punjabfly

Jan 26, 2023

ਕੈਬਨਿਟ ਮੰਤਰੀ ਸ੍ਰੀ ਚੇਤਨ ਸਿੰਘ ਜੌੜਾਮਾਜਰਾ ਨੇ ਲਹਿਰਾਇਆ ਰਾਸ਼ਟਰੀ ਝੰਡਾ


 


-ਨਹਿਰੂ ਖੇਡ ਸਟੇਡੀਅਮ ਵਿਖੇ ਹੋਇਆ ਗਣਤੰਤਰਾ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ

 

-ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਵਿਧਾਇਕ ਜੈਤੋ ਅਮੋਲਕ ਸਿੰਘ ਵੀ ਰਹੇ ਵਿਸ਼ੇਸ਼ ਤੌਰ ਤੇ ਮੌਜੂਦ

 

 

ਫਰੀਦਕੋਟ 26 ਜਨਵਰੀ

ਗਣਤੰਤਰਾ ਦਿਵਸ ਦੀ 74ਵੀਂ ਵਰੇਗੰਢ ਸਮਾਰੋਹ ਦੇ ਸਬੰਧ ਵਿੱਚ ਨਹਿਰੂ ਖੇਡ ਸਟੇਡੀਅਮ ਵਿਖੇ ਜਿ਼ਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸੁਤੰਤਰਤਾ ਸੈਨਾਨੀਰੱਖਿਆ ਸੇਵਾਵਾਂ ਭਲਾਈਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਫ਼ਰੀਦਕੋਟ ਤੋਂ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋ, ਹਲਕਾ ਜੈਤੋ ਤੋਂ ਵਿਧਾਇਕ ਸ੍ਰੀ ਅਮੋਲਕ ਸਿੰਘ, ਏ.ਡੀ.ਜੀ.ਪੀ. ਹਿਊਮਨ ਰਾਈਟਸ ਸ੍ਰੀ ਨਰੇਸ਼ ਕੁਮਾਰ ਅਰੋੜਾ,ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਮੈਡਮ ਰਮੇਸ਼ ਕੁਮਾਰੀ, ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ, ਐਸ.ਐਸ.ਪੀ. ਸ.ਰਾਜਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

 

 


 

ਇਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਸ੍ਰੀ ਚੇਤਨ ਸਿੰਘ ਜੌੜਾਮਾਜਰਾ ਨੇ ਗਣਤੰਤਰਤਾ ਦਿਵਸ ਦੀ ਵਧਾਈ ਦਿੱਤੀ ਅਤੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ,ਸ਼ਹੀਦਾਂ ਤੇ ਧਾਰਮਿਕ ਅਤੇ ਦਾਰਸ਼ਨਿਕ ਸਖ਼ਸ਼ੀਅਤਾਂ  ਸਮੇਤ ਰੱਖਿਆ ਸੇਵਾਵਾਂਪੈਰਾ ਮਿਲਟਰੀ ਫੋਰਸਿਜਪੰਜਾਬ ਪੁਲਿਸ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਡਾ. ਭੀਮ ਰਾਉ ਅੰਬੇਦਕਰ ਤੇ ਸੰਵਿਧਾਨ ਕਮੇਟੀ ਦੇ ਹੋਰ ਮੈਬਰਾਂ ਵੱਲੋਂ ਦਿੱਤੇ ਗਏ ਵਿਸ਼ੇਸ਼ ਯੋਗਦਾਨ ਸਦਕਾ 26 ਜਨਵਰੀ 1950 ਨੂੰ ਸਾਨੂੰ ਵਿਸਥਾਰ ਲਿਖਤੀ ਸੰਵਿਧਾਨ ਮਿਲਿਆ। ਉਨ੍ਹਾਂ ਕਿਹਾ ਕਿ ਸਾਨੂੰ ਇਸ ਸੰਵਿਧਾਨਕ ਦਿਵਸ ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਸੰਵਿਧਾਨ ਦੇ ਰਾਖੀਆਪਸੀ ਭਾਈਚਾਰਕ ਸਾਂਝ,ਪਿਆਰ ਤੇ ਮਾਨਵਤਾ ਦੇ ਭਲੇ ਤੋਂ ਇਲਾਵਾ ਦੇਸ਼ ਦੀ ਤਰੱਕੀ ਅਤੇ ਖੁਸਹਾਲੀ ਲਈ ਇਕਜੁੱਟ ਹੋ ਕੇ ਕੰਮ ਕਰੀਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਉਪਲਬੱਧੀਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।

 

 


