ਬਠਿੰਡਾ, 16 ਜਨਵਰੀ : ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਸਥਾਨਕ ਏ.ਡੀ.ਆਰ. ਸੈਂਟਰ ਚ ਆਮ ਲੋਕਾਂ ਦੇ ਬੈਠਣ ਲਈ ਕਰਵਾਏ ਬੈਂਚ ਮੁਹੱਈਆ ਗਏ ਹਨ। ਇਹ ਬੈਂਚ ਇੱਥੇ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਆਪਸੀ ਝਗੜੇ ਸਹਿਮਤੀ ਨਾਲ ਨਿਬੇੜਨ ਹਿੱਤ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਸਹਾਈ ਸਿੱਧ ਹੋਣਗੇ। ਇਹ ਜਾਣਕਾਰੀ ਸਕੱਤਰ ਰੈਡ ਕਰਾਸ ਸੁਸਾਇਟੀ ਸ੍ਰੀ ਦਰਸ਼ਨ ਕੁਮਾਰ ਨੇ ਦਿੱਤੀ।
ਇਸ ਮੌਕੇ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੁਰੇਸ਼ ਗੋਇਲ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਰੈਡ ਕਰਾਸ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਏ.ਡੀ.ਆਰ ਸੈਂਟਰ ਦਾ ਮੁੱਖ ਮੰਤਵ ਸਮਾਜ ਦੇ ਕਮਜ਼ੋਰ ਤਬਕਿਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਅਤੇ ਲੋਕਾਂ ਦੇ ਝਗੜਿਆਂ ਦਾ ਸਹਿਮਤੀ ਨਾਲ ਨਿਪਟਾਰਾ ਕਰਨਾ ਹੈ।
ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੁਰੇਸ਼ ਗੋਇਲ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 11 ਫ਼ਰਵਰੀ 2023 ਨੂੰ ਲੱਗ ਰਹੀ ਕੌਮੀ ਲੋਕ ਅਦਾਲਤ ਦਾ ਵੱਧ ਤੋਂ ਵੱਧ ਫ਼ਾਇਦਾ ਲਿਆ ਜਾਵੇ। ਇਸ ਲੋਕ ਅਦਾਲਤ ਵਿੱਚ ਆਪਸੀ ਰਜ਼ਾਮੰਦੀ ਨਾਲ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਇਸ ਮੌਕੇ ਸਕੱਤਰ ਰੈਡ ਕਰਾਸ ਸ੍ਰੀ ਦਰਸ਼ਨ ਕੁਮਾਰ, ਪ੍ਰਧਾਨ ਯੋਗ ਸੇਵਾ ਸਮਿਤੀ ਸ੍ਰੀ ਰਾਧੇ ਸ਼ਿਆਮ ਬਾਂਸਲ, ਪ੍ਰਧਾਨ ਬਠਿੰਡਾ ਵਿਕਾਸ ਮੰਚ ਸ੍ਰੀ ਰਾਕੇਸ਼ ਕੁਮਾਰ ਨਰੂਲਾ ਅਤੇ ਸਮਾਜ ਸੇਵੀ ਸ੍ਰੀ ਡੀ.ਕੇ.ਗਰਗ ਆਦਿ ਹਾਜ਼ਰ ਸਨ।
0 comments:
Post a Comment