ਪੱਤਰ ਵਾਪਸ ਨਾ ਲਿਆ ਤਾਂ ਕੀਤਾ ਜਾਵੇਗਾ ਵੱਡਾ ਸਘਰੰਸ਼:- ਆਗੂ
ਕਿਹਾ ਮੁਲਾਜਮਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕਰੇ ਪੰਜਾਬ ਸਰਕਾਰ
ਫਿਰੋਜ਼ਪੁਰ 22 ਦਸੰਬਰ
ਦਿ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਵੱਲੋ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਿਲ੍ਹਾ ਜਰਨਲ ਸਕੱਤਰ ਪਰਵੀਨ ਕੁਮਾਰ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਖਿਲਾਫ ਕਲਾਸ ਫੋਰਥ ਕਰਮਚਾਰੀਆਂ ਲਈ ਜਾਰੀ ਕੀਤਾ ਮਾੜਾ ਪੱਤਰ ਦੇ ਖਿਲਾਫ ਮੋਟਰਾਈਕਲ ਰੈਲੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਨਰਲ ਸਕੱਤਰ ਪਰਵੀਨ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ 1-12-2022 ਨੂੰ ਪੱਤਰ ਦਰਜਾ ਚਾਰ ਕਰਮਚਾਰੀਆਂ ਲਈ ਜਾਰੀ ਕੀਤਾ ਗਿਆ ਹੈ ਕਿ ਜਾ ਉਹ ਤਰਸ ਦੇ ਆਧਾਰ ਤੇ ਨੌਕਰੀ ਹੋਵੇ ਜਾ ਸਿੱਧੀ ਭਰਤੀ ਹੋਵੇ ਕਿ ਪੰਜਾਬੀ ਵਿਸ਼ਾ ਪਾਸ ਹੋਣਾ ਚਾਹੀਦਾ ਹੋਵੇ ਅਤੇ ਇਕ ਟੈਸਟ ਲਈਆ ਜਾਵੇਗਾ ਜਿਸ ਵਿਚੋਂ 50 ਫੀਸਦੀ ਨੰਬਰਾ ਨਾਲ ਪਾਸ ਹੋਣਾ ਜਰੂਰੀ ਹੋਣਾ ਚਾਹੀਦਾ ਹੈ। ਇਹ ਮਾੜਾ ਪੱਤਰ ਜਾਰੀ ਕਰਕੇ ਪੰਜਾਬ ਸਰਕਾਰ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਕਲਾਸ ਫੋਰ ਕਰਮਚਾਰੀਆਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਰਜਾ ਚਾਰ ਕਰਮਚਾਰੀਆਂ ਨੇ ਇਹ ਮੋਟਰਸਾਇਕਲ ਰੈਲੀ ਸਾਰਾਗੜ੍ਹੀ ਗੁਰੂਦੁਆਰਾ ਤੋ ਲੈ ਕੇ ਡੀਸੀ ਦਫਤਰ ਤੱਕ ਕੱਢੀ ਗਈ ਅਤੇ ਇਸ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਡਿਪਟੀ ਕਮਿਸ਼ਨਰ ਮੌਜੂਦ ਨਾ ਹੋਣ ਕਰਕੇ ਇਹ ਮੰਗ ਪੱਤਰ ਉਨ੍ਹਾਂ ਦੇ ਸੁਪਰਡੈਂਟ ਨੂੰ ਸੋਪਿਆ ਗਿਆ। ਉਨ੍ਹਾਂ ਕਿਹਾ ਕਿ ਦਰਜਾ ਚਾਰ ਕਰਮਚਾਰੀਆਂ ਤੇ ਲਾਗੂ ਕੀਤਾ ਗਿਆ ਇਹ ਪੱਤਰ ਤੁਰੰਤ ਵਾਪਸ ਲਿਆ ਜਾਵੇ ਨਹੀ ਤਾ ਇਸ ਤੋ ਵੱਡਾ ਸਘਰੰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਕੱਚੇ ਕਾਮੇ ਜਲਦੀ ਪੱਕੇ ਕੀਤੇ ਜਾਣ ਅਤੇ ਪੇ-ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਦੇ ਮੁਲਾਜਮਾਂ ਦਾ ਬਾਰਡਰ ਭੱਤਾ ਅਤੇ ਪੇਂਡੂ ਭੱਤਾ ਬੰਦਾ ਕੀਤਾ ਗਿਆ ਹੈ ਉਸ ਨੂੰ ਜਲਦੀ ਹੀ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 1-1-2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਵਾਲਾ ਨੋਟੀਫਿਕੇਸ਼ ਵਿਚ ਸੋਧ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਅਤੇ ਡੀਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆ ਜਾਣ ਲਈ ਮੁਲਾਜ਼ਮ ਲੰਬੇ ਸਮੇਂ ਸਘਰੰਸ਼ ਕਰ ਰਹੇ ਹਨ ਪਰ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਹੀ ਦੇ ਰਹੀ। ਉਨ੍ਹਾਂ ਕਿਹਾ ਮਜ਼ਬੂਰਨ ਮੁਲਾਜ਼ਮਾਂ ਨੂੰ ਵੱਡੇ ਸਘੰਰਸ਼ ਕਰਨੇ ਪੈਣਗੇ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਬੂਟਾ ਸਿੰਘ ਪ੍ਰਧਾਨ ਡੀਸੀ ਦਫਤਰ ਦਰਜਾ ਚਾਰ, ਵਿਲਸਨ ਡੀਸੀ ਦਫਤਰ, ਸਿਹਤ ਵਿਭਾਗ ਅਜੀਤ ਗਿੱਲ, ਰਾਜ ਕੁਮਾਰ, ਕੇਵਲ ਕ੍ਰਿਸ਼ਨ ਡੀਸੀ ਦਫਤਰ, ਮਨਿੰਦਰਜੀਤ ਪ੍ਰਧਾਨ ਕਲਾਸ ਫੋਰਥ ਯੂਨੀਅਨ ਸਿਵਲ ਸਰਜਨ ਦਫਤਰ, ਬਲਵੀਰ ਸਿੰਘ, ਪਿੱਪਲ ਸਿੰਘ, ਵਿਨੋਦ ਕੁਮਾਰ ਫੂਡ ਸਪਲਾਈ ਵਿਭਾਗ, ਦਲੀਪ ਕੁਮਾਰ ਜਿਲ੍ਹਾ ਪ੍ਰੀਸ਼ਦ, ਸੋਨੂ ਪੁਰੀ, ਰਾਜੇਸ ਕੁਮਾਰ ਅਤੇ ਲਾਲਜੀਤ ਬੀਡੀਪੀਓ ਦਫਤਰ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀ ਹਾਜਰ ਸਨ।
0 comments:
Post a Comment