ਫ਼ਾਜ਼ਿਲਕਾ, 12 ਜਨਵਰੀ ( Balraj singh sidhu )
ਭਾਰਤੀ ਕਿਸਾਨ ਯੂਨੀਅਨ ( ਕਾਦੀਆਂ) ਵਲੋਂ ਅੱਜ ਵੱਖ ਵੱਖ ਮੰਗਾਂ ਨੂੰ ਲੈ ਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਦਿੱਤੇ ਗਏ ਮੰਗ ਪੱਤਰ ਵਿਚ ਮੰਗ ਕਰਦਿਆਂ ਕਿਸਾਨੀ ਮੰਗਾਂ ਸਬੰਧੀ ਜਾਣਕਾਰੀ ਦਿੱਤੀ। ਮੰਗ ਪੱਤਰ ਵਿਚ ਯੂਨੀਅਨ ਨੇ ਲੈਂਡਮਾਰਗਜ਼ ਬੈਂਕ ਅਤੇ ਦੂਜੇ ਬੈਂਕ ਵਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਿਉਂ ਕਿ ਬੈਂਕ ਵਾਲਿਆਂ ਵਲੋਂ ਕਿਸਾਨਾਂ ਤੋਂ ਖਾਲੀ ਚੈੱਕ ਲੈ ਕੇ ਕੋਰਟ ਕੇਸ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਹੀ ਜਥੇਬੰਦੀ ਦਾ ਜ਼ਿਲ੍ਹਾ ਫਾਜ਼ਿਲਕਾ ਹੋਣ ਕਾਰਨ ਕਰੀਬ 67 ਸਾਲ ਮੁਰੱਬਾਬੰਦੀ ਹੋਈ ਨੂੰ ਹੋ ਚੁੱਕੇ ਹਨ। ਹੁਣ ਪਰਿਵਾਰ ਵੱਡੇ ਹੋ ਗਏ ਹਨ ਜ਼ਮੀਨ ਪੁੱਤ, ਪੋਤਰੇ, ਪੜਪੋਤਰੇ ਤੱਕ ਜਾ ਰਹੀ ਹੈ। ਕਿਸਾਨ ਨੂੰ ਬੈਂਕ ਤੋਂ ਕਰਜਾ ਲੈਣ ਲਈ ਲੋੜ ਅਨੁਸਾਰ ਗਹਿਣੇ ਅਤੇ ਬੈ ਕਰਨ ਲਈ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਇਹ ਰਾਜਬੰਦੀ ਵਾਲੀ ਤਕਸੀਮ ਕਰਨ ਦੀ ਬਜਾਏ ਭਰਾਵਾਂ ਵਿਚ ਫੱਟ ਪਾ ਰਹੇ ਹਨ ਬੈ ਜਾ ਗਹਿਣੇ ਜ਼ਮੀਨ ਕਰਦੇ ਹਨ ਤਾਂ ਨੁਕਸ ਕੱਢ ਕੇ ਰਿਸ਼ਵਤਖੋਰੀ ਦਾ ਸਹਾਰਾ ਲਿਆ ਜਾਂਦਾ ਹੈ। ਇਸ ਨੁੰ ਮਿਤੀਬੰਦ ਕਰਕੇ ਹਰੇਕ ਤਹਿਸੀਲਦਾਰ ਅਤੇ ਨਾਇਬਤਹਿਸੀਲਦਾਰ ਤੋਂ ਰਿਪੋਰਟ ਲਈ ਜਾਵੇ। ਇਸ ਦੇ ਨਾਲ ਹੀ ਕਿਸਾਨਾਂ ਦੀਆਂ ਸਬਜੀਆਂ, ਚਾਰੇ ਅਤੇ ਬਾਗਾਂ ਆਦਿ ਦਾ ਸਮਾਂ ਬਦਲਿਆ ਜਾਵੇ। ਇਸ ਦੇ ਨਾਲ ਹੀ ਖੇਤੀ ਵਾਸਤੇ 10 ਘੰਟੇ ਬਿਜਲੀ ਨਿਰਵਿਘਨ ਸਪਲਾਈ ਦਿੱਤੀ ਜਾਵੇ। ਇਸ ਦੇ ਨਾਲ ਹੀ ਅਵਾਰਾ ਪਸ਼ੂਆਂ ਦੀ ਗਿਣਤੀ ਘੱਟਣ ਦੀ ਬਜਾਏ ਦਿਨੋਂ ਦਿਨ ਵੱਧ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਬੂਟਾ ਸਿੰਘ ਚਿਮਨੇਵਾਲਾ, ਬਾਜ ਸਿੰਘ ਘੱਟਿਅਟਾਵਾਲੀ, ਮਨਜੀਤ ਸਿੰਘ ਘੱਟਿਆਂਵਾਲੀ, ਮਨਪ੍ਰੀਤ ਸਿੰਘ ਸੰਧੂ ਮੀਤ ਪ੍ਰਧਾਨ ਪੰਜਾਬ, ਜਸਪਾਲ ਸਿੰਘ ਪਾਕਾਂ, ਦਰਸ਼ਨ ਸਿੰਘ ਪ੍ਰਧਾਨ ਬਲਾਕ ਸਰਵਰ ਖੂਈਆਂ, ਗੁਰਚਰਨ ਸਿੰਘ ਪਟਵਾਰੀ, ਜੋਗਿੰਦਰ ਸਿੰਘ ਬੰਨਾਂਵਾਲਾ, ਫੌਜਾ ਸਿੰਘ ਮੈਂਬਰ, ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਬਾਡਰ ਬੈਲਟ ਆਦਿ ਹਾਜ਼ਰ ਸਨ।
0 comments:
Post a Comment