ਅਬੋਹਰ, 16 ਮਾਰਚ (ਬਲਰਾਜ ਸਿੰਘ ਸਿੱਧੂ /ਹਰਵੀਰ ਬੁਰਜਾਂ )
ਕਿਹਾ ਜਾਂਦਾ ਹੈ ਕਿ ਇਨਸਾਨ ਜਦ ਕੁਝ ਨਵਾਂ ਕਰਨ ਦੀ ਠਾਣ ਲਵੇ ਤਾਂ ਕੋਈ ਵੀ ਮੁਸ਼ਕਲ ਉਸਦਾ ਰਸਤਾ ਨਹੀਂ ਰੋਕ ਸਕਦੀ ਬਸ ਮਨ ਵਿੱਚ ਕੁੱਝ ਕਰਨ ਦਾ ਦ੍ਰਿੜ ਇਰਾਦਾ ਹੋਣਾ ਚਾਹੀਦਾ ਹੈ। ਅਜਿਹਾ ਹੀ ਕਰ ਵਿਖਾਇਆ ਹੈ ਸਰਕਾਰੀ ਹਾਈ ਸਕੂਲ ਢੀਂਗਾਵਾਲੀ ਦੇ ਖਿਡਾਰੀ ਤੀਰਥ ਰਾਜ ਨੇ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਖੂਈਆਂ ਸਰਵਰ ਸਤੀਸ਼ ਮਿਗਲਾਨੀ ਅਤੇ ਮੁੱਖ ਅਧਿਆਪਕ ਸ਼੍ਰੀ ਰਾਮ ਨੇ ਦੱਸਿਆ ਕਿ ਪਿਛਲੇ ਦਿਨੀ ਲੁਧਿਆਣਾ ਵਿਖੇ ਹੋਈਆ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਦੀਆਂ ਰਾਜ ਪੱਧਰੀ ਖੇਡਾਂ ਵਿਚ ਸਕੂਲ ਦੇ ਹੋਣਹਾਰ ਖਿਡਾਰੀ ਤੀਰਥ ਰਾਜ ਨੇ 100 ਮੀਟਰ ਦੌੜ ਅਤੇ ਲੰਬੀ ਛਾਲ ਵਿੱਚ ਬਾਕਮਾਲ ਪ੍ਰਦਰਸ਼ਨ ਕਰਦੇ ਹੋਏ 2 ਗੋਲਡ ਮੈਡਲ ਜਿੱਤੇ ਹਨ। ਇਸ ਮੌਕੇ ਤੇ ਸੀਨੀਅਰ ਅਧਿਆਪਕ ਦਿਨੇਸ਼ ਕੁਮਾਰ ਅਤੇ ਯੋਗੇਂਦਰ ਕੁਮਾਰ ਨੇ ਦੱਸਿਆ ਕਿ ਕੋਚ ਵਿਕਾਸ ਸਹਾਰਨ,ਰਾਹੁਲ ਕੁਮਾਰ ਅਤੇ ਮਹਿੰਦਰ ਕੁਮਾਰ ਦੀ ਯੋਗ ਅਗਵਾਈ ਵਿੱਚ ਖਿਡਾਰੀ ਨੇ ਸਖ਼ਤ ਮਿਹਨਤ ਨਾਲ ਦੋ ਗੋਲਡ ਮੈਡਲ ਜਿੱਤ ਕੇ ਆਪਣੇ ਸਕੂਲ, ਅਧਿਆਪਕਾਂ, ਮਾਪਿਆਂ, ਬਲਾਕ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਪਹੁੰਚਣ ਤੇ ਬੀਪੀਈਓ ਸਤੀਸ਼ ਮਿਗਲਾਨੀ ਮੁੱਖ ਅਧਿਆਪਕ ਸ਼੍ਰੀ ਰਾਮ,ਆਈ ਈ ਆਰ ਟੀ ਰਮੇਸ਼ ਸਹਾਰਨ ਅਤੇ ਪਿੰਡ ਸਰਪੰਚ ਯੋਗੇਸ਼ ਸਹਾਰਨ ਦੁਆਰਾ ਖਿਡਾਰੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਮੂਹ ਸਕੂਲ ਸਟਾਫ ,ਸਕੂਲ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਖਿਡਾਰੀ ਤੀਰਥ ਰਾਜ ਨੂੰ ਵਧਾਈਆਂ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ
0 comments:
Post a Comment