ਇਸ ਮੌਕੇ ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਦੌਰਾਨ ਵੱਖ ਵੱਖ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੀ.ਟੀ. ਸ਼ੋਅ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਸਾਂਝ ਕੇਂਦਰ, ਸਿਹਤ ਵਿਭਾਗ, ਮੱਛੀ ਪਾਲਣ ਵਿਭਾਗ,  ਖੇਤੀ ਬਾੜੀ ਅਤੇ ਕਿਸਾਨ ਭਲਾਈ ਵਿਭਾਗ, ਵਣ ਵਿਭਾਗ, ਮਿਲਕ ਫੈਡ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਡੇਅਰੀ ਵਿਕਾਸ ਵਿਭਾਗ, ਮਹਿਲਾ ਤੇ ਬਾਲ ਵਿਕਾਸ ਵਿਭਾਗ, ਮਗਨਰੇਗਾ ਵਿਭਾਗ ਵੱਲੋਂ ਝਾਕੀਆਂ ਕੱਢੀਆਂ ਗਈਆਂ। ਮੁੱਖ ਮਹਿਮਾਨ ਵੱਲੋਂ ਪਰੇਡ ਸੀਨੀਅਰ ਵਰਗ ਵਿੱਚ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਮਹਿਲਾ ਵਿੰਗ ਤੇ ਜੂਨੀਅਰ ਵਰਗ ਵਿੱਚ ਬਾਬਾ ਫਰੀਦ ਸਕੂਲ ਅਤੇ ਐਮ ਜੀ ਐਮ ਸੀਨੀ ਸੈਕੰਡਰੀ ਸਕੂਲ ਨੂੰ ਪਹਿਲੇ ਅਤੇ ਦੂਜੇ ਸਥਾਨ ਤੇ ਆਉਣ ਤੇ ਸਨਮਾਨਿਤ ਕੀਤਾ ਗਿਆ। ਪੀ.ਟੀ.ਸ਼ੋਅ ਵਿੱਚ ਸੇਂਟ ਮੈਰੀ ਕਾਨਵੈਂਟ ਸਕੂਲ ਪਹਿਲਾ ਸਥਾਨ, ਲਿਟਲ ਏਂਜਲ ਸਕੂਲ ਦੂਜਾ ਸਥਾਨ, ਸਰਕਾਰੀ ਕੰਨਿਆ ਸੀਨੀ.ਸੈਕੰ. ਸਕੂਲ ਤੀਜਾ ਸਥਾਨ, ਜਦਕਿ ਝਾਕੀਆਂ ਵਿੱਚ ਪਹਿਲਾਂ ਸਥਾਨ ਜਲ ਤੇ ਸੈਨੀਟੇਸ਼ਨ ਵਿਭਾਗ ਦੀ ਝਾਕੀ ਜਲ ਜੀਵਨ ਮਿਸ਼ਨ, ਪੰਜਾਬ ਪੁਲਿਸ ਦੇ ਸਾਂਝ ਕੇਂਦਰ ਵੱਲੋਂ ਕੱਢੀ ਗਈ ਝਾਕੀ ਨੂੰ ਦੂਜਾ ਸਥਾਨ ਤੇ ਮਗਨਰੇਗਾ ਦੀ ਝਾਕੀ ਨੂੰ ਤੀਜਾ ਸਥਾਨ ਮਿਲਣ ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ  ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਆਪਣੇ ਵਿਭਾਗ ਨਾਲ ਸਬੰਧਤ ਵਧੀਆ ਸੇਵਾਵਾਂ ਦੇਣ ਲਈ ਸਨਮਾਨਿਤ ਵੀ ਕੀਤਾ ਗਿਆ।

 


ਇਸ ਮੌਕੇ ਮਾਨਯੋਗ ਅਡੀਸ਼ਨਲ ਜ਼ਿਲ੍ਹਾ ਤੇ ਸ਼ੈਸਨ ਜੱਜ ਜਗਦੀਪ ਸਿੰਘ ਮੜੋਕ ਅਤੇ ਰਾਜੀਵ ਕਾਲੜਾ, ਸੀ.ਜੇ.ਐਮ ਮੋਨਿਕਾ ਲਾਂਬਾ, ਸੀ.ਜੇ.ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਜੀਤ ਪਾਲ ਸਿੰਘ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ, ਚੇਅਰਮੈਨ ਨਗਰ ਸੁਧਾਰ ਟਰੱਸਟ ਗੁਰਤੇਜ ਸਿੰਘ ਖੋਸਾ, ਸਾਬਕਾ ਮੰਤਰੀ ਸ੍ਰੀ ਉਪੇਂਦਰ ਸ਼ਰਮਾ,ਐਡਵੋਕੇਟ ਸ੍ਰੀ ਬੀਰਇੰਦਰ ਸਿੰਘ ਸੰਧਵਾਂ, ਵਧੀਕ ਡਿਪਟੀ ਕਮਿਸ਼ਨਰ(ਜ) ਸ. ਰਾਜਪਾਲ ਸਿੰਘ,ਵਧੀਕ ਡਿਪਟੀ ਕਮਿਸ਼ਨਰ(ਡੀ) ਸ.ਲਖਵਿੰਦਰ ਸਿੰਘ, ,ਐਸ.ਡੀ.ਐਮ ਫ਼ਰੀਦਕੋਟ ਮੈਡਮ ਬਲਜੀਤ ਕੌਰ,ਜ਼ਿਲ੍ਹਾ ਮਾਲ ਅਫਸਰ ਡਾ. ਅਜੀਤ ਪਾਲ ਸਿੰਘ, ਤਹਿਸੀਲਦਾਰ ਰੁਪਿੰਦਰ ਸਿੰਘ ਬੱਲ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਸ਼ਹਿਰ ਵਾਸੀ ਮੌਜੂਦ ਸਨ। 

Share:

0 comments:

Post a Comment

Definition List

blogger/disqus/facebook

Unordered List

Support