Dec 3, 2022

ਮੱਛੀ ਪਾਲਣ ਸਬੰਧੀ ਟ੍ਰੇਨਿੰਗ ਕੈਂਪ 5 ਦਸੰਬਰ ਤੋਂ 9 ਦਸੰਬਰ 2022 ਤੱਕ ਲੱਗੇਗਾ

 

fish farm , fishery , fisher,


ਫ਼ਰੀਦਕੋਟ 3 ਦਸੰਬਰ
 ਮੱਛੀ ਪਾਲਣ ਵਿਭਾਗ ਫ਼ਰੀਦਕੋਟ ਵੱਲੋਂ ਮੱਛੀ ਪਾਲਣ ਧੰਦੇ ਨੂੰ ਪ੍ਰਫੁੱਲਤ ਕਰਨ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ 5 ਦਿਨਾਂ ਸਿਖਲਾਈ ਕੈਂਪ ਮਿਤੀ 05-12-2022 ਤੋਂ 09-12-2022 ਤੱਕ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰੀ ਮਨਜੀਤ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਫਰੀਦਕੋਟ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਲਈ ਚਾਹਵਾਨ ਪ੍ਰਾਰਥੀ ਮਿਤੀ 05-12-2022 ਨੂੰ ਸਵੇਰੇ 10.00 ਵਜੇ ਦਫਤਰ ਮੁੱਖ  ਕਾਰਜਕਾਰੀ ਅਫਸਰ, ਮੱਛੀ ਪਾਲਕ ਵਿਕਾਸ ਏਜੰਸੀ, ਸਰਕਾਰੀ ਮੱਛੀ ਪੂੰਗ ਫਰੀਦਕੋਟ ਨੇੜੇ ਨਵੀਂ ਜੇਲ੍ਹ ਫਰੀਦਕੋਟ ਵਿਖੇ ਅਰਜੀ ਨਾਲ ਲੈ ਕੇ ਸੰਪਰਕ ਕਰ ਸਕਦੇ ਹਨ। ਟ੍ਰੇਨਿੰਗ ਪ੍ਰਾਪਤੀ ਲਈ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94631-50037 ਤੇ ਸੰਪਰਕ ਕੀਤਾ ਜਾ ਸਕਦਾ ਹੈ।

No comments:

Post a Comment