punjabfly

Jan 6, 2023

ਜਿਲਾ ਬਿਜਲੀ ਕਮੇਟੀ ਦੀ ਮੀਟਿੰਗ ਮੈਂਬਰ ਲੋਕ ਸਭਾ ਜਨਾਬ ਮੁਹੰਮਦ ਸਦੀਕ ਦੀ ਪ੍ਰਧਾਨਗੀ ਹੇਠ ਹੋਈ



ਆਰ.ਡੀ.ਐਸ.ਐਮ ਸਕੀਮ ਤੇ ਵਿਸਥਾਰ ਸਹਿਤ ਕੀਤੀ ਗਈ ਚਰਚਾ


ਫਰੀਦਕੋਟ 6 ਜਨਵਰੀ 

 ਮਨਿਸਟਰੀ ਆਫ ਪਾਵਰ ਭਾਰਤ ਸਰਕਾਰ ਦੀ ਬਿਜਲੀ ਸੁਧਾਰਾਂ ਸਬੰਧੀ ਆਰ.ਡੀ.ਐਸ.ਐਸ ਸਕੀਮ ਦੇ ਸਬੰਧ ਵਿੱਚ ਜਿਲ੍ਹਾ ਬਿਜਲੀ ਕਮੇਟੀ ਦੀ ਮੀਟਿੰਗ ਫਰੀਦਕੋਟ ਦੇ ਮੈਂਬਰ ਲੋਕ ਸਭਾ ਜਨਾਬ ਮੁਹੰਮਦ ਸਦੀਕ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਵਿਖੇ ਹੋਈ। ਜਿਸ ਵਿੱਚ ਆਰ.ਡੀ.ਐਸ.ਐਮ ਸਕੀਮ ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ । ਮੀਟਿੰਗ ਵਿੱਚ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ

ਇਸ ਮੌਕੇ ਕਨਵੀਨਰ ਇੰਜੀਨੀਅਰ ਸ. ਕੁਲਵੰਤ ਸਿੰਘ ਸੰਧੂ ਨੇ ਮੈਂਬਰ ਲੋਕ ਸਭਾ ਜਨਾਬ ਮੁਹੰਮਦ ਸਦੀਕ ਨੂੰ ਪੀ.ਐਸ.ਪੀ.ਸੀ.ਐਲ ਫਰੀਦਕੋਟ ਵੱਲੋਂ ਜਿਲ੍ਹੇ ਅੰਦਰ ਆਰ.ਡੀ.ਐਸ.ਐਮ ਸਕੀਮ ਅਧੀਨ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਪੈਂਦੇ ਮੰਡਲ ਫਰੀਦਕੋਟ ਅਤੇ ਕੋਟਕਪੂਰਾ ਵਿਖੇ ਇਸ ਸਕੀਮ ਅਧੀਨ ਫਰੀਦਕੋਟ ਜਿਲ੍ਹੇ ਵਿੱਚ 22 ਨੰਬਰ ਨਵੇਂ 11 ਕੇ.ਵੀ. ਫੀਡਰਾਂ ਦੀ ਉਸਾਰੀ ਕੀਤੀ ਜਾਣੀ ਹੈ ਜਿਸ ਤੇ ਕੁੱਲ ਲਾਗਤ 6.58 ਕਰੋੜ ਰੁਪਏ ਖਰਚ ਹੋਣਗੇ। ਜਿਸ ਤਹਿਤ ਫਰੀਦਕੋਟ ਮੰਡਲ ਦੇ 3 ਨੰਬਰ ਨਵੇਂ 11 ਕੇ.ਵੀ. ਫੀਡਰਾਂ ਤੇ 1.10 ਕਰੋੜ ਰੁਪਏ ਖਰਚ ਹੋਣਗੇ। ਇਸੇ ਤਰ੍ਹਾਂ ਮੰਡਲ ਕੋਟਕਪੂਰਾ ਦੇ 19 ਨੰਬਰ ਨਵੇਂ 11 ਕੇ.ਵੀ. ਫੀਡਰ ਉਸਾਰੇ ਜਾਣੇ ਹਨ ਜਿਹਨਾਂ ਤੇ 5.48 ਕਰੋੜ ਰੁਪਏ ਖਰਚ ਹੋਣਗੇ। ਉਨ੍ਹਾਂ ਦੱਸਿਆ ਕਿ ਮੌਜੂਦਾ 11 ਕੇ.ਵੀ. ਫੀਡਰਾਂ ਦਾ ਪੁਰਾਣਾ ਅਤੇ ਕੰਡਮ ਕੰਡਕਟਰ ਵੀ ਬਦਲੀ ਕੀਤਾ ਜਾਵੇਗਾ ਜਿਸ ਤੇ ਫਰੀਦਕੋਟ ਮੰਡਲ ਤੇ 7.39 ਕਰੋੜ ਰੁਪਏ, ਕੋਟਕਪੂਰਾ ਮੰਡਲ ਤੇ 4.82 ਕਰੋੜ ਰੁਪਏ ਖਰਚ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ 88.34 ਕਿਲੋਮੀਟਰ ਨਵੀਆਂ ਕੇਬਲਾਂ ਵੀ ਪਾਈਆਂ ਜਾਣੀਆਂ ਹਨ। ਜਿਸ ਉਪਰ 7.17 ਕਰੋੜ ਰੁਪਏ ਦਾ ਖਰਚਾ ਆਵੇਗਾ। ਇਸ ਤੋਂ ਇਲਾਵਾ ਪਿੰਡਾਂ/ਸ਼ਹਿਰਾਂ/ਕਸਬਿਆਂ ਵਿੱਚ ਨਵੇਂ ਟਰਾਂਸਫਾਰਮਰ ਰੱਖੇ ਜਾਣਗੇ ਅਤੇ ਐਲ.ਟੀ. ਲਾਈਨਾਂ ਦਾ ਸੁਧਾਰ ਵੀ ਕੀਤਾ ਜਾਵੇਗਾ ਜਿਸ ਤੇ ਫਰੀਦਕੋਟ ਮੰਡਲ ਵਿੱਚ 3.96 ਕਰੋੜ ਰੁਪਏ ਅਤੇ ਕੋਟਕਪੂਰਾ ਮੰਡਲ ਵਿੱਚ 6.11 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਇਸ ਸਕੀਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਕੋਟਕਪੂਰਾ ਦੇ ਉਪ ਮੰਡਲ ਜੈਤੋ ਦੇ ਪਿੰਡ ਫਤਹਿਗੜ੍ਹ ਵਿਖੇ ਨਵਾਂ 66 ਕੇ.ਵੀ. ਬਿਜਲੀ ਘਰ ਉਸਾਰਿਆ ਜਾਵੇਗਾ ਜਿਸ ਤੇ ਅੰਦਾਜ਼ਨ 8.17 ਕਰੋੜ ਰੁਪਏ ਖਰਚ ਆਉਣਗੇ। ਇਸ ਬਿਜਲੀ ਘਰ ਦੇ ਬਣਨ ਨਾਲ ਖਪਤਕਾਰਾਂ ਨੂੰ ਵਧੀਆ ਤੇ ਸੁਚਾਰੂ ਤਰੀਕੇ ਨਾਲ ਬਿਜਲੀ ਦੀ ਸਪਲਾਈ ਮੁਹੱਈਆ ਕਰਵਾਈ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਆਰ.ਡੀ.ਐਸ.ਐਮ ਸਕੀਮ ਅਧੀਨ ਜਿਲੇ ਅੰਦਰ ਕੁੱਲ 60.8 ਕਰੋੜ ਰੁਪਏ ਖਰਚ ਕੀਤੇ ਜਾਣਗੇ

