ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ , ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਵੱਲੋਂ ਦਾਖਲਾ ਮੁਹਿੰਮ ਦੀ ਕੀਤੀ ਜਾ ਰਹੀ ਹੈ ਅਗਵਾਈ
ਫ਼ਾਜਿ਼ਲਕਾ, 7 ਮਾਰਚ (ਬਲਰਾਜ ਸਿੰਘ ਸਿੱਧੂ )
ਸਿੱਖਿਆ ਪੰਜਾਬ ਸਰਕਾਰ ਦੇ ਏਜੰਡੇ ਦਾ ਮੁੱਖ ਹਿੱਸਾ ਹੈ। ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿਚ ਮੋਹਰੀ ਸੂਬਾ ਬਣਾਉਣ ਲਈ ਲਗਾਤਾਰ ਯਤਨ ਜਾਰੀ ਹਨ। ਇਸ ਪ੍ਰੋਗਰਾਮ ਨੂੰ ਅੱਗੇ ਵਧਾਊਦਿਆ ਸਿੱਖਿਆ ਵਿਭਾਗ ਫਾਜ਼ਿਲਕਾ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ `ਚ ਪ੍ਰੀ-ਪ੍ਰਾਇਮਰੀ ਜਮਾਤਾਂ ਤੋਂ ਬਾਰ੍ਹਵੀਂ ਜਮਾਤਾਂ ਤੱਕ ਦੇ ਦਾਖ਼ਲਿਆਂ ਨੂੰ ਭਰਵਾਂ ਹੁੰਗਾਰਾ ਦੇਣ ਲਈ ਵਿਸ਼ੇਸ਼ ਮੁਹਿੰਮ ਅਰੰਭੀ ਗਈ ਹੈ। ਇਸੇ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਮੋਬਾਇਲ ਦਾਖ਼ਲਾ ਵੈਨ ਚਲਾਉਣ ਤੋਂ ਬਾਅਦ ਜ਼ਿਲ੍ਹੇ ਦੇ ਅੱਠ ਬਲਾਕਾ ਵਿੱਚ ਭੀੜਭਾੜ ਵਾਲੇ ਸਥਾਨਾਂ ਤੋਂ ਇਲਾਵਾ ਸਮੂਹ ਸਕੂਲਾਂ ਵੱਲੋਂ ਦਾਖਲਾ ਬੂਥ ਲਗਾ ਕੇ ਦਾਖਲੇ ਕੀਤੇ ਜਾ ਰਹੇ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾਂ ਸੁਖਵੀਰ ਸਿੰਘ ਬੱਲ ਨੇ ਸਰਕਾਰੀ ਹਾਈ ਸਕੂਲ ਬੰਨਵਾਲਾ ,ਸਰਕਾਰੀ ਮਿਡਲ ਸਕੂਲ ਕੌੜਿਆਂਵਾਲੀ , ਸਰਕਾਰੀ ਹਾਈ ਸਕੂਲ ਕੇਰੀਆਂ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵੱਲੋਂ ਲਗਾਏ ਦਾਖ਼ਲਾ ਬੂਥਾਂ ਦਾ ਦੌਰਾ ਕਰਨ ਮੌਕੇ ਕੀਤਾ ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਨੇ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਬਿਸ਼ੇਸ਼ਰਨਾਥ ਦਾ ਦੌਰਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਮੂਹ ਪਿੰਡਾਂ ਵਿੱਚ ਮੋਬਾਇਲ ਦਾਖ਼ਲਾ ਵੈਨ ਰਾਹੀਂ ਅਤੇ ਦਾਖਲਾ ਬੂਥਾਂ ਰਾਹੀ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਗਰੂਕ ਕਰਕੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਸਕੂਲ ਨੰ 3 ਫਾਜ਼ਿਲਕਾ ਵਿਖੇ ਦਾਖਲਾ ਮੁਹਿੰਮ ਦੀ ਅਗਵਾਈ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਚਲਾਈ ਗਈ ਇਸ ਦਾਖ਼ਲਾ ਮੁਹਿੰਮ ਨੂੰ ਮਾਪਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਮੂਹ ਸਕੂਲ ਮੁੱਖੀਆ ਵੱਲੋਂ ਇਹ ਬੂਥ ਭੀੜਭਾੜ ਵਾਲੇ ਇਲਾਕਿਆਂ ਵਿੱਚ ਲਗਾਏ ਗਏ ਹਨ ਤਾਂ ਜੋ ਵੱਧ ਤੋਂ ਵੱਧ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਉਪਲੱਬਧੀਆਂ ਨੂੰ ਗਿਣਾ ਕੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਬੀਐਨਓ ਗੁਰਦੀਪ ਕਰੀਰ,ਬੀਐਨਓ ਗੁਲਸ਼ਨ ਮਦਾਨ,ਪ੍ਰਿਸੀਪਲ ਮੈਡਮ ਸੁਤੰਤਰ ਪਾਠਕ, ਕਲੱਸਟਰ ਕਰਨੀ ਖੇੜਾ ਇੰਚਾਰਜ ਪ੍ਰਿਸੀਪਲ ਮੰਜੂ ਠਕਰਾਲ,ਕਲੱਸਟਰ ਲਾਲੋ ਵਾਲੀ ਇੰਚਾਰਜ ਪ੍ਰਿਸੀਪਲ ਮਨੋਜ ਸ਼ਰਮਾ ਮੁੱਖ ਅਧਿਆਪਕ ਵਿਕਰਾਂਤ ਸਚਦੇਵਾ,ਮੈਡਮ ਰਜਨੀ, ਅਸ਼ਵਨੀ ਸ਼ਹਿਗਲ, ਸਿੱਖਿਆ ਸੁਧਾਰ ਟੀਮ ਮੈਂਬਰ ਅਮਨ ਸੇਠੀ,ਸੀਐਚਟੀ ਮੈਡਮ ਪੁਸ਼ਪਾ ਕੁਮਾਰੀ,ਸੀਐਚਟੀ ਮੈਡਮ ਮਨਜੀਤ ਕੌਰ, ਮੁੱਖ ਅਧਿਆਪਕਾ ਮੈਡਮ ਗੁਰਵਿੰਦਰ ਕੌਰ,ਬੀਐਮਟੀ ਸੰਜੇ ਕੁਮਾਰ,ਬੀਐਮਟੀ ਰਾਜਦੀਪ, ਅਧਿਆਪਕ ਮਨਿੰਦਰ ਕੰਬੋਜ,ਮੈਡਮ ਮੀਨਾਕਸ਼ੀ,ਮੈਡਮ ਰਾਖੀ ਅਤੇ ਸਬੰਧਿਤ ਸਕੂਲਾਂ ਦਾ ਸਟਾਫ ਮੌਜੂਦ ਸੀ।
0 comments:
Post a Comment