ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਦਾ ਬਜਟ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਬੀਐੱਡ ਫਰੰਟ ਦੇ ਸੂਬਾਈ ਪ੍ਰਚਾਰ ਸਕੱਤਰ ਦੁਪਿੰਦਰ ਸਿੰਘ ਢਿੱਲੋਂ, ਈਟੀਟੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸੱਭਰਵਾਲ, ਐਲੀਮੈਂਟਰੀ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਨੰਦਨ ਸਿੰਘ ਅਤੇ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਇਨਕਲਾਬ ਗਿੱਲ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਪੰਜਾਬ ਸਰਦਾਰ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਤੋਂ ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਦਾ ਬਜਟ ਬਿਨਾਂ ਕਿਸੇ ਦੇਰੀ ਦੇ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਅਧਿਆਪਕ ਆਗੂ ਨੇ ਕਿਹਾ ਕਿ ਇਸ ਵਿੱਤੀ ਵਰ੍ਹੇ ਦੇ ਸ਼ੁਰੂ ਤੋਂ ਹੀ ਅਧਿਆਪਕਾਂ ਨੂੰ ਤਨਖਾਹਾਂ ਰੁੱਕ ਰੁੱਕ ਕੇ ਮਿਲ ਰਹੀਆਂ ਹਨ । ਉਹਨਾਂ ਕਿਹਾ ਕਿ ਤਨਖਾਹਾਂ ਦਾਰ ਮੁਲਾਜ਼ਮਾਂ ਦਾ ਗੁਜ਼ਾਰਾ ਉਹਨਾਂ ਦੀ ਤਨਖਾਹ ਨਾਲ ਚੱਲਦਾ ਹੈ। ਦਸੰਬਰ ਮਹੀਨਾ ਬੀਤਣ ਕਿਨਾਰੇ ਹੈ ਪਰ ਅਜੇ ਤੱਕ ਜ਼ਿਲ੍ਹਾ ਫਾਜ਼ਿਲਕਾ ਦੇ ਬਹੁਤ ਸਾਰੇ ਅਧਿਆਪਕਾਂ ਨੂੰ ਤਨਖਾਹਾਂ ਨਹੀ ਮਿਲਿਆ ਜਿਸ ਨਾਲ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਚੱਲਣਾ ਔਖਾਂ ਹੋਇਆ ਪਿਆ। ਬੱਚਿਆਂ ਦੀਆਂ ਫੀਸਾਂ, ਮੈਡੀਕਲ ਖਰਚਿਆਂ ਨੂੰ ਪੂਰਾ ਕਰਨ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੱਭ ਤੋਂ ਵੱਡੀ ਮੁਸ਼ਕਿਲ ਹੋਮ ਲੋਨ ਆਦਿ ਦੀਆਂ ਬੈਂਕ ਕਿਸ਼ਤਾਂ ਸਮੇਂ ਸਿਰ ਅਦਾ ਨਾ ਹੋਣ ਤੇ ਜੁਰਮਾਨੇ ਭਰਨੇ ਪੈ ਰਹੇ ਹਨ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਤਨਖਾਹਾਂ ਲਈ ਇਸ ਵਿੱਤੀ ਸਾਲ ਦੇ ਰਹਿੰਦੇ ਮਹੀਨਿਆਂ ਦੇ ਬਜਟ ਦਾ ਪੱਕਾ ਹੱਲ ਕੀਤਾ ਜਾਵੇ ਤਾਂ ਜ਼ੋ ਸਮੂਹ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹ ਜਾਰੀ ਹੋ ਸਕੇ। ਇਸ ਮੌਕੇ ਤੇ ਅਧਿਆਪਕ ਆਗੂ ਸੁਖਵਿੰਦਰ ਸਿੰਘ ਸਿੱਧੂ,ਸਿਮਲਜੀਤ ਸਿੰਘ, ਪ੍ਰੇਮ ਕੰਬੋਜ, ਸਾਹਿਬ ਰਾਜਾ ਕੋਹਲੀ, ਸੁਰਿੰਦਰ ਕੰਬੋਜ,ਅਮਨ ਬਰਾੜ, ਸੁਖਦੇਵ ਸਿੰਘ,ਰਮਨ ਸਿੰਘ, ਸੁਨੀਲ ਗਾਂਧੀ, ਨੀਰਜ ਕੁਮਾਰ, ਸਤਿੰਦਰ ਕੰਬੋਜ, ਬਲਜੀਤ ਸਿੰਘ, ਮਨਦੀਪ ਸੈਣੀ, ਗਗਨ ਕੰਬੋਜ, ਸੌਰਵ ਧੂੜੀਆ, ਅੰਕੁਸ਼ ਕੁਮਾਰ, ਰਾਘਵ ਕਟਾਰੀਆ ਜਗਮੀਤ ਖਹਿਰਾ,ਕਵਿੰਦਰ ਗਰੋਵਰ, ਸੁਭਾਸ਼ ਚੰਦਰ,ਭਾਰਤ ਸੱਭਰਵਾਲ ਰਾਧਾ ਕ੍ਰਿਸ਼ਨਨ, ਦਲਜੀਤ ਸਿੰਘ ਚੀਮਾ, ਵਰਿੰਦਰ ਸਿੰਘ, ਸੋਹਣ ਲਾਲ, ਕ੍ਰਾਂਤੀ ਕੰਬੋਜ, ਅਮਨਦੀਪ ਸਿੰਘ ਸੋਢੀ,ਮਨੋਜ਼ ਬੱਤਰਾ, ਮੋਹਿਤ ਬੱਤਰਾ ਅਧਿਆਪਕ ਆਗੂਆਂ ਨੇ ਉਕਤ ਮੰਗ ਦਾ ਸਮੱਰਥਨ ਕਰਦਿਆਂ ਤੁਰੰਤ ਤਨਖਾਹਾਂ ਜਾਰੀ ਕਰਨ ਲਈ ਕਿਹਾ।
0 comments:
Post a Comment