Feb 17, 2023

ਪੰਜਾਬ ਵਿਚ ਕੈਂਸਰ ਦਾ ਕਹਿਰ ਜਾਰੀ , 2200 ਦੇ ਕਰੀਬ ਨਵੇਂ ਮਾਮਲੇ ਆਏ ਸਾਹਮਣੇ


ਕੀਟਨਾਸ਼ਕਾਂ ਦਾ ਹੋ ਰਿਹਾ ਵੱਡੇ ਪੱਧਰ ਤੇ ਇਸਤੇਮਾਲ 

ਪੰਜਾਬ ਵਿਚ ਕੈਂਸਰ ਦਾ ਕਹਿਰ ਜਾਰੀ ਹੈ। ਇਸ ਸਾਲ ਪੰਜਾਬ ਵਿਚ ਕੈਂਸਰ ਦੇ 2200 ਨਵੇਂ ਮਰੀਜ ਮਿਲੇ ਹਨ। ਇਹ ਸੰਖਿਆ ਵੱਧਦੀ ਜਾ ਰਹੀ ਹੈ। ਜੀਵਨ ਸ਼ੈਲੀ ਵਿਚ ਬਦਲਾਅ ਅਤੇ ਫ਼ਸਲਾਂ ਤੇ ਕੀਟਨਾਸ਼ਕਾਂ ਦਾ ਪ੍ਰਯੋਗ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਇਹ ਖੁਲਾਸਾ ਸੂਬਾ ਸਰਕਾਰ ਵਲੋਂ ਕਰਵਾਏ ਗਏ ਸਰਵੇਖਣ ਵਿਚ ਹੋਇਆ ਹੈ। 

ਰਾਜ ਕੈਂਸਰ ਸੰਸਥਾਨ ਅਮ੍ਰਿਤਸਰ ਵਿਚ ਰੋਜਾਨਾ 70-80 ਮਰੀਜਾਂ ਦਾ ਇਲਾਜ ਹੋ ਰਿਹਾ ਹੈ। ਜਦੋਂ ਕਿ ਹਜ਼ਾਰਾਂ ਲੋਕ ਨਿੱਜੀ ਹਸਪਤਲਾਂ ਵਿਚ ਇਲਾਜ ਕਰਵਾ ਰਹੇ ਹਨ। ਕੈਂਸਰ ਤੋਂ ਛੋਟੇ ਬੱਚੇ ਵੀ ਪੀੜ੍ਹਤ ਹਨ। ਪੰਜਾਬ ਵਿਚ ਹਰ ਸਾਲ 50 ਬੱਚੇ ਬਲੱਡ ਕੈਂਸਰ ਅਤੇ ਬਲੱਡ ਟਿਊਮਰ ਤੋਂ ਪੀੜ੍ਹਤ ਹੋ ਰਹੇ ਹਨ। ਚਿਕਤਿਸਕਾਂ ਦਾ ਕਹਿਣਾ ਹੈ ਕਿ ਅੱਜ ਦੀ ਬਣਾਉਟੀ ਜੀਵਨ ਸ਼ੈਲੀ ਦੇ ਵੱਧਦੇ ਪ੍ਰਚਲਣ ਨਾਲ ਕੈਂਸਰ ਵੱਧ ਰਿਹਾ ਹੈ। ਅਮਰ ਉਜਾਲਾ ਵਿਚ ਛਪੀ ਰਿਪੋਰਟ ਮੁਤਾਬਿਕ ਅਮ੍ਰਿਤਸਰ ਦੇ ਪ੍ਰਮੁੱਖ ਡਾ. ਰਾਜੀਵ ਦੇਵਗਨ ਨੇ ਦੱਸਿਆ ਕਿ ਪੰਜਾਬ ਵਿਚ ਇਸ ਸਾਲ ਕੈਂਂਸਰ ਦੇ 2200 ਨਵੇਂ ਮਾਮਲੇ ਸਾਹਮਣੇ ਆਏ ਹਨ।ਹਰ ਸਾਲ ਕੈਂਸਰ ਇੰਸਟੀਚਿਊਟ ਵਿਚ 70-80 ਮਰੀਜ ਇਲਾਜ ਲਈ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਜਿਆਦਾਤਰ ਮਾਮਲੇ ਪੀਜੀਆਈ ਅਤੇ ਨਿੱਜੀ ਹਸਪਤਾਲਾਂ ਨਾਲ ਸਬੰਧਿਤ ਹਨ। 





ਮੋਡੀਫਾਈਡ ਲਾਈਫ਼ ਸਟਾਈਲ ਅਤੇ ਪ੍ਰੌਸੈਸਡ ਫੂਡ  ਦਾ ਜਿਆਦਾ ਇਸਤੇਮਾਲ ਸਮੇਤ ਕੀਟਨਾ਼ਸ਼ਕ ਕੈਂਸਰ ਦੇ ਸਹਾਇਕ ਕਾਰਨਾਂ ਵਿਚੋ. ਇਕ ਹਨ। ਹਲਾਂ ਕਿ ਸਰੀਰ ਵਿਚ ਕੈਂਸਰ ਦੀਆਂ ਕੋਸਿ਼ਕਾਵਾਂ ਦੇ ਸਕ੍ਰਿਰਿਆ ਹੋਣ ਦੀਆਂ ਹੋਰ ਵੀ ਕਈ ਵਜ੍ਹਾ ਹਨ। ਡਾ. ਦੇਵਗਨ ਨੇ ਆਧੁਨਿਕ ਜੀਵਨ ਸ਼ੈਲੀ ਦਾ ਤਿਆਗ ਕਰਕੇ ਕੁਦਰਤੀ ਜੀਵਨ ਸ਼ੈਲੀ ਵੱਲ ਵੱਧਣ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰੀਰ ਵਿਚ ਹੋ ਰਹੇ ਕਿਸੇ ਨਾ ਕਿਸੇ ਬਦਲਾਵ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ। 




ਰਾਸ਼ਟਰੀ ਕੈਂਸਰ ਰਾਜਿਸਟਰੀ ਦੀ ਰਿਪੋਰਟ 2020 ਦੇ ਮੁਤਾਬਿਕ ਕੈਂਸਰ ਦੇ ਅਨੂਮਾਨਿਤ ਮਾਮਲਿਆਂ ਦੀ ਸੰਖਿਆ 38,636 ਹੈ ਜਦੋਂ ਕਿ ਗੁਆਂਢੀ ਸੂਬੇ ਹਰਿਆਣਾ ਵਿਚ 29,219 ਅਤੇ ਹਿਮਾਚਲ ਵਿਚ 8,777 ਅਤੇ ਚੰਡੀਗੜ੍ਹ ਵਿਚ 1024 ਲੋਕ ਕੈਂਸਰ ਤੋਂ ਪੀੜ੍ਹਤ ਹਨ।



 

No comments:

Post a Comment