ਇਸ ਮੌਕੇ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਨੇ ਕਿਹਾ ਕਿ ਜਿਲ੍ਹਾ ਫਰੀਦਕੋਟ ਵਿੱਚ ਬਿਜਲੀ ਸੁਧਾਰਾਂ ਦੇ ਕੰਮ ਪੂਰਾ ਹੋਣ ਤੇ ਬਿਜਲੀ ਖਪਤਕਾਰਾਂ ਨੂੰ ਵਧੀਆ ਸਹੂਲਤ ਮਿਲੇਗੀ।

ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਬਿਜਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਜੇ ਕੋਈ ਬਿਜਲੀ ਸਬੰਧ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਦੂਰ ਕੀਤਾ ਜਾਵੇ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਜਿੰਨੇ ਵੀ ਕੰਮ ਬਿਜਲੀ ਸੁਧਾਰਾਂ ਲਈ ਪੀ.ਐਸ.ਪੀ.ਸੀ.ਐਲ ਵੱਲੋਂ ਕਰਵਾਏ ਜਾਣਗੇ। ਉਸ ਵਿੱਚ ਪੂਰੀ ਪਾਰਦਰਸ਼ਤਾ ਵਰਤੀ ਜਾਵੇਗੀ।

ਇਸ ਮੌਕੇ ਬੀਰਇੰਦਰ ਸਿੰਘ ਸੰਧਵਾਂ, ਹਰਸਿਮਰਨ ਸਿੰਘ ਜੈਤੋ, ਹਰਜਿੰਦਰ ਸਿੰਘ ਸੀਨੀਅਰ ਕਾਰਜਕਾਰੀ ਇੰਜੀਨੀਅਰ ਪੀ.ਐਸ.ਪੀ.ਸੀ.ਐਲ ਫਰੀਦਕੋਟ, ਸ੍ਰੀ ਜਗਤਾਰ ਸਿੰਘ ਸੀਨੀਅਰ ਕਾਰਜਕਾਰੀ ਇੰਜੀਨੀਅਰ ਪੀ.ਐਸ.ਪੀ.ਸੀ.ਐਲ ਕੋਟਕਪੂਰਾ,ਸ੍ਰੀ ਮਨਦੀਪ ਸਿੰਘ ਸੰਧੂ ਵਧੀਕ ਨਿਗਰਾਨ ਇੰਜੀਨੀਅਰ ਏ.ਪੀ.ਡੀ.ਆਰ.ਪੀ. ਪੀ.ਐਸ.ਪੀ.ਸੀ.ਐਲ ਫਰੀਦਕੋਟ ਵੀ ਹਾਜ਼ਰ ਸਨ।

Share:

0 comments:

Post a Comment

Definition List

blogger/disqus/facebook

Unordered List

Support