punjabfly

Jan 18, 2023

ਫ਼ਾਜਿ਼ਲਕਾ ਦੀਆਂ ਇੰਨ੍ਹਾਂ ਨਹਿਰਾਂ ਵਿਚ ਹੁਣ ਮਿਲੇਗਾ ਪੂਰਾ ਪਾਣੀ

 


ਇਲਾਕੇ ਦੇ ਕਿਸਾਨਾਂ ਦੀ ਲੰਮੇ ਸਮੇਂ ਤੋਂ ਮੰਗ ਨੂੰ ਪਿਆ ਬੂਰ

 

ਫਿਰੋਜ਼ਪੁਰ, 18 ਜਨਵਰੀ 

            ਇਲਾਕੇ ਦੇ ਕਿਸਾਨਾਂ ਦੀ ਚਿਰੋਕਣੀ ਮੰਗ ‘ਤੇ ਈਸਟਰਨ ਨਹਿਰ ਹੁਸੈਨੀਵਾਲਾ ਹੈੱਡ ਵਰਕਸ ਤੋਂ ਨਿਕਲਦੀ ਹਰੀਕੇ ਹੈੱਡ ਵਰਕਸ ਤੋਂ ਫਿਰੋਜ਼ਪੁਰ ਫੀਡਰ ਰਾਂਹੀਂ ਸਾਫ ਨਹਿਰੀ ਪਾਣੀ ਮੇਨ ਬਰਾਂਚ ਨੂੰ ਬਾਲੇਵਾਲਾ ਹੈਂਡ ਤੋਂ ਰਿਵਰਸ ਫੀਡ ਕਰਕੇ ਲੂਥਰ ਹੈੱਡ ਤੇ ਮੁਹੱਈਆ ਕਰਵਾਇਆ ਜਾਵੇਗਾ। ਇਹ ਜਾਣਕਾਰੀ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਸ੍ਰੀ ਰਜਨੀਸ਼ ਦਹੀਆ ਨੇ ਬਾਲੇਵਾਲਾ ਹੈੱਡ ਵਰਕਸ ਦਾ ਦੌਰਾ ਕਰਨ ਮੌਕੇ ਦਿੱਤੀ।

          ਵਿਧਾਇਕ ਸ੍ਰੀ ਦਹੀਆ ਨੇ ਦੱਸਿਆ ਕਿ ਈਸਟਰਨ ਨਹਿਰ ਹੁਸੈਨੀਵਾਲਾ ਹੈੱਡ ਵਰਕਸ ਤੋਂ ਨਿਕਲਦੀ ਹੈ ਅਤੇ ਇਸਦੀ ਲੰਬਾਈ 26300 ਫੁੱਟ ਹੈ। ਈਸਟਰਨ ਨਹਿਰ ਦੀ ਬੁਰਜੀ 26300 ਤੇ ਲੂਥਰ ਹੈੱਡ ਹੈਜਿਸ ਤੋਂ ਕਰਮਵਾਰ ਮਮਦੋਟ ਰਜਬਾਹਾਜਲਾਲਾਬਾਦ ਬਰਾਂਚਸੋਢੀਵਾਲਾ ਰਜਬਾਹਾ ਨਿਕਲਦੇ ਹਨ ਜਿਸ ਰਾਹੀਂ ਫਿਰੋਜ਼ਪੁਰਮਮਦੋਟਗੁਰੂਹਰਸਹਾਏਜਲਾਲਾਬਾਦ ਅਤੇ ਫਾਜਿਲਕਾ ਦੇ ਸਰਹੱਦੀ ਇਲਾਕੇ ਦੇ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਸੈਨੀਵਾਲਾ ਹੈੱਡ ਵਰਕਸ ਤੇ ਸਤਲੁਜ ਦਰਿਆ ਵਿੱਚ ਜੋ ਪਾਣੀ ਹਰੀਕੇ ਹੈੱਡ ਵਰਕਸ ਤੋਂ ਛੱਡਿਆ ਜਾਂਦਾ ਹੈ ਉਹ ਦਰਿਆ ਦੀ ਇੱਕ ਕਰੀਕ ਪਾਕਿਸਤਾਨ ਦੇ ਕਸੂਰ ਸ਼ਹਿਰ ਦੇ ਨਜ਼ਦੀਕ ਦੀ ਹੋ ਕੇ ਆਉਂਦੀ ਹੈ ਜਿੱਥੋਂ ਚਮੜਾ ਉਦਯੋਗ  ਦਾ ਗੰਦਾ ਪਾਣੀ ਹੁਸੈਨੀਵਾਲਾ ਹੈੱਡ ਵਰਕਸ ਦੇ ਅੱਪ ਸਟ੍ਰੀਮ ਦੇ ਸੱਜੇ ਪਾਸੇ ਪੈਂਦਾ ਹੈ। ਇਹ ਗੰਦਾ ਪਾਣੀ ਸਤਲੁਜ ਦਰਿਆ ਵਿੱਚ ਮਿਲ ਜਾਂਦਾ ਹੈ ਅਤੇ ਈਸਟਰਨ ਕੈਨਾਲ ਵਿੱਚ ਹੁਸੈਨੀਵਾਲਾ ਹੈੱਡ ਵਰਕਸ ਤੋਂ ਲੂਥਰ ਹੈੱਡ ਤੱਕ ਆਉਂਦਾ ਹੈ। ਇਲਾਕੇ ਦੇ ਕਿਸਾਨਾਂ ਵੱਲੋਂ ਇਸ ਗੰਦੇ ਨਹਿਰੀ ਪਾਣੀ ਦੀ ਵਰਤੋਂ ਕਰਨ ਵਿੱਚ ਪਰਹੇਜ਼ ਕੀਤਾ ਜਾਂਦਾ ਹੈ। ਕਿਸਾਨਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਸਿੰਚਾਈ ਲਈ ਸਾਫ਼ ਨਹਿਰੀ ਪਾਣੀ ਮੁਹੱਈਆ ਕਰਾਇਆ ਜਾਵੇ।

