--ਸੈਂਟਰ ਹੈਡ ਟੀਚਰ ਦੀ ਅਗਵਾਈ ’ਚ ਅ
ਧਿਆਪਕਾਂ-ਮਾਪਿਆਂ ਨੇ ਕੋਚ ਅਤੇ ਜੇਤੂ ਖਿਡਾਰਿਆਂ ਨੂੰ ਫੁੱਲਾਂ ਨਾਲ ਲੱਦਿਆ
ਫਾਜ਼ਿਲਕਾ, 9 ਦਸੰਬਰ : ਰੂਪ ਨਗਰ ’ਚ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ-2022 ਦਾ ਆਯੋਜਨ ਕੀਤਾ ਗਿਆ। ਜਿਸ ’ਚ ਜ਼ਿਲਾ ਫਾਜ਼ਿਲਕਾ ਦੇ ਜ਼ਿਲਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਦੋਲਤ ਰਾਮ ਦੀ ਅਗਵਾਈ ’ਚ ਸਰਕਾਰੀ ਪ੍ਰਾਇਮਰੀ ਸਕੂਲ ਮੁੰਬੇਕੇ (ਸੈਂਟਰ ਨੰਬਰ-1) ਬਲਾਕ ਫਾਜ਼ਿਲਕਾ-2 ਦੇ 7 ਵਿਦਿਆਰਥੀਆਂ ਨੇ ਸ਼ਤਰੰਜ਼ ਟੀਮ ਪਿ੍ਰੰਸ ਸਿੰਘ, ਰਾਬਿਨ ਸਿੰਘ, ਬਲਜੀਤ, ਅੰਕੁਸ਼ ਅਤੇ ਜਸ਼ਨਦੀਪ ਸਿੰਘ ਅਤੇ ਅਮਨਦੀਪ ਕੌਰ ਨੇ ਰਸੀ ਕੁਦ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲੇ ਦੇ ਲਈ ਗੋਲਡ ਮੈਡਲ ਜਿੱਤੇ ਅਤੇ ਅਨੀਤਾ ਰਾਣੀ ਨੇ ਸ਼ਤਰੰਜ ਮੁਕਾਬਲੇ ’ਚ ਕਾਂਸੇ ਦਾ ਤਮਗਾ ਜਿੱਤਿਆ।
ਜਾਣਕਾਰੀ ਦਿੰਦੇ ਹੋਏ ਸੈਂਟਰ ਦੇ ਮੀਡੀਆ ਇੰਚਾਰਜ਼ ਨਿਸ਼ਾਂਤ ਅਗਰਵਾਲ ਅਤੇ ਸਕੂਲ ਮੁੱਖ ਅਧਿਆਪਕ ਸੁਮਿਤ ਕੁਮਾਰ ਜੁਨੇਜਾ ਨੇ ਦੱਸਿਆ ਕਿ ਕੱਲ ਦੇਰ ਰਾਤ ਇਨ੍ਹਾਂ ਬੱਚਿਆਂ ਦੇ ਫਾਜ਼ਿਲਕਾ ਪਹੁੰਚਣ ਤੋਂ ਬਾਅਦ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁੰਬੇਕੇ ਦੇ ਵੇਹੜੇ ’ਚ ਸੂਬਾ ਪੱਧਰੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਗੋਲਡ ਮੈਡਲਿਸਟ ਖਿਡਾਰੀਆਂ ਨੂੰ ਸਨਮਾਨਤ ਕਰਨ ਲਈ ਸੈਂਟਰ ਮੁੱਖ ਅਧਿਆਪਕ ਸੀਮਾ ਰਾਣੀ ਦੀ ਅਗਵਾਈ ’ਚ ਸਮੂਹ ਸਕੂਲਾਂ ਦੇ ਮੁੱਖ ਅਧਿਆਪਕ, ਇੰਚਾਰਜ਼ ਅਤੇ ਹੋਰ ਅਧਿਆਪਕਾਂ ਨੇ ਭਰਪੂਰ ਸਵਾਗਤ ਕੀਤਾ ਅਤੇ ਇਸ ਸਕੂਲ ਵੇਹੜੇ ’ਚ ਨਵਾਂ ਮੰਬੇਕੇ ਦੇ ਸਰਪੰਚ ਜਗਤਾਰ ਸਿੰਘ, ਵੱਡਾ ਮੁੰਬੇਕੇ ਦੇ ਸਰਪੰਚ ਗੁਰਦੇਵ ਸਿੰਘ, ਪੰਚ ਮਹਿੰਦਰ ਸਿੰਘ, ਰਿੰਕੂ ਸਿੰਘ, ਸੀਨੀਅਰ ਮੈਂਬਰ ਸਰਬਜੀਤ ਸਿੰਘ ਬਾਬਾ ਅਤੇ ਸਕੂਲ ਕਮੇਟੀ ਦੇ ਚੇਅਰਮੈਨ ਸੁਰਮੇਲ ਸਿੰਘ ਦੇ ਨਾਲ ਭਾਰਤੀ ਫਾਊਂਡੇਸ਼ਨ ਦੇ ਮੰਗਾ ਸਿੰਘ ਵਿਸ਼ੇਸ਼ ਰੂਪ ਨਾਲ ਹਾਜ਼ਰ ਰਹੇ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੀ.ਐਚ.ਟੀ. ਮੈਡਮ ਸੀਮਾ ਰਾਣੀ ਅਤੇ ਮੰਗਾ ਸਿੰਘ ਨੇ ਕਿਹਾ ਕਿ ਇਹ ਸਾਡੇ ਸਕੂਲ ਅਤੇ ਸੈਂਟਰ ਦੇ ਨਾਲ ਨਾਲ ਪੂਰੇ ਬਲਾਕ ਅਤੇ ਜ਼ਿਲਾ ਫਾਜ਼ਿਲਕਾ ਦੇ ਲਈ ਸਨਮਾਨ ਦੀ ਗੱਲ ਹੈ ਕਿ ਸਾਡੇ ਸਰਹੱਦੀ ਇਲਾਕੇ ਦੇ ਬੱਚਿਆਂ ਨੇ ਸਫ਼ਲਤਾ ਦੇ ਝੰਡੇ ਪੰਜਾਬ ਪੱਧਰ ’ਤੇ ਗੱਡੇ। ਇਸ ਨਾਲ ਬਾਕੀ ਬੱਚਿਆਂ ਨੂੰ ਪ੍ਰੇਰਣਾ ਮਿਲੇਗੀ ਅਤੇ ਸਰਹੱਦੀ ਇਲਾਕਿਆਂ ’ਚ ਵੱਧ ਰਹੀ ਨਸ਼ੇ ਦੀ ਆਦਤ ਅਤੇ ਇਸ ਕੋਹੜ ਤੋਂ ਛੁਟਕਾਰਾ ਮਿਲੇਗਾ।
ਇਸ ਤੋਂ ਇਲਾਵਾ ਸੈਂਟਰ ਮੀਡੀਆ ਇੰਚਾਰਜ਼ ਨਿਸ਼ਾਂਤ ਅਗਰਵਾਲ ਅਤੇ ਮੈਡਮ ਰੇਖਾ ਸ਼ਰਮਾ ਨੇ ਸਕੂਲ ਦੇ ਜੇਤੂ ਖਿਡਾਰੀਆਂ ਦੇ ਨਾਲ-ਨਾਲ ਕੋਚ ਮੋਹਿਤ ਬਤਰਾ, ਸਤਨਾਮ ਸਿੰਘ, ਸਟਾਫ਼ ਮੈਂਬਰ ਸੁਮਿਤ ਜੁਨੇਜਾ, ਕਵਿੰਦਰ ਗਰੋਵਰ, ਮੈਡਮ ਜੋਤੀ ਦੀ ਮੇਹਨਤ ਦੀ ਸਲਾਘਾ ਕੀਤੀ ਅਤੇ ਮੁੰਬੇਕੇ ਪਿੰਡ ਵਾਸੀਆਂ ਅਤੇ ਮਾਪਿਆਂ ਨੂੰ ਕਿਹਾ ਕਿ ਇਹ ਪ੍ਰਾਪਤੀ ਕੋਈ ਛੋਟੀ ਪ੍ਰਾਪਤੀ ਨਹੀਂ ਹੈ ਤੁਹਾਨੂੰ ਸਭ ਨੂੰ ਮਾਣ ਹੋਣਾ ਚਾਹੀਦਾ ਹੈ। ਇਸ ਮੌਕੇ ਪਿੰਡ ਮੁੰਬੇਕੇ ਦੀ ਪੰਚਾਇਤ ਵੱਲੋਂ 2100 ਰੁਪਏ ਦੀ ਰਕਮ ਮੌਕੇ ’ਤੇ ਦਿੱਤੀ ਗਈ। ਸਮਾਗਮ ’ਚ ਜੇਤੂ ਖਿਡਾਰੀਆਂ ਦੇ ਨਾਲ ਅਧਿਆਪਕਾਂ ਨੇ ਢੋਲ ਦੀ ਥਾਪ ’ਤੇ ਨੱਚ ਕੇ ਸੂਬਾ ਪੱਧਰੀ ਇਨਾਮ ਜਿੱਤਣ ਦੀ ਖੁਸ਼ੀ ਮਨਾਈ ਅਤੇ ਇਸ ਮਗਰੋਂ ਪਿੰਡ ਵਾਸੀਆਂ ਨੇ ਜੇਤੂ ਖਿਡਾਰੀਆਂ ਨੂੰ ਮੋਢਿਆਂ ’ਤੇ ਚੁੱਕ ਕੇ ਜੇਤੂ ਰੈਲੀ ਦੇ ਰੂਪ ’ਚ ਪੂਰੇ ਪਿੰਡ ’ਚ ਘੁਮਾਇਆ।
ਇਸ ਤੋਂ ਇਲਾਵਾ ਮੈਡਮ ਸੀਮਾ ਰਾਣੀ ਸੀ.ਐਚ.ਟੀ. ਦੀ ਅਗਵਾਈ ’ਚ ਬੱਚਿਆਂ ਨੂੰ ਅਧਿਆਪਕਾਂ ਵੱਲੋਂ ਨਗਦ ਰਕਮ ਦੇ ਨਾਲ ਸਕੂਲ ਬੈਗ, ਮੈਡਲ ਅਤੇ ਟ੍ਰਾਫ਼ੀਆਂ ਦੇਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਮੁੱਖ ਅਧਿਆਪਕ ਸ਼ਾਲੂ ਗਰੋਵਰ, ਮਿਨਾਕਸ਼ੀ ਰਾਣੀ, ਪਵਨ ਕੁਮਾਰ, ਪੂਜਾ ਖੰਨਾ, ਪਰਮਜੀਤ ਸਿੰਘ, ਗੋਵਿੰਦ ਕੁਮਾਰ, ਨੀਸ਼ਾ ਰਾਣੀ, ਪੂਜਾ ਰਾਣੀ, ਰੇਖਾ ਸ਼ਰਮਾ ਤੋਂ ਇਲਾਵਾ ਜੇਤੂ ਖਿਡਾਰੀਆਂ ਦੇ ਮਾਪੇ ਰਣਜੀਤ ਸਿੰਘ, ਸੁਰਜੀਤ ਸਿੰਘ, ਜਸਵੰਤ ਸਿੰਘ, ਕੁਲਵਿੰਦਰ, ਸੁਮਿਤਰਾ ਰਾਣੀ, ਜੋਗਿੰਦਰ, ਮਲਕੀਤ, ਬਲਕਾਰ ਸਿੰਘ, ਗੁਰਮੀਤ ਸਿੰਘ ਅਤੇ ਸੰਤੋ ਬਾਈ ਹਾਜ਼ਰ ਸਨ।
0 comments:
Post a Comment