ਬਲਰਾਜ ਸਿੰਘ ਸਿੱਧੂ /ਹਰਵੀਰ ਬੁਰਜਾਂ
ਫਾਜਿਲਕਾ - 10 ਮਾਰਚ
ਪੰਜਾਬ ਦੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਵਲੋ ਪੇਸ਼ ਕੀਤੇ ਗਏ ਸਾਲ 2023-24 ਦੇ ਬਜਟ ਤੇ ਆਪਣੀ ਪ੍ਰਤੀਕਿਰਿਆ ਪ੍ਰੈਸ ਨੂੰ ਜਾਰੀ ਕਰਦਿਆ ਹਰਭਜਨ ਸਿੰਘ ਖੁੰਗਰ ਜ਼ਿਲ੍ਹਾ ਕਨਵੀਨਰ ਪੰਜਾਬ ਯੂ ਟੀ ਮੁਲਾਜਮ ਤੇ ਪੈਨਸ਼ਨਰਜ ਸਾਝਾਂ ਫਰੰਟ ਫਾਜਿਲਕਾ ਅਤੇ ਸੂਬਾ ਮੀਤ ਪ੍ਰਧਾਨ ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਨੇ ਕਿਹਾ ਕਿ ਪੰਜਾਬ ਦੇ ਬਜਟ ਵਿਚ ਨਵਾਂ ਕੁਝ ਨਹੀ ਤੇ ਬਜਟ ਵਿਚ ਵੱਖ ਵੱਖ ਵਿਭਾਗਾ ਨੂੰ ਚਲਾਉਣ ਲਈ ਹਰ ਸਾਲ ਦੀ ਤਰ੍ਹਾਂ ਰੱਖੀਆ ਗਈਆ ਰਕਮਾਂ ਅਨੁਮਾਨਤ ਖਰਚੇ ਹਨ ਇਸ ਵਿਚ ਨਵਾ ਕੁਝ ਦੇਖਣ ਨੂੰ ਨਹੀ ਮਿਲਿਆ ਤੇ ਇਹ ਹਰ ਸਾਲ ਦੀ ਤਰਾਂ ਰੱਖੀਆ ਗਰਾਟਾਂ ਹਨ । ਵਿਤ ਮੰਤਰੀ ਪੰਜਾਬ ਵਲੋ 196000/- ਕਰੋੜ ਦਾ ਬਜਟ ਪੇਸ਼ ਕੀਤਾ ਗਿਆ ਤੇ 123000/- ਕਰੋੜ ਦੇ ਮਾਲੀਆ ਆਉਣ ਦਾ ਅਨੁਮਾਨ ਦਸਿਆ ਹੈ ਇਸ ਵਿਚ 73000/- ਕਰੋੜ ਦਾ ਘਾਟਾ ਖੁੱਲਾ ਛਡ ਦਿਤਾ ਗਿਆ ਹੈ । ਇਹ ਪੈਸਾ ਕਿਥੇ ਆਉਣਾ ਹੈ । ਪੰਜਾਬ ਦਾ ਬਜਟ ਮਾਈਨਿੰਗ ਪਾਲਸੀ ਬਾਰੇ ਵੀ ਕੋਈ ਸਾਰਥਕ ਤੇ ਆਮਦਨੀ ਵਾਲੀ ਤਜਵੀਜ ਪੇਸ਼ ਨਹੀ ਕਰ ਸਕਿਆ , ਗਰੰਟੀਆ ਵੰਡਦੇ ਸਮੇ ਆਮ ਆਦਮੀ ਦੇ ਸੁਪਰੀਮੋ ਕੇਜਰੀਵਾਲ ਤੇ ਸਾਡੇ ਵਿਤ ਮੰਤਰੀ ਕਹਿ ਰਹੇ ਸੀ ਕਿ ਸਾਡੇ ਪਾਸ ਰੋਡ ਮੈਪ ਹੈ ਤੇ 20000/- ਕਰੋੜ ਰੇਤ ਮਾਈਨਿੰਗ ਤੋ ਪੈਸਾ ਆਏਗਾ ਪਰ ਸਾਲ 2022-23 ਦੇ ਵਿੱਤੀ ਵਰੇ ਵਿਚ ਮਹਿਜ 150/- ਕਰੋੜ ਰੁਪਏ ਹੀ ਆ ਰਹੇ ਹਨ ਤਾ ਬਾਕੀ ਪੈਸਾ 19850/- ਕਰੋੜ ਰੁਪਏ ਕਿਥੇ ਗਿਆ ਇਸ ਦਾ ਮਤਲਬ ਸਾਫ ਹੈ ਇਸ ਪੈਸੇ ਦੀ ਲੀਕੇਜ ਹੋਈ ਹੈ ਪਰ ਸਰਕਾਰ ਦਾ ਬਜਟ ਖਾਮੋਸ਼ੀ ਭਰਿਆ ਹੈ। ਬਜਟ ਵਿਚ ਸਿਰਫ ਗੱਲਾ ਨਾਲ ਹੀ ਕੜਾਹ ਬਣਾਉਣ ਦਾ ਯਤਨ ਹੋਇਆ ਹੈ । ਖੁੰਗਰ ਨੇ ਪੰਜਾਬ ਦੀ ਭਗਵੰਤ ਸਰਕਾਰ ਦੇ ਪੇਸ਼ ਹੋਏ ਬਜਟ ਦੀ ਕਰੜੀ ਅਲੋਚਨਾ ਕਰਦਿਆ ਕਿਹਾ ਕਿ ਪਿਛਲੇ ਸਾਲ ਸਰਕਾਰ ਕਹਿ ਰਹੀ ਸੀ ਖੇਤੀ ਦੀਆ ਨਵੀਆ ਤਕਨੀਕਾ ਲਈ ਬੀ ਐਸ ਸੀ ਐਗਰੀਕਲਚਰ ਨੌਜਵਾਨਾ ਨੂੰ ਪਿੰਡਾ ਵਿਚ ਨਵੇ ਖੇਤੀਬਾੜੀ ਅਫਸਰ ਲਾਵਾਂਗੇ ਪਰ ਇਸ ਬਜਟ ਵਿਚ ਹੁਣ ਸਿਖਿਅਤ ਕਿਸਾਨਾ ਨੂੰ ਲਾਉਣ ਦੀ ਗਲ ਕਰ ਰਹੇ ਹਨ । ਸਾਥੀ ਖੁੰਗਰ ਨੇ ਕਿਹਾ ਕਿ ਪੰਜਾਬ ਦਾ ਬਜਟ ਦਿਸ਼ਾਹੀਣ ਤੇ ਨਿਰਾਸ਼ਾਜਨਕ ਹੈ ਇਹ ਆਉਟਸੋਰਸਿੰਗ ਕਾਮਿਆ ਨੂੰ ਵਿਭਾਗ ਵਿਚ ਕਨਟੈਕਟ ਤੇ ਕਰਨ ਲਈ ਕੋਈ ਤਜਵੀਜ ਪੇਸ਼ ਨਹੀ ਕਰ ਸਕਿਆ , ਇਸ ਬਜਟ ਵਿਚ ਮੁਲਾਜਮਾ ਤੇ ਪੈਨਸ਼ਨਰਜ ਲਈ 5-1/2 ਸਾਲ ਦਾ ਤਨਖਾਹ ਕਮਿਸ਼ਨ ਵਲੋ ਦਿਤਾ ਗਿਆ ਲਾਭ ਦਾ ਏਰੀਅਰ ਦੇਣ ਬਾਰੇ ਕੋਈ ਪ੍ਰਬੰਧ ਨਹੀ ਕੀਤਾ ਗਿਆ । ਬਜਟ ਵਿਚ ਪੈਨਸ਼ਨਰਜ ਲਈ ਛੇਵੇ ਤਨਖਾਹ ਕਮਿਸ਼ਨ ਦੀਆ ਸ਼ਿਫਾਰਸ਼ਾ ਅਨੁਸਾਰ 2.59 ਦਾ ਗੁਣਾਕ ਲਾਗੂ ਕਰਨ ਬਾਰੇ ਵੀ ਵਿਤ ਮੰਤਰੀ ਦੇ ਦਾਅਵੇ ਝੂਠੇ ਸਾਬਤ ਹੋਏ ਹਨ । ਪੰਜਾਬ ਵਿਚ ਪੁਰਾਣੀ ਪੈਨਸ਼ਨ ਦੀ ਬਹਾਲੀ ਬਾਰੇ ਵੀ ਬਜਟ ਵਿਚ ਕੋਈ ਸਾਰਥਕ ਅਜੰਡਾ ਤਜਵੀਜ ਪੇਸ਼ ਨਹੀ ਹੋਈ ਤੇ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਤੋ ਦੋੜ ਰਹੀ ਹੈ ਤੇ ਕਾਰਪੋਰੇਟਾ ਦੀ ਸੇਵਾ ਵਿਚ ਜਾਪਦੀ ਹੈ । ਕੇਂਦਰੀ ਪੈਟਰਨ ਤੇ ਜੁਲਾਈ 2022 ਤੋ 4% ਡਿਊ ਮਹਿੰਗਾਈ ਭਤਾ / ਡੀ ਏ ਬਾਰੇ ਵੀ ਖਾਮੋਸ਼ ਹੈ ਇਸ ਬਾਰੇ ਕੋਈ ਐਲਾਨ ਨਹੀ ਕੀਤਾ ਗਿਆ । ਚੋਣਾ ਤੋ ਪਹਿਲਾ ਔਰਤਾ ਨੂੰ ਇਕ ਹਜਾਰ ਰੁਪਏ ਦੇਣ ਦੀ ਕੀਤੀ ਗਈ ਗਰੰਟੀ ਵਾਅਦਾ ਵੀ ਪੰਜਾਬ ਦੇ ਇਸ ਬਜਟ ਵਿਚ ਵਫਾ ਨਹੀ ਹੋਇਆ । ਉਨ੍ਹਾਂ ਕਿਹਾ ਕਿ ਬਜਟ ਦੇ ਅੰਕੜੇ ਦਸਦੇ ਹਨ ਕਿ ਸਰਕਾਰ ਦਾ ਏਜੰਡਾ ਸਿਰਫ ਧੰਨ ਕੁਬੇਰਾ ਦੀ ਰਾਖੀ ਵਾਲਾ ਹੈ । ਆਮਦਨੀ ਦੇ ਸਾਧਨਾ ਤੇ ਧੰਨ ਕੁਬੇਰਾ ਦਾ ਕਬਜਾ ਹੀ ਰਹੇਗਾ ਨਵਾ ਕੁਝ ਵੀ ਨਹੀ ਹੈ । ਨਿਜੀਕਰਨ ਆਉਟ ਸੋਰਸਿੰਗ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ । ਸਾਥੀ ਖੰਗਰ ਨੇ ਕਿਹਾ ਕਿ 196000/- ਕਰੋੜ ਦੇ ਪੇਸ਼ ਬਜਟ ਵਿਚ ਸਾਲ 2023-24 ਵਿਚ 123000/- ਕਰੋੜ ਦੀ ਆਮਦਨੀ ਦਾ ਅਨੁਮਾਨ ਹੈ 74000/- ਕਰੋੜ ਤਨਖਾਹ ਦੇ ਖਰਚੇ ਚਲਾਉਣ ਲਈ ਹੈ ਤੇ 73000/- ਕਰੋੜ ਦਾ ਘਾਟਾ ਖੁਲਾ ਛਡ ਦਿਤਾ ਗਿਆ ਹੈ । ਉਨਾ ਕਿਹਾ ਕਿ ਸਰਕਾਰ ਗੰਭੀਰ ਨਹੀ ਹੈ ਸਾਥੀ ਖੁੰਗਰ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਪੰਜਾਬ ਵਿਚ ਮਜਦੂਰਾ ਮੁਲਾਜਮਾ ਪੈਨਸ਼ਨਰਜ ਤੇ ਹੋਰ ਵਖ ਵਖ ਵਰਗਾ ਦੇ ਲੋਕਾ ਨੇ ਆਪਣੀਆ ਮੰਗਾਂ ਨੂੰ ਲੈ ਕੇ ਮੈਦਾਨ ਵਿਚ ਆਉਣਾ ਹੈ ਤੇ ਇਹ ਵਰਗ ਪਹਿਲਾ ਵੀ ਲਗਾਤਾਰ ਲੜ ਰਹੇ ਹਨ ਤੇ ਸਾਝਾਂ ਫਰੰਟ ਪਹਿਲਾ ਹੀ ਮੁਲਾਜਮਾ ਤੇ ਪੈਨਸ਼ਨਰਜ ਦੀਆ ਮੰਗਾਂ ਲਈ ਚੰਡੀਗੜ੍ਹ ਵਿਖੇ ਸਮਾਨਾਂਤਰ ਸ਼ੈਸ਼ਨ ਚਲਾ ਰਿਹਾ ਹੈ । ਪ੍ਰੰਤੂ ਪੰਜਾਬ ਸਰਕਾਰ ਦੇ ਅਜ ਦੇ ਪੇਸ਼ ਹੋਏ ਬਜਟ ਨੇ ਸਭ ਵਰਗਾ ਨੂੰ ਨਿਰਾਸ਼ ਕੀਤਾ ਹੈ । ਆਉਣ ਵਾਲੇ ਦਿਨਾ ਵਿਚ ਭਗਵੰਤ ਸਰਕਾਰ ਵਿਰੁੱਧ ਹੋਰ ਵੀ ਤਿੱਖੇ ਸ਼ੰਘਰਸ਼ ਦੇਖਣ ਨੂੰ ਮਿਲਣਗੇ ।।
0 comments:
Post a Comment