ਬਠਿੰਡਾ,
: ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਗਰੀਬ ਨੌਜਵਾਨ ਲੜਕੇ-ਲੜਕੀਆਂ ਲਈ ਮੁਫ਼ਤ ਕਿੱਤਾ ਮੁਖੀ ਕੋਰਸ ਕਰਵਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਮੁਫ਼ਤ 'ਚ ਸਕਿੱਲ ਸਿਖਲਾਈ ਦੇਣ ਉਪਰੰਤ ਉਨ੍ਹਾਂ ਨੂੰ ਸਵੈ ਰੋਜ਼ਗਾਰ ਦੇ ਕਾਬਿਲ ਬਣਾਇਆ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਰੁਪਿੰਦਰਪਾਲ ਸਿੰਘ ਨੇ ਸਾਂਝੀ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਨੈਸ਼ਨਲ ਅਰਬਨ ਲਾਇਵਲੀ ਹੁੱਡ ਮਿਸ਼ਨ ਯੋਜ਼ਨਾ ਅਧੀਨ ਕਈ ਸੈਂਟਰਾਂ ਵਿਚ ਵੱਖ-ਵੱਖ ਕੋਰਸਾਂ ਜਿਵੇਂ ਕਿ ਜਨਰਲ ਪੈਲੰਬਰ, ਸ਼ੋਸ਼ਲ ਮੀਡੀਆ ਐਕਸਕਲਿਊਟਿਵ, ਸੈਲਫ਼ ਇੰਪਲਾਈਡ ਟੇਲਰ, ਸੀਸੀਟੀਵੀ ਇਨਸਟਾਲੇਸ਼ਨ ਟੈਕਨੀਸ਼ੀਅਨ, ਕਸਟਮਰ ਕੇਅਰ ਐਕਸਕਲਿਊਟਿਵ ਅਤੇ ਡਾਈਟ ਅਸਿਸਟੈਂਟ ਦੀ ਮੁਫ਼ਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਕੋਰਸਾਂ ਵਿਚ ਦਾਖਲਾ ਲੈਣ ਦੀ ਯੋਗਤਾ ਕੋਰਸ ਅਨੁਸਾਰ ਵੱਖ-ਵੱਖ ਹੈI ਇਹ ਕੋਰਸ ਕਰਨ ਉਪਰੰਤ ਸਰਕਾਰ ਵੱਲੋਂ ਸਕਿੱਲ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਅਤੇ ਰੋਜ਼ਗਾਰ ਪ੍ਰਾਪਤੀ ਵਿਚ ਮਦਦ ਵੀ ਕੀਤੀ ਜਾਵੇਗੀI ਉਨ੍ਹਾਂ ਇਹ ਵੀ ਦੱਸਿਆ ਕਿ ਟ੍ਰੇਨਿੰਗ ਦੌਰਾਨ ਕਿਤਾਬਾਂ, ਬੈਗ ਅਤੇ ਵਰਦੀ ਆਦਿ ਮੁਫ਼ਤ ਦਿੱਤੇ ਜਾਣਗੇ I
ਚਾਹਵਾਨ ਨੌਜਵਾਨ ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਦਫਤਰ, ਨੇੜੇ ਚਿਲਡਰਨ ਪਾਰਕ, ਸਿਵਲ ਲਾਈਨਜ਼, ਬਠਿੰਡਾ ਵਿਖੇ ਸੰਪਰਕ ਜਾਂ https://tinyurl.com/3hrktzze ਲਿੰਕ ਤੇ ਰਜਿਸਟਰ ਕੀਤਾ ਜਾ ਸਕਦਾ ਹੈ I
0 comments:
Post a Comment