—ਡਿਪਟੀ ਕਮਿਸ਼ਨਰ ਨੇ ਅਲਿਆਣਾ ਪਿੰਡ ਦੇ ਕਿਸਾਨਾਂ ਦੇ ਖੇਤਾਂ ਦਾ ਕੀਤਾ ਦੌਰਾ
ਫਾਜਿ਼ਲਕਾ, 18 ਜਨਵਰੀ
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਪਿੰਡ ਅਲਿਆਣਾ ਦੇ ਪ੍ਰਗਤੀਸ਼ੀਲ ਕਿਸਾਨ ਕਰਨੈਲ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਇੱਥੇ ਹੋਰ ਪ੍ਰਗਤੀਸ਼ੀਲ ਕਿਸਾਨਾਂ ਨਾਲ ਗਲਬਾਤ ਕੀਤੀ। ਉਨ੍ਹਾਂ ਨੇ ਇੱਥੇ ਕਿਸਾਨਾਂ ਵੱਲੋਂ ਸੇਮ ਪ੍ਰਭਾਵਿਤ ਇਲਾਕੇ ਵਿਚ ਕੀਤੇ ਜਾ ਰਹੇ ਮੱਛੀ ਪਾਲਣ ਬਾਰੇ ਜਾਣਕਾਰੀ ਹਾਸਲ ਕੀਤੀ।
ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਨ ਨੇ ਪ੍ਰਗਤੀਸ਼ੀਲ ਕਿਸਾਨਾਂ ਵੱਲੋਂ ਨਵੇਂ ਢੰਗ ਨਾਲ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੀ ਸਲਾਹ ਨਾਲ ਕੀਤੀ ਜਾ ਰਹੀ ਖੇਤੀ ਲਈ ਉਨ੍ਹਾਂ ਦੀ ਸਲਾਘਾ ਕੀਤੀ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ੇਕਰ ਕਿਸਾਨ ਵੀਰ ਫਸਲੀ ਵਿਭਿੰਨਤਾ ਅਪਨਾਉਣ ਅਤੇ ਸਹਾਇਕ ਕਿੱਤੇ ਵੀ ਨਾਲ ਦੀ ਨਾਲ ਕਰਨ ਤਾਂ ਕਿਸਾਨਾਂ ਦੀ ਆਮਦਨ ਵੱਧ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਵੱਖ ਵੱਖ ਵਿਭਾਗ ਵੀ ਇਸ ਕੰਮ ਵਿਚ ਕਿਸਾਨਾਂ ਦੀ ਮਦਦ ਕਰਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੱਛੀ ਪਾਲਣ ਕਿਸਾਨਾਂ ਲਈ ਇਕ ਬਹੁਤ ਹੀ ਲਾਭਕਾਰੀ ਕਿੱਤਾ ਸਾਬਿਤ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸੇਮ ਮਾਰੀਆਂ ਜਮੀਨਾਂ ਵਿਚ ਝੀਂਗਾ ਪਾਲਣ ਕਰਕੇ ਅਨੇਕਾਂ ਕਿਸਾਨ ਬਹੁਤ ਸ਼ਾਨਦਾਰ ਆਮਦਨ ਲੈ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਉਪਜ ਸਿੱਧੀ ਮਾਰਕਿਟ ਵਿਚ ਵੇਚਣ ਦੀ ਬਜਾਏ ਉਸ ਦਾ ਮੁੱਲ ਵਾਧਾ ਕਰਨ ਅਤੇ ਸਿੱਧੇ ਗ੍ਰਾਹਕਾਂ ਤੱਕ ਪੁੱਜਦੇ ਕਰਨ ਦੇ ਮਾਡਲ ਦੀ ਵਰਤੋਂ ਕਰਨ ਤਾਂ ਇਸ ਤਰੀਕੇ ਨਾਲ ਕਿਸਾਨਾਂ ਦੀ ਆਮਦਨ ਵਿਚ ਆਈ ਖੜੋਤ ਟੁੱਟ ਸਕਦੀ ਹੈ।
ਇਸ ਮੌਕੇ ਕਿਸਾਨ ਕਰਨੈਲ ਸਿੰਘ ਨੇ ਆਪਣੇ ਸਫਲਤਾ ਦੇ ਤਜਰਬੇ ਸਾਂਝੇ ਕੀਤੇ ਅਤੇ ਮੱਛੀ ਪਾਲਣ, ਕਨੋਲਾ ਸਰੋਂ ਅਤੇ ਹੋਰ ਫਸਲਾਂ ਦੀ ਕੀਤੀ ਜਾ ਰਹੀ ਕਾਸਤ ਬਾਰੇ ਹਾਜਰੀਨ ਨੂੰ ਜਾਣਕਾਰੀ ਦਿੱਤੀ।
ਇਸ ਮੌਕੇ ਮੱਛੀ ਅਫ਼ਸਰ ਕੋਕਮ ਕੌਰ ਵੀ ਹਾਜਰ ਸਨ।
0 comments:
Post a Comment