ਗਣਤੰਤਰ ਦਿਵਸ ਮੌਕੇ ਸਰਕਾਰ ਨੂੰ ਪੂਰੀ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲੀ ਦਾ ਵਾਅਦਾ ਯਾਦ ਕਰਵਾਉਣ ਲਈ ਟਵਿੱਟਰ ਤੇ ਚੱਲੇਗੀ ਮੁਹਿੰਮ: ਸੁਖਜੀਤ ਸਿੰਘ / ਕੁਲਦੀਪ ਸੱਭਰਵਾਲ
18 ਜਨਵਰੀ ( ਬਲਰਾਜ ਸਿੰਘ ਸਿੱਧੂ ) ਸੀਪੀਐਫ ਅਧੀਨ ਕੰਮ ਕਰਦੇ ਸਮੂਹ ਮੁਲਾਜ਼ਮਾਂ ਦੀ ਸਾਂਝੀ ਜਥੇਬੰਦੀ ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਅਤੇ ਰਣਬੀਰ ਸਿੰਘ ਢੰਡੇ ਸੂਬਾਈ ਜਨਰਲ ਸਕੱਤਰ ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਨੇ ਕਿਹਾ ਪੰਜਾਬ ਸਰਕਾਰ ਨਾਲ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਨੋਟੀਫਿਕੇਸ਼ਨ ਜਾਰੀ ਹੋਣ ਸਮੇਂ ਜਥੇਬੰਦੀ ਹੋਈ ਮੀਟਿੰਗ ਦੌੋਰਾਨ ਸਰਕਾਰ ਵੱਲੋਂ ਦੋ ਮਹੀਨੇ ਦੇ ਅੰਦਰ-ਅੰਦਰ ਪੁਰਾਣੀ ਪੈਨਸ਼ਨ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਸੰਬੰਧੀ ਸਪਸ਼ਟ ਹਦਾਇਤਾਂ ਅਤੇ ਐਸਓਪੀ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ ਪਰ ਮਾਨ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਿਕ ਪੁਰਾਣੀ ਪੈਨਸ਼ਨ ਲਾਗੂ ਕਰਨ ਸੰਬੰਧੀ ਮੁਕੰਮਲ ਹਦਾਇਤਾਂ ਅਤੇ ਐਸਓਪੀ'ਜ਼ ਅਜੇ ਤੱਕ ਵੀ ਜਾਰੀ ਨਹੀਂ ਕੀਤੀਆਂ ਗਈਆਂ। ਨਾਂ ਹੀ ਜੀ ਪੀ ਐਫ ਖਾਤੇ ਖੋਲ੍ਹਣ ਸਬੰਧੀ ਕੋਈ ਕਾਰਵਾਈ ਸ਼ੁਰੂ ਕੀਤੀ ਹੈ ਜਿਸ ਕਾਰਨ 1 ਜਨਵਰੀ 2004 ਤੋਂ ਬਾਅਦ ਵੱਖ ਵੱਖ ਵਿਭਾਗਾਂ ਚ ਭਰਤੀ ਸੀ.ਪੀ.ਐਫ ਸਕੀਮ ਅਧੀਨ ਆਉਂਦੇ ਲੱਗਭਗ 1 ਲੱਖ 70 ਹਜ਼ਾਰ ਸਰਕਾਰੀ ਮੁਲਾਜ਼ਮਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਹੈ। ਸੀ ਪੀ ਐਫ ਕਰਮਚਾਰੀ ਯੂਨੀਅਨ ਦੀ ਹੋਈ ਮੀਟਿੰਗ ਅਨੁਸਾਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਰੋਸ਼ ਪ੍ਰਗਟ ਕਰਦਿਆਂ ਗਣਤੰਤਰ ਦਿਵਸ ਮੌਕੇ ਮਿਤੀ 26-01-2023 ਨੂੰ ਟਵਿੱਟਰ ਰਾਹੀਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਮੁਹਿੰਮ ਚਲਾਈ ਜਾਵੇਗੀ। ਜਿਸ ਵਿੱਚ ਪੰਜਾਬ ਸਰਕਾਰ ਨੂੰ ਵਾਅਦਾ ਯਾਦ ਕਰਵਾਇਆ ਜਾਵੇਗਾ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸੱਭਰਵਾਲ,ਜ਼ਿਲ੍ਹਾ ਚੇਅਰਮੈਨ ਨਿਸ਼ਾਂਤ ਅਗਰਵਾਲ , ਜਿਲਾ ਸਰਪ੍ਰਸਤ ਧਰਮਿੰਦਰ ਗੁਪਤਾ ਸਵਿਕਾਰ ਗਾਂਧੀ ,ਜਿਲਾ ਜਨਰਲ ਸਕੱਤਰ ਮਨਦੀਪ ਸਿੰਘ , ਸੀਨੀਅਰ ਮੀਤ ਪ੍ਰਧਾਨ ਸੁਖਦੇਵ ਚੰਦ ਪ੍ਰੈੱਸ ਸਕੱਤਰ ਇਨਕਲਾਬ ਗਿਲ ਸਟੇਟ ਕਮੇਟੀ ਮੈਂਬਰ ਦਲਜੀਤ ਸਿੰਘ ਸੱਭਰਵਾਲ ਸੁਖਦੇਵ ਚੰਦ ਕੰਬੋਜ, ਜਲਾਲਾਬਾਦ ਤਹਿਸੀਲ ਪ੍ਰਧਾਨ ਸੁਨੀਲ ਕੁਮਾਰ, ਅਬੋਹਰ ਤਹਿਸੀਲ ਪ੍ਰਧਾਨ ਸੁਰਿੰਦਰਪਾਲ ਸਿੰਘ ਅਤੇ ਪੀਐੱਸਐਮਐਸਯੂ ਫ਼ਾਜ਼ਿਲਕਾ ਜਿਲਾ ਪ੍ਰਧਾਨ ਅਮਰਜੀਤ ਸਿੰਘ ਅਤੇ ਡਿਪਟੀ ਕਮਿਸ਼ਰ ਆਫ਼ਿਸ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਜਿਲ੍ਹਾ ਕੈਸੀਅਰ ਰਾਜ ਕੁਮਾਰ ਰਮਨ ਸਿੰਘ ਇਕਵਨ ਨੇ ਕਿਹਾ ਜੇਕਰ ਪੰਜਾਬ ਸਰਕਾਰ ਮੁਕੰਮਲ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਮੁਲਾਜ਼ਮਾਂ ਦੀ ਐਨਪੀਐੱਸ ਕਟੌਤੀ ਅਤੇ ਖਾਤੇ ਬੰਦ ਕਰਕੇ ਜੀਪੀਐਫ ਦੇ ਖਾਤੇ ਨਹੀਂ ਖੋਲਦੀ ਤਾਂ ਮਿਤੀ 08-02-2023 ਨੂੰ ਪੂਰੇ ਪੰਜਾਬ ਵਿੱਚ ਜਿਲ੍ਹਾ ਪੱਧਰ ਤੇ ਵੱਡੀ ਗਿਣਤੀ ਵਿੱਚ ਵਹੀਕਲ ਮਾਰਚ ਕਰਕੇ ਮੁੱਖ ਮੰਤਰੀ ਪੰਜਾਬ ਦੇ ਅਰਥੀ ਫੂਕ ਮੁਜ਼ਾਹਰੇ ਡੀ.ਸੀ ਦਫ਼ਤਰਾਂ ਦੇ ਬਾਹਰ ਕੀਤੇ ਜਾਣਗੇ।
ਇਸ ਮੌਕੇ ਤੇ ਆਗੂਆਂ ਸਮੇਤ ਜਿਲਾ ਪ੍ਰਧਾਨ ਸੱਭਰਵਾਲ ਤੇ ਜਨਰਲ ਸਕੱਤਰ ਮਨਦੀਪ ਸਿੰਘ ਵੱਲੋਂ ਕਿਹਾ ਗਿਆ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਾਰੇ ਫਿਰ ਵੀ ਮੁਕੰਮਲ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ ਗਿਆ ਤਾਂ ਸੂਬਾ ਪੱਧਰੀ ਪ੍ਰੋਗਰਾਮ ਵੀ ਯੂਨੀਅਨ ਵੱਲੋ ਜਲਦੀ ਹੀ ਐਲਾਨ ਕੀਤਾ ਜਾਵੇਗਾ। ਜਿਸ ਵਿਚ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਭਰਵੀਂ ਸ਼ਮੂਲੀਅਤ ਕਰਕੇ ਸਰਕਾਰ ਦੀ ਵਿਰੋਧਤਾ ਕੀਤੀ ਜਾਏਗੀ ਸਰਕਾਰ ਦਾ ਹਰ ਥਾਂ ਤੇ ਘਿਰਾਓ ਕੀਤਾ ਜਾਏਗਾ ਅਤੇ ਸਰਕਾਰ ਦਾ ਦੋਗਲਾ ਚਿਹਰਾ ਲੋਕਾਂ ਦੀ ਕਚਹਿਰੀ ਵਿਚ ਦਿਖਾ ਦਿੱਤਾ ਜਾਏਗਾ ਕੀ ਸਰਕਾਰ ਜੋ ਕਹਿੰਦੀ ਹੈ ਉਹ ਕਰਦੀ ਨਹੀਂ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰਦੀ ਹੈ
0 comments:
Post a Comment