ਬਿਜਲੀ ਸੁਧਾਰਾਂ ਸਬੰਧੀ ਸਾਰੇ ਪ੍ਰਾਜੈਕਟ ਮਿੱਥੇ ਸਮੇਂ ਅੰਦਰ ਪੂਰੇ ਕੀਤੇ ਜਾਣ: ਨਰੇਸ਼ ਕਟਾਰੀਆ
ਪਿੰਡਾਂ ਅਤੇ ਸ਼ਹਿਰਾਂ ਵਿਚ ਕੰਡਮ ਪੋਲਾਂ, ਤਾਰਾਂ, ਕੇਬਲਾਂ ਅਤੇ ਟਰਾਂਸਫਾਰਮਰਾਂ ਦਾ ਵੀ ਸੁਧਾਰ ਕੀਤਾ ਜਾਵੇਗਾ
ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ
ਫਿਰੋਜ਼ਪੁਰ, 9 ਜਨਵਰੀ
ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬਿਜਲੀ ਸੁਧਾਰਾਂ ਲਈ ਰੀਵੈਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ.ਡੀ.ਐਸ.ਐਸ.) ਅਧੀਨ 113 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਦਹੀਆ ਅਤੇ ਵਿਧਾਇਕ ਜ਼ੀਰਾ ਸ੍ਰੀ ਨਰੇਸ਼ ਕਟਾਰੀਆਂ ਵੱਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਮੌਕੇ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਕੁਮਾਰ ਅਤੇ ਇੰਜ: ਸੰਦੀਪ ਗਰਗ ਨਿਗਰਾਨ ਇੰਜੀਨੀਅਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਮੀਟਿੰਗ ਦੌਰਾਨ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਦਹੀਆ ਨੇ ਰੀਵੈਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ.ਡੀ.ਐਸ.ਐਸ.) ਅਧੀਨ ਕੀਤੇ ਜਾਣ ਵਾਲੇ ਬਿਜਲੀ ਸੁਧਾਰਾਂ ਬਾਰੇ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਇਸ ਸਕੀਮ ਅਧੀਨ ਹੋਣ ਵਾਲੇ ਸੁਧਾਰਾਂ ਲਈ ਅਧਿਕਾਰੀਆਂ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਖੱਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ ਇਹ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ ਹੈ।
ਇਸ ਮੌਕੇ ਨੇ ਵਿਧਾਇਕ ਸ੍ਰੀ ਰਜ਼ਨੀਸ ਦਹੀਆ ਨੇ ਦੱਸਿਆ ਕਿ ਜ਼ਿਲ੍ਹੇ ਫਿਰੋਜਪੁਰ ਅਧੀਨ ਪੈਂਦੇ ਮੰਡਲ ਸ਼ਹਿਰੀ ਫਿਰੋਜਪੁਰ, ਦਿਹਾਤੀ ਫਿਰੋਜਪੁਰ, ਜੀਰਾ ਅਤੇ ਜਲਾਲਾਬਾਦ ਵਿਖੇ ਆਰ.ਡੀ.ਐਸ.ਐਸ ਸਕੀਮ ਅਧੀਨ ਬਿਜਲੀ ਸੁਧਾਰਾਂ ਸਬੰਧੀ ਮਹਿਕਮਾ ਪੀ.ਐਸ.ਪੀ.ਸੀ.ਐਲ. ਦੇ ਏ.ਪੀ.ਡੀ.ਆਰ.ਪੀ. ਵਿੰਗ ਵੱਲੋ ਕੰਮ ਕਰਵਾਇਆ ਜਾਣਾ ਹੈ। ਇਸ ਸਕੀਮ ਅਧੀਨ ਵੱਖ-ਵੱਖ ਤਰ੍ਹਾਂ ਦੇ ਬਿਜਲੀ ਸੁਧਾਰ ਦੇ ਕੰਮ ਜਿਵੇਂ ਕਿ ਨਵੀਆਂ 11 ਕੇਵੀ ਲਾਈਨਾਂ, ਟਰਾਂਸਫਾਰਮਰ,ਨਵੇਂ ਬਿਜਲੀ ਘਰ ਅਤੇ ਐਲ.ਟੀ ਲਾਈਨ ਦੇ ਸੁਧਾਰਾਂ ਦਾ ਕੰਮ ਕੀਤਾ ਜਾਣਾ ਹੈ। ਇਸ ਸਕੀਮ ਅਧੀਨ ਖਪਤਕਾਰਾਂ ਨੂੰ ਨਿਰਵਿਘਨ ਅਤੇ ਸੁਚਾਰੂ ਬਿਜਲੀ ਸਪਲਾਈ ਦੇਣ ਸੰਬੰਧੀ ਭਾਰਤ ਸਰਕਾਰ ਅਤੇ ਪਾਵਰਕਾਮ ਵੱਲੋਂ ਸਾਂਝੇ ਤੌਰ ਤੇ ਖਰਚਾ ਕੀਤਾ ਜਾਣਾ ਹੈ। ਇਸ ਸਕੀਮ ਦਾ ਮੁੱਖ ਮਕਸਦ ਬਿਜਲੀ ਨੈਟਵਰਕ ਵਿਚ ਸੁਧਾਰ ਕਰਨ ਦੇ ਨਾਲ-ਨਾਲ ਰਾਜਾਂ ਦੇ ਬਿਜਲੀ ਲਾਈਨਾਂ ਉੱਪਰ ਹੋ ਰਹੇ ਖਰਚਿਆਂ ਨੂੰ ਕੇ ਵਿੱਤੀ ਘਾਟੇ ਨੂੰ ਕੰਟਰੋਲ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਪਹਿਲੇ ਫੇਸ ਅਧੀਨ ਜਿ਼ਲ੍ਹਾ ਫਿਰੋਜਪੁਰ ਵਿਚ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਬਿਜਲੀ ਨੈੱਟਵਰਕ ਦੇ ਸੁਧਾਰਾਂ ਤੇ ਲਗਭਗ 113 ਕਰੋੜ ਰੁਪਏ ਖਰਚੇ ਜਾਣਗੇ। ਮੀਟਿੰਗ ਦੌਰਾਨ ਪਾਵਰਕਾਮ ਦੇ ਸੰਬੰਧਿਤ ਵਿੰਗ ਦੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਅਧੀਨ ਪਿੰਡਾਂ ਅਤੇ ਸ਼ਹਿਰਾਂ ਵਿਚ ਕੰਡਮ ਪੋਲਾਂ, ਤਾਰਾਂ ਅਤੇ ਕੇਬਲਾਂ ਦਾ ਵੀ ਸੁਧਾਰ ਕੀਤਾ ਜਾਵੇਗਾ। ਇਸ ਸਕੀਮ ਅਧੀਨ ਪਹਿਲੇ ਫੇਸ ਵਿਚ ਵਿਧਾਨ ਸਭਾ ਹਲਕਾ ਸ਼ਹਿਰੀ ਫਿਰੋਜਪੁਰ ਵਿੱਚ ਰਕਮ ਲਗਭਗ 32.92 ਕਰੋੜ ਰੁਪਏ, ਦਿਹਾਤੀ ਫਿਰੋਜਪੁਰ ਵਿੱਚ ਰਕਮ ਲਗਭਗ 45.54 ਕਰੋੜ ਰੁਪਏ, ਜੀਰਾ ਵਿੱਚ ਰਕਮ ਲਗਭਗ 27.57 ਕਰੋੜ ਰੁਪਏ ਅਤੇ ਗੁਰੂਹਰਸਹਾਏ ਵਿੱਚ ਰਕਮ ਲਗਭਗ 7.25 ਕਰੋੜ ਰੁਪਏ ਦੇ ਕੰਮ ਕਰਵਾਏ ਜਾਣਗੇ ।
