ਫ਼ਾਜਿ਼ਲਕਾ, 22 ਜਨਵਰੀ ਬਲਰਾਜ ਸਿੰਘ ਸਿੱਧੂ
ਚਾਇਨਾ ਡੋਰ ਨਾਲ ਆਏ ਦਿਨ ਵਾਪਰ ਰਹੇ ਭਿਆਨਕ ਹਾਦਸਿਆਂ ਨੂੰ ਠੱਲ ਪਾਉਣ ਲਈ ਅਤੇ ਇਸ ਦੀ ਵਰਤੋਂ ਨਾ ਕਰਨ ਲਈ ਵਿਦਿਆਰਥੀਆਂ, ਮਾਪਿਆਂ ਅਤੇ ਆਮ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਯਤਨ ਕੀਤੇ ਜਾ ਰਹੇ ਹਨ।
ਇਹਨਾਂ ਯਤਨਾਂ ਨੂੰ ਅੱਗੇ ਵਧਾਉਂਦਿਆਂ ਬਲਾਕ ਫਾਜ਼ਿਲਕਾ 2 ਦੇ ਸਰਕਾਰੀ ਪ੍ਰਾਇਮਰੀ ਸਕੂਲ ਰੇਤੇਵਾਲੀ ਭੈਣੀ ਵਿਖੇ ਸਕੂਲ ਮੁੱਖੀ ਅਤੇ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਦੀ ਸਹੁੰ ਚੁਕਾਈ ਗਈ।
ਇਸ ਸਬੰਧੀ ਸਕੂਲ ਮੁੱਖੀ ਸੁਭਾਸ਼ ਚੰਦਰ ਨੇ ਕਿਹਾ ਕਿ ਪਤੰਗ ਬਾਜ਼ੀ ਦਾ ਸੌਕ ਦੂਜਿਆ ਦੀ ਜਾਨ ਲਈ ਖਤਰਾਂ ਨਾ ਬਣੇ ਇਸ ਲਈ ਕਿਸੇ ਨੂੰ ਵੀ ਚਾਇਨਾ ਡੋਰ ਦੀ ਵਰਤੋਂ ਨਹੀ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਚਾਇਨਾ ਡੋਰ ਵੇਚਣ ਵਾਲਿਆਂ ਨੂੰ ਵੀ ਆਪਣੀ ਜੁੰਮੇਵਾਰੀ ਸਮਝਦੇ ਹੋਏ ਇਸ ਨੂੰ ਵੇਚਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਪਣੇ ਨਿੱਕੇ ਜਿਹੇ ਫਾਇਦੇ ਲਈ ਦੂਜੇ ਲੋਕਾਂ ਦੀ ਜਾਨ ਦੇ ਦੁਸ਼ਮਣ ਨਹੀ ਬਨਣਾ ਚਾਹੀਦਾ।
ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਨੀਰਜ ਕੁਮਾਰ ਅਤੇ ਭਾਰਤ ਸੱਭਰਵਾਲ ਨੇ ਕਿਹਾ ਕਿ ਚਾਇਨਾ ਡੋਰ ਮਨੁੱਖਾ ਦੇ ਨਾਲ ਨਾਲ ਬੇਜ਼ੁਬਾਨ ਪੰਛੀਆਂ ਲਈ ਵੀ ਵੱਡਾ ਖਤਰਾਂ ਹੈ। ਅਨੇਕਾਂ ਪੰਛੀ ਇਸ ਵਿੱਚ ਫਸ ਕੇ ਆਪਣੀ ਜਾਨ ਗੁਆ ਰਹੇ ਹਨ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਨਾਲ ਨਾਲ ਸਾਨੂੰ ਸਾਰਿਆਂ ਨੂੰ ਆਪਣੀਆਂ ਜੁੰਮੇਵਾਰੀ ਸਮਝਦੇ ਹੋਏ ਚਾਇਨਾ ਡੋਰ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਨੇ ਸਹੁੰ ਚੁੱਕਦਿਆਂ ਕਿਹਾ ਕਿ ਉਹ ਆਪਣੇ ਜੀਵਨ ਵਿੱਚ ਕਦੀ ਵੀ ਚਾਇਨਾ ਡੋਰ ਦੀ ਵਰਤੋਂ ਨਹੀ ਕਰਨਗੇ।
0 comments:
Post a Comment