ਕੋਵਿਡ ਦੇ ਲੱਛਣ ਹੋਣ ਤੇ ਕੋਵਿਡ-19 ਟੈਸਟ ਕਰਵਾਉਣ ਵਿੱਚ ਦੇਰੀ ਨਾ ਕੀਤੀ ਜਾਵੇ: ਡਾ. ਰੰਜੂ ਸਿੰਗਲਾ ਸਿਵਲ ਸਰਜਨ
ਸ੍ਰੀ ਮੁਕਤਸਰ ਸਾਹਿਬ 3 ਜਨਵਰੀਨਵਾਂ ਸਾਲ ਸ਼ੁਰੂ ਹੁੰਦਿਆਂ ਹੀ ਜਿਲ੍ਹੇ ਵਿਚ ਕੋਵਿਡ ਦੇ ਕੇਸ ਰਿਪੋਰਟ ਹੋਣੇ ਸ਼ੁਰੂ ਹੋ ਗਏ ਹਨ ।ਇਸ ਸਬੰਧ ਵਿੱਚ ਸਬੰਧੀ ਜਾਣਕਾਰੀ ਦੇਂਦਿਆਂ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜਿਲੇ੍ਹ ਵਿਚ ਪਿਛਲੇ ਦੋ ਦਿਨਾਂ ਵਿਚ ਕਰੋਨਾ ਦੇ 4 ਕੇਸ ਰਿਪੋਰਟ ਹੋਏ ਹਨ, ਇਸ ਲਈ ਸਾਨੂੰ ਸਾਵਧਾਨ ਰਹਿਣ ਦੀ ਜਰੂਰਤ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਜਨਤਕ ਸਥਾਨਾਂ ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸਾਰੀਆਂ ਵਿਦਅਕ ਸੰਸਥਾਵਾਂ, ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ, ਅੰਦਰੂਨੀ ਅਤੇ ਬਾਹਰੀ ਇੱਕਠਾ, ਮਾਲਜ਼ ਆਦਿ ਵਿੱਚ ਮਾਸਕ ਪਾਉਣਾ ਲਾਜਮੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰੀਰਕ ਦੂਰੀ ਬਣਾ ਕੇ ਰੱਖੀ ਜਾਵੇ, ਜਨਤਕ ਥਾਵਾਂ ਤੇ ਥੁੱਕਣ ਤੋਂ ਗੁਰੇਜ ਕੀਤਾ ਜਾਵੇ ਅਤੇ ਹੋਰ ਸਾਵਧਾਨੀਆਂ ਵਰਤੀਆਂ ਜਾਣ ।ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਦਾ ਸਭ ਤੋਂ ਵੱਡਾ ਤਰੀਕਾ ਜਲਦੀ ਟੈਸਟਿੰਗ ਹੈ। ਇਸ ਲਈ ਕੋਰੋਨਾ ਦਾ ਕੋਈ ਵੀ ਲੱਛਣ ਆਵੇ ਤਾਂ ਟੈਸਟ ਕਰਵਾਉਣ ਵਿੱਚ ਦੇਰੀ ਨਾ ਕੀਤੀ ਜਾਵੇ।ਕਿਸੇ ਵੀ ਵਿਅਕਤੀ ਨੂੰ ਖਾਂਸੀ, ਜੁਕਾਮ ਜਾਂ ਬੁਖਾਰ ਹੋਵੇ ਤਾਂ ਤੁਰੰਤ ਕੋਵਿਡ-19 ਟੈਸਟ ਕਰਵਾਇਆ ਜਾਵੇ।
ਉਹਨਾਂ ਦੱਸਿਆ ਕਿ ਜੇਕਰ ਕੋਰੋਨਾ ਦੇ ਹਲਕੇ ਲੱਛਣ ਵੀ ਮਹਿਸੂਸ ਹੋਣ ਜਾਂ ਕੋਈ ਵਿਅਕਤੀ ਕੋਰੋਨਾ ਮਰੀਜ਼ ਦੇ ਸੰਪਰਕ ਵਿੱਚ ਆਉਂਦਾ ਹੈ ਪਰ ਉਸ ਨੂੰ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਵੀ ਹੁੰਦੇ ਤਾਂ ਵੀ ਸਬੰਧਿਤ ਵਿਅਕਤੀ ਟੈਸਟ ਜਰੂਰ ਕਰਵਾਏ ਤਾਂ ਜੋ ਸਹੀ ਸਮੇਂ ਤੇ ਸਥਿਤੀ ਸਪਸ਼ਟ ਹੋ ਸਕੇ। ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ-19 ਦੇ ਮੁਫਤ ਟੈਸਟ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਦੀ ਕੋਵਿਡ-19 ਦੀ ਵੈਕਸੀਨੇਸ਼ਨ ਅਜੇ ਤੱਕ ਨਹੀਂ ਹੋਈ ਜਾਂ ਦੂਜੀ ਖੁਰਾਕ ਜਾਂ ਪ੍ਰੀਕਾਸ਼ਨਰੀ ਡੋਜ ਰਹਿੰਦੀ ਹੈ ਉਹ ਜਲਦੀ ਤੋਂ ਜਲਦੀ ਨੇੜੇ ਦੇ ਸਿਹਤ ਕੇਂਦਰ ਤੋਂ ਇਹ ਖੁਰਾਕ ਜਰੂਰ ਲਗਵਾ ਲੈਣ ਅਤੇ ਆਪਣਾ ਮੁਕੰਮਲ ਕੋਵਿਡ-19 ਟੀਕਾਕਰਨ ਕਰਵਾਇਆ ਜਾਵੇ।
ਜਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ ਵੈਕਸੀਨ ਉਪਲੱਬਧ ਹੈ। ਇਸ ਮੌਕੇ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ, ਡਾ. ਬੰਦਨਾ ਬਾਂਸਲ ਡੀ.ਐਮ.ਸੀ., ਸੁਖਮੰਦਰ ਸਿੰਘ, ਗੁਰਚਰਨ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਭਗਵਾਨ ਦਾਸ, ਲਾਲ ਚੰਦ ਜਿਲ਼੍ਹਾ ਹੈਲਥ ਇੰਸਪੈਕਟਰ ਹਾਜ਼ਰ ਸਨ
0 comments:
Post a Comment