜੁੜੇ ਰਾਮਪਾਲ ਨੇ ਦੱਸਿਆ ਕਿ ਘੜਿਆਂ ਦੀ ਥਾਂ ਹੁਣ ਮਿੱਟੀ ਦੇ ਵਾਟਰ ਕੂਲਰ ਨੇ ਲੈ ਲਈ ਹੈ। ਉਸ ਦਾ ਕਹਿਣਾ ਹੈ ਕਿ ਵਾਟਰ ਕੂਲਰ ਦੀ ਲੋਕ ਚਾਅ ਕੇ ਖਰੀਦਦਾਰੀ ਕਰਦੇ ਹਨ, ਇੱਕ ਤਾਂ ਇਹ ਘੜੇ ਨਾਲੋਂ ਥਾਂ ਘੱਟ ਘੇਰਦਾ ਹੈ ਤੇ ਇਸ ਨੂੰ ਸੈਲਫ਼ ਆਦਿ ਤੇ ਰੱਖਿਆ ਜਾ ਸਕਦਾ ਹੈ। ਇਸ ਦੇ ਵਿਚ ਹੱਥ ਪਾ ਕੇ ਪਾਣੀ ਨਹੀਂ ਕੱਢਣਾ ਪੈਂਦਾ। ਸਿੱਧਾ ਟੂਟੀ ਤੋਂ ਹੀ ਪਾਣੀ ਭਰਿਆ ਜਾ ਸਕਦਾ ਹੈ। ਇਸ ਤਰਾਂ ਹੀ ਹੁਣ ਛੋਟੇ ਬੱਚਿਆਂ ਲਈ ਪੈਸੇ ਦੀ ਬਚੱਤ ਕਰਨ ਵਾਲੀਆਂ ਬੁਗਣੀਆਂ ਵੀ ਹੁਣ ਫੈਂਸੀ ਹੋ ਗਈਆਂ ਹਨ। ਇੰਨਾਂ ਨੂੰ ਜਿੱਥੇ ਸਿਲੰਡਰ ਵਾਂਗ ਬਣਾਇਆ ਜਾਂਦਾ ਹੈ। ਉਥੇ ਹੀ ਫ਼ਲਾਂ ਜਿਵੇਂ ਕੇਲਾ, ਅੰਬ, ਸੰਤਰੇ ਦੀਆਂ ਫਾੜੀਆਂ ਆਦਿ ਵਾਂਗ ਵੀ ਬਣਾਇਆ ਜਾ ਰਿਹਾ ਹੈ।
ਮਿੱਟੀ ਦੇ ਤਵਿਆਂ ਦੀ ਵੱਧਣ ਲੱਗੀ ਹੈ ਮੰਗ
ਉਸ ਨੇ ਦੱਸਿਆ ਕਿ ਹੁਣ ਬਾਜਾਰ ਵਿਚ ਜਿੱਥੇ ਮਿੱਟੀ ਦੀਆਂ ਤੌੜੀਆਂ ਆਦਿ ਦੀ ਮੰਗ ਵੱਧਣ ਲੱਗੀ ਹੈ। ਉਥੇ ਹੀ ਹੁਣ ਮਿੱਟੀ ਦੇ ਤਵਿਆਂ ਦੀ ਮੰਗ ਵੀ ਵੱਧਣ ਲੱਗੀ ਹੈ। ਮਿੱਟੀ ਦੇ ਤਵਿਆਂ ਤੇ ਲੋਕ ਰੋਟੀ ਨੂੰ ਬਣਾਉਣਾ ਜ਼ਰੂਰੀ ਸਮਝਣ ਲੱਗੇ ਹਨ। ਉਸ ਨੇ ਦੱਸਿਆ ਕਿ ਹੁਣ ਇਕ ਪੂਰਾ ਸੈੱਟ ਹੀ ਤਿਆਰ ਕੀਤਾ ਜਾਂਦਾ ਹੈ। ਇਸ ਤਰਾਂ ਹੀ ਜਿੱਥੇ ਮਿੱਟੀ ਦੇ ਜੱਗ ਆਦਿ ਆ ਗਏ ਹਨ। ਉਥੇ ਹੀ ਮਿੱਟੀ ਦੇ ਫ਼ੈਸੀ ਕੱਪ ਵੀ ਬਾਜਾਰ ਵਿਚ ਆ ਗਏ ਹਨ।
ਉਸ ਨੇ ਦੱਸਿਆ ਕਿ ਪੁਰਾਣੇ ਬਜੁਰਗ ਮਿੱਟੀ ਦੇ ਬਰਤਨਾਂ ਵਿਚ ਖਾਣਾ ਤਿਆਰ ਕਰਦੇ ਸਨ। ਇਸ ਲਈ ਉਹ ਪੂਰੀ ਤਰਾਂ ਤੰਦਰੁਸਤ ਹੁੰਦੇ ਸਨ। ਪਰ ਹੁਣ ਲੋਕ ਸਟੀਲ ਦੀ ਵਰਤੋਂ ਕਰਨ ਲੱਗੇ ਸਨ। ਪਰ ਇਕ ਵਾਰ ਫਿਰ ਲੋਕਾਂ ਦਾ ਝੁਕਾਅ ਮਿੱਟੀ ਦੇ ਬਰਤਨਾਂ ਵੱਲ ਹੋ ਗਿਆ ਹੈ। ਉਸ ਨੇ ਦੱਸਿਆ ਕਿ ੳਸਦੀ ਦੁਕਾਨ ਤੇ ਮਿੱਟੀ ਦੀਆਂ ਫੈਸੀ ਬੋਤਲਾਂ ਵੀ ਮਿਲਦੀਆਂ ਹਨ। ਜਿਹੜੀਆਂ ਕਿ ਗੁਜਰਾਤੀ ਮਿੱਟੀ ਨਾਲ ਬਣੀਆਂ ਹੋਈਆਂ ਹੁੰਦੀਆਂ ਹਨ।
ਚੀਕਣੀ ਦੀ ਮਿੱਟੀ ਦੀ ਘਾਟ ਰੜਕਣ ਲੱਗੀ
ਉਸ ਨੇ ਇਸ ਗੱਲ ਦੀ ਜ਼ਿਕਰ ਵੀ ਕੀਤਾ ਹੈ ਕਿ ਪੰਜਾਬ ਵਿਚ ਹੁਣ ਚੀਕਣੀ ਮਿੱਟੀ ਦੀ ਘਾਟ ਵੀ ਰੜਕਣ ਲੱਗੀ ਹੈ। ਫ਼ਾਜ਼ਿਲਕਾ ਖੇਤਰ ਵਿਚ ਇਹ ਮਿੱਟੀ ਪ੍ਰਾਪਤ ਕਰਨ ਲਈ ਕਾਫ਼ੀ ਮੁਸ਼ਕਿਤ ਕਰਨੀ ਪੈਂਦੀ ਹੈ।
ਬਲਰਾਜ ਸਿੰਘ ਸਿੱਧੂ
ਪੰਨੀ ਵਾਲਾ ਫੱਤਾ
7347456563
0 comments:
Post a Comment