- ਕੋਈ ਤੁਹਾਡੀਆਂ ਗੱਲਾਂ ਤੋਂ ਤੰਗ ਹੋ ਰਿਹਾ ਹੈ... ਉਹ ਇਸਦਾ ਇਸ਼ਾਰਾ ਜਰੂਰ ਦੇ ਰਿਹਾ ਹੈ...ਉਸਨੂੰ ਸਮਝਣਾ ਹੈ ਅਸੀਂ ਹੀ....ਬੋਲਦੇ ਰਹਾਂਗੇ... ਤਾਂ ਉਹ ਆਖਰ ਸਾਨੂੰ ਚੁੱਪ ਹੋ ਜਾਣ ਲਈ ਕਹਿ ਦਵੇਗਾ...ਜਿਆਦਾ ਬੇਹਤਰ ਆਪਣੇ ਆਪ ਚੁੱਪ ਹੋ ਜਾਣਾ ਹੈ..
- ਤੁਹਾਡੇ ਘਰ ਦੇ ਵਿਹੜਿਆਂ ਚ ਉੱਗੇ ਦਰਖਤ...ਬੂਟੇ... ਸੁੱਕ ਜਾਣ ਤੋਂ ਪਹਿਲਾਂ ਤੁਹਾਨੂੰ ਇਸ਼ਾਰਾ ਦਿੰਦੇ ਨੇ...ਉਸਨੂੰ ਤੁਸੀਂ ਸਮਝਣਾ ਹੈ...ਕਿਵੇਂ ਸਮਝਣਾ ਹੈ ਇਹ ਤੁਸੀਂ ਜਾਣੋਗੇ....ਨਹੀਂ ਤਾਂ ਇਹ ਬੂਟੇ ਇਹ ਦਰਖਤ...ਗਾਇਬ ਹੋ ਜਾਣਗੇ...
<
div class="separator" style="clear: both;">- ਕੋਈ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦਾ... ਉਹ ਇਕ ਦਮ ਨਹੀਂ ਚਲਾ ਜਾਵੇਗਾ...ਉਸਨੇ ਬਹੁਤ ਇਸ਼ਾਰੇ ਦਿੱਤੇ ਹੋਣਗੇ...ਜਿਹੜੇ ਤੁਸੀਂ ਹੀ ਨਹੀਂ ਦੇਖੇ... ਤੁਸੀਂ ਹੀ ਨਹੀਂ ਪਛਾਣੇ...ਹੁਣ ਉਦਾਸ ਹੋਣ ਨਾਲ ਕੀ ਹੋਣਾ...ਕੁਛ ਵੀ ਨਹੀਂ..
- ਓਕੇ...ਤੁਸੀਂ ਉਸਨੂੰ ਬਹੁਤ ਮੈਸਜ ਕਰਦੇ ਹੋ..ਬਹੁਤ ਸਾਰੇ ਟੈਕਸਟ...ਦੇਖਦੇ ਹੋ ਕਿ ਹਰੇਕ ਪੰਜ ਵੱਡੇ ਵੱਡੇ ਸੁਨੇਹਿਆਂ ਦਾ ਜੁਆਬ ਬਹੁਤ ਛੋਟਾ ਆਉਂਦਾ ਹੈ...ਇਕ ਨਿੱਕੇ ਸ਼ਬਦ ਵਿਚ... ਜਾਂ ਜਿਆਦਾ ਤੋਂ ਜਿਆਦਾ ਦੋ ਸ਼ਬਦ.... ਕੀ ਸਮਝ ਰਹੇ ਹੋ ??... ਹਾਂ...ਠੀਕ ਸਮਝ ਰਹੇ ਹੋ...ਨਿਕਲੋ...ਅੱਗੇ ਵਧੋ....ਆਪਣੀ ਇੱਜ਼ਤ ਬਚਾਓ...
- ਧਰਤੀ ਪਾਣੀ ਹਵਾ.. ਅਸਮਾਨ...ਸਭ ਇਸ਼ਾਰੇ ਦੇ ਰਹੇ ਨੇ...ਤੁਹਾਡੇ ਆਪਣੇ ਇਸ਼ਾਰੇ ਦੇ ਰਹੇ ਨੇ....ਮੌਸਮ ਮਾਹੌਲ ਸਭ ਇਸ਼ਾਰੇ ਦੇ ਰਹੇ ਨੇ...
ਬੇਵਕੂਫ ਨਾ ਬਣੇ ਰਹੋ....ਅਨਜਾਣ ਅਤੇ ਭੋਲੇ ਹੋਣਾ ਤੁਹਾਨੂੰ ਬਚਾਏਗਾ ਨਹੀਂ...ਬੇਜ਼ਤ ਹੋਣ ਤੋਂ ਰੋਕ ਨਹੀਂ ਸਕੇਗਾ ਕੁਛ...
ਇਸ਼ਾਰਿਆਂ ਨੂੰ ਸਮਝੋ...ਪਰਮਾਤਮਾ ਕੁਛ ਵੀ ਬੋਲ ਕੇ ਨਹੀਂ ਦਸੇਗਾ...ਆਉਣ ਵਾਲਾ ਸਮਾਂ ਬੋਲੇਗਾ ਨਹੀਂ....ਚੀਜ਼ਾਂ ਰੌਲਾ ਨਹੀਂ ਪਾਉਣਗੀਆਂ....ਰਿਸ਼ਤੇ ਅਵਾਜ਼ ਕਰਕੇ ਨਹੀਂ ਟੁੱਟਣਗੇ...
ਇਸ਼ਾਰਿਆਂ ਨੂੰ ਦੇਖੋ... ਸਮਝੋ...
0 comments:
Post a Comment