ਵਿਧਾਇਕ ਜ਼ੀਰਾ ਸ੍ਰੀ ਨਰੇਸ਼ ਕਟਾਰੀਆ ਨੇ ਇਸ ਸਕੀਮ ਅਧੀਨ ਫਿਰੋਜਪੁਰ ਜਿਲ੍ਹੇ ਵਿੱਚ 2 ਬਿਜਲੀ ਘਰਾਂ 66 ਕੇਵੀ ਐਫ.ਸੀ.ਆਈ ਅਤੇ 66 ਕੇਵੀ ਹਾਮਦ ਦੇ ਪਾਵਰ ਟਰਾਂਸਫਾਰਮਰ ਦੀ ਕਪੈਸਟੀ ਵਿੱਚ ਵਾਧਾ ਕਰਨਾ ਅਤੇ 01 ਬਿਜਲੀ ਘਰ 66 ਕੇਵੀ ਧੰਨਾ ਸ਼ਹੀਦ ਵਿੱਚ 01 ਨਵਾਂ ਪਾਵਰ ਟਰਾਂਸਫਾਰਮਰ ਰੱਖਣ ਉਪਰ ਲਗਭਗ 8.75 ਕਰੋੜ ਖਰਚੇ ਜਾਣਗੇ। ਇਸੇ ਤਰ੍ਹਾਂ 66 ਕੇਵੀ ਲਾਈਨਾਂ ਦੇ ਸੁਧਾਰ ਲਈ ਲਗਭਗ 7.29 ਕਰੋੜ ਦੀ ਲਗਾਤ ਨਾਲ ਲਗਭਗ 22.12 ਕਿਲੋਮੀਟਰ ਦੇ ਕੰਡਕਟਰ ਬਦਲੀ ਕੀਤਾ ਜਾਵੇਗਾ। ਜਿਲ੍ਹਾ ਫਿਰੋਜਪੁਰ ਅਧੀਨ ਲਗਭਗ 18.55 ਕਿਲੋਮੀਟਰ ਦੀਆਂ 2 ਨਵੀਆਂ 66 ਕੇਵੀ ਲਾਈਨਾਂ ਦੀ ਉਸਾਰੀ ਉਪਰ ਲਗਭਗ 10.89 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਦੌਰਾਨ ਵਿਧਾਇਕ ਸ੍ਰੀ ਰਜ਼ਨੀਸ ਦਹੀਆ ਅਤੇ ਸ੍ਰੀ ਨਰੇਸ਼ ਕਟਾਰੀਆਂ ਨੇ ਕਿਹਾ ਬਿਜਲੀ ਸੁਧਾਰਾਂ ਸਬੰਧੀ ਸਾਰੇ ਪ੍ਰਾਜੈਕਟ ਮਿੱਥੇ ਸਮੇਂ ਅੰਦਰ ਪੂਰੇ ਕੀਤੇ ਜਾਣ ਤਾਂ ਜੋ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇ।
ਮੀਟਿੰਗ ਦੌਰਾਨ ਇੰਜ: ਮਨਦੀਪ ਸਿੰਘ ਸੰਧੂ ਵਧੀਕ ਨਿਗ. ਇੰਜ: ਫਰੀਦਕੋਟ, ਇੰਜ: ਮਨਜੀਤ ਸਿੰਘ ਵਧੀਕ ਨਿਗ.ਇੰਜ: ਦਿਹਾਤੀ ਮੰਡਲ ਪੀਐਸਪੀਸੀਐਲ ਫਿਰੋਜਪੁਰ, ਇੰਜ: ਸੁਰੇਸ ਕੁਮਾਰ ਵਧੀਕ ਨਿਗ.ਇੰਜ: ਸ਼ਹਿਰੀ ਮੰਡਲ ਪੀਐਸਪੀਸੀਐਲ ਫਿਰੋਜਪੁਰ, ਇੰਜ: ਫੁੰਮਣ ਸਿੰਘ ਸੀਨੀ.ਕਾਰਜਕਾਰੀ ਇੰਜ: ਵੰਡ ਮੰਡਲ ਪੀਐਸਪੀਸੀਐਲ ਜਲਾਲਾਬਾਦ, ਇੰਜ: ਸਰਤਾਜ ਸਿੰਘ ਸੀਨੀ. ਕਾਰਜਕਾਰੀ ਇੰਜ: ਵੰਡ ਮੰਡਲ ਪੀਐਸਪੀਸੀਐਲ ਜ਼ੀਰਾ ਹਾਜ਼ਰ ਸਨ।
0 comments:
Post a Comment