Dec 1, 2022

ਈਟੀਟੀ ਅਧਿਆਪਕ ਰਵਿੰਦਰ ਨੇ ਵਿਆਹ ਦੀ ਵਰ੍ਹੇਗੰਢ ਤੇ ਸਕੂਲ ਨੂੰ 5100 ਰੁਪਏ ਦੀ ਰਾਸ਼ੀ ਦਾਨ ਦਿੱਤੀ


ਫ਼ਾਜਿ਼ਲਕਾ -ਬਲਰਾਜ ਸਿੰਘ ਸਿੱਧੂ 

ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਮੇਂ ਦੀਆਂ ਸਰਕਾਰਾਂ, ਐਨਜੀਓ ਅਤੇ ਹੋਰ ਸੰਸਥਾਵਾਂ ਆਪਣੇ ਪੱਧਰ ਤੇ ਪੂਰਨ ਤੌਰ ਤੇ ਯਤਨਸ਼ੀਲ ਹਨ ਅਤੇ ਨਤੀਜੇ ਵੀ ਬਿਹਤਰ ਆ ਰਹੇ ਹਨ‌।ਉੱਥੇ  ਇਸ ਨੇਕ ਕਾਰਜ ਨੂੰ ਅੱਗੇ ਤੋਰਦਿਆਂ ਅੱਜ ਕੱਲ ਅਧਿਆਪਕ ਵਰਗ ਵੀ ਸਕੂਲਾਂ ਅਤੇ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਵਿੱਚ ਪੱਬਾਂ ਭਾਰ ਹੋਇਆ ਹੈ ।

ਈਟੀਟੀ ਅਧਿਆਪਕ ਰਵਿੰਦਰ  ਨੇ ਵਿਆਹ ਦੀ ਵਰ੍ਹੇਗੰਢ ਤੇ ਸਕੂਲ ਨੂੰ 5100 ਰੁਪਏ ਦੀ ਰਾਸ਼ੀ ਦਾਨ ਦਿੱਤੀ


ਇਸ ਨਿਵੇਕਲੇ ਕੰਮ ਵਿੱਚ ਯੋਗਦਾਨ ਪਾਉਂਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਝੁਰੜ ਖੇੜਾ ਬਲਾਕ ਖੂਈਆਂ ਸਰਵਰ ਦੇ ਈ ਟੀ ਟੀ ਅਧਿਆਪਕ  ਰਵਿੰਦਰ  ਨੇ ਆਪਣੇ ਵਿਆਹ ਦੀ ਵਰੇਗੰਢ ਮੌਕੇ ਸਕੂਲ ਨੂੰ 5100 ਰੁਪਏ ਦਾਨ ਦੇ ਤੌਰ ਤੇ ਦਿੱਤੇ। ਇਸ ਮੌਕੇ ਰਵਿੰਦਰ ਜੀ ਨੇ ਦੱਸਿਆ ਕਿ ਸਕੂਲ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਉਹ ਅੱਗੇ ਹੋਰ ਵੀ ਮਦਦ ਕਰਦੇ ਰਹਿਣਗੇ । 

ਬੀਪੀਈਓ ਸਤੀਸ਼ ਮਿਗਲਾਨੀ ਨੇ ਕਿਹਾ ਕਿ ਉਹ ਵਿਭਾਗ ਵੱਲੋਂ ਅਜਿਹੇ ਦਾਨੀ ਅਧਿਆਪਕਾਂ ਦਾ ਧੰਨਵਾਦ ਕਰਦੇ ਹਨ। ਜ਼ੋ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਯੋਗਦਾਨ ਦੇ ਰਹੇ ਹਨ। 

ਇਸ ਮੌਕੇ ਸਕੂਲ ਮੁੱਖੀ  ਅਭਿਸ਼ੇਕ ਕਟਾਰੀਆ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਇਹ ਰਾਸ਼ੀ ਸਕੂਲ ਦੇ ਹੋ ਰਹੇ ਵਿਕਾਸ ਕੰਮਾਂ ਵਿਚ ਖਰਚ ਕੀਤੀ ਜਾਵੇਗੀ ਉੱਥੇ  ਸਕੂਲ ਦੇ ਸਮੂਹ ਸਟਾਫ ਅਤੇ ਆਮ ਲੋਕਾਂ ਲਈ ਪ੍ਰੇਰਣਾ ਸਰੋਤ ਦੇ ਤੌਰ ਤੇ ਵੀ ਕੰਮ ਕਰੇਗੀ। ਇਸ ਮੌਕੇ ਸਕੂਲ ਮੁਖੀ ਅਭਿਸ਼ੇਕ ਕਟਾਰੀਆ, ਸੰਦੀਪ , ਸ਼ਿਲਪਾ ਤਿੰਨਾਂ,  ਗੋਤਮ ਅਤੇ  ਗਗਨਦੀਪ  ਸਮੇਤ ਸਮੂਹ ਸਕੂਲ ਸਟਾਫ਼ ਹਾਜ਼ਰ ਸੀ ।

ਇਹਨਾਂ ਸਾਰਿਆਂ ਨੇ ਰਵਿੰਦਰ ਜੀ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਵਧਾਈਆਂ ਦਿੱਤੀ।

No comments:

Post a Comment