punjabfly

Mar 19, 2023

ਮੋਟੇ ਅਨਾਜ਼ਾਂ millets ਦੀ ਮਨੁੱਖੀ ਜ਼ਿੰਦਗੀ ਵਿਚ ਮਹਤੱਤਾ ਅਤੇ ਪੋਸ਼ਣ ਸੁਰੱਖਿਆ



ਆਪਣੇ ਆਪ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਮੋਟੇ ਅਨਾਜਾਂ ਦੀ ਖੇਤੀ ਨਾਲ ਜੁੜਨਾ ਸਮੇਂ ਦੀ ਲੋੜ 

ਅਬੋਹਰ, ਬਲਰਾਜ ਸਿੰਘ ਸਿੱਧੂ / ਹਰਵੀਰ ਬੁਰਜਾਂ 

ਮੋਟੇ ਅਨਾਜਾਂ ਦੀ ਮਨੁੱਖੀ ਜ਼ਿੰਦਗੀ ਵਿਚ ਮਹੱਤਤਾ, ਔਰਤਾਂ ਦੇ ਸ਼ਸ਼ਕਤੀਕਰਨ ਅਤੇ ਪੋਸ਼ਣ ਸੁਰੱਖਿਆ ਨੂੰ ਲੈ ਕੇ ਅੱਜ ਅਬੋਹਰ ਦੇ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਡਾ. ਸਰਵਣ ਕੁਮਾਰ ਦੀ ਅਗਵਾਈ ਵਿਚ ਖੇਤੀ ਵਿਰਾਸਤ ਮਿਸ਼ਨ ਵਲੋਂ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿਚ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਨੇ ਹੁੰਮ ਹੁੰਮਾ ਕੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਖੇਤੀ ਵਿਰਾਸਤ ਮਿਸ਼ਨ ਤੋਂ ਪਹੁੰਚੇ ਡਾ. ਸਰਬਜੀਤ ਕੌਰ ਨੇ ਕਿਹਾ ਕਿ ਅੱਜ ਸਮੇਂ ਦੀ ਵੱਡੀ ਲੋੜ ਹੈ ਕਿ ਸਾਨੂੰ ਆਧੁਨਿਕ ਖੇਤੀ ਵਿਚੋਂ ਨਿਕਲ ਕੇ ਆਪਣੇ ਵਿਰਾਸਤੀ ਖੇਤੀ ਸੱਭਿਆਚਾਰ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਆਧੁਨਿਕੀਕਰਨ ਦੀ ਦੌੜ ਵਿਚ ਅਸੀ ਆਪਣੀ ਖੇਤੀ ਨੂੰ ਵੀ ਡੂੰਘੀ ਖਾਈ ਵਿਚ ਡੇਗਦੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਮੋਟੇ ਅਨਾਜਾਂ ਦੀ ਖੇਤੀ ਵਿਚ ਰਾਗੀ, ਗੋਦਰਾ, ਸੁਵਾਂਕ ਅਤੇ ਕੁਟਕੀ ਆਦਿ ਦੀ ਬਿਜਾਈ ਕਰ ਸਕਦੇ ਹਾਂ। ਇਹ ਅਨਾਜ ਸਾਨੂੰ ਮਾਰੂ ਬਿਮਾਰੀਆਂ ਸੂਗਰ ਅਤੇ ਕੈਂਸਰ ਆਦਿ ਤੋਂ ਬਚਾਉਦੀਆਂ ਹਨ। ਉਨ੍ਹਾਂ ਕਿਹਾ ਕਿ ਮੋਟੇ ਅਨਾਜਾਂ ਵਿਚ ਰਾਗੀ ਜੋ ਕਿ ਸਰੀਰ ਵਿਚ ਆਇਰਨ , ਕੈਲਸ਼ੀਅਮ ਅਤੇ ਪੋਟਾਸ਼ੀਅਮ ਦੀ ਘਾਟ ਨੂੰ ਪੂਰਾ ਕਰਦੀ ਹੈ। ਇਸ ਤਰ੍ਹਾਂ ਹੀ  ਗੋਦਰਾ ਲੀਵਰ ਦੀ ਸਫ਼ਾਈ ਕਰਦਾ ਹੈ , ਸੁਵਾਂਕ ਸ਼ੂਗਰ, ਕੈਂਸਰ ਅਤੇ ਅਮੀਨੀਆ ਰੋਗਾਂ ਨਾਲ ਲੜਨ ਦੀ ਸ਼ਕਤੀ ਪੈਦਾ ਕਰਦਾ ਹੈ। ਇਸ ਤਰ੍ਹਾਂ ਹੀ ਕੁਟਕੀ ਮਰਦਾਂ ਵਿਚ ਸ਼ਕਰਾਣੂਆਂ ਦੀ ਗਿਣਤੀ ਵਧਾਉਂਦੇ ਹਨ। ਇਹ ਅੱਜ ਦੀ ਮਨੁੱਖੀ ਜ਼ਿੰਦਗੀ ਵਿਚ ਅਹਿਮ ਰੋਲ ਅਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੂਲਾ ਅਨਾਜ਼ ਉਗਾਉਣੇ ਅੱਜ ਦੇ ਸਮੇਂ ਵਿਚ ਜ਼ਰੂਰੀ ਹਨ। ਇਹ ਪੰਜ ਤਰ੍ਹਾਂ ਦੇ ਹੁੰਦੇ ਹਨ ਅਤੇ ਇੰਨ੍ਹਾਂ ਤੋਂ ਸਰੀਰ ਨੂੰ ਪੌਸ਼ਟਿਕ ਤੱਤ ਮਿਲਦੇ ਹਨ।



