ਦਾਨੀ ਸੱਜਣਾਂ ਦਾ ਸਨਮਾਨ ਸਾਡੀ ਮੁੱਢਲੀ ਜੁੰਮੇਵਾਰੀ -ਬੀਪੀਈਓ ਮਿਗਲਾਨੀ
ਫਾਜਿ਼ਲਕਾ 25 ਜਨਵਰੀ (ਬਲਰਾਜ ਸਿੰਘ ਸਿੱਧੂ )
ਬਲਾਕ ਖੂਈਆਂ ਸਰਵਰ ਦਾ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰਾ ਜਿੱਥੇ ਹਰ ਖੇਤਰ ਵਿੱਚ ਮੱਲਾ ਮਾਰਦਾ ਅੱਗੇ ਵਧ ਰਿਹਾ ਹੈ ।ਉੱਥੇ ਸਕੂਲ ਮੁੱਖੀ ਨਰਿੰਦਰ ਸਿੰਘ ਵੱਲੋ ਸਮਾਜ ਦੇ ਆਗਾਹ ਵਧੂ ਅਤੇ ਦਾਨੀ ਲੋਕਾ ਨਾਲ ਨੇੜਤਾ ਅਤੇ ਚੰਗੇ ਸਬੰਧਾ ਦਾ ਵੀ ਸਕੂਲ ਨੂੰ ਭਰਪੂਰ ਲਾਹਾ ਮਿਲ ਰਿਹਾ ਹੈ। ਸਕੂਲ ਦੀ ਨੁਹਾਰ ਬਦਲਣ ਲਈ ਦਾਨੀ ਸੱਜਣਾਂ ਵੱਲੋਂ ਸਕੂਲ ਨੂੰ ਦਿਲ ਖੋਲ ਕੇ ਦਾਨ ਦਿੱਤਾ ਜਾ ਰਿਹਾ ਹੈ।
ਸਕੂਲ ਨੂੰ ਦਾਨ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਨੂੰ ਸਨਮਾਨਿਤ ਕਰਨ ਲਈ ਸਕੂਲ ਦੇ ਵਿਹੜੇ ਵਿਚ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ।
ਜ਼ਿਸ ਵਿਚ ਬੀਪੀਈਓ ਸਤੀਸ਼ ਮਿਗਲਾਨੀ ਨੈਸ਼ਨਲ ਅਵਾਰਡੀ ਅਤੇ ਸੀਐਚਟੀ ਮੈਡਮ ਜਸਵਿੰਦਰ ਕੌਰ ਨੇ ਸ਼ਿਰਕਤ ਕਰਕੇ ਸਮੂਹ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਤੇ ਸਕੂਲ ਨੂੰ ਇਨਵਰਟਰ ਅਤੇ ਦੋ ਬੈਟਰੇ ਭੇਂਟ ਕਰਨ ਵਾਲੇ ਦਾਨੀ ਸੱਜਣ ਕ੍ਰਿਸ਼ਨ ਸਾਕਯ ਅਤੇ ਹੋਰ ਦਾਨੀ ਸੱਜਣਾਂ ਸ਼ੁਭਾਸ਼ ਭਾਦੂ, ਵਿਕਾਸ਼ ਭਾਦੂ,ਰਾਜ ਕਮਲ,ਪੰਚਾਇਤ ਮੈਂਬਰ ਅਨਿਲ ਤਰੜ, ਪੰਚਾਇਤ ਮੈਂਬਰ ਸੰਦੀਪ ਕੁਮਾਰ, ਪੰਚਾਇਤ ਮੈਂਬਰ ਅਨਿਲ ਕੁਮਾਰ ਖਿਲੇਰੀ ਅਤੇ ਅਮਿਤ ਭਾਦੂ ਨੂੰ ਸਨਮਾਨਿਤ ਕੀਤਾ ਗਿਆ।ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਤੀਸ਼ ਮਿਗਲਾਨੀ ਨੇ ਕਿਹਾ ਕਿ ਸਕੂਲਾਂ ਦੀ ਨੁਹਾਰ ਬਦਲਣ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰਨ ਵਾਲੇ ਸਮਾਜ ਸੇਵੀ ਅਤੇ ਦਾਨੀ ਸੱਜਣਾਂ ਦਾ ਸਿੱਖਿਆ ਵਿਭਾਗ ਵੱਲੋਂ ਉਹ ਧੰਨਵਾਦ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਉਹਨਾਂ ਦੇ ਸਹਿਯੋਗ ਲਈ ਆਸਵੰਦ ਹਨ ।
ਸਕੂਲ ਮੁੱਖੀ ਨਰਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਇਹ ਦਾਨੀ ਸੱਜਣ ਹਮੇਸ਼ਾ ਹੀ ਸਕੂਲ ਨਾਲ ਜੁੜੇ ਰਹਿੰਦੇ ਹਨ ਅਤੇ ਬੱਚਿਆ ਦੀ ਮਦਦ ਲਈ ਅੱਗੇ ਹੋ ਕੇ ਕੰਮ ਕਰਦੇ ਹਨ।
ਇਸ ਮੌਕੇ ਤੇ ਸਮੂਹ ਦਾਨੀ ਸੱਜਣਾਂ ਵੱਲੋਂ ਵਿਸਵਾਸ ਦਿਵਾਇਆ ਗਿਆ ਕਿ ਉਹ ਅੱਗੇ ਤੋਂ ਵੀ ਹਮੇਸ਼ਾ ਸਕੂਲ ਨਾਲ ਜੁੜੇ ਰਹਿਣਗੇ ਅਤੇ ਸਕੂਲ ਦੀਆ ਜਰੂਰਤਾਂ ਪੂਰੀਆਂ ਕਰਨ ਲਈ ਯਤਨਸ਼ੀਲ ਰਹਿੰਣਗੇ।
0 comments:
Post a Comment