ਫ਼ਾਜਿ਼ਲਕਾ, 9 ਫਰਵਰੀ ( ਬਲਰਾਜ ਸਿੰਘ ਸਿੱਧੂ )
ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੀ ਪ੍ਰੇਰਨਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਫਾਜ਼ਿਲਕਾ ਦੋ ਸੁਨੀਲ ਕੁਮਾਰ ਦੀ ਅਗਵਾਈ ਵਿੱਚ ਬਲਾਕ ਦੇ ਕੱਲਸਟਰ ਕਰਨੀ ਖੇੜਾ ਅਤੇ ਸਲੇਮਸ਼ਾਹ ਦੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਨੂੰ ਹੈਂਡ ਮੇਡ ਮਟੀਰੀਅਲ ਕਿੱਟ ਬਣਾਉਣ ਸਬੰਧੀ ਪ੍ਰਥਮ ਟੀਮ ਨਾਲ ਮਿਲ ਕੇ ਮਟੀਰੀਅਲ ਬਣਾਉਣ ਅਤੇ ਇਸ ਦੀ ਸੁਚੱਜੀ ਵਰਤੋਂ ਸਬੰਧੀ ਇੱਕ ਰੋਜ਼ਾ ਟ੍ਰੇਨਿੰਗ ਦਿੱਤੀ ਗਈ।
ਇਸ ਮੋਕੇ ਮਨੋਜ਼ ਧੂੜੀਆ ਸੀ ਐਚ ਟੀ ਕਰਨੀ ਖੇੜਾ ਅਤੇ ਮੈਡਮ ਪ੍ਰਵੀਨ ਕੌਰ ਸੀ ਐਚ ਟੀ ਸਲੇਮਸ਼ਾਹ ਵੱਲੋਂ ਬਹੁਤ ਵਧੀਆ ਸਹਿਯੋਗ ਦਿੱਤਾ ਗਿਆ। ਟ੍ਰੇਨਿੰਗ ਵਿੱਚ ਜ਼ਿਲ੍ਹਾ ਕੋਆਰਡੀਨੇਟਰ ਪੜੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ ਅਤੇ ਟੀ ਐਲ ਐਮ ਦੀ ਵਰਤੋਂ ਅਤੇ ਸਾਂਭ ਸੰਭਾਲ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਜੀ ਦੇ ਕਵਾਲਟੀ ਐਜੂਕੇਸ਼ਨ ਦੇ ਵਿਜਨ ਨੂੰ ਪੂਰਾ ਕਰਨ ਲਈ ਬਲਾਕ ਫਾਜ਼ਿਲਕਾ ਦੋ ਦੀ ਸਮੁੱਚੀ ਟੀਮ ਵੱਲੋਂ ਡੱਟ ਕੇ ਪਹਿਰਾ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਤੇ ਪ੍ਰਥੰਮ ਜ਼ੋਨਲ ਕੋਆਰਡੀਨੇਟਰ ਸ.ਹਰਮੀਤ ਸਿੰਘ ਅਤੇ ਜ਼ਿਲ੍ਹਾ ਕੋਆਰਡੀਨੇਟਰ ਰੋਸ਼ਨ ਸਿੰਘ ਨੇ ਕਿਹਾ ਕਿ ਇਹ ਟ੍ਰੇਨਿੰਗ ਨਾਲ ਅਧਿਆਪਕਾਂ ਦੀ ਕਾਰਜ਼ ਕੁਸ਼ਲਤਾ ਵਿਚ ਵਾਧਾ ਹੋਵੇਗਾ।
ਬੀਐਮਟੀ ਵਰਿੰਦਰ ਕੁੱਕੜ ਅਤੇ ਬੀਐਮਟੀ ਸੰਜੀਵ ਯਾਦਵ ਨੇ ਟੀਮ ਦਾ ਧੰਨਵਾਦ ਕੀਤਾ ਅਤੇ ਹੈੱਡ ਮੇਡ ਟੀ ਐੱਲ ਐੱਮ ਦੀ ਮਹਤੱਤਾ ਬਾਰੇ ਜਾਣਕਾਰੀ ਦਿੱਤੀ। ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਬਲਾਕ ਕੋਆਰਡੀਨੇਟਰ ਰਮਨਦੀਪ ਕੌਰ ਵੱਲੋਂ ਸ਼ਲਾਘਾਯੋਗ ਕਾਰਜ ਕੀਤਾ ਗਿਆ।ਬੀਐਮਟੀ ਵਰਿੰਦਰ ਕੁੱਕੜ ਦੁਆਰਾ ਪ੍ਰਥਮ ਟੀਮ ਦਾ ਵਿਸ਼ੇਸ਼ ਤੌਰ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਹਮੇਸ਼ਾ ਵਿਭਾਗ ਨੂੰ ਸਹਿਯੋਗ ਦਿੱਤਾ ਜਾਂਦਾ ਹੈ। ਸਲੇਮਸ਼ਾਹ ਦੇ ਸਮੂਹ ਸਟਾਫ ਵੱਲੋਂ ਇਸ ਟ੍ਰੇਨਿੰਗ ਪ੍ਰੋਗਰਾਮ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਸਨ।
0 comments:
Post a Comment