ਮਲੋਟ ਨੇੜਲੇ ਪਿੰਡ ਵਿਰਕ ਖੇੜਾ ਦਾ ਦਿਵਿਆਂਗ ਸੁੱਖ ਰਾਮ ਆਪਣੀ ਦਰਦ ਭਰੀ ਦਾਸਤਾਨ ਸੁਣਾਉਦਾ ਹੋਇਆ । -ਤਸਵੀਰ ਬਲਰਾਜ ਸਿੱਧੂ |
ਘਰ ਵਿਚ ਨਹੀਂ ਕੋਈ ਪਖ਼ਾਨਾ, ਘਰ ਤੋਂ ਦੂਰ ਜਾਣ ਲਈ ਹੋਇਆ ਮਜ਼ਬੂਰ
ਮਲੋਟ, 8 ਮਾਰਚ ( ਬਲਰਾਜ ਸਿੰਘ ਸਿੱਧੂ ਹਰਵੀਰ ਬੁਰਜਾਂ )
ਇਸ ਧਰਤੀ ਤੇ ਹਰ ਮਨੁੱਖ ਜਿ਼ੰਦਗੀ ਨੂੰ ਮਾਨਣ ਅਤੇ ਜਿਉਣ ਦਾ ਸੁਪਨਾ ਲੈ ਕੇ ਜਨਮਦਾ ਹੈ। ਪਰ ਇਹ ਸੁਪਨੇ ਉਦੋਂ ਅਧੂਰੇ ਰਹਿ ਜਾਂਦੇ ਨੇ, ਜਦੋਂ ਉਹ ਕਿਸੇ ਨਾ ਕਿਸੇ ਬਿਮਾਰੀ ਜਾਂ ਜ਼ਮਾਂਦਰੂ ਕਿਸੇ ਗੰਭੀਰ ਬਿਮਾਰੀ ਦਾ ਸਿ਼ਕਾਰ ਹੋ ਜਾਂਦਾ ਹੈ। ਉਦੋਂ ਉਹਦੀ ਜਿ਼ੰਦਗੀ ਤਰਾਸਦੀ ਦਾ ਸਿ਼ਕਾਰ ਹੋ ਜਾਂਦੀ ਹੈ। ਇਹ ਤਰਾਸਦੀ ਪ੍ਰਮਾਤਮਾ ਦੀ ਦੇਣ ਹੋ ਸਕਦੀ ਹੈ। ਪਰ ਇਸ ਤੋਂ ਵੀ ਅੱਗੇ ਇਕ ਤਰਾਸਦੀ ਹੋਰ ਹੁੰਦੀ ਹੈ। ਉਹ ਤਰਾਸਦੀ ਮਨੁੱਖੀ ਸਮਾਜ ਅਤੇ ਸਮੇਂ ਦੀਆਂ ਸਰਕਾਰਾਂ ਦੀ ਹੁੰਦੀ ਹੈ। ਜਿਹੜੀ ਇਸ ਤਰ੍ਹਾਂ ਦੇ ਮਨੁੱਖਾਂ ਨਾਲ ਘੋਰ ਬਿਗਾਨਗੀ ਵਾਲਾ ਰਵੱਈਆ ਅਖਤਿਆਰ ਕਰ ਲੈਂਦੀ ਹੈ। ਇਸ ਤਰ੍ਹਾਂ ਦੀ ਹੀ ਬਿਗਾਨਗੀ ਵਾਲੀ ਜਿ਼ੰਦਗੀ ਪਿੰਡ ਵਿਰਕ ਖੇੜਾ ਦਾ ਸੁੱਖ ਰਾਮ ਜਿਉਂ ਰਿਹਾ। ਜਿਸ ਦੇ ਮਾਂਪਿਆਂ ਨੇ ਚਾਰ ਭੈਣਾਂ ਦੇ ਇਕਲੌਤੇ ਭਰਾ ਦਾ ਨਾਂਅ ਭਾਂਵੇ ਸੁੱਖ ਰਾਮ ਰੱਖਿਐ। ਪਰ ਉਸਦੀ ਜਿ਼ੰਦਗੀ ਦਾ ਸੁੱਖ ਅਤੇ ਚੈਨ ਗੁੰਮ ਹੋ ਗਿਆ ਲੱਗਦੈ। 26-27 ਵਰਿਅ੍ਹਾਂ ਦਾ ਸੁੱਖ ਰਾਮ ਜਿ਼ੰਦਗੀ ਨੂੰ ਘੋਰ ਨਿਰਾਸ਼ਾਂ ਵਿਚ ਜੀਅ ਰਿਹਾ ਹੈ।
ਇਸ ਘੋਰ ਨਿਰਾਸ਼ਾ ਦਾ ਸਭ ਤੋਂ ਵੱਡਾ ਕਾਰਨ ਉਸਦਾ ਦੋਵੇਂ ਲੱਤਾਂ ਤੋ. ਅਪਾਹਜ ਹੋਣਾ ਹੈ। ਉਸਤੋਂ ਅੱਗੇ ਉਸ ਨਾਲ ਸਮੇਂ ਦੀਆਂ ਸਰਕਾਰਾਂ ਨੇ ਬੇਇਨਸਾਫ਼ੀ ਵਾਲਾ ਰਵੱਈਆ ਅਪਣਾ ਰੱਖਿਆ ਹੈ। ਜਿੱਥੇ ਉਹ ਤੁਰਨ ਫਿਰਨ ਤੋਂ ਅਸਮਰੱਥ ਹੈ। ਉਥੇ ਹੀ ਉਸਦੇ ਘਰ ਵਿਚ ਅਜੇ ਤੱਕ ਕੋਈ ਪਖਾਨਾ ਨਹੀਂ ਬਣਿਆ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਕੋਈ ਪਖਾਨਾ ਨਹੀਂ ਹੈ। ਇਸ ਲਈ ਉਸ ਨੂੰ ਰਫ਼ਾ ਹਾਜਤ ਲਈ ਘਰ ਤੋਂ ਦੂਰ ਜਾਣਾ ਪੈਂਦਾ ਹੈ। ਜਿੱਥੇ ਉਸ ਨੂੰ ਕਾਫ਼ੀ ਮੁਸ਼ਕਿਲ ਆਉਂਦੀ ਹੈ। ਉਹ ਕਾਫ਼੍ਰੀ ਮੁਸ਼ਕਿਲ ਹਲਾਤਾਂ ਵਿਚ ਦਿਨ ਕੱਟੀਆਂ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਸ ਨੇ ਸਮੇਂ ਸਮੇਂ ਤੇ ਇਹ ਮੰਗ ਕੀਤੀ ਹੈ ਕਿ ਪਰ ਉਸਦੀ ਇਹ ਮੰਗ ਅਜੇ ਤੱਕ ਪੂਰੀ ਨਹੀਂ ਹੋਈ। ਘਰ ਦੇ ਹਾਲਾਤ ਵੀ ਚੰਗੇ ਨਹੀਂ ਹਨ ਕਿ ਉਹ ਖੁੱਦ ਇਸ ਦਾ ਨਿਰਮਾਣ ਕਰਵਾ ਸਕਣ।ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਨੇੜੇ ਤੋਂ ਦੇਖਣ ਦਾ ਹੀਲਾ ਕਰਨਾ ਚਾਹੀਦਾ ਹੈ।
0 comments:
Post a Comment