ਅਬੋਹਰ, ਫਾਜਿ਼ਲਕਾ, 9 ਜਨਵਰੀ
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ Abohar ਦੇ ਨਵੇਂ ਦਫ਼ਤਰ ਵਿਖੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਠ ਪਾਠ ਦੇ ਭੋਗ ਉਪਰੰਤ ਇਸ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਦੀ ਰਸਮ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਨਿਭਾਈ। ਇਸ ਮੌਕੇ ਭਾਈ ਨਿਰਪਾਲ ਸਿੰਘ ਖਾਲਸਾ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ, ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।
ਇਸ ਮੌਕੇ Balluana ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਵਾਹਿਗੁਰੂ ਦੇ ਓਟ ਆਸਰੇ ਨਾਲ ਇਹ ਦਫ਼ਤਰ ਲੋਕਾਂ ਨੂੰ ਸਮਰਪਿਤ ਕਰਨ ਦਾ ਅੱਜ ਮੌਕਾ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦਫ਼ਤਰ ਦੇ ਨਿਰਮਾਣ ਤੇ 82 ਲੱਖ ਰੁਪਏ ਦਾ ਖਰਚ ਆਇਆ ਹੈ ਅਤੇ ਇਸ ਤਰਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੂੰ ਨਵਾਂ ਦਫ਼ਤਰ ਮਿਲਿਆ ਹੈ ਜਿਸ ਦੀ ਆਰੰਭਤਾ ਹਨੂੰਮਾਨਗੜ੍ਹ ਰੋਡ ਤੇ ਸਥਿਤ ਵਾਟਰ ਵਰਕਸ ਕੈਂਪ ਦੇ ਅੰਦਰ ਕੀਤੀ ਗਈ ਹੈ।
ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਪੰਜਾਬ ਸਰਕਾਰ ਸਮਝਦੀ ਹੈ ਕਿ ਪੀਣ ਦਾ ਸਾਫ ਪਾਣੀ ਲੋਕਾਂ ਦੀ ਅਹਿਮ ਜਰੂਰਤ ਹੈ, ਇਸ ਲਈ ਪਿੰਡ ਪੱਤਰੇਵਾਲਾ ਵਿਚ ਨਹਿਰੀ ਪਾਣੀ ਤੇ ਅਧਾਰਤ ਮੈਗਾ ਵਾਟਰ ਵਰਕਸ ਉਸਾਰਿਆ ਜਾ ਰਿਹਾ ਹੈ ਜ਼ੋ ਕਿ 2 ਸਾਲ ਵਿਚ ਬਣ ਕੇ ਤਿਆਰ ਹੋ ਜਾਵੇਗਾ ਜਿੱਥੋਂ ਸਾਫ ਪਾਣੀ ਇਲਾਕੇ ਦੇ ਸਾਰੇ ਪਿੰਡਾਂ ਵਿਚ ਪਹੁੰਚਾਇਆ ਜਾਵੇਗਾ।
ਇਸ ਮੌਕੇ ਕਾਰਜਕਾਰੀ ਇੰਜਨੀਅਰ ਅੰਮ੍ਰਿਤਦੀਪ ਸਿੰਘ ਭੱਠਲ ਨੇ ਸਮੂਹ ਹਾਜਰੀਨ ਦਾ ਇੱਥੇ ਪੱੁਜਣ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਭਾਗ ਜਨ ਸੇਵਾ ਨੂੰ ਸਮਰਪਿਤ ਹੋ ਕੇ ਕੰਮ ਕਰਨਾ ਜਾਰੀ ਰੱਖੇਗਾ। ਇਸ ਮੌਕੇ ਤੇ ਵਿਧਾਇਕ ਅਮਨਦੀਪ ਸਿੰਘ ਮੁਸਾਫ਼ਰ ਤੇ ਹੋਰ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਕਾਰਜਕਾਰੀ ਇੰਜਨੀਅਰ ਸ੍ਰੀ ਸਮਿੰਦਰ ਸਿੰਘ, ਧਰਮਵੀਰ ਗੋਦਾਰਾ, ਸ੍ਰੀ ਉਪਕਾਰ ਸਿੰਘ ਜਾਖੜ, ਸ੍ਰੀ ਜਗਮਨਦੀਪ ਸਿੰਘ ਮਿੰਕੂ ਕੁੰਡਲ, ਰਤਨਜੋਤ ਸਿੰਘ ਢਿੱਲੋਂ ਐਸਡੀਓ, ਸ੍ਰੀ ਮਨੀਸ਼ ਕੁਮਾਰ ਐਸਡੀਓ, ਸ੍ਰੀ ਅਜੈ ਕੁਮਾਰ ਬੀਪੀਈਓ, ਸ੍ਰੀ ਸ਼ਾਮ ਸੁੰਦਰ ਸੌਂਲਕੀ, ਸ੍ਰੀ ਸੁਰਿੰਦਰ ਪਾਲ ਸਿੰਘ ਆਦਿ ਵੀ ਹਾਜਰ ਸਨ।
0 comments:
Post a Comment