- ਸੋਸ਼ਲ ਮੀਡੀਆ ਦੇ ਚੱਲ ਰਹੀ ਖਬਰ ‘ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਲਿਆ ਨੋਟਿਸ
ਫਿਰੋਜ਼ਪੁਰ, 20 ਜਨਵਰੀ
ਸੋਸ਼ਲ ਮੀਡੀਆ ਦੇ ਚੱਲ ਰਹੀ ਖਬਰ ‘ਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਨੇ ਨੋਟਿਸ ਲੈਂਦਿਆਂ ਫਰਾਏਮੱਲ ਭਾਲਾ ਤੋ ਬਸਤੀ ਕੰਬੋਜਾਂ ਵਾਲੀ ਲਿੰਕ ਰੋਡ ਮੌਸਮ ਠੀਕ ਹੋਣ ‘ਤੇ ਤੁਰੰਤ ਬਣਾਏ ਜਾਣ ਦੇ ਵਿਭਾਗ ਨੂੰ ਆਦੇਸ਼ ਦਿੱਤੇ।
ਉਨ੍ਹਾਂ ਦੱਸਿਆ ਕਿ ਲਿੰਕ ਸੜਕ ਫਰਾਏਮੱਲ ਭਾਲਾ ਤੋਂ ਬਸਤੀ ਕੰਬੋਜਾਂ ਵਾਲੀ ਦੀ ਉਸਾਰੀ ਦਾ ਕੰਮ ਸਪੈਸ਼ਲ ਰਿਪੇਅਰ ਪ੍ਰੋਗਰਾਮ ਲਿੰਕ ਰੋਡਜ 2021-22 (ਫੇਜ-4) ਵਿਚ ਮਾਰਕੀਟ ਕਮੇਟੀ ਫਿਰੋਜਪੁਰ ਸ਼ਹਿਰ ਡਿਊ ਰੋਡਜ (ਗਰੁਪ ਨੰ: 3) ਵਿਚ ਸ਼ਾਮਲ ਹੈ। ਇਹ ਕੰਮ ਸਮਰੱਥ ਅਧਿਕਾਰੀਆਂ ਪਾਸੋ ਪ੍ਰਵਾਨਗੀ ਮਿਲਣ ਉਪਰੰਤ ਲੋਕ ਨਿਰਮਾਣ ਵਿਭਾਗ ਵੱਲੋਂ ਮੈਸ: ਐਸ.ਕੇ.ਐਸ. ਕੰਨਸਟਰਕਸ਼ਨਜ਼, ਫਿਰੋਜ਼ਪੁਰ ਨੂੰ ਅਲਾਟ ਕੀਤਾ ਗਿਆ ਸੀ। ਸਬੰਧਤ ਠੇਕੇਦਾਰ/ਏਜੰਸੀ ਵਲੋਂ ਨਵੰਬਰ 2022 ਵਿਚ ਇਸ ਸੜਕ ਦੇ ਪ੍ਰੀਮਿਕਸ ਕਾਰਪੈਟ ਦਾ ਕੰਮ ਕੀਤਾ ਗਿਆ, ਜਿਸ ਦਾ ਉਪ ਮੰਡਲ ਇੰਜੀਨੀਅਰ ਵੱਲੋਂ ਨਿਰੀਖਣ ਉਪਰੰਤ ਦਸੰਬਰ 2022 ਦੇ ਪਹਿਲੇ ਹਫਤੇ ਸਬੰਧਤ ਠੇਕੇਦਾਰ ਏਜੰਸੀ ਨੂੰ ਇਸ ਨੂੰ ਠੀਕ ਕਰਨ ਬਾਬਤ ਨੋਟਿਸ ਭੇਜਿਆ ਗਿਆ ਸੀ। ਪ੍ਰੰਤੂ ਸਬੰਧਤ ਠੇਕੇਦਾਰ/ਏਜੰਸੀ ਵਲੋਂ ਇਸ ਤੇ ਕੋਈ ਕਾਰਵਾਈ ਨਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦਸੰਬਰ 2022 ਦੇ ਦੂਸਰੇ ਹਫਤੇ ਕਾਰਜਕਾਰੀ ਇੰਜੀਨੀਅਰ ਵਲੋਂ ਇਸ ਸੜਕ ਦਾ ਨਿੱਜੀ ਤੌਰ ‘ਤੇ ਮੌਕਾ ਚੈਕ ਕੀਤਾ ਗਿਆ ਅਤੇ ਪਾਇਆ ਗਿਆ ਕਿ ਇਸ ਸੜਕ ਦੇ ਕੁੱਝ ਹਿੱਸੇ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ।
ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਨੇ ਦੱਸਿਆ ਕਿ ਇਸ ਕੰਮ ਵਿਚ ਹੋਈ ਕੁਤਾਹੀ ਕਾਰਨ ਇਹ ਸੜਕ ਦਾ ਖਰਾਬ ਹਿੱਸਾ ਪਹਿਲਾਂ ਹੀ ਰਿਜੈਕਟ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਧਿਆਨ ਵਿਚ ਇਹ ਵੀ ਲਿਆਂਦਾ ਗਿਆ ਕਿ ਸਬੰਧਤ ਠੇਕੇਦਾਰ/ਏਜੰਸੀ ਨੂੰ ਇਸ ਸੜਕ ਦੀ ਕੋਈ ਵੀ ਅਦਾਇਗੀ ਨਹੀਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਦੀ ਦਾ ਮੌਸਮ ਹੋਣ ਕਰਕੇ ਹਾਟ ਮਿਕਸ ਪਲਾਂਟ ਬੰਦ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮੌਸਮ ਠੀਕ ਹੋਣ ‘ਤੇ ਹਾਟ ਮਿਕਸ ਪਲਾਂਟ ਚਲਣ ਉਪਰੰਤ ਇਸ ਸੜਕ ਦਾ ਕੰਮ ਪਹਿਲ ਦੇ ਆਧਾਰ ਤੇ ਕਰਵਾ ਦਿੱਤਾ ਜਾਵੇਗਾ ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਔਕੜ ਦਾ ਸਾਹਮਣਾ ਨਾ ਕਰਨਾ ਪਵੇ।
x
0 comments:
Post a Comment