ਬੇਟੀ ਬਚਾਓ,ਬੇਟੀ ਪੜਾਓ,ਦਾ ਦਿੱਤਾ ਸੰਦੇਸ਼
ਫਿਰੋਜ਼ਪੁਰ 13 ਜਨਵਰੀ
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਰਾਜਿੰਦਰਪਾਲ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਵਿਖੇ ਆਯੋਜਿਤ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਹਸਪਤਾਲ ਵਿਖੇ ਪੈਦਾ ਹੋਈਆਂ ਨਵਜਨਮੀਆਂ ਬੱਚੀਆਂ ਨੂੰ ਸਿਵਲ ਸਰਜਨ ਡਾ:ਰਾਜਿੰਦਰਪਾਲ ਵੱਲੋਂ ਗਰਮ ਕੱਪੜੇ ਦੇ ਕੇ ਸਨਮਾਨਿਤ ਕੀਤਾ ਅਤੇ ਬੇਟੀ ਬਚਾਓ ਤੇ ਬੇਟੀ ਪੜਾਓ ਦਾ ਸੰਦੇਸ਼ ਵੀ ਦਿੱਤਾ।
ਇਸ ਮੌਕੇ ਸਿਵਲ ਸਰਜਨ ਡਾ: ਰਾਜਿੰਦਰਪਾਲ ਨੇ ਕਿਹਾ ਕਿ ਧੀਆਂ ਪੁੱਤਰਾਂ ਨੂੰ ਇੱਕ ਸਮਾਨ ਸਮਝਣ ਦੇ ਸੰਦੇਸ਼ ਦਾ ਪ੍ਰਸਾਰ ਕਰਨ ਹਿੱਤ ਅੱਜ ਵਿਭਾਗ ਵੱਲੋਂ ਇਹ ਸੰਕੇਤਕ ਧੀਆਂ ਦੀ ਲੋਹੜੀ ਮਨਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਲੜਕੀਆਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣ ਤਾਂ ਧੀਆਂ ਵੀ ਪੁੱਤਰਾਂ ਵਾਂਗ ਹਰ ਖੇਤਰ ਵਿਚ ਆਪਣਾ ਨਾਮ ਬਣਾ ਸਕਨ ।
ਉਨ੍ਹਾਂ ਇਸ ਦੌਰਾਨ ਧੀਆਂ ਨਾਲ ਸਬੰਧੀ ਸਿਹਤ ਵਿਭਾਗ ਦੀਆਂ ਕੁੱਝ ਸਕੀਮਾਂ ਬਾਰੇ ਦੱਸਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਨਨੀ ਸ਼ਿਸ਼ੂ ਸੁਰੱਕਸ਼ਾ ਪ੍ਰੋਗ੍ਰਾਮ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਹਰ ਪ੍ਰਕਾਰ ਦਾ ਜਨੇਪਾ ਅਤੇ ਦਵਾਈਆਂ ਮੁੱਫਤ ਹਨ ਅਤੇ ਹਸਪਤਾਲ ਵਿੱਚ ਦਾਖਲ ਸਮੇਂ ਦੌਰਾਨ ਖਾਣਾ ਵੀ ਮੁਫਤ ਦਿੱਤਾ ਜਾਂਦਾ ਹੈ। ਜਨਨੀ ਸੁਰੱਖਿਆ ਕਾਰਿਆਕਰਮ ਤਹਿਤ ਗਰਭਵਤੀਆਂ ਨੂੰ ਨਗਦ ਰਾਸ਼ੀ ਦਿੱਤੀ ਜਾਂਦੀ ਹੈ। ਉਹਨਾਂ ਆਮ ਜਨਤਾ ਨੂੰ ਸਰਕਾਰੀ ਹਸਪਤਾਲਾਂ ਵਿਖੇ ਉਪਲੱਬਧ ਸਹੂਲਤਾਂ ਦਾ ਵੱਧ ਤੋ ਵੱਧ ਲਾਭ ਲੈਣ ਦੀ ਅਪੀਲ ਵੀ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ .ਸੀ.ਪੀ.ਐਨ.ਡੀ.ਟੀ.ਐਕਟ 1994 ਅਧੀਨ ਗਰਭ ਵਿੱਚ ਲਿੰਗ ਜਾਂਚ ਕਰਵਾਉਣਾ ਸਜ਼ਾਯੋਗ ਅਪਰਾਧ ਹੈ ਅਤੇ ਵਿਭਾਗ ਵੱਲੋਂ ਇਹ ਐਕਟ ਲਾਗੂ ਕਰਵਾਉਣ ਹਿੱਤ ਸਮੇਂ ਸਮੇਂ ਤੇ ਜ਼ਿਲੇ ਅੰਦਰ ਚਲ ਰਹੇ ਅਲਟਰਾ ਸਾਊਂਡ ਸਕੈਨ ਸੈਂਟਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ।
ਇਸ ਮੌਕੇ ਪ੍ਰਭਾਰੀ ਸੀਨੀਅਰ ਮੈਡੀਕਲ ਅਫਸਰ ਡਾ: ਨਵੀਨ ਸੇਠੀ, ਡੈਂਟਲ ਸਰਜਨ ਡਾ:ਪੰਕਜ਼ ਗੁਪਤਾ, ਮਾਸ ਮੀਡੀਆ ਅਫਸਰ ਰੰਜੀਵ, ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਰਜਨੀਕ ਕੌਰ, ਜ਼ਿਲ੍ਹਾ ਪੀ.ਸੀ.ਪੀ.ਐਨ.ਡੀ.ਟੀ. ਕੋਆਰਡੀਨੇਟਰ ਸੀਮਾ ਰਾਣੀ ਅਤੇ ਨਰਸਿੰਗ ਅਫਸਰ ਗੀਤਾ ਆਦਿ ਹਾਜ਼ਰ ਸਨ।
0 comments:
Post a Comment