ਮੈਡੀਕਲ ਬਿੱਲਾਂ ਦੀ ਰਾਸ਼ੀ ਕੱਢਵਾਉਣ ਲਈ ਸਾਲ਼ਾਂ ਤੋਂ ਅਧਿਆਪਕ ਹੋ ਰਹੇ ਹਨ ਖੱਜਲ:- ਅਧਿਆਪਕ ਆਗੂ।
ਜਲੰਧਰ:- 25 ਜਨਵਰੀ:- ਅਧਿਆਪਕਾਂ ਦੇ ਮਸਲਿਆਂ ਦੇ ਹੱਲ ਵਾਸਤੇ ਗੌਰਮਿੰਟ ਟੀਚਰਜ਼ ਯੂਨੀਅਨ ਜਿਲ੍ਹਾ ਜਲੰਧਰ ਵਲੋਂ ਜਿਲ੍ਹਾ ਸਿੱਖਿਆ ਅਫ਼ਸਰ ਜਲੰਧਰਰ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਜਿਲ੍ਹਾ ਜਲੰਧਰ ਦੇ ਅਹੁਦੇਦਾਰਾਂ ਸਮੇਤ ਭਾਰੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ ਜਿਹਨਾਂ ਦੀ ਅਗਵਾਈ ਜਿਲ੍ਹਾ ਪਰਧਾਨ ਕਰਨੈਲ ਫਿਲੌਰ ਨੇ ਕੀਤੀ। ਇਸ ਸਮੇਂ ਆਗੂਆਂ ਨੇ ਦੋਸ਼ ਲਗਾਇਆ ਕਿ ਜਿਲ੍ਹਾ ਜਲੰਧਰ ਦੇ ਅਧਿਆਪਕ ਤੇ ਪੈਨਸ਼ਨਰਜ਼ ਬੀਤੇ ਕਈ ਸਾਲਾਂ ਤੋਂ ਮੈਡੀਕਲ ਬਿੱਲਾਂ ਦੇ ਕਲੇਮ ਲੈਣ ਲਈ ਖੱਜਲ ਹੋ ਰਹੇ ਹਨ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਜਿਲਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਨੇ ਕਿਹਾ ਕਿ ਅਗਰ ਮੰਗ ਪੱਤਰ ਵਿੱਚ ਦਰਜ ਮੰਗਾਂ ਤੇ ਜਲਦੀ ਗੌਰ ਨਾ ਕੀਤਾ ਗਿਆ ਤਾਂ ਜਲਦੀ ਹੀ ਜਿਲ੍ਹਾ ਜਲੰਧਰ ਪ੍ਰਾਇਮਰੀ ਸਿੱਖਿਆ ਦਫਤਰ ਦਾ ਘਿਰਾਓ ਕੀਤਾ ਜਾਵੇਗ। ਇਸ ਸਮੇਂ ਜਿਲ੍ਹਾ ਜਲੰਧਰ ਦੇ ਐਕਟਿੰਗ ਸਕੱਤਰ ਸੁਖਵਿੰਦਰ ਸਿੰਘ ਮੱਕੜ, ਸਕੱਤਰ ਗਣੇਸ਼ ਭਗਤ ਤੇ ਪਰੈਸ ਸਕੱਤਰ ਰਘੁਜੀਤ ਸਿੰਘ ਨੇ ਮੰਗਾਂ ਬਾਰੇ ਜਿਕਰ ਕਰਦਿਆਂ ਕਿਹਾ ਕਿ ਈ ਟੀ ਟੀ ਤੋਂ ਐੱਚ ਟੀ ਤੇ ਸੀ ਐੱਚ ਟੀ ਦੀ ਬਕਾਇਆ ਪਰਮੋਸ਼ਨਾ ਤਰੁੰਤ ਕੀਤੀਆਂ ਜਾਣ, ਈ ਟੀ ਟੀ ਅਧਿਆਪਕਾਂ ਦੀਆਂ ਸੀਨੀਅਰਤਾ ਸੂਚੀ ਵਿੱਚ ਤਰੁੱਟੀਆਂ ਦੂਰ ਕੀਤੀਆਂ ਜਾਣ, ਬਲਾਕ ਦਫਤਰਾਂ ਵਿੱਚ ਕਲਰਕਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ, 6635 ਦੇ ਪਰਾਨ ਨੰਬਰਾਂ ਦਾ ਮਸਲਾ ਹੱਲ ਕਰਵਾਇਆ ਜਾਵੇ, ਜੀ ਪੀ ਫੰਡ ਕੱਢਵਾਉਣ ਨੂੰ ਸਮਾਂਵੱਧ ਤੇ ਤਰਕਮਈ ਬਣਾਇਆ ਜਾਵੇ ਤੇ ਪੈਡਿਗ ਕੇਸਾਂ ਦੀ ਜਾਣਕਾਰੀ ਦਿੱਤੀ ਜਾਵੇ, ਮੈਡੀਕਲ ਰੀਅੰਬਰਸਮੈਂਟ ਦੀ ਅਦਾਇਗੀ ਤਰਕਮਈ ਬਣਾਈ ਜਾਵੇ ਤੇ ਬਣਦਾ ਬਜਟ ਬਲਾਕਾ ਨੂੰ ਜਾਰੀ ਕੀਤਾ ਜਾਵੇ,ਬਜਟ ਸਮੇਂ ਸਿਰ ਮਗਵਾ ਕੇ ਸਮੇਂ ਸਿਰ ਵੰਡਿਆ ਜਾਵੇ, ਅਧਿਆਪਕਾਂ ਦੇ ਚਿਰਾਂ ਤੋਂ ਪੈਡਿੰਗ ਬਕਾਏ ਕੱਢਵਾਏ ਜਾਣ ਤੇ ਬਕਾਏ ਨਾ ਕੱਢਵਾਉਣ ਵਾਲੇ ਅਫਸਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ, ਗ੍ਰਾਂਟਾ ਖਰਚਣ ਲਈ ਅਧਿਆਪਕਾਂ ਤੇ ਦਬਾਅ ਨਾ ਪਾਇਆ ਜਾਵੇ, ਅਗਰ ਬਲਾਕਾਂ ਨੂੰ 2022-23 ਦੀਆਂ ਬਲਾਕ ਖੇਡਾਂ ਦੇ ਲਈ ਕੋਈ ਖੇਡ ਫੰਡ ਜਾਰੀ ਹੋਇਆ ਹੈ ਤਾਂ ਉਸ ਦੀ ਕਾਪੀ ਦਿੱਤੀ ਜਾਵੇ ਕਿਉਂਕਿ ਸਾਰੀਆਂ ਬਲਾਕ ਖੇਡਾਂ ਦਾ ਖਰਚਾ ਅਧਿਆਪਕਾਂ ਨੇ ਆਪਣੀਆਂ ਜੇਬਾਂ ਵਿੱਚੋਂ ਕੀਤਾ ਹੈ, ਅਧਿਆਪਕਾਂ ਦੀਆਂ ਸਰਵਿਸ ਬੁੱਕਾਂ ਤੇ ਹੋਰ ਰਿਕਾਰਡ ਨੂੰ ਪੂਰਾ ਕਰਨ ਲਈ ਬਲਾਕ ਅਫ਼ਸਰਾਂ ਨੂੰ ਪਾਬੰਦ ਕੀਤਾ ਜਾਵੇ। ਇਸ ਸਮੇਂ ਬਲਜੀਤ ਸਿੰਘ ਕੁਲਾਰ, ਕੁਲਦੀਪ ਵਾਲੀਆ, ਨਿਰਮੋਲਕ ਸਿੰਘ ਹੀਰਾ, ਕੁਲਦੀਪ ਸਿੰਘ ਕੌੜਾ, ਬਲਵੀਰ ਭਗਤ, ਜਤਿੰਦਰ ਸਿੰਘ, ਰਣਜੀਤ ਸਿੰਘ ਠਾਕੁਰ, ਰਜੀਵ ਭਗਤ, ਅਨਿਲ ਭਗਤ, ਕਮਲ ਦੇਵ, ਪ੍ਰੇਮ ਕੁਮਾਰ, ਵੇਦ ਰਾਜ, ਰਾਮ ਰੂਪ, ਵਿਜੇ ਕੁਮਾਰ,ਕੁਲਜੀਤ ਸਿੰਘ, ਰਕੇਸ਼ ਫਿਲੌਰ, ਕਸ਼ਮੀਰ ਨੂਰਮਹਿਲ, ਅਰੁਣ ਭਗਤ,ਜਗਦੀਪ ਫਿਲੌਰ ਆਦਿ ਹਾਜ਼ਰ ਸਨ।
0 comments:
Post a Comment