Nov 14, 2022

ਡਿਪਟੀ ਕਮਿਸ਼ਨਰ ਨੇ ਬੋਹੜ ਦਾਸ ਨੂੰ ਐੱਮ.ਬੀ.ਬੀ.ਐੱਸ ਚ ਦਾਖ਼ਲਾ ਮਿਲਣ ਤੇ ਦਿੱਤੀ ਵਧਾਈ

 

Bathinda, punjab , MBBS, Bohar das


·       ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦੀ ਸੰਭਵ ਮਦਦ ਕਰਨ ਦਾ ਦਿਵਾਇਆ ਭਰੋਸਾ

·       ਹੋਰ ਮਿਹਨਤ ਨਾਲ ਅੱਗੇ ਪੜ੍ਹਾਈ ਕਰਨ ਲਈ ਕੀਤਾ ਪ੍ਰੇਰਿਤ

        ਬਠਿੰਡਾ, 14 ਨਵੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਜੱਜਲ ਦੇ ਵਿਦਿਆਰਥੀ ਬੋਹੜ ਦਾਸ ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ MBBS ਵਿੱਚ ਦਾਖ਼ਲਾ ਮਿਲਣ ਤੇ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ Bathinda ਜ਼ਿਲ੍ਹੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਵਿਧਾਇਕ ਬਠਿੰਡਾ ਸ਼ਹਿਰੀ ਜਗਰੂਪ ਸਿੰਘ ਗਿੱਲ ਤੇ ਬੋਹੜ ਦਾਸ ਦੇ ਪਿਤਾ ਗੁਰਦਾਸ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

         ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਇਸ ਹੋਣਹਾਰ ਵਿਦਿਆਰਥੀ ਦੀ ਪ੍ਰਸੰਸਾ ਕਰਦਿਆਂ ਦੱਸਿਆ ਕਿ ਬੋਹੜ ਦਾਸ ਨੇ 10ਵੀ ਜਮਾਤ ਤੱਕ ਪਿੰਡ ਜੱਜਲ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਾਈ ਕੀਤੀ ਹੈ। ਇਸ ਉਪਰੰਤ ਉਨ੍ਹਾਂ ਸਥਾਨਕ ਮੈਰੀਟੋਰੀਅਸ ਸਕੂਲ ਚ ਗਿਆਰਵੀਂ ਤੇ ਬਾਰਵੀਂ ਜਮਾਤ ਮੈਡੀਕਲ ਵਿਸ਼ੇ ਨਾਲ ਸਖ਼ਤ ਮਿਹਨਤ ਸਦਕਾ ਪਾਸ ਕੀਤੀ।

         ਸ਼੍ਰੀ ਸੌਕਤ ਅਹਿਮਦ ਪਰੇ ਨੇ ਦੱਸਿਆ ਕਿ ਸਾਲ 2022 ਚ ਹੋਏ ਨੀਟ ਦੇ ਟੈਸਟ ਵਿਚੋਂ ਉਨ੍ਹਾਂ 720 ਅੰਕਾਂ ਵਿੱਚੋਂ 530 ਅੰਕ ਪ੍ਰਾਪਤ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬੋਹੜ ਦਾਸ ਨੂੰ ਅੱਗੇ ਹੋਰ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਕੇ ਜ਼ਿਲ੍ਹੇ ਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਬੋਹੜ ਦਾਸ ਨੂੰ ਵਿਸ਼ਵਾਸ਼ ਦਿਉਂਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਰੈੱਡ ਕਰਾਸ ਵਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾਵੇਗੀ।

         ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ, ਪੁੱਡਾ ਦੇ ਵਧੀਕ ਮੁੱਖ ਪ੍ਰਸ਼ਾਸਕ (ਬੀਡੀਏ)  ਰੁਪਿੰਦਰ ਪਾਲ ਸਿੰਘ ਤੇ ਸਕੱਤਰ ਰੈਡ ਕਰਾਸ ਸੋਸਾਇਟੀ ਦਰਸ਼ਨ ਕੁਮਾਰ ਆਦਿ ਹਾਜ਼ਰ ਸਨ।  

No comments:

Post a Comment