ਫਰੀ ਵਿੱਚ ਲਗਾਇਆ ਸ਼ੂਗਰ ਜਾਂਚ ਕੈਂਪ
ਫਾਜਿਲਕਾ 14 ਨਵੰਬਰ
ਸਿਹਤ ਵਿਭਾਗ ਵੱਲੋਂ ਪੇਂਡੂ ਇਲਾਕਿਆ ਵਿੱਚ 14 ਨਵੰਬਰ ਨੂੰ ਵਿਸ਼ਵ ਡਾਇਬਟੀਜ ਦਿਵਸ ਮਨਾਇਆ ਗਿਆ। ਜਿਸ ਵਿੱਚ CHC ਡਬਵਾਲਾ ਕਲਾਂ ਦੇ ਅਧੀਨ ਪੈਂਦੇ ਹੈਲਥ ਤੇ ਵੈਲਨੇਸ ਸੈਂਟਰਾ ਦੇ ਲੋਕਾਂ ਨੂੰ ਫਰੀ ਵਿੱਚ ਸ਼ੂਗਰ ਦੀ ਜਾਂਚ ਕੀਤੀ ਗਈ ਤੇ ਹੈਲਥੀ ਲਾਈਫ ਦੇ ਬਾਰੇ ਵਿੱਚ ਜਾਗਰੂਕ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਮਓ Dr. ਪੰਕਜ ਚੌਹਾਨ ਨੇ ਦੱਸਿਆ ਕਿ ਸਰਕਾਰ ਵੱਲੋਂ 14 ਨਵੰਬਰ ਨੂੰ ਪੰਜਾਬ ਭਰ ਵਿੱਚ ਵਿਸ਼ਵ ਡਾਈਬੀਟੀਜ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਲੋਕਾਂ ਨੂੰ ਬਿਮਾਰੀ ਦੇ ਬਾਰੇ ਵਿੱਚ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਤਹਿਤ ਪੇਂਡੂ ਇਲਾਕਿਆ ਦੇ ਪਿੰਡਾਂ ਵਿੱਚ ਫਰੀ ਵਿੱਚ ਸ਼ੂਗਰ ਜਾਂਚ ਕੈਂਪ ਲਗਾਇਆ ਜਾ ਰਿਹਾ ਹੈੇ। ਇਸ ਤੋਂ ਇਲਾਵਾ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਦੇ ਲਛਣ ਜਿਵੇ ਕਿ ਵਾਰ^ਵਾਰ ਪੇਸ਼ਾਬ ਆਉਣਾ, ਪਿਆਸ ਲਗਣਾ, ਥਕਾਵਟ ਤੇ ਕਮਜੋਰੀ, ਜਿਆਦਾ ਭੁੱਖ ਲਗਣਾ,ਜਖਮ ਦਾ ਦੇਰੀ ਨਾਲ ਠੀਕ ਹੋਣਾ ਆਦਿ ਸ਼ਾਮਲ ਹਨ।
ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ Suger ਦੀ ਬਿਮਾਰੀ ਦੇ ਬਚਾਅ ਦੇ ਬਾਰੇ ਵੀ ਜਾਗਰੂਕ ਕੀਤਾ ਜਿਵੇ ਕਿ ਘਿਓ, ਤੇਲ ਆਟੇ^ਚੀਨੀ ਦਾ ਘੱਟ ਇਸਤੇਮਾਲ ਕਰਨਾ, ਫਲ ਤੇ ਸਬਜੀ ਦਾ ਜਿਆਦਾ ਇਸਤੇਮਾਲ ਕਰਨਾ, ਰੋਜਾਨਾ ਅੰਧਾ ਘੰਟਾ ਸੈਰ ਸ਼ਾਮਿਲ ਹੈ।ਉਨ੍ਹਾਂ ਦੱਸਿਆ ਕਿ ਡਬਵਾਲਾ ਕਲਾਂ ਦੇ ਅਧੀਨ ਸੈਂਟਰਾਂ ਵਿੱਚ ਸੀਐਚਓ ਸਰਕਾਰ ਦੇ ਵੱਲੋਂ ਰਖੇ ਗਏ ਹਨ ਜ਼ੋ ਕਿ ਪ੍ਰੋਗਰਾਮ ਦੇ ਇਚਾਰਜ ਹਨ।
0 comments:
Post a Comment