ਫ਼ਾਜਿ਼ਲਕਾ, 18 ਜਨਵਰੀ (ਬਲਰਾਜ ਸਿੰਘ ਸਿੱਧੂ )
ਪੰਜਾਬ ਟੈਕਨੀਕਲ ਬੋਰਡ ਅਤੇ ਪ੍ਰਿੰਸੀਪਲ ਸ਼੍ਰੀ ਹਰਦੀਪ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਆਈ ਟੀ ਆਈ ਫਾਜਲਿਕਾ ਦੇ ਸਿਖਿਆਰਥੀਆਂ ਅਤੇ ਇੰਸਟ੍ਰੱਕਟਰਾਂ ਨੇ ਦਿੱਲੀ ਵਿਖੇ ਆਟੋ ਐਕਸਪੋ ਵਿਚ ਸ਼ਾਮਲ ਹੋ ਕੇ ਅਗਾਂਹ ਵਧੂ ਤਕਨੀਕਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਮੋਟਰ ਵਹੀਕਲ ਇੰਸਟ੍ਰੱਕਟਰ ਨੇ ਦੱਸਿਆ ਕਿ ਇਸ ਮੇਲੇ ਵਿਚ ਪਹੁੰਚ ਕੇ ਨਵੀ ਤਕਨੀਕ ਨੂੰ ਸਮਝਣ ਲਈ ਸਿੱਖਿਆਰਥੀਆ ਵਿੱਚ ਭਾਰੀ ਉਤਸ਼ਾਹ ਸੀ,ਉਹਨਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਮੇਲਿਆਂ ਵਿੱਚ ਸਿੱਖਣ ਲਈ ਬਹੁਤ ਕੁਝ ਪ੍ਰਾਪਤ ਹੁੰਦਾ ਹੈ ਉਹਨਾਂ ਦੀ ਸੋਚ ਵਿਚ ਵਾਧਾ ਹੁੰਦਾ ਹੈ ਉਨ੍ਹਾਂ ਕਿਹਾ ਕਿ ਆਟੋਮੋਬਾਇਲ ਦੇ ਖੇਤਰ ਵਿਚ ਅੱਜ ਕੱਲ੍ਹ ਵੀ ਕਾਫੀ ਮੱਲਾਂ ਮਾਰ ਰਿਹਾ ਹੈ ਇਸ ਨਾਲ ਸਾਡਾ ਵਾਤਾਵਰਨ ਸਾਫ਼-ਸੁਥਰਾ ਰਹਿੰਦਾ ਹੈ ਵਹੀਕਲਾਂ ਦਾ ਸ਼ੋਰ ਘੱਟ ਹੁੰਦਾ ਹੈ ਤਾਪਮਾਨ ਵੀ ਘੱਟ ਰਹਿੰਦਾ ਹੈ ਜਿਸ ਨਾਲ ਗਲੋਬਲ ਵਾਰਮਿੰਗ ਘਟਦੀ ਹੈ.
ਮਦਨ ਲਾਲ ਨੇ ਇਹ ਵੀ ਕਿਹਾ ਕਿ ਇਸ ਨੂੰ ਦੇਖਣ ਲਈ ਸਮਾਂ ਘੱਟ ਸੀ. ਇਸ ਤਰ੍ਹਾਂ ਇੰਸਟ੍ਰੱਕਟਰ ਸ੍ਰੀ ਰਾਏ ਸਾਹਿਬ ਨੇ ਦੱਸਿਆ ਕੇ ਸਾਨੂੰ ਪਰਾਣੀਆਂ ਤਕਨੀਕਾਂ ਦੇ ਨਾਲ ਨਾਲ ਨਵੀਆਂ ਖੋਜਾਂ ਨੂੰ ਵੀ ਆਪਣੇ ਜੀਵਨ ਵਿਚ ਸ਼ਾਮਲ ਕਰਕੇ ਆਪਣੇ ਆਪ ਅਤੇ ਸਮਾਜ ਨੂੰ ਅੱਗੇ ਵਧਾਉਣਾ ਚਾਹੀਦਾ ਹੈ. ਜੀ ਆਈ
ਅੰਗਰੇਜ ਸਿੰਘ ਨੇ ਕਿਹਾ ਕਿ ਆਟੋ ਐਕਸਪੋ ਤੋਂ ਵਡਮੁੱਲੀ ਜਾਣਕਾਰੀ ਲੈ ਕੇ ਵਾਪਸ ਪਰਤੇ ਇੰਸਟ੍ਰੱਕਟਰਾਂ ਅਤੇ ਸਿੱਖਿਆਰਥੀਆਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਆਟੋ ਐਕਸਪੋ ਤੋਂ ਜੋ ਤੁਸੀਂ ਵਡਮੁੱਲੀ ਜਾਣਕਾਰੀ ਪ੍ਰਾਪਤ ਕਰਕੇ ਆਏ ਹੋ ਆਪਣੇ ਆਪ ਤੱਕ ਸੀਮਤ ਨਾ ਰੱਖਦੇ ਹੋਏ ਬਾਕੀਆ ਨਾਲ ਵੀ ਸਾਂਝੀ ਕਰਨੀ ਹੈ ਤਾਂ ਜੋ ਬਾਕੀ ਵੀ ਨਵੀ ਤਕਨੀਕ ਤੋ ਜਾਣੂ ਹੋ ਸਕਣ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਅਫ਼ਸਰ ਗੁਰਜੰਟ ਸਿੰਘ ਨੇ ਕਿਹਾ ਕੇ ਜੇ ਵਾਤਾਵਰਨ ਤੇ ਕੁਦਰਤੀ ਸਰੋਤਾਂ ਨੂੰ ਹੈ ਬਚਾਉਣਾ ਤਾਂ ਈ ਵਹੀਕਲ ਵੱਲ ਆਪਣੇ ਆਪ ਨੂੰ ਪਵੇਗਾ ਵਧਾਉਣਾ
0 comments:
Post a Comment