ਉੱਥੇ ਹੀ ਡਾ. ਸੰਦੀਪ ਕੌਰ ਨੇ ਵਲੋਂ ਆਰਗੇਨਿਕ ਖੇਤੀ ਨੂੰ ਤਰਜੀਹ ਦੇਣ ਤੇ ਜੋਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਮੋਟੇ ਅਨਾਜਾਂ ਦੀ ਖੋਜ ਅਤੇ ਕੈਮੀਕਲ ਖੇਤੀ ਨਾਲ ਸਿਹਤ ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੈਮੀਕਲ ਖੇਤੀ ਕਰਨੀ ਕਾਫ਼ੀ ਮਹਿੰਗੀ ਪੈਂਦੀ ਹੈ ਅਤੇ ਇਸ ਦੇ ਸਰੀਰ ਤੇ ਬਹੁਤ ਜਿਆਦਾ ਮਾੜੇ ਪ੍ਰਭਾਵ ਪੈਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੈਕਟ ਫੂਡ ਜਿੱਥੇ ਮਨੁੱਖੀ ਸਿਹਤ ਲਈ ਖਤਰਨਾਕ ਰੋਲ ਅਦਾ ਕਰ ਰਹੇ ਹਨ। ਉਥੇ ਹੀ ਇੰਨ੍ਹਾਂ ਦੇ ਮਨੁੱਖੀ ਸਿਹਤ ਤੇ ਮਾੜੇ ਪ੍ਰਭਾਵ ਪੈ ਰਹੇ ਹਨ। ਜਿਸ ਕਾਰਨ ਅੱਜ ਹਰ ਮਨੁੱਖ ਤਣਾਅ ਵਿਚ ਰਹਿਣ ਲੱਗਿਆ ਹੈ ਅਤੇ ਸ਼ੂਗਰ, ਕੈਂਸਰ ਅਤੇ ਕਿਡਨੀ ਦੇ ਮਰੀਜ ਵੱਧ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੋਨੋ ਕਲਚਰ ਵਿਚ ਅਸੀ ਇਕ ਤਰ੍ਹਾਂ ਦੀਆਂ ਹੀ ਚੀਜਾਂ ਵਰਤ ਰਹੇ ਹਾਂ। ਜਿਸ ਤਰ੍ਹਾਂ ਮਰਦਾਂ ਵਿਚ ਸ਼ਕਰਾਣੂਆਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ। ਉਸ ਹਿਸਾਬ ਨਾਲ ਹੀ ਆਉਣ ਵਾਲੀ ਪੀੜ੍ਹੀ ਖ਼ਤਮ ਹੋਣ ਦੀ ਕੰਗਾਰ ਤੇ ਆ ਗਈ ਹੈ। 


 ਇਸ ਮੌਕੇ ਡਾ. ਰਾਜਵੀਰ ਕੌਰ ਨੇਮਿੱਟੀ ਦੀ ਪਰਖ, ਡਾ. ਮਨਪ੍ਰੀਤ ਸਿੰਘ ਨੇ ਨਰਮੇ ਦੀ ਸੁਧਰੇ ਬੀਜਾਂ ਅਤੇ ਡਾ. ਜਗਦੀਸ਼ ਅਰੋੜਾ ਨੇ ਬਦਲਵੀਂ ਖੇਤੀ ਦੇ ਸਬੰਧ ਵਿਚ ਆਪਣੇ ਵਿਚਾਰ ਰੱਖੇ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਸਰਵਣ ਕੁਮਾਰ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਾਨੂੰ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਬਦਲਵੀਂ ਖੇਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਮਾਡਲ ਵਿਚ ਆਪਣੀ ਪੁਰਾਣੀ ਖੇਤੀ ਨੂੰ ਅਪਣਾਉਣਾ ਵੀ ਸਮੇਂ ਦੀ ਮੁੱਖ ਲੋੜ ਹੈ।  ਇਸ ਮੌਕੇ ਇਲਾਕੇ ਦੇ ਉਘੇ ਕਿਸਾਨਾਂ ਨੇ ਭਾਗ ਲਿਆ ਅਤੇ ਸਵਾਲ ਜਵਾਬ ਕੀਤੇ। 


Share:

0 comments:

Post a Comment

Definition List

blogger/disqus/facebook

Unordered List

Support