punjabfly

Dec 8, 2022

ਹਾੜ੍ਹੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਸਮੇਂ ਸਿਰ ਯੂਰੀਆ ਖਾਦ ਮੁਹੱਈਆ ਕਰਵਾਈ ਜਾਵੇਗੀ


ਸ੍ਰੀ ਮੁਕਤਸਰ ਸਾਹਿਬ 8 ਦਸੰਬਰ
              ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਵਿਨੀਤ ਕੁਮਾਰ, ਆਈ.ਏ.ਐਸ, ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿ਼ਲ੍ਹੇ ਅੰਦਰ ਯੂਰੀਆ ਖਾਦ ਦੀ ਉਪਲਬਧਤਾ ਸਬੰਧੀ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਡੀ.ਐਮ. ਮਾਰਕਫੈਡ, ਐਫ਼.ਐਸ.ਓ. ਮਾਰਕਫੈਡ, ਏਰੀਆ ਮੈਨੇਜ਼ਰ ਇਫ਼ਕੋ ਅਤੇ ਖੇਤੀਬਾੜੀ ਵਿਕਾਸ ਅਫ਼ਸਰ (ਇੰਨ:), ਸ਼੍ਰੀ ਮੁਕਤਸਰ ਸਾਹਿਬ ਹਾਜ਼ਰ ਸਨ।
          ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਨੇ ਮੀਟਿੰਗ ਦੌਰਾਨ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਗੁਰਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿ਼ਲ੍ਹੇ ਅੰਦਰ ਲੋੜੀਂਦੀ ਯੂਰੀਆ ਖਾਦ ਦਾ ਕਾਫ਼ੀ ਹਿੱਸਾ ਪ੍ਰਾਪਤ ਹੋ ਚੁੱਕਿਆ ਹੈ ਅਤੇ ਜਿ਼ਲ੍ਹੇ ਅੰਦਰ ਯੂਰੀਆ ਖਾਦ ਸਬੰਧੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈ। ਕਿਸਾਨ ਆਪਣੇ ਪਿੰਡ ਨਾਲ ਸਬੰਧਤ ਸਹਿਕਾਰੀ ਸਭਾ ਜਾਂ ਪ੍ਰਾਈਵੇਟ ਖਾਦ ਡੀਲਰਾਂ ਤੋਂ ਯੂਰੀਆ ਖਾਦ ਪ੍ਰਾਪਤ ਕਰ ਸਕਦੇ ਹਨ। ਇਸ ਸਮੇਂ ਕਣਕ ਦੀ ਫ਼ਸਲ ਨੂੰ ਯੂਰੀਆ ਖਾਦ ਦੀ ਪਹਿਲੀ ਕਿਸ਼ਤ ਪਾਈ ਜਾ ਰਹੀ ਹੈ।
         ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ  ਕਿ ਉਹ ਕਣਕ ਦੇ ਸੀਜ਼ਨ ਦੌਰਾਨ ਜੋ ਯੂਰੀਆ 2 ਤੋਂ 3 ਕਿਸ਼ਤਾਂ ਵਿੱਚ ਦਿੱਤੀ ਜਾਣੀ ਹੈ ਉਸ ਨੂੰ ਇੱਕੋ ਸਮੇਂ ਖ੍ਰੀਦ ਕੇ ਸਟੋਰ ਨਾ ਕੀਤਾ ਜਾਵੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਨੁਸਾਰ ਕਣਕ ਦੀ ਫ਼ਸਲ ਨੂੰ 110 ਕਿ:ਗ੍ਰਾ: ਯੂਰੀਆ ਪਾਉਣ ਦੀ ਸਿ਼ਫਾਰਸ਼ ਹੈ। ਸਿ਼ਫਾਰਸ਼ ਅਨੁਸਾਰ ਖਾਦ ਪਾਉਣ ਤੋਂ ਬਾਅਦ ਵੀ ਜੇਕਰ ਨਾਈਟਰੋਜ਼ਨ ਤੱਤ ਦੀ ਘਾਟ ਜਾਪਦੀ ਹੈ ਤਾਂ ਉਸ ਦੀ ਪੂਰਤੀ ਨੈਨੋ ਯੂਰੀਆ ਰਾਹੀਂ ਕੀਤੀ ਜਾਵੇ। ਸਿ਼ਫਾਰਸ਼ ਤੋਂ ਵੱਧ ਯੂਰੀਆ ਖਾਦ ਪਾਉਣ ਨਾਲ ਫ਼ਸਲ ਨੂੰ ਕੀੜੇ ਮਕੌੜੇ ਅਤੇ ਬਿਮਾਰੀਆਂ ਵੱਧ ਲੱਗਦੀਆਂ ਹਨ, ਵੱਧ ਖਾਦਾਂ ਪਾਉਣ ਨਾਲ ਫ਼ਸਲ ਦਾ ਕੱਦ ਜਿ਼ਆਦਾ ਵਧ ਜਾਂਦਾ ਹੈ ਅਤੇ ਫ਼ਸਲ ਡਿੱਗਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਜਿ਼ਆਦਾ ਖਾਦਾਂ ਅਤੇ ਜ਼ਹਿਰਾਂ ਦੀ ਵਰਤੋਂ ਕਾਰਨ ਇਸ ਦਾ ਮਨੁੱਖੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ।
      ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਨੇ ਖਾਦ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਵੱਲੋਂ ਖੇਤੀ ਇਨਪੁਟਸ ਖਰੀਦਣ ਸਮੇਂ ਉਨ੍ਹਾਂ ਨੂੰ ਪੱਕਾ ਬਿੱਲ ਦਿੱਤਾ ਜਾਵੇ, ਬਿੱਲ ਉਪਰ ਕਿਸਾਨ ਦਾ ਨਾਂ, ਪਿਤਾ ਦਾ ਨਾਂ, ਪਿੰਡ ਦਾ ਨਾਂ ਅਤੇ ਮੋਬਾਇਲ ਨੰਬਰ ਦਰਜ਼ ਕੀਤਾ ਜਾਵੇ। ਸਟਾਕ ਰਜਿਸਟਰ ਅਤੇ ਸਟਾਕ ਬੋਰਡ ਐਕਟ ਅਨੁਸਾਰ ਭਰਿਆ ਜਾਵੇ ਅਤੇ ਖਾਦ ਮੰਨਜ਼ੂਰਸੁ਼ਦਾ ਗੋਦਾਮ ਵਿੱਚ ਹੀ ਰੱਖੀ ਜਾਵੇ। ਜੇਕਰ ਡੀਲਰ ਪਾਸ ਯੂਰੀਆ ਖਾਦ ਮੌਜ਼ੂਦ ਹੈ ਤਾਂ ਕਿਸੇ ਕਿਸਾਨ ਨੂੰ ਮੋੜਿਆ ਨਾ ਜਾਵੇ ਅਤੇ ਯੂਰੀਆ ਖਾਦ ਦੇ ਨਾਲ ਅਣਚਾਹੀ ਵਸਤੂ ਨਾ ਦਿੱਤੀ ਜਾਵੇ। ਜੇਕਰ ਖੇਤੀਬਾੜੀ ਵਿਭਾਗ ਪਾਸ ਖਾਦ ਡੀਲਰ ਵੱਲੋਂ ਕਿਸੇ ਕਿਸਾਨ ਨੂੰ ਯੂਰੀਆ ਖਾਦ ਦੇ ਨਾਲ ਅਣਚਾਹੀ ਵਸਤੂ ਦੇਣ ਜਾਂ ਕੋਈ ਹੋਰ ਸਿ਼ਕਾਇਤ ਪ੍ਰਾਪਤ ਹੁੰਦੀ ਹੈ ਤਾਂ ਸਬੰਧਤ ਡੀਲਰ ਖਿਲਾਫ ਐਕਟ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
     ਫ਼ਸਲਾਂ ਅਤੇ ਖੇਤੀ ਇਨਪੁਟਸ ਲੈਣ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ/ਜਾਣਕਾਰੀ ਲਈ ਸ਼੍ਰੀ ਜਗਸੀਰ ਸਿੰਘ 94179-78084 ਬਲਾਕ ਖੇਤੀਬਾੜੀ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਪਰਮਿੰਦਰ ਸਿੰਘ ਧੰਜੂ 98780-20311 ਬਲਾਕ ਖੇਤੀਬਾੜੀ ਅਫ਼ਸਰ ਮਲੋਟ, ਸ਼੍ਰੀ ਅਮਰ ਸਿੰਘ 98721-27100 ਬਲਾਕ ਖੇਤੀਬਾੜੀ ਅਫ਼ਸਰ ਲੰਬੀ ਅਤੇ ਸ਼੍ਰੀ ਜਗਮੋਹਨ ਸਿੰਘ 98883-20068 ਖੇਤੀਬਾੜੀ ਵਿਕਾਸ ਅਫ਼ਸਰ ਗਿੱਦੜਬਾਹਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਵਿੱਚੋਂ ਖਾਦ ਪ੍ਰਾਪਤ ਕਰਨ ਸਮੇਂ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ 98153-49645 ਨਾਲ ਸੰਪਰਕ ਕਰ ਸਕਦੇ ਹਨ
Share:

0 comments:

Post a Comment

Definition List

blogger/disqus/facebook

Unordered List

Support