punjabfly

Jan 27, 2023

ਚਾਨਣ ਵਾਲਾਂ ਨੂੰ ਬਣਾਵਾਂਗੇ ਸਰਹੱਦੀ ਖੇਤਰ ਦੀ ਸਿੱਖਿਆ ਦਾ ਧੂਰਾ-ਹਰਜੋਤ ਸਿੰਘ ਬੈਂਸ



 
 ਫ਼ਾਜਿ਼ਲਕਾ, 27 ਜਨਵਰੀ ( ਬਲਰਾਜ ਸਿੰਘ ਸਿੱਧੂ )

ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਜੀ ਬੈਂਸ ਨੇ ਉਚੇਚੇ ਤੌਰ ਤੇ ਸਮਾਰਟ ਸਕੂਲ ਚਾਨਣ ਵਾਲਾ ਵਿਜਟ ਕੀਤਾ। ਉਹਨਾਂ ਨੇ ਕਿਹਾ ਕਿ ਸਿੱਖਿਆ ਉਹਨਾਂ ਦੀ ਸਰਕਾਰ ਦੇ ਏਜੰਡੇ ਦਾ ਮੁੱਖ ਹਿੱਸਾ ਹੈ। ਸਕੂਲਾ ਦੇ ਵਿਕਾਸ ਲਈ ਸਰਕਾਰ ਵੱਡੇ ਪੱਧਰ ਤੇ ਨਿਵੇਸ਼ ਕਰ ਰਹੀ ਹੈ। ਸਕੂਲ ਆਫ ਐਮੀਨੈਂਸ ਸਮੇਤ ਸਮੂਹ ਸਕੂਲਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ ‌। ਉਹਨਾਂ ਕਿਹਾ ਕਿ ਸਰਹੱਦੀ ਖੇਤਰ ਦੇ ਸਕੂਲਾਂ ਵਿੱਚ ਪਹਿਲ ਦੇ ਆਧਾਰ ਤੇ ਅਧਿਆਪਕਾ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਚਾਨਣ ਵਾਲਾਂ ਸਕੂਲ ਬਾਰੇ ਜ਼ੋ ਸੁਣਿਆ ਸੀ ਉਸ ਨੇ ਦੇਖ ਕੇ ਬਹੁਤ ਵਧੀਆ ਮਹਿਸੂਸ ਹੋਇਆ। ਉਹਨਾਂ ਕਿਹਾ ਕਿ ਚਾਨਣ ਵਾਲਾ ਸਕੂਲ ਨੂੰ ਸਰਹੱਦੀ ਖੇਤਰ ਦੀ ਸਿੱਖਿਆ ਦਾ ਧੁਰਾ ਬਣਾਵਾਂਗੇ।ਇਸ ਖੇਤਰ ਦੇ ਪਿੰਡ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਸਾਡੇ ਇਸ ਸਕੂਲ ਨੂੰ ਸੱਭ ਸਹੂਲਤਾਂ ਨਾਲ ਲੈਸ ਕਰਾਂਗੇ। ਉਹਨਾਂ ਕਿਹਾ ਕਿ ਸਰਕਾਰ ਸਰਹੱਦੀ ਖੇਤਰ ਦੀ ਸਿੱਖਿਆ ਦੇ ਵਿਕਾਸ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਰਦਾਰ ਹਰਜੋਤ ਸਿੰਘ ਬੈਂਸ ਨੇ ਆਪਣੇ ਰੁਝੇਵਿਆਂ ਦੇ ਬਾਵਜੂਦ ਸਕੂਲ ਦਾ ਇੱਕ ਇੱਕ ਪੱਖ ਬਹੁਤ ਬਾਰੀਕੀ ਨਾਲ ਜਾਣਿਆ ਤੇ ਇਸ ਵੱਡੇ ਉਪਰਾਲੇ ਲਈ ਸਮੁੱਚੀ ਟੀਮ ਚਾਨਣ ਵਾਲਾ ਦੀ ਬਹੁਤ ਹੌਂਸਲਾ ਅਫਜਾਈ ਕੀਤੀ।  ਇਸ ਮੌਕੇ ਸਮੂਹ ਸਟਾਫ ਨਾਲ ਚਾਹ ਦਾ ਕੱਪ ਸਾਂਝਾ ਕਰਦਿਆਂ ਸਟਾਫ ਨੂੰ ਆਪਣੇ ਪਣ ਦਾ ਅਹਿਸਾਸ ਕਰਵਾਇਆ। ਜਲਦੀ ਹੀ ਦੁਬਾਰਾ ਮਿਲਣ ਦਾ ਵਾਅਦਾ ਕਰ ਕੇ ਆਪਣੇ ਨਿਮਰ ਸੁਭਾਅ ਨਾਲ ਸਭ ਦਾ ਦਿਲ ਜਿੱਤ ਕੇ ਇਹ ਵੀ ਅਹਿਸਾਸ ਕਰਵਾ ਦਿੱਤਾ ਕਿ ਉਹਨਾਂ ਦੀ ਅਗਵਾਈ ਯਕੀਨਨ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਬੁਲੰਦੀਆਂ ਤੱਕ ਲੈ ਕੇ ਜਾਵੇਗੀ। ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਸਵੀਕਾਰ ਗਾਂਧੀ,ਮੈਡਮ ਸ਼ਵੇਤਾ ਕੁਮਾਰੀ,ਮੈਡਮ ਰੇਨੂੰ ਬਾਲਾ, ਮੈਡਮ ਗੁਰਮੀਤ ਕੌਰ,ਮੈਡਮ ਸੈਲਿਕਾ,ਗੌਰਵ ਮਦਾਨ , ਰਾਜ ਕੁਮਾਰ ਸੰਧਾ, ਇਨਕਲਾਬ ਗਿੱਲ ਅਤੇ ਸਹਿਯੋਗੀ ਸਟਾਫ ਮੈਡਮ ਰਜਨੀ ਬਾਲਾ, ਪਲਵਿੰਦਰ ਕੌਰ, ਪ੍ਰਿਅੰਕਾ, ਅਮਨਦੀਪ ਕੌਰ, ਪਰਵਿੰਦਰ, ਹਰਪ੍ਰੀਤ ਕੌਰ  ਸੁਨੀਤਾ ਰਾਣੀ , ਆਂਗਣਵਾੜੀ ਸਟਾਫ ਮੈਡਮ ਪੂਨਮ, ਭਰਪੂਰ ਕੌਰ, ਬਲਜੀਤ ਕੌਰ ਅਤੇ ਰਜਨੀ ਮੌਜੂਦ ਸਨ
Share:

0 comments:

Post a Comment

Definition List

blogger/disqus/facebook

Unordered List

Support