            ਉਨ੍ਹਾਂ ਦੱਸਿਆ ਕਿ ਉਪਰੋਕਤ ਮੰਗ ਦੇ ਮੱਦੇਨਜ਼ਰ ਪ੍ਰਮੁੱਖ ਸਕੱਤਰਜਲ ਸਰੋਤ ਵਿਭਾਗ ਪੰਜਾਬ ਚੰਡੀਗੜ੍ਹ ਵੱਲੋਂ ਲੰਬੇ ਸਮੇਂ ਤੋਂ ਬੰਦ ਪਈ ਮੇਨ ਬਰਾਂਚ ਕੈਨਾਲ ਦਾ ਮੌਕਾ ਦੇਖਿਆ ਗਿਆ ਅਤੇ ਬਾਲੇਵਾਲਾ ਹੈੱਡ ਦੇ ਡਾਊਨ ਸਟ੍ਰੀਮ ਮੇਨ ਬਰਾਂਚ ਵਿੱਚ ਲੋੜੀਂਦਾ ਕੰਮ ਕਰਵਾਉਣ ਉਪਰੰਤ ਨਹਿਰ ਨੂੰ ਬਾਲੇਵਾਲਾ ਹੈੱਡ ਤੋਂ ਰਿਵਰਸ ਫੀਡ ਕਰਕੇ ਚਾਲੂ ਕਰ ਦਿੱਤਾ ਗਿਆ।

            ਵਿਧਾਇਕ ਸ੍ਰੀ ਰਜਨੀਸ਼ ਦਹੀਆ ਨੇ ਦੱਸਿਆ ਕਿ ਇਸ ਨਾਲ ਪੰਜ ਵਿਧਾਨ ਸਭਾ ਹਲਕੇ ਫਿਰੋਜ਼ਪੁਰ ਦਿਹਾਤੀਫਿਰੋਜ਼ਪੁਰ ਸ਼ਹਿਰੀਗੁਰੂਹਰਸਹਾਏਜਲਾਲਾਬਾਦ ਅਤੇ ਫਾਜ਼ਿਲਕਾ ਦੇ ਸਰਹੱਦੀ ਖੇਤਰ ਦੇ ਕਿਸਾਨਾਂ ਨੂੰ ਲੂਥਰ ਹੈੱਡ ਤੋਂ ਨਿਕਲਣ ਵਾਲੀਆਂ ਸੋਢੀਵਾਲਾ ਡਿਸਟ੍ਰੀਬਿਊਟਰੀਜਲਾਲਾਬਾਦ ਬਰਾਂਚ ਅਤੇ ਮਮਦੋਟ ਰਜਬਾਹਾ (ਲਛਮਣ ਨਹਿਰ) ਰਾਹੀਂ ਸਿੰਚਾਈ ਲਈ ਸਾ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਨਹਿਰਾਂ ਛਿਮਾਹੀ ਸਨਨ੍ਹਾਂ ਨਹਿਰਾਂ ਵਿੱਚ ਕੇਵਲ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਫਸਲ ਲਈ ਪਾਣੀ ਚਲਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਹੁਣ ਇਹ ਨਹਿਰਾਂ ਪੂਰਾ ਸਾਲ ਲੋੜ ਅਨੁਸਾਰ ਚਲਾਈਆਂ ਜਾਣਗੀਆਂ ਅਤੇ ਇਸ ਨਾਲ ਲਗਭਗ 70,000 ਏਕੜ ਰਕਬੇ ਨੂੰ ਵੱਧ ਸਿੰਚਾਈ ਸਹੂਲਤਾਂ ਮਿਲਣਗੀਆਂ

Share:

0 comments:

Post a Comment

Definition List

blogger/disqus/facebook

Unordered List

Support